No products in the cart.
ਨਵੰਬਰ 09 – ਚਾਰ ਨਦੀਆਂ!
“ਇੱਕ ਨਦੀ ਉਸ ਬਾਗ਼ ਨੂੰ ਸਿੰਜਣ ਲਈ ਅਦਨ ਤੋਂ ਨਿੱਕਲੀ ਅਤੇ ਉੱਥੋਂ ਚਾਰ ਹਿੱਸਿਆਂ ਵਿੱਚ ਵੰਡੀ ਗਈ”(ਉਤਪਤ 2:10)।
ਇੱਕ ਨਦੀ ਅਦਨ ਵਿੱਚੋਂ ਨਿੱਕਲੀ ਅਤੇ ਉਹ ਚਾਰ ਨਦੀਆਂ ਵਿੱਚ ਵੰਡੀ ਗਈ, ਅਤੇ ਚਾਰ ਵੱਖ-ਵੱਖ ਦਿਸ਼ਾਵਾਂ ਵਿੱਚ ਵਹਿ ਗਈ। ਜਿਸ ਤਰ੍ਹਾਂ ਪ੍ਰਭੂ ਨੇ ਉਨ੍ਹਾਂ ਸਾਰੀਆਂ ਨਦੀਆਂ ਦੇ ਲਈ ਇੱਕ ਉਦੇਸ਼ ਨਿਰਧਾਰਤ ਕੀਤਾ ਹੈ, ਉਸੇ ਤਰ੍ਹਾਂ ਤੁਹਾਡੇ ਆਤਮਿਕ ਜੀਵਨ ਲਈ ਵੀ ਉਸਦਾ ਇੱਕ ਖ਼ਾਸ ਉਦੇਸ਼ ਹੈ। ਜਿਵੇਂ ਕਿ ਅਦਨ ਦੀ ਨਦੀ ਚਾਰ ਸ਼ਾਖਾਵਾਂ ਵਿੱਚ ਵੰਡੀ ਹੋਈ ਹੈ, ਪਰਮੇਸ਼ੁਰ ਦੇ ਮਸਹ ਕੀਤੇ ਹੋਏ ਸੇਵਕਾਂ ਦੇ ਲਈ ਚਾਰ ਫ਼ਰਜ਼ ਹਨ।
ਸਾਡੇ ਪ੍ਰਭੂ ਯਿਸੂ ਨੇ ਕਿਹਾ; “ਪਰ ਜਦੋਂ ਪਵਿੱਤਰ ਆਤਮਾ ਤੁਹਾਡੇ ਉੱਤੇ ਆਵੇਗਾ ਤਾਂ ਤੁਸੀਂ ਸ਼ਕਤੀ ਪਾਓਗੇ ਅਤੇ ਯਰੂਸ਼ਲਮ, ਯਹੂਦਿਯਾ ਅਤੇ ਸਾਮਰਿਯਾ ਵਿੱਚ ਸਗੋਂ ਧਰਤੀ ਦੇ ਆਖਰੀ ਕਿਨਾਰੇ ਤੱਕ ਮੇਰੇ ਗਵਾਹ ਹੋਵੋਗੇ”(ਰਸੂਲਾਂ ਦੇ ਕਰਤੱਬ 1:8)। ਤੁਹਾਨੂੰ ਇਸ ਆਇਤ ਵਿੱਚ ਜ਼ਿਕਰ ਕੀਤੇ ਸਾਰੇ ਚਾਰ ਖੇਤਰਾਂ ਵਿੱਚ ਗਵਾਹ ਦੇ ਵਜੋਂ ਰਹਿਣਾ ਚਾਹੀਦਾ ਹੈ, ਅਰਥਾਤ: ਯਰੂਸ਼ਲਮ, ਯਹੂਦੀਆ, ਸਾਮਰੀਆ ਅਤੇ ਧਰਤੀ ਦੇ ਆਖ਼ਰੀ ਕਿਨਾਰੇ ਤੱਕ।
