Appam - Punjabi

ਅਕਤੂਬਰ 11 – ਪਰਿਵਰਤਨ ਦਾ ਪਹਾੜ!

“ਅਤੇ ਉਹ ਦਾ ਰੂਪ ਉਨ੍ਹਾਂ ਦੇ ਸਾਹਮਣੇ ਬਦਲ ਗਿਆ। ਉਹ ਦਾ ਚਿਹਰਾ ਸੂਰਜ ਵਾਂਗੂੰ ਚਮਕਿਆ ਅਤੇ ਉਹ ਦੇ ਕੱਪੜੇ ਚਾਨਣ ਜਿਹੇ ਚਿੱਟੇ ਹੋ ਗਏ”(ਮੱਤੀ ਦੀ ਇੰਜੀਲ 17:2)।

ਪਵਿੱਤਰ ਸ਼ਾਸਤਰ ਵਿੱਚ, ਇਹ ਦਰਜ ਹੈ ਕਿ ਯਿਸੂ ਇੱਕ ਉੱਚੇ ਪਹਾੜ ਉੱਤੇ ਬਦਲ ਗਿਆ ਸੀ। ਹਾਲਾਂਕਿ ਉਸ ਪਹਾੜ ਦੇ ਨਾਮ ਦਾ ਜ਼ਿਕਰ ਨਹੀਂ ਕੀਤਾ ਗਿਆ ਹੈ, ਪਰ ਜ਼ਿਆਦਾਤਰ ਬਾਈਬਲ ਵਿਦਵਾਨਾਂ ਦਾ ਮੰਨਣਾ ਹੈ ਕਿ ਇਹ ਹਰਮੋਨ ਪਹਾੜ ਉੱਤੇ ਹੋਇਆ ਸੀ। ਹਰਮੋਨ ਪਰਬਤ ਦਾ ਅਰਥ ਹੈ ‘ਪਵਿੱਤਰ ਪਹਾੜ’।

ਹਰਮੋਨ ਪਹਾੜ ਇਸਰਾਏਲ ਦੇ ਉੱਤਰ-ਪੂਰਬੀ ਹਿੱਸੇ ਵਿੱਚ ਇੱਕ ਪਹਾੜੀ ਲੜੀ ਹੈ। ਇਸ ਪਹਾੜ ਦੀਆਂ ਤਿੰਨ ਵੱਡੀਆਂ ਚੋਟੀਆਂ ਹਨ। ਯਰਦਨ ਨਦੀ ਇਸ ਪਹਾੜ ਵਿੱਚੋਂ ਨਿਕਲਦੀ ਹੈ ਅਤੇ ਇਸਰਾਏਲ ਦੇ ਦੇਸ਼ ਵਿੱਚ ਜਾ ਕੇ ਮਿਲਦੀ ਹੈ, ਅਤੇ ਇਸਨੂੰ ਬਹੁਤ ਉਪਜਾਊ ਬਣਾਉਂਦੀ ਹੈ। ਜ਼ਬੂਰਾਂ ਦੀ ਪੋਥੀ 20:2 ਵਿੱਚ ਜ਼ਿਕਰ ‘ਸੀਯੋਨ’ ਹਰਮੋਨ ਪਹਾੜ ਨੂੰ ਦਰਸਾਉਂਦਾ ਹੈ।

