No products in the cart.
ਅਕਤੂਬਰ 29 – ਦਯਾ ਦਾ ਪਹਾੜ!
“ਤਦ ਮੈਂ ਕਿਹਾ, “ਮੈਂ ਤੇਰੀਆਂ ਅੱਖਾਂ ਤੋਂ ਦੂਰ ਸੁੱਟਿਆ ਗਿਆ ਹਾਂ, ਤਾਂ ਵੀ ਮੈਂ ਫੇਰ ਤੇਰੇ ਪਵਿੱਤਰ ਭਵਨ ਵੱਲ ਤੱਕਾਂਗਾ”(ਯੂਨਾਹ 2:4)।
ਉੱਪਰ ਦਿੱਤੀ ਆਇਤ ਵਿੱਚ ਯੂਨਾਹ ਦੀ ਪ੍ਰਭੂ ਨੂੰ ਪ੍ਰਾਰਥਨਾ ਹੈ, ਜਦੋਂ ਉਹ ਇੱਕ ਮੱਛੀ ਦੇ ਢਿੱਡ ਵਿੱਚ ਸੀ। ਉੱਥੇ ਉਸਨੇ ਇੱਕ ਫ਼ੈਸਲਾ ਲਿਆ ਕਿ ਉਹ ਫਿਰ ਤੋਂ ਪ੍ਰਭੂ ਦੇ ਪਵਿੱਤਰ ਭਵਨ ਵੱਲ ਦੇਖਾਂਗਾ।
ਯੂਨਾਹ ਜਿਸ ਨੂੰ ਨੀਨਵਾਹ ਜਾਣਾ ਚਾਹੀਦਾ ਸੀ; ਅਤੇ ਪਰਮੇਸ਼ੁਰ ਦੇ ਵਚਨ ਦੀ ਅਣਆਗਿਆਕਾਰੀ ਕੀਤੀ, ਅਤੇ ਇਸ ਦੀ ਬਜਾਏ ਤਰਸ਼ੀਸ਼ ਨੂੰ ਚਲਾ ਗਿਆ। ਇਸ ਲਈ, ਪ੍ਰਭੂ ਨੇ ਉਸਨੂੰ ਸਬਕ ਸਿਖਾਉਣ ਦੇ ਲਈ, ਉਸਨੂੰ ਨਿਗਲਣ ਦੇ ਲਈ ਇੱਕ ਮੱਛੀ ਤਿਆਰ ਕੀਤੀ ਸੀ।
ਜਦੋਂ ਉਸ ਨੂੰ ਸਮੁੰਦਰ ਦੇ ਵਿਚਕਾਰ ਡੂੰਘਿਆਈ ਵਿੱਚ ਸੁੱਟਿਆ ਗਿਆ, ਤਾਂ ਯੂਨਾਹ ਨੇ ਆਪਣੇ ਆਲੇ-ਦੁਆਲੇ ਦੇ ਹੜ੍ਹਾਂ ਅਤੇ ਲਹਿਰਾਂ ਨੂੰ ਮਹਿਸੂਸ ਕੀਤਾ। ਉਹ ਯਹੋਵਾਹ ਨੂੰ ਆਖਦਾ ਹੈ, “ਤੂੰ ਮੈਨੂੰ ਡੂੰਘਿਆਈ ਵਿੱਚ, ਸਮੁੰਦਰ ਦੀ ਤਹਿ ਵਿੱਚ ਸੁੱਟ ਦਿੱਤਾ, ਅਤੇ ਹੜ੍ਹਾਂ ਨੇ ਮੈਨੂੰ ਘੇਰ ਲਿਆ, ਤੇਰੀਆਂ ਸਾਰੀਆਂ ਲਹਿਰਾਂ ਅਤੇ ਤਰੰਗਾਂ ਮੇਰੇ ਉੱਤੋਂ ਲੰਘ ਗਈਆਂ”(ਯੂਨਾਹ 2:3)। ਉਸ ਸਥਿਤੀ ਵਿੱਚ ਵੀ, ਜਦੋਂ ਉਸਨੇ ਯਹੋਵਾਹ ਦੇ ਵੱਲ ਦੇਖਿਆ, ਤਾਂ ਯਹੋਵਾਹ ਯੂਨਾਹ ਦੀ ਪ੍ਰਾਰਥਨਾ ਨੂੰ ਸੁਣਨ ਦੇ ਲਈ ਵਫ਼ਾਦਾਰ ਸੀ।
ਪਰਮੇਸ਼ੁਰ ਦੇ ਬੱਚਿਓ, ਤੁਸੀਂ – ਜਿਨ੍ਹਾਂ ਨੂੰ ਨੀਨਵਾਹ ਜਾਣ ਦੇ ਲਈ ਬੁਲਾਇਆ ਗਿਆ ਹੈ, ਕੀ ਤੁਹਾਨੂੰ ਤਰਸ਼ੀਸ਼ ਨੂੰ ਇੱਕ ਵੱਖਰੀ ਦਿਸ਼ਾ ਵਿੱਚ ਜਾਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ? ਕੀ ਤੁਸੀਂ ਪ੍ਰਮੇਸ਼ਵਰ ਦੀ ਇੱਛਾ ਪੂਰੀ ਕਰਨ ਦੀ ਬਜਾਏ ਆਪਣੀ ਮਰਜ਼ੀ ਅਨੁਸਾਰ ਚੱਲਣ ਦੀ ਹਿੰਮਤ ਕਰੋਂਗੇ? ਇਸ ਤੋਂ ਪਹਿਲਾਂ ਕੀ ਤੁਸੀਂ ਬਹੁਤ ਸਾਰੇ ਦੁੱਖਾਂ ਅਤੇ ਮੁਸੀਬਤਾਂ ਵਿੱਚ ਘਿਰੇ ਹੋਵੋਂ, ਯਹੋਵਾਹ ਦੇ ਵੱਲ ਦੇਖਣ ਦੇ ਲਈ ਆਪਣੇ ਦਿਲ ਵਿੱਚ ਦ੍ਰਿੜ ਫ਼ੈਸਲਾ ਬਣਾਓ। ਧਿਆਨ ਰੱਖੋ ਕਿ ਬਗਾਵਤ ਅਤੇ ਅਣ – ਆਗਿਆਕਾਰੀ ਤੁਹਾਡੇ ਜੀਵਨ ਵਿੱਚ ਸਿਰਫ਼ ਦੁੱਖ ਦਾ ਰਾਹ ਤਿਆਰ ਕਰੇਗੀ।
ਅਜਿਹੀ ਅਣਆਗਿਆਕਾਰੀ ਦੇ ਬਾਅਦ ਵੀ, ਜਦੋਂ ਯੂਨਾਹ ਨੇ ਯਹੋਵਾਹ ਦੇ ਵੱਲ ਦੇਖਿਆ, ਤਾਂ ਯਹੋਵਾਹ ਯੂਨਾਹ ਦੇ ਦੁਆਰਾ ਸੇਵਕਾਈ ਨੂੰ ਪੂਰਾ ਕਰਨ ਦੇ ਲਈ ਸਮਰੱਥੀ ਸੀ, ਉਸੇ ਵਿਅਕਤੀ ਦੇ ਦੁਆਰਾ ਜਿਸ ਨੂੰ ਪਹਿਲਾਂ ਇਹ ਕਰਨਾ ਚਾਹੀਦਾ ਸੀ। ਅਤੇ ਜਦੋਂ ਯੂਨਾਹ ਨੇ ਨੀਨਵਾਹ ਵਿੱਚ ਪ੍ਰਚਾਰ ਕੀਤਾ, ਤਦ ਇੱਕ ਲੱਖ ਵੀਹ ਹਜ਼ਾਰ ਲੋਕਾਂ ਨੇ ਤੋਬਾ ਕੀਤੀ ਅਤੇ ਛੁਟਕਾਰਾ ਪਾਇਆ।
ਅੱਜ ਇੱਕ ਹੈ ਜਿਹੜਾ ਯੂਨਾਹ ਤੋਂ ਵੀ ਮਹਾਨ ਹੈ, ਜਿਹੜਾ ਤੁਹਾਡੇ ਨਾਲ ਖੜ੍ਹਾ ਹੈ। ਯਹੋਵਾਹ ਜਿਸਨੇ ਯੂਨਾਹ ਨੂੰ ਨਵਾਂ ਜੀਵਨ ਅਤੇ ਸ਼ਕਤੀਸ਼ਾਲੀ ਸੇਵਕਾਈ ਦੇ ਕੇ ਸਨਮਾਨ ਕੀਤਾ, ਉਹ ਵੀ ਤੁਹਾਡੀ ਪ੍ਰਾਰਥਨਾ ਨੂੰ ਸੁਣੇਗਾ ਅਤੇ ਤੁਹਾਡਾ ਸਨਮਾਨ ਕਰੇਗਾ। ਕੀ ਤੁਸੀਂ ਅੱਜ ਯਹੋਵਾਹ ਨੂੰ ਪੁਕਾਰੋਂਗੇ?
