Appam - Punjabi

ਅਕਤੂਬਰ 10 – ਪਹਾੜ ਗਿਲਆਦ!

“ਕੀ ਗਿਲਆਦ ਵਿੱਚ ਬਲਸਾਨ ਦਾ ਰੋਗਨ ਹੈ ਨਹੀਂ? ਕੀ ਉੱਥੇ ਕੋਈ ਤਬੀਬ ਨਹੀਂ? ਫਿਰ ਕਿਉਂ ਮੇਰੀ ਪਰਜਾ ਦੀ ਧੀ ਤਕੜੀ ਨਹੀਂ ਹੁੰਦੀ?”(ਯਿਰਮਿਯਾਹ 8:22)।

ਗਿਲਆਦ ਪਰਬਤ ਯਰਦਨ ਨਦੀ ਦੇ ਪੂਰਬ ਵੱਲ ਇੱਕ ਉਪਜਾਊ ਪਰਬਤ ਹੈ। ਪਿਸਗਾਹ, ਅਬਾਰੀਮ ਅਤੇ ਬਓਰ ਇਸ ਪਰਬਤ ਲੜੀ ਦੇ ਕੁੱਝ ਮਹੱਤਵਪੂਰਨ ਸਥਾਨ ਹਨ। ਯਹੋਸ਼ੁਆ ਨੇ ਇਸ ਪਹਾੜੀ ਖੇਤਰ ਦਾ ਉੱਤਰੀ ਭਾਗ ਮਨੱਸ਼ਹ ਨੂੰ ਅਤੇ ਦੱਖਣੀ ਹਿੱਸਾ ਰਊਬੇਨ ਨੂੰ ਦਿੱਤਾ। ਪਵਿੱਤਰ ਸ਼ਾਸਤਰ ਦੇ ਕੁੱਝ ਹਿੱਸਿਆਂ ਵਿੱਚ, ਇਸ ਸਥਾਨ ਨੂੰ ਗਿਲਆਦ ਪਹਾੜ ਦੇ ਰੂਪ ਵਿੱਚ ਦਰਸਾਇਆ ਗਿਆ (ਉਤਪਤ 31:21), ਕੁੱਝ ਹੋਰ ਹਿੱਸਿਆਂ ਵਿੱਚ ਗਿਲਆਦ ਦੀ ਧਰਤੀ ਦੇ ਰੂਪ ਵਿੱਚ ਦਰਸਾਇਆ ਗਿਆ (ਗਿਣਤੀ 32:1) ਅਤੇ ਕੁੱਝ ਉਦਾਹਰਨਾਂ ਵਿੱਚ ਇਸਨੂੰ ਗਿਲਆਦ ਦੇ ਰੂਪ ਵਿੱਚ ਵੀ ਜ਼ਿਕਰ ਕੀਤਾ ਗਿਆ (ਜ਼ਬੂਰਾਂ ਦੀ ਪੋਥੀ 60:7)।

ਬਲਸਾਨ ਦੇ ਦਰੱਖ਼ਤ ਗਿਲਆਦ ਪਹਾੜ ਦੀ ਵਿਸ਼ੇਸ਼ਤਾ ਹਨ। ਉਹ ਬਲਸਾਨ ਸਾਰੀਆਂ ਬਿਮਾਰੀਆਂ ਅਤੇ ਰੋਗਾਂ ਤੋਂ ਇੱਕ ਅਦਭੁੱਤ ਇਲਾਜ ਸੀ। ਜਿਹੜੇ ਲੋਕ ਰੁੱਖ ਦੀ ਛਾਲ ਵੱਢਣਾ ਚਾਹੁੰਦੇ ਹਨ, ਉਹ ਰੁੱਖ ਦੀ ਛਾਲ ਨੂੰ ਕੱਟਣਗੇ। ਅਤੇ ਉਸ ਕੱਟ ਵਿੱਚੋਂ ਉਸ ਰੁੱਖ ਦੀ ਲਾਲ ਰਾਲ ਬਾਹਰ ਨਿਕਲ ਜਾਵੇਗੀ, ਜਿਵੇਂ ਕਿ ਇੱਕ ਮਨੁੱਖ ਦਾ ਲਹੂ ਨਿਕਲਦਾ ਹੈ।

