No products in the cart.
ਨਵੰਬਰ 17 – ਪਰਮੇਸ਼ੁਰ ਦੀ ਵਡਿਆਈ!
“ਤਦ ਇੱਕ ਦਮ ਸਵਰਗ ਦੀ ਫ਼ੌਜ ਦਾ ਇੱਕ ਦਲ ਉਸ ਦੂਤ ਦੇ ਨਾਲ ਹੋ ਕੇ ਪਰਮੇਸ਼ੁਰ ਦੀ ਵਡਿਆਈ ਕਰਦਾ ਅਤੇ ਇਹ ਕਹਿੰਦਾ ਸੀ l ਸਵਰਗ ਵਿੱਚ ਪਰਮੇਸ਼ੁਰ ਦੀ ਵਡਿਆਈ, ਅਤੇ ਧਰਤੀ ਤੇ ਉਨ੍ਹਾਂ ਲੋਕਾਂ ਵਿੱਚ ਸ਼ਾਂਤੀ ਜਿਨ੍ਹਾਂ ਨਾਲ ਉਹ ਖੁਸ਼ ਹੈ”(ਲੂਕਾ ਦੀ ਇੰਜੀਲ 2:13,14).
ਜਿਵੇਂ ਹੀ ਅਸੀਂ ਦਸੰਬਰ ਦੇ ਮਹੀਨੇ ਵਿੱਚ ਆਉਂਦੇ ਹਾਂ, ਅਸੀਂ ਕ੍ਰਿਸਮਸ ਦੇ ਬਾਰੇ ਸੋਚਦੇ ਹਾਂ. ਮਹੀਨੇ ਦੀ ਸ਼ੁਰੂਆਤ ਵਿੱਚ, ਚਰਚ ਦੇ ਗੀਤ ਗਾਉਣ ਵਾਲੇ ਸਮੂਹ ਘਰਾਂ ਵਿੱਚ ਜਾਣਗੇ ਅਤੇ ਕ੍ਰਿਸਮਸ ਕੈਰੋਲ ਗਾਉਣਗੇ, ਪਵਿੱਤਰ ਸ਼ਾਸਤਰ ਦੇ ਭਾਗਾਂ ਨੂੰ ਪੜ੍ਹਣਗੇ, ਪ੍ਰਾਰਥਨਾ ਕਰਨਗੇ ਅਤੇ ਪ੍ਰਭੂ ਦੀ ਵਡਿਆਈ ਕਰਨਗੇ. ਅੱਜ ਦੀ ਮੁੱਖ ਆਇਤ ਵਿੱਚ, ਅਸੀਂ ਮੁਕਤੀਦਾਤਾ ਦੇ ਜਨਮ ਦੀ ਘੋਸ਼ਣਾ ਕਰਨ ਤੋਂ ਬਾਅਦ, ਸਵਰਗ ਦੂਤਾਂ ਦੀ ਸਵਰਗੀ ਸੈਨਾ ਦਾ ਗੀਤ ਗਾਉਂਦੇ ਹਾਂ.
ਪਵਿੱਤਰ ਸ਼ਾਸਤਰ ਵਿੱਚ, ਅਸੀਂ ਤਿੰਨ ਮੌਕਿਆਂ ਨੂੰ ਦੇਖਦੇ ਹਾਂ ਜਿੱਥੇ ਸਵਰਗ ਦੂਤ ਗਾਉਂਦੇ ਅਤੇ ਨੱਚਦੇ ਅਤੇ ਪ੍ਰਮੇਸ਼ਵਰ ਦੀ ਵਡਿਆਈ ਕਰਦੇ ਹਨ.
- ਜਦੋਂ ਯਹੋਵਾਹ ਨੇ ਧਰਤੀ ਦੀ ਨੀਂਹ ਰੱਖੀ: “ਜਦ ਸਵੇਰ ਦੇ ਤਾਰੇ ਮਿਲ ਕੇ ਜੈਕਾਰੇ ਗਜਾਉਂਦੇ ਸਨ, ਅਤੇ ਪਰਮੇਸ਼ੁਰ ਦੇ ਸਾਰੇ ਪੁੱਤਰ ਨਾਰੇ ਮਾਰਦੇ ਸਨ?”(ਅੱਯੂਬ 38:7).
