Appam - Punjabi

ਨਵੰਬਰ 13 – ਯਬੋਕ ਨਦੀ!

“ਉਹ ਉਸੇ ਰਾਤ ਉੱਠਿਆ ਅਤੇ ਆਪਣੀਆਂ ਦੋਵੇਂ ਪਤਨੀਆਂ, ਦੋਵੇਂ ਦਾਸੀਆਂ ਅਤੇ ਗਿਆਰ੍ਹਾਂ ਪੁੱਤਰਾਂ ਨੂੰ ਲੈ ਕੇ ਯਬੋਕ ਨਦੀ ਤੋਂ ਪਾਰ ਲੰਘਾ ਦਿੱਤਾ”(ਉਤਪਤ 32:22)।

ਯਬੋਕ ਨਦੀ ਉਤਪਤ ਦੀ ਕਿਤਾਬ ਵਿੱਚ ਜ਼ਿਕਰ ਕੀਤੀਆਂ ਗਈਆਂ ਬਹੁਤ ਸਾਰੀਆਂ ਨਦੀਆਂ ਵਿੱਚੋਂ ਇੱਕ ਹੈ। ‘ਯਬੋਕ’ ਸ਼ਬਦ ਦਾ ਅਰਥ ਹੈ ‘ਉੱਛਲਣਾ’। ਯਾਕੂਬ ਦਾ ਪਰਮੇਸ਼ੁਰ ਦੇ ਨਾਲ ਮਲ ਯੁੱਧ ਇੱਕ ਬਹੁਤ ਹੀ ਮਹੱਤਵਪੂਰਨ ਘਟਨਾ ਸੀ ਜੋ ਯਬੋਕ ਨਦੀ ਦੇ ਕਿਨਾਰੇ ਹੋਇਆ ਸੀ। ਜਦੋਂ ਉਹ ਨਦੀ ਪਾਰ ਕਰ ਗਿਆ ਅਤੇ ਇਕੱਲਾ ਸੀ, ਤਦ ਇੱਕ ਮਨੁੱਖ ਦਿਨ ਚੜ੍ਹਨ ਤੱਕ ਉਸ ਨਾਲ ਕੁਸ਼ਤੀ ਕਰਦਾ ਰਿਹਾ।

*ਯਾਕੂਬ ਨੇ ਵੀ ਉਸਦੇ ਨਾਲ ਸੰਘਰਸ਼ ਕੀਤਾ। ਜਦੋਂ ਉਹ ਯਾਕੂਬ ਦੇ ਵਿਰੁੱਧ ਜਿੱਤ ਨਹੀਂ ਸਕਿਆ, ਤਦ ਉਸ ਨੇ ਕਿਹਾ; “ਮੈਨੂੰ ਜਾਣ ਦੇ ਕਿਉਂ ਜੋ ਦਿਨ ਚੜ੍ਹ ਗਿਆ ਹੈ। ਯਾਕੂਬ ਨੇ ਆਖਿਆ, ਮੈਂ ਤੈਨੂੰ ਨਹੀਂ ਜਾਣ ਦਿਆਂਗਾ, ਜਦ ਤੱਕ ਤੂੰ ਮੈਨੂੰ ਬਰਕਤ ਨਾ ਦੇਵੇਂ” ਅਤੇ ਇਸ ਤਰ੍ਹਾਂ, ਯਾਕੂਬ ਨੇ ਉੱਥੇ ਬਹੁਤ ਸਾਰੀਆਂ ਬਰਕਤਾਂ ਪ੍ਰਾਪਤ ਕੀਤੀਆਂ। ਤੁਹਾਨੂੰ ਪ੍ਰਭੂ ਤੋਂ ਬਰਕਤਾਂ ਪ੍ਰਾਪਤ ਕਰਨ ਅਤੇ ਉਸਦੇ ਵਾਅਦਿਆਂ ਦਾ ਦਾਅਵਾ ਕਰਨ ਦੇ ਲਈ ਵੀ ਸੰਘਰਸ਼ ਕਰਨ ਦੀ ਜ਼ਰੂਰਤ ਹੈ। ਪਵਿੱਤਰ ਸ਼ਾਸਤਰ ਇਹ ਵੀ ਕਹਿੰਦਾ ਹੈ ਕਿ ਸਵਰਗ ਰਾਜ ਉੱਤੇ ਜ਼ੋਰ ਮਾਰਿਆ ਜਾਂਦਾ ਹੈ ਅਤੇ ਜ਼ੋਰ ਮਾਰਨ ਵਾਲੇ ਉਸ ਨੂੰ ਪ੍ਰਾਪਤ ਕਰ ਲੈਂਦੇ ਹਨ।