ਪਵਿੱਤਰ ਸ਼ਾਸਤਰ ਕਹਿੰਦਾ ਹੈ, “ਮੈਂ ਯਹੋਵਾਹ ਨੂੰ ਜਿਹੜਾ ਉਸਤਤ ਯੋਗ ਹੈ ਪੁਕਾਰਾਂਗਾ, ਅਤੇ ਮੈਂ ਆਪਣੇ ਵੈਰੀਆਂ ਤੋਂ ਬਚ ਜਾਂਵਾਂਗਾ”(2 ਸਮੂਏਲ 22:4)। ਤੁਹਾਡੀ ਸਥਿਤੀ ਜਾਂ ਸਥਾਨ ਜੋ ਵੀ ਹੋਵੇ, ਤੁਸੀਂ ਯਹੋਵਾਹ ਨੂੰ ਪੁਕਾਰ ਸਕਦੇ ਹੋ।
ਯਹੋਵਾਹ ਨੇ ਇਹ ਕਹਿੰਦੇ ਹੋਏ ਵਾਅਦਾ ਕੀਤਾ ਹੈ: “ਦੁੱਖਾਂ ਦੇ ਦਿਨ ਮੈਨੂੰ ਪੁਕਾਰ, ਮੈਂ ਤੈਨੂੰ ਛੁਡਾਵਾਂਗਾ ਅਤੇ ਤੂੰ ਮੇਰੀ ਵਡਿਆਈ ਕਰੇਂਗਾ”(ਜ਼ਬੂਰਾਂ ਦੀ ਪੋਥੀ 50:15)। ਯਹੋਵਾਹ ਤੁਹਾਡਾ ਮੁਕਤੀਦਾਤਾ ਹੈ।
ਪ੍ਰਮੇਸ਼ਵਰ ਦੇ ਬੱਚਿਓ, ਭਾਵੇਂ ਤੁਸੀਂ ਮੱਛੀ ਦੇ ਢਿੱਡ ਵਿੱਚ ਹੋਵੋਂ, ਜਾਂ ਸ਼ੇਰਾਂ ਦੀ ਗੁਫ਼ਾ ਵਿੱਚ, ਜਾਂ ਅੱਗ ਦੀ ਭੱਠੀ ਵਿੱਚ ਹੋਵੋਂ, ਸਿਰਫ਼ ਯਹੋਵਾਹ ਦੇ ਚਿਹਰੇ ਨੂੰ ਦੇਖਣ ਦਾ ਦ੍ਰਿੜ ਫ਼ੈਸਲਾ ਕਰੋ, ਨਾ ਕਿ ਸਥਿਤੀ ਉੱਤੇ। ਅਤੇ ਯਹੋਵਾਹ ਤੁਹਾਡੇ ਉੱਤੇ ਦਯਾ ਕਰੇਗਾ ਅਤੇ ਤੁਹਾਨੂੰ ਤੁਹਾਡੀਆਂ ਸਾਰੀਆਂ ਮੁਸ਼ਕਿਲਾਂ ਤੋਂ ਬਚਾਵੇਗਾ। ਪਰਮੇਸ਼ੁਰ ਸਾਡੀ ਪਨਾਹ ਅਤੇ ਤਾਕਤ ਹੈ, ਅਤੇ ਮੁਸੀਬਤ ਵਿੱਚ ਸਾਡਾ ਮੌਜ਼ੂਦਾ ਮਦਦਗਾਰ ਹੈ। ਉਹ ਤੁਹਾਨੂੰ ਜ਼ਰੂਰ ਹੀ ਬਰਕਤ ਦੇਵੇਗਾ।
ਅਭਿਆਸ ਕਰਨ ਲਈ – “ਮੈਨੂੰ ਪੁਕਾਰ ਅਤੇ ਮੈਂ ਤੈਨੂੰ ਉੱਤਰ ਦਿਆਂਗਾ, ਅਤੇ ਮੈਂ ਤੈਨੂੰ ਵੱਡੀਆਂ-ਵੱਡੀਆਂ ਅਤੇ ਔਖੀਆਂ ਗੱਲਾਂ ਦੱਸਾਂਗਾ ਜਿਹਨਾਂ ਨੂੰ ਤੂੰ ਨਹੀਂ ਜਾਣਦਾ”(ਯਿਰਮਿਯਾਹ 33:3)