ਜਦੋਂ ਤੁਸੀਂ ਚਾਕੂ ਨਾਲ ਪਪੀਤੇ ਉੱਤੇ ਛੇਦ ਕਰਦੇ ਹੋ, ਤਾਂ ਇਹ ਚਿੱਟਾ ਤਰਲ ਛੱਡਦਾ ਹੈ। ਪਰ ਜੇਕਰ ਤੁਸੀਂ ਕਿਸੇ ਬਲਸਾਨ ਦੇ ਰੁੱਖ ਉੱਤੇ ਚੀਰਾ ਲਗਾਉਂਦੇ ਹੋ, ਤਾਂ ਇਹ ਲਾਲ ਰੰਗ ਦੀ ਰਾਲ ਛੱਡਦਾ ਹੈ। ਇਹ ਮਸੀਹ ਦੇ ਲਹੂ ਦਾ ਪ੍ਰਤੀਕ ਹੈ, ਜਿਸ ਨੇ ਸਾਡੀ ਕਮਜ਼ੋਰੀ ਅਤੇ ਬਿਮਾਰੀ ਨੂੰ ਸਹਿਣ ਕੀਤਾ, ਜਿਸ ਨੇ ਆਪਣਾ ਕੀਮਤੀ ਲਹੂ ਵਹਾਇਆ। ਉਸਨੇ ਸਾਨੂੰ ਚੰਗਾ ਕਰਨ ਦੇ ਲਈ, ਸਾਨੂੰ ਮਜ਼ਬੂਤ ਕਰਨ ਦੇ ਲਈ ਅਤੇ ਸਾਨੂੰ ਸਦੀਪਕ ਜੀਵਨ ਦੇਣ ਦੇ ਲਈ ਕਲਵਰੀ ਦੇ ਸਲੀਬ ਉੱਤੇ ਸਾਡੀਆਂ ਬਿਮਾਰੀਆਂ ਅਤੇ ਕਮਜ਼ੋਰੀਆਂ ਨੂੰ ਸਹਿਣ ਕੀਤਾ।

ਉਸ ਦੇ ਸਰੀਰ ਦੀ ਹਰ ਧਾਰੀ ਤਿੱਖੇ ਚਾਕੂ ਨਾਲ ਡੂੰਘੇ ਚੀਰੇ ਵਾਂਗ ਹੋਣੀ ਚਾਹੀਦੀ ਸੀ। ਉਸਦਾ ਲਹੂ ਗਿਲਆਦ ਦਾ ਮੱਲ੍ਹਮ ਤੁਹਾਡੀਆਂ ਸਾਰੀਆਂ ਬਿਮਾਰੀਆਂ ਅਤੇ ਰੋਗਾਂ ਨੂੰ ਠੀਕ ਕਰੇਗਾ।

