No products in the cart.
ਨਵੰਬਰ 04 – ਸੁਲੇਮਾਨ ਤੋਂ ਵੀ ਮਹਾਨ!
“ਅਤੇ ਬਸਤਰ ਲਈ ਕਾਹਨੂੰ ਚਿੰਤਾ ਕਰਦੇ ਹੋ? ਜੰਗਲੀ ਸੋਸਨਾਂ ਨੂੰ ਵੇਖੋ ਜੋ ਉਹ ਕਿੱਕੁਰ ਵਧਦੇ ਹਨ। ਉਹ ਨਾ ਮਿਹਨਤ ਕਰਦੇ ਨਾ ਕੱਤਦੇ ਹਨ। ਪਰ ਮੈਂ ਤੁਹਾਨੂੰ ਕਹਿੰਦਾ ਹਾਂ ਭਈ ਸੁਲੇਮਾਨ ਵੀ ਆਪਣੀ ਸਾਰੀ ਭੜਕ ਵਿੱਚ ਇੰਨ੍ਹਾਂ ਵਿੱਚੋਂ ਇੱਕ ਜਿਹਾ ਪਹਿਨਿਆ ਹੋਇਆ ਨਾ ਸੀ”(ਮੱਤੀ ਦੀ ਇੰਜੀਲ 6:28,29)
ਪਵਿੱਤਰ ਸ਼ਾਸਤਰ ਵਿੱਚ ਜ਼ਿਕਰ ਕੀਤੇ ਹੋਏ ਰਾਜਿਆਂ ਵਿੱਚੋਂ, ਰਾਜਾ ਸੁਲੇਮਾਨ ਤਿੰਨ ਵੱਖ-ਵੱਖ ਖੇਤਰਾਂ ਵਿੱਚ ਮਹਾਨ ਸੀ। ਸਭ ਤੋਂ ਪਹਿਲਾਂ, ਉਹ ਆਪਣੀ ਬੁੱਧ ਵਿੱਚ ਮਹਾਨ ਸੀ। ਦੂਸਰਾ, ਉਹ ਆਪਣੀ ਮਹਿਮਾ ਵਿੱਚ ਮਹਾਨ ਸੀ। ਅਤੇ ਤੀਸਰਾ, ਉਹ ਆਪਣੇ ਰਾਜ ਵਿੱਚ ਮਹਾਨ ਸੀ। ਪਰ ਪਵਿੱਤਰ ਸ਼ਾਸਤਰ ਕਹਿੰਦਾ ਹੈ ਕਿ ਸਾਡਾ ਪ੍ਰਭੂ ਸੁਲੇਮਾਨ ਨਾਲੋਂ ਵੀ ਮਹਾਨ ਹੈ।
ਜਦੋਂ ਸਾਡਾ ਪ੍ਰਭੂ ਯਿਸੂ ਇਸ ਸੰਸਾਰ ਵਿੱਚ ਆਇਆ ਸੀ, ਤਾਂ ਉਸਨੇ ਸੁਲੇਮਾਨ ਦੀ ਮਹਿਮਾ ਦੀ ਤੁਲਨਾ ਜੰਗਲ ਦੇ ਸੋਸਨਾਂ ਨਾਲ ਕੀਤੀ ਸੀ। ਸੁਲੇਮਾਨ ਨੇ ਸ਼ਾਨਦਾਰ ਸ਼ਾਹੀ ਪਹਿਰਾਵਾ ਪਹਿਨਿਆ ਹੋਇਆ ਸੀ। ਪਰ ਸਾਡਾ ਪ੍ਰਭੂ ਉਹ ਹੈ ਜਿਹੜਾ ਸੋਸਨ ਫੁੱਲਾਂ ਅਤੇ ਘਾਹ ਦੇ ਮੈਦਾਨ ਨੂੰ ਵੀ ਪਹਿਨਾਉਂਦਾ ਹੈ – ਜਿਹੜੇ ਕਿ ਬਹੁਤ ਸ਼ਾਨਦਾਰ ਅਤੇ ਰੰਗੀਨ ਹਨ। ਪ੍ਰਮੇਸ਼ਵਰ ਦੀ ਰਚਨਾ ਵਿੱਚ ਹਰੇਕ ਫੁੱਲ, ਬਹੁਤ ਖੁਸ਼ਬੂਦਾਰ, ਅਤੇ ਵੱਖਰਾ ਹੈ ਅਤੇ ਸਾਨੂੰ ਖੁਸ਼ ਕਰਦਾ ਹੈ। ਪਰਮੇਸ਼ੁਰ ਨੇ ਉਨ੍ਹਾਂ ਨੂੰ ਕਿੰਨੇ ਸੋਹਣੇ ਕੱਪੜੇ ਪਹਿਨਾਏ ਹਨ! ਯਹੋਵਾਹ ਆਖਦਾ ਹੈ ਕਿ ਸੁਲੇਮਾਨ ਵੀ ਆਪਣੀ ਸਾਰੀ ਮਹਿਮਾ ਵਿੱਚ ਉਨ੍ਹਾਂ ਫੁੱਲਾਂ ਵਿੱਚੋਂ ਇੱਕ ਜਿਹਾ ਪਹਿਨਿਆ ਹੋਇਆ ਨਹੀਂ ਸੀ।
ਸਾਡਾ ਪ੍ਰਭੂ ਉਹ ਹੈ ਜਿਹੜਾ ਸੁਲੇਮਾਨ ਨਾਲੋਂ ਵੀ ਮਹਾਨ ਹੈ। ਜੇਕਰ ਉਸਨੇ ਮੈਦਾਨ ਦੇ ਫੁੱਲਾਂ ਨੂੰ ਇੰਨੇ ਅਦਭੁੱਤ ਬਸਤਰ ਪਹਿਨਾਏ ਹਨ, ਤਾਂ ਤੁਸੀਂ ਕਲਪਨਾ ਵੀ ਨਹੀਂ ਕਰ ਸਕਦੇ ਹੋ ਕਿ ਉਹ ਤੁਹਾਨੂੰ – ਜੋ ਉਸਦੇ ਬੱਚੇ ਹੈ, ਕਿੰਨੇ ਅਦਭੁੱਤ ਬਸਤਰ ਪਹਿਨਾਏਗਾ ਅਤੇ ਸਜਾਏਗਾ!
ਸੁਲੇਮਾਨ ਦਾ ਮਹਾਨ ਪਹਿਰਾਵਾ ਸਮੇਂ ਦੇ ਨਾਲ ਧੁੰਦਲਾ, ਖ਼ਰਾਬ ਅਤੇ ਖੁਰਦਰਾ ਹੋ ਗਿਆ ਹੋਵੇਗਾ। ਪਰ ਮੁਕਤੀ ਦੀ ਪੁਸ਼ਾਕ ਅਤੇ ਧਾਰਮਿਕਤਾ ਦਾ ਪਹਿਰਾਵਾ, ਜਿਹੜਾ ਪ੍ਰਭੂ ਨੇ ਤੁਹਾਨੂੰ ਪਹਿਨਿਆ ਹੈ, ਉਹ ਕਦੇ ਨਹੀਂ ਨਾਸ਼ ਹੋਵੇਗਾ। ਇਹ ਅਦਭੁੱਤ ਬਸਤਰ ਤੁਹਾਨੂੰ ਸਦਾ ਦੇ ਲਈ ਦਿੱਤੇ ਗਏ ਹਨ।
