bo togel situs toto musimtogel toto slot musimtogel musimtogel musimtogel masuk musimtogel login musimtogel toto
Appam - Punjabi

ਅਕਤੂਬਰ 25 – ਜਿੱਤ ਦਾ ਪਹਾੜ!

“ਕਿਉਂ ਜੋ ਉਸ ਵੱਡੇ ਦਲ ਦੇ ਅੱਗੇ ਜੋ ਸਾਡੇ ਵਿਰੁੱਧ ਆ ਰਿਹਾ ਹੈ ਸਾਡੀ ਕੁਝ ਤਾਕਤ ਨਹੀਂ ਅਤੇ ਨਾ ਅਸੀਂ ਇਹ ਜਾਣਦੇ ਹਾਂ ਕਿ ਕੀ ਕਰੀਏ ਪਰ ਸਾਡੀਆਂ ਅੱਖਾਂ ਤੇਰੇ ਵੱਲ ਲੱਗ ਰਹੀਆਂ ਹਨ”(2 ਇਤਿਹਾਸ 20:12)।

ਪਹਾੜਾਂ ਤੋਂ ਆਉਣ ਵਾਲੀਆਂ ਸਾਰੀਆਂ ਮਦਦਾਂ ਵਿੱਚੋਂ, ‘ਜਿੱਤ’ ਸਹਾਇਤਾ ਦਾ ਸਭ ਤੋਂ ਵਧੀਆ ਰੂਪ ਹੈ ਜੋ ਅਸੀਂ ਪ੍ਰਾਪਤ ਕਰ ਸਕਦੇ ਹਾਂ। ਅਤੇ ਯਹੋਵਾਹ ਉਹ ਹੀ ਹੈ ਜਿਹੜਾ ਤੁਹਾਨੂੰ ਜਿੱਤ ਦਿੰਦਾ ਹੈ।

ਰਾਜਾ ਯਹੋਸ਼ਾਫ਼ਾਤ ਨੂੰ ਕੁੱਝ ਸਮਝ ਨਹੀਂ ਆ ਰਹੀ ਸੀ ਕਿ ਜਦੋਂ ਅੰਮੋਨ ਦੇ ਲੋਕ ਵੱਡੀ ਭੀੜ ਦੇ ਨਾਲ ਉਸਦੇ ਵਿਰੁੱਧ ਯੁੱਧ ਕਰਨ ਆਏ, ਤਾਂ ਕੀ ਹੋਵੇਗਾ। ਭਾਵੇਂ ਉਹ ਆਪਣੇ ਦਿਲ ਵਿੱਚ ਪਰੇਸ਼ਾਨ ਸੀ, ਉਸਨੇ ਆਪਣੀਆਂ ਅੱਖਾਂ ਕੇਵਲ ਪ੍ਰਭੂ ਨੂੰ ਭਾਲਣ ਦੇ ਲਈ ਲਗਾਈਆਂ।

ਉਸ ਨੇ ਕਿਹਾ, “ਹੇ ਸਾਡੇ ਪਰਮੇਸ਼ੁਰ, ਕੀ ਤੂੰ ਇਨ੍ਹਾਂ ਦਾ ਨਿਆਂ ਨਹੀਂ ਕਰੇਂਗਾ? ਕਿਉਂ ਜੋ ਉਸ ਵੱਡੇ ਦਲ ਦੇ ਅੱਗੇ ਜੋ ਸਾਡੇ ਵਿਰੁੱਧ ਆ ਰਿਹਾ ਹੈ ਸਾਡੀ ਕੁਝ ਤਾਕਤ ਨਹੀਂ ਅਤੇ ਨਾ ਅਸੀਂ ਇਹ ਜਾਣਦੇ ਹਾਂ ਕਿ ਕੀ ਕਰੀਏ ਪਰ ਸਾਡੀਆਂ ਅੱਖਾਂ ਤੇਰੇ ਵੱਲ ਲੱਗ ਰਹੀਆਂ ਹਨ”(2 ਇਤਿਹਾਸ 20:12)।

ਉਸ ਨੇ ਨਾ ਸਿਰਫ਼ ਯਹੋਵਾਹ ਉੱਤੇ ਆਪਣੀਆਂ ਨਜ਼ਰਾਂ ਰੱਖੀਆਂ, ਸਗੋਂ ਉਸ ਨੇ ਸਾਰੇ ਯਹੂਦਾਹ ਵਿੱਚ ਇੱਕ ਵਰਤ ਦਾ ਐਲਾਨ ਵੀ ਕੀਤਾ, ਤਾਂ ਜੋ ਸਾਰੇ ਲੋਕ ਇੱਕ ਮਨ ਨਾਲ ਯਹੋਵਾਹ ਨੂੰ ਭਾਲਣ। ਇਸ ਅਨੁਸਾਰ, ਯਹੂਦਾਹ ਦੇ ਸਾਰੇ ਲੋਕ ਯਹੋਵਾਹ ਤੋਂ ਸਹਾਇਤਾ ਮੰਗਣ ਦੇ ਲਈ ਇਕੱਠੇ ਹੋਏ; ਅਤੇ ਯਹੂਦਾਹ ਦੇ ਸਾਰੇ ਸ਼ਹਿਰਾਂ ਤੋਂ ਉਹ ਯਹੋਵਾਹ ਦੀ ਸਹਾਇਤਾ ਦੇ ਲਈ ਆਏ” (2 ਇਤਿਹਾਸ 20:3,4)।

ਪਵਿੱਤਰ ਸ਼ਾਸਤਰ ਕਹਿੰਦਾ ਹੈ, “ਜਦ ਉਹ ਗਾਉਣ ਅਤੇ ਉਸਤਤ ਕਰਨ ਲੱਗੇ ਤਾਂ ਯਹੋਵਾਹ ਨੇ ਅੰਮੋਨੀਆਂ ਅਤੇ ਮੋਆਬੀਆਂ ਅਤੇ ਸੇਈਰ ਪਰਬਤ ਦੇ ਵਸਨੀਕਾਂ ਉੱਤੇ ਜਿਹੜੇ ਯਹੂਦਾਹ ਉੱਤੇ ਚੜ੍ਹੇ ਆਉਂਦੇ ਸਨ ਛਹਿ ਵਾਲਿਆਂ ਨੂੰ ਬਿਠਾ ਦਿੱਤਾ ਸੋ ਉਹ ਮਾਰੇ ਗਏ”(2 ਇਤਿਹਾਸ 20:22)।

ਇੱਕ ਪਰਿਵਾਰ ਨੂੰ ਕੁੱਝ ਜਾਦੂ-ਟੂਣਿਆਂ ਦੇ ਦੁਆਰਾ ਬਹੁਤ ਸੰਘਰਸ਼ਾਂ ਦਾ ਸਾਹਮਣਾ ਕਰਨਾ ਪਿਆ। ਉਸ ਸਮੇਂ ਦੇ ਦੌਰਾਨ, ਉਨ੍ਹਾਂ ਨੇ ਇੱਕ ਪਰਿਵਾਰ ਦੇ ਰੂਪ ਵਿੱਚ, ਜਾਦੂਗਰਾਂ ਦੀ ਮਦਦ ਲੈਣ ਦੇ ਲਈ ਨਹੀਂ, ਸਗੋਂ ਪ੍ਰਭੂ ਉੱਤੇ ਆਪਣੀਆਂ ਅੱਖਾਂ ਲਗਾਉਣ ਅਤੇ ਉਸਦੇ ਚਰਨਾਂ ਵਿੱਚ ਬੈਠਣ ਦਾ ਫੈਸਲਾ ਕੀਤਾ। ਉਨ੍ਹਾਂ ਨੇ ਇੱਕ ਪਰਿਵਾਰ ਦੇ ਵਜੋਂ ਤਿੰਨ ਦਿਨ ਵਰਤ ਰੱਖਿਆ। ਅਤੇ ਹੈਰਾਨੀ ਦੀ ਗੱਲ ਇਹ ਸੀ ਕਿ ਉਨ੍ਹਾਂ ਦੇ ਪਾਲਤੂ ਜਾਨਵਰਾਂ – ਬਿੱਲੀ ਅਤੇ ਕੁੱਤੇ ਨੇ ਵੀ ਉਨ੍ਹਾਂ ਦਿਨਾਂ ਵਿੱਚ ਭੋਜਨ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਜਦੋਂ ਪਰਿਵਾਰਿਕ ਮੈਂਬਰ ਹੰਝੂਆਂ ਨਾਲ ਪ੍ਰਾਰਥਨਾ ਕਰ ਰਹੇ ਸਨ, ਤਾਂ ਉਨ੍ਹਾਂ ਦੇ ਪਾਲਤੂ ਜਾਨਵਰ ਉਨ੍ਹਾਂ ਦੇ ਕੋਲ ਪਏ ਹੋਏ ਸਨ। ਤੀਸਰੇ ਦਿਨ, ਪ੍ਰਭੂ ਨੇ ਉਨ੍ਹਾਂ ਨੂੰ ਇੱਕ ਅਦਭੁੱਤ ਜਿੱਤ ਦਿੱਤੀ ਅਤੇ ਪਰਿਵਾਰ ਜਾਦੂ-ਟੂਣਿਆਂ ਦੇ ਸਾਰੇ ਬੰਧਨਾਂ ਤੋਂ ਆਜ਼ਾਦ ਹੋ ਗਿਆ।

ਨੀਨਵਾਹ ਦੇ ਲੋਕਾਂ ਨੇ ਵੀ ਅਜਿਹਾ ਹੀ ਕੀਤਾ ਸੀ। ਅਸੀਂ ਪਵਿੱਤਰ ਸ਼ਾਸਤਰ ਵਿੱਚ ਪੜ੍ਹਦੇ ਹਾਂ ਕਿ: “ਤਦ ਉਸ ਨੇ ਇਹ ਮੁਨਾਦੀ ਕਰਵਾਈ ਅਤੇ ਨੀਨਵਾਹ ਵਿੱਚ ਇਹ ਪ੍ਰਚਾਰ ਕੀਤਾ, ਰਾਜਾ ਅਤੇ ਉਸ ਦੇ ਸਰਦਾਰਾਂ ਦਾ ਫ਼ਰਮਾਨ – “ਨਾ ਆਦਮੀ, ਨਾ ਪਸ਼ੂ, ਨਾ ਵਗ, ਨਾ ਇੱਜੜ ਕੁਝ ਚੱਖਣ, ਉਹ ਨਾ ਤਾਂ ਕੁਝ ਖਾਣ ਅਤੇ ਨਾ ਹੀ ਪਾਣੀ ਪੀਣ”(ਯੂਨਾਹ 3:7)।

ਜਦੋਂ ਉਨ੍ਹਾਂ ਨੇ ਵਰਤ ਅਤੇ ਪ੍ਰਾਰਥਨਾ ਦੇ ਨਾਲ ਯਹੋਵਾਹ ਦੇ ਵੱਲ ਦੇਖਿਆ, ਤਦ ਯਹੋਵਾਹ ਉਸ ਬੁਰਿਆਈ ਤੋਂ ਪਛਤਾਇਆ ਜਿਸਦੇ ਬਾਰੇ ਉਸਨੇ ਕਿਹਾ ਸੀ ਕਿ ਉਹ ਉਨ੍ਹਾਂ ਨਾਲ ਕਰੇਗਾ, ਪਰ ਉਸਨੇ ਅਜਿਹਾ ਨਹੀਂ ਕੀਤਾ।

ਪ੍ਰਮੇਸ਼ਵਰ ਦੇ ਬੱਚਿਓ, ਯਹੋਵਾਹ ਦੇ ਵੱਲ ਦੇਖੋ, ਤਾਂ ਤੁਸੀਂ ਜ਼ਰੂਰ ਹੀ ਜਿੱਤ ਪ੍ਰਾਪਤ ਕਰੋਂਗੇ।

ਅਭਿਆਸ ਕਰਨ ਲਈ – “ਪਰ ਧੰਨਵਾਦ ਹੈ ਪਰਮੇਸ਼ੁਰ ਦਾ ਜੋ ਸਾਨੂੰ ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਫਤਹ ਬਖ਼ਸ਼ਦਾ ਹੈ!”(1 ਕੁਰਿੰਥੀਆਂ 15:57)

Leave A Comment

Your Comment
All comments are held for moderation.