No products in the cart.
ਅਕਤੂਬਰ 14 – ਪ੍ਰਾਰਥਨਾ ਪਹਾੜ!
“ਉਨ੍ਹਾਂ ਦਿਨਾਂ ਵਿੱਚ ਇਹ ਹੋਇਆ ਕਿ ਉਹ ਪ੍ਰਾਰਥਨਾ ਕਰਨ ਲਈ ਪਹਾੜ ਉੱਤੇ ਗਿਆ ਅਤੇ ਪਰਮੇਸ਼ੁਰ ਅੱਗੇ ਸਾਰੀ ਰਾਤ ਪ੍ਰਾਰਥਨਾ ਕਰਦਾ ਰਿਹਾ”(ਲੂਕਾ ਦੀ ਇੰਜੀਲ 6:12)
ਯਿਸੂ ਦਾ ਪ੍ਰਾਰਥਨਾਪੂਰਣ ਜੀਵਨ, ਉਸਦੀ ਸ਼ਕਤੀਸ਼ਾਲੀ ਸੇਵਕਾਈ ਦਾ ਮੁੱਖ ਕਾਰਨ ਸੀ। ਅਜਿਹੇ ਕਈ ਲੋਕ ਹਨ ਜਿਹੜੇ ਇਸ ਰਾਜ਼ ਤੋਂ ਅਣਜਾਣ ਹਨ। ਪ੍ਰਾਰਥਨਾ ਦੀ ਘਾਟ ਦੇ ਨਤੀਜੇ ਦੇ ਕਾਰਨ ਤੁਹਾਡੇ ਆਤਮਿਕ ਜੀਵਨ ਵਿੱਚ ਸਿਰਫ਼ ਇੱਕ ਖਾਲੀਪਣ ਆਵੇਗਾ। ਅਡੋਲ, ਲਗਾਤਾਰ ਅਤੇ ਉਤਸ਼ਾਹ ਨਾਲ ਪ੍ਰਾਰਥਨਾ ਵਿੱਚ ਬਿਤਾਇਆ ਗਿਆ ਜ਼ਿਆਦਾ ਸਮਾਂ ਤੁਹਾਡੇ ਵਿੱਚ ਇਲਾਹੀ ਸ਼ਕਤੀ ਲਿਆਵੇਗਾ। ਇੱਕ ਸੇਵਕਾਈ ਸ਼ੁਰੂ ਕਰਨ ਤੋਂ ਪਹਿਲਾਂ ਅਤੇ ਖੁਸ਼ਖਬਰੀ ਦਾ ਪ੍ਰਚਾਰ ਕਰਨ ਤੋਂ ਪਹਿਲਾਂ ਵੀ ਮਜ਼ਬੂਤ ਪ੍ਰਾਰਥਨਾਵਾਂ ਜ਼ਰੂਰੀ ਹਨ।
ਯਿਸੂ ਪ੍ਰਾਰਥਨਾ ਕਰਨ ਦੇ ਲਈ ਪਹਾੜ ਉੱਤੇ ਗਿਆ; ਅਤੇ ਉਸ ਨੇ ਆਪਣਾ ਸਮਾਂ ਇਕੱਲੇ ਪਿਤਾ ਪ੍ਰਮੇਸ਼ਵਰ ਦੇ ਨਾਲ ਬਿਤਾਇਆ। ਇੱਕ ਪਹਾੜ ਉੱਤੇ ਕੋਈ ਰੁਕਾਵਟ ਜਾਂ ਅਸ਼ਾਂਤੀ ਨਹੀਂ ਹੋਵੇਗੀ, ਅਤੇ ਤੁਸੀਂ ਮਨੁੱਖਾਂ ਤੋਂ ਬਿਨਾਂ ਕਿਸੇ ਰੁਕਾਵਟ ਦੇ, ਪ੍ਰਮੇਸ਼ਵਰ ਦੇ ਨਾਲ ਸੰਗਤੀ ਵਿੱਚ ਸੰਵਾਦ ਕਰ ਸਕਦੇ ਹੋ। ਜਦੋਂ ਦੂਸਰੇ ਮੌਕਿਆਂ ਉੱਤੇ ਪ੍ਰਾਰਥਨਾ ਸੰਖੇਪ ਅਤੇ ਜ਼ਰੂਰੀ ਹੋਵੇਗੀ, ਤਾਂ ਪਹਾੜ ਉੱਤੇ ਪ੍ਰਾਰਥਨਾ ਲੰਬੇ ਸਮੇਂ ਤੱਕ ਚੱਲਦੀ ਰਹੇਗੀ। ਕਿਉਂਕਿ ਜਿਹੜਾ ਕੋਈ ਪਹਾੜ ਉੱਤੇ ਪ੍ਰਾਰਥਨਾ ਕਰਨ ਲਈ ਜਾਂਦਾ ਹੈ, ਉਹ ਪਹਿਲਾਂ ਤੋਂ ਹੀ ਪ੍ਰਾਰਥਨਾ ਵਿੱਚ ਆਪਣੇ ਆਪ ਨੂੰ ਲੰਬੇ ਸਮੇਂ ਤੱਕ ਤਿਆਰ ਕਰ ਚੁੱਕਾ ਹੁੰਦਾ ਹੈ।
ਪਵਿੱਤਰ ਸ਼ਾਸਤਰ ਤੋਂ, ਤੁਸੀਂ ਸਿੱਖੋਂਗੇ ਕਿ ਯਿਸੂ ਨੇ ਮਹੱਤਵਪੂਰਣ ਘਟਨਾਵਾਂ ਤੋਂ ਪਹਿਲਾਂ ਪਹਾੜ ਉੱਤੇ ਪ੍ਰਾਰਥਨਾ ਕਰਨ ਦਾ ਅਭਿਆਸ ਕੀਤਾ ਸੀ। ਉਦਾਹਰਣ ਦੇ ਲਈ, ਉਸਨੇ ਆਪਣੇ ਲਈ ਬਾਰਾਂ ਚੇਲਿਆਂ ਨੂੰ ਚੁਣਨ ਤੋਂ ਪਹਿਲਾਂ ਪਹਾੜ ਉੱਤੇ ਪ੍ਰਾਰਥਨਾ ਕੀਤੀ। ਇਹ ਸੱਚ ਹੈ ਕਿ ਉਹ ਪਰਮੇਸ਼ੁਰ ਦਾ ਪੁੱਤਰ ਹੈ ਅਤੇ ਉਹ ਸਭ ਕੁੱਝ ਜਾਣਦਾ ਹੈ ਜੋ ਮਨੁੱਖਾਂ ਦੇ ਦਿਲਾਂ ਵਿੱਚ ਹਨ। ਫਿਰ ਵੀ, ਉਸ ਦੇ ਲਈ ਬਾਰਾਂ ਚੇਲਿਆਂ ਨੂੰ ਚੁਨਣ ਤੋਂ ਪਹਿਲਾਂ, ਪਹਾੜ ਉੱਤੇ ਪ੍ਰਾਰਥਨਾ ਕਰਨਾ ਜ਼ਰੂਰੀ ਸੀ, ਇਸ ਤੋਂ ਪਹਿਲਾਂ ਕਿ ਉਸਨੇ ਬਾਰਾਂ ਚੇਲਿਆਂ ਨੂੰ ਚੁਣਿਆ।
ਪ੍ਰਮੇਸ਼ਵਰ ਦੇ ਬੱਚਿਓ, ਤੁਸੀਂ ਵੀ ਆਪਣੇ ਦਿਲ ਵਿੱਚ ਆਪਣੇ ਜੀਵਨ ਦੇ ਸਾਰੇ ਮਹੱਤਵਪੂਰਨ ਨਿਰਣਿਆਂ ਨੂੰ ਇੱਕ ਉਤਸ਼ਾਹੀ ਪ੍ਰਾਰਥਨਾ ਦੇ ਬਾਅਦ ਹੀ ਲੈਣ ਦਾ ਫ਼ੈਸਲਾ ਲਓ।
