Appam - Punjabi

ਸਤੰਬਰ 20 – ਉਸ ਦੇ ਹੱਥ ਦੀਆਂ ਭੇਡਾਂ!

“ਉਹ ਤਾਂ ਸਾਡਾ ਪਰਮੇਸ਼ੁਰ ਹੈ, ਅਸੀਂ ਉਹ ਦੀ ਜੂਹ ਦੀ ਪਰਜਾ ਅਤੇ ਉਹ ਦੇ ਹੱਥ ਦੀਆਂ ਭੇਡਾਂ ਹਾਂ”(ਜ਼ਬੂਰਾਂ ਦੀ ਪੋਥੀ 95:7)।

ਸਿਰਫ਼ ‘ਉਸ ਦੇ ਹੱਥ ਦੀਆਂ ਭੇਡਾਂ’ ਸ਼ਬਦ ਉੱਤੇ ਧਿਆਨ ਦਿਓ। ਇਹ ਉਹ ਭੇਡਾਂ ਹਨ ਜਿਹੜੀਆਂ ਪ੍ਰਭੂ ਦੀ ਅਵਾਜ਼ ਨੂੰ ਮੰਨਦੀਆਂ ਹਨ, ਅਤੇ ਉਸਦੇ ਵਚਨ ਦੇ ਅਨੁਸਾਰ ਰਹਿੰਦੀਆਂ ਹਨ। ਇਹ ਕਹਿਣਾ ਕਾਫ਼ੀ ਨਹੀਂ ਹੈ ਕਿ “ਯਹੋਵਾਹ ਮੇਰਾ ਅਯਾਲੀ ਹੈ, ਮੈਨੂੰ ਥੁੜ ਨਹੀਂ ਹੋਵੇਗੀ” ਤੁਹਾਨੂੰ ਵੀ ਆਗਿਆਕਾਰ ਹੋਣਾ ਚਾਹੀਦਾ ਹੈ ਅਤੇ ਆਪਣੇ ਆਪ ਨੂੰ ਪ੍ਰਮੇਸ਼ਵਰ ਦੇ ਅਧੀਨ ਨਮਰ ਕਰਨਾ ਚਾਹੀਦਾ ਹੈ।

ਸਿਰਫ਼ ਤਿੰਨ ਅਲੱਗ-ਅਲੱਗ ਦ੍ਰਿਸ਼ਾਂ ਨੂੰ ਆਪਣੇ ਮਨ ਵਿੱਚ ਲਿਆਓ। ਸਭ ਤੋਂ ਪਹਿਲਾਂ, ਦਾਊਦ ਹੌਲੀ-ਹੌਲੀ ਆਪਣੀਆਂ ਭੇਡਾਂ ਨੂੰ ਹਰੇ – ਭਰੇ ਘਾਹ ਵਿੱਚ ਚਰਾ ਰਿਹਾ ਸੀ। ਦੂਸਰਾ, ਪ੍ਰਭੂ ਤੁਹਾਡੀ ਰੋਜ਼ਾਨਾ ਦੀ ਜ਼ਿੰਦਗੀ ਦੀ ਅਗਵਾਈ ਕਰਦਾ ਹੈ ਅਤੇ ਤੁਹਾਡਾ ਪ੍ਰਭਾਵੀ ਹੈ। ਅਤੇ ਤੀਸਰਾ, ਪ੍ਰਭੂ ਦੀ ਹਜ਼ੂਰੀ ਵਿੱਚ ਅਨੰਦ ਕਰਨਾ, ਕਿਉਂਕਿ ਉਹ ਸਵਰਗ ਵਿੱਚ ਆਪਣੇ ਸ਼ਾਹੀ ਸਿੰਘਾਸਣ ਉੱਤੇ ਪੂਰੀ ਸ਼ਾਨ ਅਤੇ ਮਹਿਮਾ ਨਾਲ ਬਿਰਾਜਮਾਨ ਹੈ। ਤੁਹਾਨੂੰ ਇਹਨਾਂ ਸਾਰੇ ਦਰਸ਼ਨਾਂ ਨੂੰ ਪਵਿੱਤਰ ਆਤਮਾ ਦੀ ਸ਼ਕਤੀ ਨਾਲ ਜੋੜਨ ਦੀ ਜ਼ਰੂਰਤ ਹੈ, ਅਤੇ ਉਨ੍ਹਾਂ ਨੂੰ ਆਪਣੇ ਆਪ ਦੇ ਤਜ਼ਰਬੇ ਬਣਾਉਣ ਦੀ ਜ਼ਰੂਰਤ ਹੈ।