ਹਰਮੋਨ ਪਹਾੜ ਵੱਲ ਦੇਖੋ, ਜਿੱਥੇ ਯਿਸੂ ਦਾ ਰੂਪ ਬਦਲਿਆ ਗਿਆ ਸੀ। ਜਦੋਂ ਯਿਸੂ ਆਪਣੇ ਚੇਲਿਆਂ ਦੇ ਨਾਲ ਪ੍ਰਾਰਥਨਾ ਕਰ ਰਿਹਾ ਸੀ, ਤਾਂ ਉਹ ਉਨ੍ਹਾਂ ਦੇ ਸਾਹਮਣੇ ਬਦਲ ਗਿਆ ਸੀ। ਅਤੇ ਉਸਦਾ ਚਿਹਰਾ ਸੂਰਜ ਦੇ ਵਾਂਗ ਚਮਕਿਆ, ਅਤੇ ਉਸਦੇ ਕੱਪੜੇ ਚਾਨਣ ਦੇ ਵਾਂਗ ਚਿੱਟੇ ਹੋ ਗਏ। ਮੂਸਾ ਅਤੇ ਏਲੀਯਾਹ ਉਸ ਪਹਾੜ ਉੱਤੇ ਉਤਰੇ। ਮੂਸਾ ਵਿਵਸਥਾ ਦਾ ਪ੍ਰਤੀਕ ਹੈ ਅਤੇ ਏਲੀਯਾਹ ਭਵਿੱਖਬਾਣੀ ਸੇਵਕਾਈ ਨੂੰ ਦਰਸਾਉਂਦਾ ਹੈ। ਸਾਡੇ ਲਈ ਪਰਿਵਰਤਨ ਦੀ ਸ਼ਕਤੀ ਪ੍ਰਾਪਤ ਕਰਨ ਦੇ ਲਈ, ਪ੍ਰਭੂ ਆਪਣੇ ਸੇਵਕਾਂ ਨੂੰ ਜੋੜਦਾ ਹੈ।

ਰਸੂਲ ਪੌਲੁਸ ਸਾਨੂੰ ਦੱਸਦਾ ਹੈ ਕਿ ਪ੍ਰਭੂ ਦੇ ਆਉਣ ਉੱਤੇ ਅਸੀਂ ਸਾਰੇ ਬਦਲ ਜਾਵਾਂਗੇ ਅਤੇ ਪਰਿਵਰਤਨ ਹੋ ਜਾਵਾਂਗੇ। “ਵੇਖੋ, ਮੈਂ ਤੁਹਾਨੂੰ ਇੱਕ ਭੇਤ ਦੱਸਦਾ ਹਾਂ ਜੋ ਅਸੀਂ ਸਾਰੇ ਨਹੀਂ ਸੌਂਵਾਂਗੇ। ਪਰ ਸਾਰੇ ਪਲ ਭਰ ਵਿੱਚ ਅੱਖ ਦੀ ਝਮਕ ਵਿੱਚ ਆਖਰੀ ਤੁਰ੍ਹੀ ਫੂਕਦਿਆਂ ਸਾਰ ਬਦਲ ਜਾਂਵਾਂਗੇ। ਤੁਰ੍ਹੀ ਫੂਕੀ ਜਾਵੇਗੀ”(1 ਕੁਰਿੰਥੀਆਂ 15:51,52)।

“ਅਤੇ ਪ੍ਰਾਰਥਨਾ ਕਰਦਿਆਂ ਹੀ ਯਿਸੂ ਦਾ ਚਿਹਰਾ ਬਦਲ ਗਿਆ”(ਲੂਕਾ ਦੀ ਇੰਜੀਲ 9:29)। ਇਸ ਤੋਂ ਤੁਸੀਂ ਪ੍ਰਾਰਥਨਾ ਅਤੇ ਬੇਨਤੀ ਦੀ ਭਾਵਨਾ ਦੇ ਮਹੱਤਵ ਅਤੇ ਜ਼ਰੂਰਤ ਨੂੰ ਸਮਝ ਸਕਦੇ ਹੋ। ਜਿਵੇਂ-ਜਿਵੇਂ ਤੁਸੀਂ ਪ੍ਰਾਰਥਨਾ ਕਰਦੇ ਰਹੋਂਗੇ, ਤੁਹਾਡੀ ਜ਼ਿੰਦਗੀ ਵੀ ਚਮਕੇਗੀ ਅਤੇ ਤੁਹਾਡੀ ਸੇਵਕਾਈ ਦੀ ਵਡਿਆਈ ਹੋਵੇਗੀ। ਆਪਣੇ ਆਪ ਵਿੱਚ ਪਰਿਵਰਤਨ ਲਿਆਉਣ ਦੇ ਲਈ ਪ੍ਰਾਰਥਨਾ ਬਹੁਤ ਜ਼ਰੂਰੀ ਹੈ।

