No products in the cart.
ਨਵੰਬਰ 15 – ਨਦੀ ਦੇ ਵਾਂਗ ਸ਼ਾਂਤੀ!
“ਯਹੋਵਾਹ ਇਹ ਆਖਦਾ ਹੈ, ਵੇਖੋ, ਮੈਂ ਸ਼ਾਂਤੀ ਦਰਿਆ ਵਾਂਗੂੰ, ਅਤੇ ਕੌਮਾਂ ਦਾ ਮਾਲ-ਧਨ ਨਦੀ ਦੇ ਹੜ੍ਹ ਵਾਂਗੂੰ ਉਸ ਤੱਕ ਪਹੁੰਚਾਵਾਂਗਾ”(ਯਸਾਯਾਹ 66:12)।
ਸਵਰਗ ਤੋਂ ਤੁਹਾਡੇ ਹਿਰਦੇ ਵਿੱਚ ਵਹਿਣ ਵਾਲੀ ਨਦੀ ਉੱਤੇ ਧਿਆਨ ਕਰੋ। ਅਤੇ ਤੁਸੀਂ ਪ੍ਰਮੇਸ਼ਵਰ ਦੀ ਰੂਹਾਨੀ ਸ਼ਾਂਤੀ ਦਾ ਤਜ਼ਰਬਾ ਕਰੋਂਗੇ ਜਿਹੜੀ ਤੁਹਾਨੂੰ ਇੱਕ ਨਦੀ ਦੇ ਵਾਂਗ ਭਰ ਦੇਵੇਗੀ ਅਤੇ ਤੁਹਾਡੇ ਦਿਲ ਦੇ ਸਾਰੇ ਡਰ ਅਤੇ ਦੁੱਖਾਂ ਨੂੰ ਦੂਰ ਕਰ ਦੇਵੇਗੀ।
ਦਿਲ ਦੀ ਥਕਾਵਟ ਇੱਕ ਵੱਡੀ ਬਿਮਾਰੀ ਹੈ ਜੋ ਅੱਜ ਜ਼ਿਆਦਾਤਰ ਲੋਕਾਂ ਨੂੰ ਪ੍ਰੇਸ਼ਾਨ ਕਰਦੀ ਹੈ। ਅਣਜਾਣ ਕਾਰਨਾਂ ਦੇ ਕਰਕੇ, ਉਹਨਾਂ ਦਾ ਦਿਲ ਹਰ ਸਮੇਂ ਚਿੰਤਾਵਾਂ ਨਾਲ ਪਰੇਸ਼ਾਨ ਰਹਿੰਦਾ ਹੈ। ਉਹ ਆਪਣੇ ਮੁੱਦਿਆਂ ਦਾ ਬੋਝ ਝੱਲਣ ਦੇ ਸਮਰੱਥ ਨਹੀਂ ਹੁੰਦੇ ਹਨ ਅਤੇ ਲਗਾਤਾਰ ਡਰ, ਥਕਾਵਟ ਅਤੇ ਹਾਰ ਦੀ ਭਾਵਨਾ ਦੇ ਅਧੀਨ ਰਹਿੰਦੇ ਹਨ।
ਇੱਕ ਵਾਰ ਇੱਕ ਅਮੀਰ ਆਦਮੀ ਨੂੰ ਆਪਣੇ ਦੋਸਤਾਂ ਦੇ ਨਾਲ ਸ਼ਰਾਬ ਪੀਣ ਦੀ ਆਦਤ ਪੈ ਗਈ, ਜਦੋਂ ਉਹ ਵਪਾਰ ਨਾਲ ਸਬੰਧਤ ਕਈ ਮੁੱਦਿਆਂ ਤੋਂ ਪਰੇਸ਼ਾਨ ਸੀ। ਜਲਦੀ ਹੀ ਉਸਨੂੰ ਸ਼ਰਾਬ ਪੀਣ ਦੀ ਆਦਤ ਪੈ ਗਈ ਅਤੇ ਇੱਥੋਂ ਤੱਕ ਕਿ ਉਸਨੇ ਇਹ ਵੀ ਸੋਚਿਆ ਕਿ ਇਹ ਉਸਦੀ ਮੁਸ਼ਕਿਲਾਂ ਤੋਂ ਬਚਣ ਦਾ ਇੱਕੋ ਇੱਕ ਤਰੀਕਾ ਹੈ। ਅਤੇ ਇੱਕ ਦਿਨ, ਪ੍ਰਭੂ ਨੇ ਉਸਨੂੰ ਉਸ ਅਵਸਥਾ ਵਿੱਚ ਛੂਹ ਲਿਆ ਅਤੇ ਉਸਨੇ ਯਿਸੂ ਮਸੀਹ ਨੂੰ ਆਪਣਾ ਪ੍ਰਭੂ ਅਤੇ ਮੁਕਤੀਦਾਤਾ ਮੰਨ ਲਿਆ। ਉਸ ਅੰਦਰ ਪ੍ਰਭੂ ਦਾ ਪਿਆਰ ਨਦੀ ਦੇ ਵਾਂਗ ਵਹਿ ਗਿਆ। ਜਦੋਂ ਉਹ ਪ੍ਰਾਰਥਨਾ ਕਰਦਾ ਰਿਹਾ, ਤਾਂ ਉਹ ਆਤਮਾ ਦੀ ਭਰਪੂਰਤਾ ਨਾਲ ਭਰ ਗਿਆ। ਕਿਉਂਕਿ ਉਸ ਨੂੰ ਸਵਰਗੀ ਨਦੀ ਤੋਂ ਰੂਹਾਨੀ ਸ਼ਾਂਤੀ ਪ੍ਰਾਪਤ ਹੋਈ ਸੀ, ਇਸ ਲਈ ਜਦੋਂ ਉਸ ਨੂੰ ਆਪਣੇ ਕਾਰੋਬਾਰ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ, ਤਾਂ ਉਹ ਇੱਧਰ – ਉੱਧਰ ਨਹੀਂ ਭਟਕਦਾ ਸੀ।
ਇੱਕ ਹੋਰ ਭਰਾ ਸੀ, ਜਿਸ ਨੇ ਆਪਣੀਆਂ ਚਿੰਤਾਵਾਂ ਨੂੰ ਭੁਲਾਉਣ ਦੇ ਲਈ ਨੀਂਦ ਦੀਆਂ ਗੋਲੀਆਂ ਖਾ ਲਈਆਂ। ਅਤੇ ਜਲਦੀ ਹੀ, ਉਹ ਇਸ ਬਿੰਦੂ ਤੇ ਪਹੁੰਚ ਗਿਆ ਕਿ ਨੀਂਦ ਦੀਆਂ ਗੋਲੀਆਂ ਹੀ ਉਸਦੇ ਦਿਲ ਨੂੰ ਸ਼ਾਂਤੀ ਅਤੇ ਆਰਾਮ ਪ੍ਰਾਪਤ ਕਰਨ ਦਾ ਇੱਕੋ-ਇੱਕ ਤਰੀਕਾ ਸੀ। ਉਸ ਦੇ ਇੱਕ ਦੋਸਤ ਨੇ ਉਸ ਨੂੰ ਇਹ ਕਹਿੰਦੇ ਹੋਏ ਸਲਾਹ ਦਿੱਤੀ: ‘ਨੀਂਦ ਦੀਆਂ ਗੋਲੀਆਂ ਕਦੇ ਵੀ ਤੁਹਾਡੀਆਂ ਸਮੱਸਿਆਵਾਂ ਦਾ ਹੱਲ ਨਹੀਂ ਹੋਣਗੀਆਂ। ਜਿਸ ਪਲ ਤੁਸੀਂ ਉਨ੍ਹਾਂ ਗੋਲੀਆਂ ਦੇ ਅਸਰ ਤੋਂ ਬਾਹਰ ਆ ਜਾਂਦੇ ਹੋ; ਉਹੀ ਸਮੱਸਿਆਵਾਂ ਤੁਹਾਡੇ ਸਾਹਮਣੇ ਖੜ੍ਹੀਆਂ ਹੋਣਗੀਆਂ। ਇਸ ਲਈ, ਪ੍ਰਭੂ ਯਿਸੂ ਦੇ ਕੋਲ ਆਓ; ਕੇਵਲ ਉਹ ਹੀ ਨਦੀ ਦੇ ਵਾਂਗ ਸ਼ਾਂਤੀ ਪ੍ਰਦਾਨ ਕਰ ਸਕਦਾ ਹੈ। ਉਹੀ ਇੱਕ ਹੈ ਜਿਹੜਾ ਤੁਹਾਨੂੰ ਸ਼ਾਂਤੀ ਦੇ ਸਕਦਾ ਹੈ; ਜਿਵੇਂ ਸੰਸਾਰ ਦਿੰਦਾ ਹੈ ਉਸ ਤਰ੍ਹਾਂ ਨਹੀਂ, ਪਰ ਪ੍ਰਮੇਸ਼ਵਰ ਦੀ ਸ਼ਾਂਤੀ ਜਿਹੜੀ ਤੁਹਾਡੇ ਤੋਂ ਕਦੇ ਵੀ ਖੋਹੀ ਨਹੀਂ ਜਾ ਸਕਦੀ।