- ਸਾਡੇ ਮੁਕਤੀਦਾਤਾ ਪ੍ਰਭੂ ਯਿਸੂ ਦੇ ਜਨਮ ਸਮੇਂ, ਜੋ ਡਿੱਗੀ ਹੋਈ ਮਨੁੱਖਜਾਤੀ ਨੂੰ ਬਚਾਉਣ ਦੇ ਲਈ ਧਰਤੀ ‘ਤੇ ਆਇਆ; ਸਵਰਗ ਦੂਤਾਂ ਦੇ ਸਵਰਗੀ ਸੈਨਾਂ ਨੇ ਚਰਵਾਹਿਆਂ ਦੇ ਲਈ ਗੀਤ ਗਾਇਆ (ਲੂਕਾ ਦੀ ਇੰਜੀਲ 2:13,14).
- ਜਦੋਂ ਇੱਕ ਪਾਪੀ ਤੋਬਾ ਕਰਦਾ ਹੈ ਅਤੇ ਪਰਮੇਸ਼ੁਰ ਦੇ ਵੱਲ ਮੁੜਦਾ ਹੈ (ਲੂਕਾ ਦੀ ਇੰਜੀਲ 15:7).
ਸਵਰਗ ਦੂਤਾਂ ਦੇ ਗੀਤ ਦੇ ਤਿੰਨ ਭਾਗ ਹਨ. ਸਭ ਤੋਂ ਪਹਿਲਾਂ, ‘ਪ੍ਰਮੇਸ਼ਵਰ ਦੀ ਵਡਿਆਈ’. ਸਿਰਫ਼ ਸਵਰਗ ਦਾ ਪਰਮੇਸ਼ੁਰ ਹੀ ਸਾਰੀ ਮਹਿਮਾ ਅਤੇ ਆਦਰ ਦੇ ਯੋਗ ਹੈ. ਮਨੁੱਖ ਨੂੰ ਪ੍ਰਮੇਸ਼ਵਰ ਦਾ ਆਦਰ ਕਰਨਾ ਚਾਹੀਦਾ ਹੈ ਅਤੇ ਪ੍ਰਮੇਸ਼ਵਰ ਇਹ ਹੀ ਉਮੀਦ ਕਰਦਾ ਹੈ.
ਯਹੋਵਾਹ ਆਖਦਾ ਹੈ: “ਮੈਂ ਆਪਣਾ ਪਰਤਾਪ ਦੂਜੇ ਨੂੰ ਨਹੀਂ ਦਿਆਂਗਾ”(ਯਸਾਯਾਹ 48:11). “ਮੈਂ ਯਹੋਵਾਹ ਹਾਂ, ਇਹੋ ਹੀ ਮੇਰਾ ਨਾਮ ਹੈ, ਅਤੇ ਮੈਂ ਆਪਣਾ ਪਰਤਾਪ ਦੂਜੇ ਨੂੰ ਨਹੀਂ ਦਿਆਂਗਾ, ਨਾ ਆਪਣੀ ਉਸਤਤ ਮੂਰਤਾਂ ਨੂੰ”(ਯਸਾਯਾਹ 42:8). ਇਸ ਲਈ ਰਾਜਾ ਦਾਊਦ ਨੇ ਯਹੋਵਾਹ ਦੇ ਵੱਲ ਦੇਖਿਆ ਅਤੇ ਕਿਹਾ: “ਹੇ ਯਹੋਵਾਹ, ਵਡਿਆਈ, ਸ਼ਕਤੀ, ਪਰਤਾਪ, ਫ਼ਤਹ ਅਤੇ ਮਹਿਮਾ ਤੇਰੀ ਹੀ ਹੈ, ਕਿਉਂ ਜੋ ਸੱਭੋ ਕੁਝ ਜਿਹੜਾ ਅਕਾਸ਼ ਅਤੇ ਧਰਤੀ ਦੇ ਵਿੱਚ ਹੈ ਤੇਰਾ ਹੀ ਹੈ. ਹੇ ਯਹੋਵਾਹ, ਰਾਜ ਤੇਰਾ ਹੀ ਹੈ, ਤੂੰ ਸਭਨਾਂ ਦੇ ਸਿਰ ਉੱਤੇ ਅੱਤ ਉੱਚੇ ਤੋਂ ਉੱਚਾ ਹੈਂ”(1 ਇਤਿਹਾਸ 29:11).