ਦੂਸਰਾ, ਜੇਕਰ ਤੁਹਾਨੂੰ ਬਦਲਣ ਜਾਂ ਪਰਿਵਰਤਨ ਦੀ ਜ਼ਰੂਰਤ ਹੈ, ਤਾਂ ਤੁਹਾਡੇ ਮਨ ਨੂੰ ਨਵਾਂ ਕਰਨ ਦੀ ਜ਼ਰੂਰਤ ਹੈ। ਪਵਿੱਤਰ ਸ਼ਾਸਤਰ ਕਹਿੰਦਾ ਹੈ, “ਅਤੇ ਇਸ ਸੰਸਾਰ ਦੇ ਰੂਪ ਵਰਗੇ ਨਾ ਬਣੋ, ਸਗੋਂ ਆਪਣੀ ਬੁੱਧ ਦੇ ਨਵੇਂ ਹੋ ਜਾਣ ਦੇ ਕਾਰਨ ਤੁਹਾਡਾ ਚਾਲ-ਚਲਣ ਵੀ ਬਦਲਦਾ ਜਾਵੇ ਤਾਂ ਜੋ ਤੁਸੀਂ ਸਮਝ ਲਵੋ ਕਿ ਪਰਮੇਸ਼ੁਰ ਦੀ ਚੰਗੀ ਅਤੇ ਮਨ ਭਾਉਂਦੀ ਅਤੇ ਪੂਰੀ ਇੱਛਾ ਕੀ ਹੈ”(ਰੋਮੀਆਂ 12:2)।

ਤੀਸਰਾ, ਪਵਿੱਤਰ ਆਤਮਾ ਉਹ ਹੈ ਜੋ ਤੁਹਾਨੂੰ ਬਦਲਦਾ ਹੈ। ਇਸ ਲਈ, ਉਸ ਦੇ ਨਾਲ ਲਗਾਤਾਰ ਸੰਗਤੀ ਵਿੱਚ ਰਹੋ। “ਪਰ ਅਸੀਂ ਸਭ ਪ੍ਰਭੂ ਦੇ ਤੇਜ ਤੋਂ ਤੇਜ ਤੱਕ ਜਿਵੇਂ ਪ੍ਰਭੂ ਅਰਥਾਤ ਉਸ ਆਤਮਾ ਤੋਂ ਉਸੇ ਰੂਪ ਵਿੱਚ ਬਦਲਦੇ ਜਾਂਦੇ ਹਾ”(2 ਕੁਰਿੰਥੀਆਂ 3:18)।

ਅਭਿਆਸ ਕਰਨ ਲਈ – “ਹੇ ਮੇਰੇ ਪਰਮੇਸ਼ੁਰ, ਮੇਰਾ ਜੀਅ ਮੇਰੇ ਅੰਦਰ ਝੁਕਿਆ ਹੋਇਆ ਹੈ, ਇਸ ਕਾਰਨ ਮੈਂ ਯਰਦਨ ਅਤੇ ਹਰਮੋਨ ਦੀ ਧਰਤੀ ਤੋਂ ਅਤੇ ਮਿਸਾਰ ਦੇ ਪਰਬਤ ਤੋਂ ਤੇਰਾ ਸਿਮਰਨ ਕਰਾਂਗਾ”(ਜ਼ਬੂਰਾਂ ਦੀ ਪੋਥੀ 42:6)

Leave A Comment

Your Comment
All comments are held for moderation.