ਇਸ ਤੋਂ ਪਹਿਲਾਂ ਕਿ ਸਾਡਾ ਪ੍ਰਭੂ ਚਿੰਨ੍ਹ ਅਤੇ ਚਮਤਕਾਰ ਕਰ ਪਾਉਂਦਾ, ਉਹ ਪ੍ਰਾਰਥਨਾ ਕਰਨ ਦੇ ਲਈ ਪਹਾੜ ਉੱਤੇ ਚੜ੍ਹ ਗਿਆ। ਪਵਿੱਤਰ ਸ਼ਾਸਤਰ ਕਹਿੰਦਾ ਹੈ, “ਜਦੋਂ ਉਹ ਪਹਾੜ ਉੱਤੋਂ ਉੱਤਰਿਆ ਤਾਂ ਵੱਡੀ ਭੀੜ ਉਹ ਦੇ ਮਗਰ ਆਈ”(ਮੱਤੀ ਦੀ ਇੰਜੀਲ 8:1)। ਜਦੋਂ ਉਹ ਹੇਠਾਂ ਆਇਆ, ਉਸਨੇ ਆਪਣਾ ਹੱਥ ਵਧਾ ਕੇ ਇੱਕ ਕੋੜ੍ਹੀ ਨੂੰ ਛੂਹਿਆ ਅਤੇ ਕਿਹਾ, “ਮੈਂ ਚਾਹੁੰਦਾ ਹਾਂ, ਤੂੰ ਸ਼ੁੱਧ ਹੋ ਜਾ।” ਅਤੇ ਉਸੇ ਵੇਲੇ ਉਹ ਕੋੜ੍ਹੀ ਸ਼ੁੱਧ ਹੋ ਗਿਆ। ਉਸਨੇ ਆਪਣੇ ਵਚਨ ਨਾਲ ਸੂਬੇਦਾਰ ਦੇ ਸੇਵਕ ਨੂੰ ਚੰਗਾ ਕੀਤਾ। ਉਸਨੇ ਪਤਰਸ ਦੀ ਸੱਸ ਨੂੰ ਚੰਗਾ ਕੀਤਾ। ਅਤੇ ਉਹ ਚਮਤਕਾਰ ਕਰਦਾ ਰਿਹਾ।
ਪਵਿੱਤਰ ਸ਼ਾਸਤਰ ਕਹਿੰਦਾ ਹੈ, “ਅਤੇ ਉਹ ਭੀੜ ਨੂੰ ਵਿਦਾ ਕਰ ਕੇ ਪ੍ਰਾਰਥਨਾ ਕਰਨ ਲਈ ਬਿਲਕੁਲ ਇਕੱਲਾ ਪਹਾੜ ਤੇ ਚੜ੍ਹ ਗਿਆ ਅਤੇ ਜਦੋਂ ਸ਼ਾਮ ਹੋਈ ਤਾਂ ਉਹ ਉੱਥੇ ਇਕੱਲਾ ਹੀ ਸੀ”(ਮੱਤੀ ਦੀ ਇੰਜੀਲ 14:23)। ਇਸ ਤੋਂ ਪਹਿਲਾਂ ਕਿ ਉਹ ਵਿਭਿੰਨ ਜ਼ਰੂਰਤਾਂ ਵਾਲੇ ਲੋਕਾਂ ਨਾਲ ਮਿਲਦਾ। ਉਹ ਪਰਮੇਸ਼ੁਰ ਦੀ ਸ਼ਕਤੀ ਨਾਲ ਭਰਪੂਰ ਹੋਣ ਦੇ ਲਈ ਪਹਾੜ ਉੱਤੇ ਚੜ੍ਹ ਗਿਆ। ਅਤੇ ਚਿੰਨ੍ਹ ਅਤੇ ਚਮਤਕਾਰ ਦਿਖਾਉਣ ਅਤੇ ਲੋਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਤੋਂ ਬਾਅਦ, ਉਹ ਪਿਤਾ ਪਰਮੇਸ਼ੁਰ ਦਾ ਧੰਨਵਾਦ ਕਰਨ ਅਤੇ ਉਸਦੀ ਉਸਤਤ ਕਰਨ ਦੇ ਲਈ ਫਿਰ ਤੋਂ ਪਹਾੜ ਉੱਤੇ ਚੜ੍ਹ ਗਿਆ।
ਪ੍ਰਮੇਸ਼ਵਰ ਦੇ ਬੱਚਿਓ, ਪ੍ਰਭੂ ਤੁਹਾਨੂੰ “ਉੱਪਰ ਆਉਣ” ਦੇ ਲਈ ਪਿਆਰ ਨਾਲ ਬੁਲਾ ਰਿਹਾ ਹਨ। ਉਹ ਤੁਹਾਨੂੰ ਬਿਨਾਂ ਤਾਕਤ ਤੋਂ ਹਿੱਲਦੇ ਦੇਖ ਕੇ ਖੁਸ਼ ਨਹੀਂ ਹੁੰਦਾ। ਕੀ ਫਾਇਦਾ ਜਦੋਂ ਤੁਹਾਡੇ ਕੋਲ ਜਿਹੜੇ ਲੋਕ ਆਪਣੀਆਂ ਸਮੱਸਿਆਵਾਂ ਲੈ ਕੇ ਆਉਂਦੇ ਹਨ – ਜੇਕਰ ਉਹ ਬਿਨਾਂ ਕਿਸੇ ਹੱਲ ਦੇ ਚਲੇ ਜਾਂਦੇ ਹਨ? ਤੁਹਾਨੂੰ ਆਪਣੀ ਸੇਵਕਾਈ ਵਿੱਚ ਕਦੇ ਵੀ ਅਸਫ਼ਲ ਨਹੀਂ ਹੋਣਾ ਚਾਹੀਦਾ ਹੈ। ਪ੍ਰਭੂ ਤੁਹਾਨੂੰ ਬੁਲਾ ਰਿਹਾ ਹੈ, ਕਿ ਤੁਸੀਂ ਆਤਮਾ ਦੀ ਅੱਗ ਨਾਲ ਜਗਾਉਣ ਅਤੇ ਤੁਹਾਨੂੰ ਸ਼ਕਤੀਸ਼ਾਲੀ ਤੋਹਫ਼ੇ ਦੇਣ ਦੇ ਲਈ ਬੁਲਾ ਰਿਹਾ ਹੈ। ਪਹਾੜ ਦੀ ਚੋਟੀ ਉੱਤੇ ਚੜ੍ਹੋ, ਪ੍ਰਭੂ ਦੀ ਹਜ਼ੂਰੀ ਵਿੱਚ ਰਹੋ, ਅਤੇ ਪ੍ਰਾਰਥਨਾ ਕਰਨ ਦੇ ਲਈ ਆਪਣੀ ਆਵਾਜ਼ ਉਠਾਓ। ਇਹ ਤੁਹਾਡੀ ਸੇਵਕਾਈ ਵਿੱਚ ਇਲਾਹੀ ਸ਼ਕਤੀ ਦੇ ਪ੍ਰਵਾਹ ਦਾ ਰਾਹ ਪੱਧਰਾ ਕਰੇਗਾ।
ਅਭਿਆਸ ਕਰਨ ਲਈ – “ਕੱਲ ਮੈਂ ਪਰਮੇਸ਼ੁਰ ਦਾ ਢਾਂਗਾ ਲੈ ਕੇ ਟਿੱਲੇ ਦੀ ਟੀਸੀ ਉੱਤੇ ਖੜਾ ਰਹਾਂਗਾ”(ਕੂਚ 17:9)