ਸਭ ਤੋਂ ਪਹਿਲਾਂ, ਯਰੂਸ਼ਲਮ। ‘ਯਰੂਸ਼ਲਮ’ ਦਾ ਅਰਥ ਹੈ ‘ਸ਼ਾਂਤੀ’ ਅਤੇ ਇਹ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਦੇ ਵੱਲ ਇਸ਼ਾਰਾ ਕਰਦਾ ਹੈ। ਜਦੋਂ ਪਵਿੱਤਰ ਆਤਮਾ ਤੁਹਾਡੇ ਅੰਦਰ ਆਉਂਦਾ ਹੈ, ਇਹ ਤੁਹਾਡੇ ਦਿਲ ਨੂੰ ਨਦੀ ਦੀ ਤਰ੍ਹਾਂ ਭਰ ਦਿੰਦਾ ਹੈ; ਪਰਮੇਸ਼ੁਰ ਦੀ ਸ਼ਾਂਤੀ ਦੇ ਨਾਲ। ਪਵਿੱਤਰ ਸ਼ਾਸਤਰ ਕਹਿੰਦਾ ਹੈ; “ਤਾਂ ਤੇਰੀ ਸ਼ਾਂਤੀ ਨਦੀ ਵਾਂਗੂੰ, ਅਤੇ ਤੇਰਾ ਧਰਮ ਸਮੁੰਦਰ ਦੀਆਂ ਲਹਿਰਾਂ ਵਾਂਗੂੰ ਹੁੰਦਾ”(ਯਸਾਯਾਹ 48:18)।
ਤੁਹਾਡਾ ਜੀਵਨ ਰੂਹਾਨੀ ਸ਼ਾਂਤੀ ਦੇ ਨਾਲ ਭਰਪੂਰ ਹੋਵੇਗਾ, ਜਿਸ ਹੱਦ ਤੱਕ ਤੁਸੀਂ ਪਵਿੱਤਰ ਆਤਮਾ ਨਾਲ ਭਰੇ ਹੋਏ ਹੋ। ਜਿਵੇਂ ਹੀ ਤੁਸੀਂ ਰੂਹਾਨੀ ਸ਼ਾਂਤੀ ਨੂੰ ਪ੍ਰਾਪਤ ਕਰਦੇ ਹੋ, ਤੁਹਾਨੂੰ ਖੁਸ਼ਖਬਰੀ ਦਾ ਵੀ ਪ੍ਰਚਾਰ ਕਰਨਾ ਚਾਹੀਦਾ ਹੈ, ਜਿਸ ਨੇ ਪਰਮੇਸ਼ੁਰ ਦੀ ਸ਼ਾਂਤੀ ਦਾ ਰਾਹ ਪੱਧਰਾ ਕੀਤਾ ਹੈ। ਪਵਿੱਤਰ ਸ਼ਾਸਤਰ ਕਹਿੰਦਾ ਹੈ; “ਜਿਹੜਾ ਖੁਸ਼ਖਬਰੀ ਲੈ ਆਉਂਦਾ ਹੈ, ਉਹ ਦੇ ਪੈਰ ਪਹਾੜਾਂ ਉੱਤੇ ਕਿੰਨੇ ਫੱਬਦੇ ਹਨ! ਜਿਹੜਾ ਸ਼ਾਂਤੀ ਦੀ ਖ਼ਬਰ ਸੁਣਾਉਂਦਾ, ਭਲਿਆਈ ਦੀ ਖੁਸ਼ਖਬਰੀ ਲਿਆਉਂਦਾ, ਜਿਹੜਾ ਮੁਕਤੀ ਦਾ ਸੰਦੇਸ਼ ਸੁਣਾਉਂਦਾ ਹੈ, ਉਹ ਸੀਯੋਨ ਨੂੰ ਆਖਦਾ ਹੈ, ਤੇਰਾ ਪਰਮੇਸ਼ੁਰ ਰਾਜ ਕਰਦਾ ਹੈ”(ਯਸਾਯਾਹ 52:7)।
ਦੂਸਰਾ, ਯਹੂਦੀਆ। ‘ਯਹੂਦੀਆਂ’ ਦਾ ਅਰਥ ਹੈ ‘ਪਰਮੇਸ਼ੁਰ ਦੀ ਉਸਤਤ’। ਜਦੋਂ ਲੇਆਹ ਨੇ ਆਪਣੇ ਚੌਥੇ ਪੁੱਤਰ ਨੂੰ ਜਨਮ ਦਿੱਤਾ, ਤਾਂ ਉਸਨੇ ਕਿਹਾ; “ਇਸ ਵਾਰੀ ਮੈਂ ਯਹੋਵਾਹ ਦਾ ਧੰਨਵਾਦ ਕਰਾਂਗੀ, ਇਸ ਕਾਰਨ ਉਸ ਨੇ ਉਹ ਦਾ ਨਾਮ ਯਹੂਦਾਹ ਰੱਖਿਆ”(ਉਤਪਤ 29:35)। ਪ੍ਰਮੇਸ਼ਵਰ ਦੀ ਉਸਤਤ ਕਰਨਾ ਪ੍ਰਮੇਸ਼ਵਰ ਦੇ ਹਰ ਮਸਹ ਕੀਤੇ ਹੋਏ ਬੱਚਿਆਂ ਦੇ ਲਈ ਮੁੱਢਲਾ ਫ਼ਰਜ਼ ਹੋਣਾ ਚਾਹੀਦਾ ਹੈ।