ਸਾਡਾ ਪ੍ਰਭੂ ਯਿਸੂ ਸ਼ਾਂਤੀ ਦਾ ਰਾਜਕੁਮਾਰ ਹੈ। ਉਹ ਸ਼ਾਂਤੀ ਦਾ ਪਰਮੇਸ਼ੁਰ ਹੈ (ਰੋਮੀਆਂ 15:33)। ਭਾਵੇਂ ਇਹ ਵਿਅਕਤੀਗਤ ਪੱਧਰ ਉੱਤੇ ਹੋਵੇ, ਜਾਂ ਇੱਕ ਪਰਿਵਾਰ ਦੇ ਸਾਰੇ ਮੈਂਬਰਾਂ ਦੇ ਲਈ, ਜਾਂ ਇੱਥੋਂ ਤੱਕ ਕਿ ਕੌਮਾਂ ਦੇ ਲਈ ਵੀ – ਕੇਵਲ ਪ੍ਰਭੂ ਯਿਸੂ ਹੀ ਸ਼ਾਂਤੀ ਪ੍ਰਦਾਨ ਕਰ ਸਕਦੇ ਹਨ; ਇੱਕ ਨਦੀ ਦੇ ਵਾਂਗ ਸ਼ਾਂਤੀ। ਪਵਿੱਤਰ ਸ਼ਾਸਤਰ ਕਹਿੰਦਾ ਹੈ; “ਜਿਹੜਾ ਤੇਰੇ ਵਿੱਚ ਲਵਲੀਨ ਹੈ, ਤੂੰ ਉਹ ਦੀ ਪੂਰੀ ਸ਼ਾਂਤੀ ਨਾਲ ਰਾਖੀ ਕਰਦਾ ਹੈਂ, ਇਸ ਲਈ ਭਈ ਉਹ ਦਾ ਭਰੋਸਾ ਤੇਰੇ ਉੱਤੇ ਹੈ”(ਯਸਾਯਾਹ 26:3)।
ਪਰਮੇਸ਼ੁਰ ਦੇ ਬੱਚਿਓ, ਪ੍ਰਭੂ ਯਿਸੂ ਦੇ ਵੱਲ ਦੇਖੋ – ਉਹ ਪਹਾੜ ਜਿੱਥੋਂ ਤੁਹਾਡੀ ਮਦਦ ਆਉਂਦੀ ਹੈ। ਉਸ ਬੇਅੰਤ ਰੂਹਾਨੀ ਸ਼ਾਂਤੀ ਨੂੰ ਆਪਣੇ ਦਿਲਾਂ ਵਿੱਚ ਆਉਣ ਦਿਓ। ਅਤੇ ਤੁਹਾਡੇ ਸਾਰੇ ਭਰਮ, ਮੁਸੀਬਤਾਂ ਅਤੇ ਡਰ ਦੂਰ ਹੋ ਜਾਣਗੇ ਅਤੇ ਤੁਹਾਡੇ ਦਿਲ ਪ੍ਰਭੂ ਦੇ ਅਨੰਦ ਨਾਲ ਭਰ ਜਾਣਗੇ।
ਅਭਿਆਸ ਕਰਨ ਲਈ – “ਕਾਸ਼ ਕਿ ਤੂੰ ਮੇਰੇ ਹੁਕਮਾਂ ਨੂੰ ਮੰਨਦਾ! ਤਾਂ ਤੇਰੀ ਸ਼ਾਂਤੀ ਨਦੀ ਵਾਂਗੂੰ, ਅਤੇ ਤੇਰਾ ਧਰਮ ਸਮੁੰਦਰ ਦੀਆਂ ਲਹਿਰਾਂ ਵਾਂਗੂੰ ਹੁੰਦਾ”(ਯਸਾਯਾਹ 48:18)