ਸਾਡਾ ਪ੍ਰਭੂ ਆਪਣੀ ਬੁੱਧ ਵਿੱਚ ਮਹਾਨ ਹੈ। ਧਰਤੀ ਦੇ ਸਾਰੇ ਲੋਕ ਰਾਜਾ ਸੁਲੇਮਾਨ ਦੀ ਬੁੱਧ ਤੋਂ ਹੈਰਾਨ ਸੀ। ਪਵਿੱਤਰ ਸ਼ਾਸਤਰ ਕਹਿੰਦਾ ਹੈ, “ਸਾਰੀਆਂ ਜਾਤੀਆਂ ਵਿੱਚੋਂ ਸਾਰੀ ਧਰਤੀ ਦੇ ਪਾਤਸ਼ਾਹਾਂ ਵੱਲੋਂ ਲੋਕ ਜਿਨ੍ਹਾਂ ਨੇ ਸੁਲੇਮਾਨ ਦੀ ਬੁੱਧੀ ਦੇ ਵਿਖੇ ਸੁਣਿਆ ਸੀ, ਉਸ ਦੀ ਬੁੱਧੀ ਸੁਣਨ ਲਈ ਆਉਂਦੇ ਸਨ”(1 ਰਾਜਾ 4:34)।
ਭਾਵੇਂ ਕਿ ਯਹੋਵਾਹ ਨੇ ਸੁਲੇਮਾਨ ਨੂੰ ਬੇਅੰਤ ਬੁੱਧ ਦਿੱਤੀ ਸੀ, ਪਰ ਉਸ ਨੇ ਉਸ ਬੁੱਧ ਨੂੰ ਆਤਮਿਕ ਮਾਮਲਿਆਂ ਵਿੱਚ ਲਾਗੂ ਨਹੀਂ ਕੀਤਾ। ਉਸ ਦੀਆਂ ਬਹੁਤ ਸਾਰੀਆਂ ਪਤਨੀਆਂ ਸੀ, ਜਿਨ੍ਹਾਂ ਨੇ ਉਸਦੇ ਮਨ ਨੂੰ ਆਪਣੇ ਦੇਵਤਿਆਂ ਦੇ ਵੱਲ ਮੋੜ ਦਿੱਤਾ ਸੀ। ਉਸਨੇ ਉਨ੍ਹਾਂ ਦੇ ਦੇਵਤਿਆਂ ਲਈ ਉੱਚੇ ਸਥਾਨ ਬਣਾਏ। ਉਸਦੀ ਬੁੱਧੀ ਦਾ ਕੋਈ ਲਾਭ ਨਹੀਂ ਸੀ: ਅਤੇ ਯਹੋਵਾਹ ਉਸ ਤੋਂ ਨਾਰਾਜ਼ ਹੋਇਆ।
ਪ੍ਰਮੇਸ਼ਵਰ ਦੇ ਬੱਚਿਓ, ਪ੍ਰਭੂ ਦਾ ਡਰ ਮੰਨਣਾ ਬੁੱਧ ਦੀ ਸ਼ੁਰੂਆਤ ਹੈ। ਅਤੇ ਜਦੋਂ ਤੁਸੀਂ ਉਸ ਤੋਂ ਬੁੱਧ ਮੰਗੋਂਗੇ ਜਿਹੜਾ ਸੁਲੇਮਾਨ ਤੋਂ ਵੀ ਮਹਾਨ ਹੈ, ਤਾਂ ਉਹ ਜ਼ਰੂਰ ਹੀ ਤੁਹਾਨੂੰ ਬੁੱਧ ਦੇਵੇਗਾ ਅਤੇ ਬਰਕਤ ਦੇਵੇਗਾ।
ਅਭਿਆਸ ਕਰਨ ਲਈ – “ਪਰ ਉਸ ਤੋਂ ਤੁਸੀਂ ਮਸੀਹ ਯਿਸੂ ਵਿੱਚ ਹੋ ਜਿਹੜਾ ਪਰਮੇਸ਼ੁਰ ਦੀ ਵੱਲੋਂ ਸਾਡੇ ਲਈ ਗਿਆਨ, ਧਾਰਮਿਕਤਾ, ਪਵਿੱਤਰਤਾਈ ਅਤੇ ਛੁਟਕਾਰਾ ਬਣਾਇਆ ਗਿਆ ਸੀ”(1 ਕੁਰਿੰਥੀਆਂ 1:30)