ਤੀਸਰਾ, ਸਾਮਰਿਯਾ। ‘ਸਾਮਰਿਯਾ’ ਪਰਮੇਸ਼ੁਰ ਤੋਂ ਪਿੱਛੇ ਹੱਟ ਗਏ ਲੋਕਾਂ ਦੇ ਵੱਲ ਇਸ਼ਾਰਾ ਕਰਦਾ ਹੈ। ‘ਸਾਮਰਿਯਾ’ ਸ਼ਬਦ ਦਾ ਅਰਥ ਹੈ ‘ਪਹਿਰਾ ਦੇਣ ਵਾਲਾ ਖੰਬਾਂ’। ਪ੍ਰਮੇਸ਼ਵਰ ਦੇ ਮਸਹ ਕੀਤੇ ਹੋਏ ਸੇਵਕਾਂ ਦੇ ਵਜੋਂ, ਤੁਹਾਡਾ ਫ਼ਰਜ਼ ਬਣਦਾ ਹੈ ਕਿ ਤੁਸੀਂ ਇੱਕ ਪਹਿਰਾ ਦੇਣ ਵਾਲਿਆਂ ਦੇ ਰੂਪ ਵਿੱਚ ਖੜ੍ਹੇ ਹੋਵੋ ਅਤੇ ਪਰਮੇਸ਼ੁਰ ਦੇ ਲੋਕਾਂ ਦੇ ਲਈ ਦ੍ਰਿੜ੍ਹਤਾ ਨਾਲ ਪ੍ਰਾਰਥਨਾ ਕਰੋ।
ਚੌਥਾ, ਧਰਤੀ ਦੇ ਆਖ਼ਰੀ ਕਿਨਾਰੇ ਤੱਕ। ਇਹ ਖੁਸ਼ਖਬਰੀ ਦੀ ਇੰਜੀਲ ਬਾਹਰ ਨਿੱਕਲਣ ਨੂੰ ਦਰਸਾਉਂਦੀ ਹੈ; ਪਹੁੰਚ ਤੋਂ ਬਾਹਰ ਤੱਕ ਲੋਕਾਂ ਨੂੰ ਪ੍ਰਚਾਰ ਪਹੁੰਚਣਾ, ਮੁਕਤੀ ਦੀ ਖੁਸ਼ਖਬਰੀ ਦਾ ਐਲਾਨ ਕਰਨਾ ਅਤੇ ਉਨ੍ਹਾਂ ਨੂੰ ਪ੍ਰਭੂ ਕੋਲ ਲਿਆਉਣਾ।
ਪ੍ਰਮੇਸ਼ਵਰ ਦੇ ਬੱਚਿਓ, ਕੀ ਤੁਸੀਂ ਚਾਰੇ ਦਿਸ਼ਾਵਾਂ ਵਿੱਚ ਜਾਣ ਅਤੇ ਪ੍ਰਭੂ ਦੇ ਲਈ ਆਪਣੀ ਸੇਵਕਾਈ ਨੂੰ ਪੂਰਾ ਕਰਨ ਦੇ ਲਈ ਦ੍ਰਿੜ ਫ਼ੈਸਲਾ ਕਰੋਂਗੇ?
ਅਭਿਆਸ ਕਰਨ ਲਈ – “ਅਤੇ ਉਨ੍ਹਾਂ ਨੂੰ ਸਿਖਾਓ ਕਿ ਉਨ੍ਹਾਂ ਸਾਰੀਆਂ ਗੱਲਾਂ ਦੀ ਪਾਲਨਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ ਅਤੇ ਵੇਖੋ ਮੈਂ ਸੰਸਾਰ ਦੇ ਅੰਤ ਤੱਕ ਹਰ ਵੇਲੇ ਤੁਹਾਡੇ ਨਾਲ ਹਾਂ”(ਮੱਤੀ ਦੀ ਇੰਜੀਲ 28:20)