ਜਿਹੜਾ ਕੋਈ ਵੀ ਪ੍ਰਮੇਸ਼ਵਰ ਦੀ ਉਸਤਤ ਅਤੇ ਆਦਰ ਕਰਦਾ ਹੈ, ਤਾਂ ਪ੍ਰਮੇਸ਼ਵਰ ਉਹਨਾਂ ਦੇ ਵਿਚਕਾਰ ਮੌਜ਼ੂਦ ਹੁੰਦਾ ਹੈ – ਕਿਉਂਕਿ ਉਹ ਉਸਤਤ ਦੇ ਵਿਚਕਾਰ ਰਹਿਣਾ ਪਸੰਦ ਕਰਦੇ ਹਨ. ਜਦੋਂ ਰਾਜਾ ਸੁਲੇਮਾਨ ਨੇ ਯਹੋਵਾਹ ਦੇ ਲਈ ਭਵਨ ਨੂੰ ਸਮਰਪਿਤ ਕੀਤਾ ਅਤੇ ਉਸ ਦੀ ਉਸਤਤ ਅਤੇ ਉਸ ਦਾ ਆਦਰ ਕੀਤਾ, ਤਦ ਯਹੋਵਾਹ ਦੀ ਮਹਿਮਾ ਬੱਦਲ ਦੇ ਵਾਂਗ ਭਵਨ ਉੱਤੇ ਉਤਰ ਆਈ. ਸੁਲੇਮਾਨ ਅਤੇ ਇਸਰਾਏਲ ਦੇ ਲੋਕਾਂ ਦੇ ਨਾਲ ਨੇਮ ਬੰਨ੍ਹਣ ਦੇ ਲਈ ਯਹੋਵਾਹ ਦੀ ਹਜ਼ੂਰੀ ਉੱਥੇ ਸੀ. ਅਸੀਂ ਪਵਿੱਤਰ ਸ਼ਾਸਤਰ ਵਿੱਚ ਦੂਸਰੀ ਅਤਿਅੰਤ ਹੱਦ ਬਾਰੇ ਵੀ ਦੇਖਦੇ ਹਾਂ, ਜਦੋਂ ਹੇਰੋਦੇਸ ਪਰਮੇਸ਼ੁਰ ਦੀ ਵਡਿਆਈ ਕਰਨ ਵਿੱਚ ਅਸਫ਼ਲ ਰਿਹਾ, ਤਾਂ ਉਸ ਉੱਤੇ ਪਰਮੇਸ਼ੁਰ ਦਾ ਕ੍ਰੋਧ ਅਤੇ ਨਿਆਂ ਉਤਰ ਆਇਆ ਅਤੇ ਪ੍ਰਭੂ ਦੇ ਦੂਤ ਨੇ ਉਸ ਨੂੰ ਮਾਰਿਆ (ਰਸੂਲਾਂ ਦੇ ਕਰਤੱਬ 12:23).
ਪ੍ਰਮੇਸ਼ਵਰ ਦੇ ਬੱਚਿਓ, ਭਾਵੇਂ ਇਹ ਕੋਈ ਵੱਡਾ ਕੰਮ ਹੋਵੇ ਜਾਂ ਛੋਟਾ, ਇਹ ਸਵੀਕਾਰ ਕਰੋ ਕਿ ਇਹ ਪ੍ਰਮੇਸ਼ਵਰ ਵੱਲੋਂ ਹੈ ਅਤੇ ਐਲਾਨ ਕਰੋ ਕਿ ਉਹ ਤੁਹਾਡੇ ਜੀਵਨ ਵਿੱਚ ਸਾਰੀ ਤਰੱਕੀ ਅਤੇ ਉੱਨਤੀ ਦਾ ਕਾਰਨ ਹੈ. ਆਪਣੇ ਜੀਵਨ ਨੂੰ ਖਰਿਆਈ ਨਾਲ ਬਤੀਤ ਕਰੋ, ਕਿ ਉੱਚਿਆਈ ਤੇ ਪਰਮੇਸ਼ੁਰ ਦੀ ਵਡਿਆਈ ਹੋਵੇ.
ਅਭਿਆਸ ਕਰਨ ਲਈ – “ਅਕਾਸ਼ ਪਰਮੇਸ਼ੁਰ ਦੀ ਮਹਿਮਾ ਦਾ ਵਰਣਨ ਕਰਦੇ ਹਨ, ਅਤੇ ਅੰਬਰ ਉਸ ਦੀ ਦਸਤਕਾਰੀ ਵਿਖਾਲਦਾ ਹੈ”(ਜ਼ਬੂਰਾਂ ਦੀ ਪੋਥੀ 19:1).