ਇੱਕ ਭੈਣ ਸੀ ਜਿਸ ਦੀਆਂ ਅੱਖਾਂ ਦੀ ਰੋਸ਼ਨੀ ਘੱਟ ਹੋਣ ਲੱਗੀ ਅਤੇ ਉਹ ਥੋੜ੍ਹੇ ਸਮੇਂ ਵਿੱਚ ਹੀ ਆਪਣੀਆਂ ਅੱਖਾਂ ਦੀ ਰੌਸ਼ਨੀ ਨੂੰ ਪੂਰੀ ਤਰ੍ਹਾਂ ਗੁਆ ਬੈਠੀ। ਉਹ ਆਪਣੀ ਹਾਲਤ ਨੂੰ ਬਰਦਾਸ਼ਤ ਨਹੀਂ ਕਰ ਪਾ ਰਹੀ ਸੀ। ਇਸ ਲਈ, ਉਸਨੇ ਗੋਡੇ ਟੇਕ ਦਿੱਤੇ ਅਤੇ ਪ੍ਰਭੂ ਅੱਗੇ ਉਸਦੀਆਂ ਅੱਖਾਂ ਦੀ ਰੌਸ਼ਨੀ ਨੂੰ ਵਾਪਸ ਲਿਆਉਣ ਦੇ ਲਈ ਪ੍ਰਾਰਥਨਾ ਕੀਤੀ। ਉਸਨੇ ਵੱਧ ਤੋਂ ਵੱਧ ਵਰਤ ਰੱਖੇ ਅਤੇ ਪਰਮੇਸ਼ੁਰ ਦੇ ਨਾਲ ਸੰਘਰਸ਼ ਕੀਤਾ। ਅਤੇ ਅੰਤ ਵਿੱਚ, ਪ੍ਰਮੇਸ਼ਵਰ ਨੇ ਉਸਦੀ ਦਿਲੋਂ ਉੱਤਮ ਪ੍ਰਾਰਥਨਾ ਸੁਣੀ ਅਤੇ ਉਸਦੀਆਂ ਅੱਖਾਂ ਦੀ ਰੋਸ਼ਨੀ ਵਾਪਸ ਆ ਗਈ।

ਜਦੋਂ ਯਾਕੂਬ ਨੇ ਯਹੋਵਾਹ ਨਾਲ ਸੰਘਰਸ਼ ਕੀਤਾ, ਤਦ ਉਸਨੇ ਯਾਕੂਬ ਨੂੰ ਬਰਕਤ ਦਿੱਤੀ ਅਤੇ ਕਿਹਾ, “ਤੇਰਾ ਨਾਮ ਹੁਣ ਤੋਂ ਯਾਕੂਬ ਨਹੀਂ ਸਗੋਂ ਇਸਰਾਏਲ ਹੋਵੇਗਾ ਕਿਉਂ ਜੋ ਤੂੰ ਪਰਮੇਸ਼ੁਰ ਅਤੇ ਮਨੁੱਖਾਂ ਨਾਲ ਯੁੱਧ ਕਰ ਕੇ ਜਿੱਤ ਗਿਆ ਹੈਂ”(ਉਤਪਤ 32:28)।