ਜੇਕਰ ਤੁਸੀਂ ਕਮਜ਼ੋਰ ਅਤੇ ਨਿਰਬਲ ਹੋ ਜਾਂਦੇ ਹੋ, ਜਾਂ ਕਿਸੇ ਬਿਮਾਰੀ ਵਿੱਚ ਫਸ ਜਾਂਦੇ ਹੋ ਤਾਂ ਤੁਹਾਨੂੰ ਗਿਲਆਦ ਪਹਾੜ ਉੱਤੇ ਜਾਣਾ ਚਾਹੀਦਾ ਹੈ। ਅਤੇ ਪ੍ਰਭੂ ਤੁਹਾਡੀਆਂ ਬਿਮਾਰੀਆਂ ਨੂੰ ਚੰਗਾ ਕਰੇਗਾ ਅਤੇ ਤੁਹਾਨੂੰ ਚੰਗੀ ਸਿਹਤ ਦੇਵੇਗਾ। ਅੱਜ ਉਹ ਬਹੁਤ ਪਿਆਰ ਨਾਲ ਉਹ ਤੁਹਾਨੂੰ ਕਹਿੰਦਾ ਹੈ, “ਜਿਹੜੀਆਂ ਬਿਮਾਰੀਆਂ ਮੈਂ ਮਿਸਰੀਆਂ ਉੱਤੇ ਪਾਈਆਂ ਹਨ ਤੁਹਾਡੇ ਉੱਤੇ ਨਹੀਂ ਪਾਵਾਂਗਾ ਕਿਉਂ ਜੋ ਮੈਂ ਯਹੋਵਾਹ ਤੁਹਾਨੂੰ ਨਰੋਇਆ ਕਰਨ ਵਾਲਾ ਹਾਂ।”(ਕੂਚ 15:26)।

“ਗਿਲਆਦ ਵਿੱਚ ਯਿਫ਼ਤਾਹ ਨਾਮਕ ਇੱਕ ਮਨੁੱਖ ਵੱਡਾ ਸੂਰਮਾ ਸੀ”(ਨਿਆਂਈਆਂ ਦੀ ਪੋਥੀ 11:1)। ਜਦੋਂ ਮੂਸਾ ਇੱਕ ਸੌ ਵੀਹ ਸਾਲਾਂ ਦਾ ਸੀ, ਤਦ ਵੀ ਉਸ ਦੀਆਂ ਅੱਖਾਂ ਧੁੰਦਲੀਆਂ ਨਾ ਹੋਈਆਂ ਅਤੇ ਨਾ ਹੀ ਉਸਦਾ ਬਲ ਘਟਿਆ। ਉਹ ਤੰਦਰੁਸਤ ਅਤੇ ਤਾਕਤਵਰ ਸੀ। ਉਸ ਉਮਰ ਵਿੱਚ ਵੀ, ਉਹ ਨਬੋ ਪਹਾੜ ਅਤੇ ਪਿਸਗਾਹ ਦੀ ਚੋਟੀ ਉੱਤੇ ਚੜ੍ਹ ਸਕਦਾ ਸੀ। ਉੱਥੇ ਯਹੋਵਾਹ ਨੇ ਉਸਨੂੰ ਦਾਨ ਤੱਕ ਗਿਲਆਦ ਦੀ ਸਾਰੀ ਧਰਤੀ ਦਿਖਾਈ (ਬਿਵਸਥਾ ਸਾਰ 34:1,2,3)।

ਪ੍ਰਮੇਸ਼ਵਰ ਦੇ ਬੱਚਿਓ, ਗਿਲਆਦ ਦਾ ਬਲਸਾਨ ਨਾ ਸਿਰਫ਼ ਚੰਗਾ ਕਰਦਾ ਹੈ, ਬਲਕਿ ਤੁਹਾਡੇ ਵਿੱਚ ਇਲਾਹੀ ਸ਼ਕਤੀ ਲਿਆਉਂਦਾ ਹੈ ਅਤੇ ਤੁਹਾਨੂੰ ਸ਼ਕਤੀਸ਼ਾਲੀ ਬਣਾਉਂਦਾ ਹੈ।

ਅਭਿਆਸ ਕਰਨ ਲਈ – “ਗਿਲਆਦ ਮੇਰਾ ਹੈ, ਮਨੱਸ਼ਹ ਵੀ ਅਤੇ ਇਫ਼ਰਾਈਮ ਮੇਰੇ ਸਿਰ ਦਾ ਟੋਪ ਹੈ, ਯਹੂਦਾਹ ਮੇਰਾ ਰਾਜ ਡੰਡਾ ਹੈ”(ਜ਼ਬੂਰਾਂ ਦੀ ਪੋਥੀ 60:7)

Leave A Comment

Your Comment
All comments are held for moderation.