ਯਾਕੂਬ’ ਨਾਮ ਦਾ ਅਸਲ ਵਿੱਚ ਅਰਥ ਹੈ ‘ਧੋਖੇਬਾਜ਼’। ਜਦੋਂ ਉਸਨੇ ਯਹੋਵਾਹ ਨਾਲ ਸੰਘਰਸ਼ ਕੀਤਾ, ਉਸਦਾ ਨਾਮ ਅਤੇ ਸੁਭਾਅ ਬਦਲ ਗਿਆ ਅਤੇ ਉਸਨੂੰ ਇੱਕ ਨਵਾਂ ਨਾਮ ਦਿੱਤਾ ਗਿਆ: ‘ਇਸਰਾਏਲ’। ‘ਇਸਰਾਏਲ’ ਨਾਮ ਦਾ ਅਰਥ ਹੈ ‘ਪਰਮੇਸ਼ੁਰ ਦੇ ਨਾਲ ਰਾਜਕੁਮਾਰ’। ਯਾਕੂਬ ਯਬੋਕ ਤੇ ਹੋਈ ਉਸ ਮਹੱਤਵਪੂਰਣ ਘਟਨਾ ਨੂੰ ਨਹੀਂ ਭੁੱਲਿਆ ਸੀ। ਇਸ ਲਈ, ਉਸਨੇ ਉਸ ਸਥਾਨ ਦਾ ਨਾਮ ‘ਪਨੀਏਲ’ ਜਾਂ ‘ਪ੍ਰਮੇਸ਼ਵਰ ਦਾ ਚਿਹਰਾ’ ਰੱਖਿਆ। ਪ੍ਰਮੇਸ਼ਵਰ ਦਾ ਚਿਹਰਾ ਉਹਨਾਂ ਦੀ ਉਡੀਕ ਕਰਦਾ ਹੈ ਜਿਹੜੇ ਉਸ ਦੇ ਨਾਲ ਕੁਸ਼ਤੀ ਕਰਦੇ ਹਨ; ਇਹ ਬਰਕਤਾਂ ਦਾ ਪਨੀਏਲ ਹੈ ਅਤੇ ਪੇਨੀਏਲ ਜਿਹੜਾ ਸਭ ਕੁੱਝ ਨਵਾਂ ਬਣਾਉਂਦਾ ਹੈ।

ਪਵਿੱਤਰ ਸ਼ਾਸਤਰ ਵਿੱਚ ਅਸੀਂ ਦੇਖਦੇ ਹਾਂ ਕਿ ਯਬੋਕ ਨਦੀ ਕਈ ਕੌਮਾਂ ਦੀ ਸਰਹੱਦ ਦੇ ਵਜੋਂ ਕੰਮ ਕਰਦੀ ਸੀ। ਇਸਰਾਏਲੀਆਂ ਨੇ ਯਬੋਕ ਤੱਕ ਦੀ ਧਰਤੀ ਉੱਤੇ ਕਬਜ਼ਾ ਕਰ ਲਿਆ (ਗਿਣਤੀ 21:24 ਅਤੇ ਨਿਆਈਆਂ ਦੀ ਪੋਥੀ 11:13)। ਉਹ ਪ੍ਰਮੇਸ਼ਵਰ ਦੀ ਧਰਤੀ ਅਤੇ ਪ੍ਰਮੇਸ਼ਵਰ ਦੀਆਂ ਬਰਕਤਾਂ ਵਾਲੀ ਧਰਤੀ ਹੈ।

ਪ੍ਰਮੇਸ਼ਵਰ ਦੇ ਬੱਚਿਓ, ਤੁਹਾਨੂੰ ਯਬੋਕ ਦੇ ਦੂਸਰੇ ਪਾਸੇ ਨਹੀਂ ਰਹਿਣਾ ਚਾਹੀਦਾ ਹੈ, ਬਲਕਿ ਪਾਰ ਹੋ ਕੇ ਯਹੋਵਾਹ ਦੀ ਹਜ਼ੂਰੀ ਵਿੱਚ ਜਾਣਾ ਚਾਹੀਦਾ ਹੈ। ਇੱਥੇ ਹੀ ਪ੍ਰਭੂ ਦੀਆਂ ਸਾਰੀਆਂ ਉੱਤਮ ਅਤੇ ਸਵਰਗੀ ਬਰਕਤਾਂ, ਤੁਹਾਡੀ ਉਡੀਕ ਕਰ ਰਹੀਆਂ ਹਨ।

ਅਭਿਆਸ ਕਰਨ ਲਈ – “ਪਰ ਉੱਥੇ ਯਹੋਵਾਹ ਸ਼ਾਨ ਵਿੱਚ ਸਾਡੇ ਅੰਗ-ਸੰਗ ਹੋਵੇਗਾ, ਜਿੱਥੇ ਚੌੜੀਆਂ ਨਦੀਆਂ ਅਤੇ ਦਰਿਆ ਹਨ, ਜਿੱਥੇ ਕੋਈ ਚੱਪੂਆਂ ਵਾਲੀ ਬੇੜੀ ਨਾ ਚੱਲੇਗੀ, ਜਿਹ ਦੇ ਉੱਤੇ ਕੋਈ ਸ਼ਾਨਦਾਰ ਜਹਾਜ਼ ਨਾ ਲੰਘੇਗਾ”(ਯਸਾਯਾਹ 33:21)

Leave A Comment

Your Comment
All comments are held for moderation.