ਅੱਜ ਬਹੁਤ ਸਾਰੇ ਲੋਕ ਪ੍ਰਭੂ ਦੀਆਂ ਭੇਡਾਂ ਹੋਣ ਦੀਆਂ ਮਹਾਨ ਬਰਕਤਾਂ ਤੋਂ ਅਣਜਾਣ ਹਨ, ਅਤੇ ਬਿਨਾਂ ਕਿਸੇ ਦਿਸ਼ਾ ਦੇ ਭਟਕਦੇ ਹਨ। ਉਹ ਹਮੇਸ਼ਾ ਨਿੱਜੀ ਸੁਤੰਤਰਤਾ ਅਤੇ ਸਵੈ-ਹਿੱਤਾਂ ਦੀ ਗੱਲ ਕਰਦੇ ਹਨ। ਅਤੇ ਇਹ ਉਹ ਲੋਕ ਹਨ ਜੋ ਆਸਾਨੀ ਨਾਲ ਸ਼ੈਤਾਨ ਦੇ ਫੰਦੇ ਵਿੱਚ ਫਸ ਜਾਂਦੇ ਹਨ। ਜੰਗਲੀ ਜਾਨਵਰ ਜਿਵੇਂ ਕਿ ਸ਼ੇਰ, ਰਿੱਛ, ਚੀਤਾ ਜਾਂ ਬਘਿਆੜ ਉਨ੍ਹਾਂ ਨੂੰ ਟੁਕੜੇ-ਟੁਕੜੇ ਕਰ ਦੇਣਗੇ, ਜੋ ਆਪਣੀ ਮਰਜ਼ੀ ਅਨੁਸਾਰ ਕੰਮ ਕਰਨਗੇ।

ਪਹਿਲੇ ਪਤਰਸ, ਅਧਿਆਇ 5 ਵਿੱਚ, ਪਤਰਸ ਨੇ ਚਰਵਾਹੇ ਅਤੇ ਭੇਡਾਂ ਵਿਚਕਾਰ ਰਿਸ਼ਤੇ ਬਾਰੇ ਸੁੰਦਰਤਾ ਨਾਲ ਵਰਣਨ ਕੀਤਾ ਹੈ। “ਸੋ ਆਪਣੇ ਆਪ ਨੂੰ ਪਰਮੇਸ਼ੁਰ ਦੇ ਬਲਵੰਤ ਹੱਥ ਦੇ ਹੇਠ ਨੀਵਿਆਂ ਕਰੋ ਤਾਂ ਕਿ ਉਹ ਤੁਹਾਨੂੰ ਸਮੇਂ ਸਿਰ ਉੱਚਿਆਂ ਕਰੇ”(1 ਪਤਰਸ 5:6)। ਜੇਕਰ ਤੁਸੀਂ ਉਸਦੇ ਹੱਥ ਦੀਆਂ ਭੇਡਾਂ ਵਾਂਗ ਰਹੋਂਗੇ, ਤਾਂ ਤੁਹਾਨੂੰ ਅਵਿਨਾਸ਼ੀ ਤਾਜ ਪ੍ਰਾਪਤ ਹੋਵੇਗਾ ਜਦੋਂ ਮੁੱਖ ਚਰਵਾਹਾ ਪ੍ਰਗਟ ਹੋਵੇਗਾ।

ਇੱਕ ਵਾਰ ਇੱਕ ਨੌਜਵਾਨ ਨੇ ਬੇਸਬਰੀ ਨਾਲ ਪੁੱਛਿਆ: ‘ਮੈਂ ਇਸ ਚਰਚ ਵਿੱਚ ਕਿੰਨਾ ਚਿਰ ਪਰਮੇਸ਼ੁਰ ਦੇ ਸੇਵਕ ਦੇ ਅਧੀਨ ਰਹਾਂਗਾ? ਮੈਂ ਕਦੋਂ ਉੱਠਾਂਗਾ ਅਤੇ ਆਪਣੇ ਆਪ ਚਮਕਾਂਗਾ? ਕੀ ਮੈਨੂੰ ਆਪਣੇ ਲਈ ਇੱਕ ਸੇਵਕਾਈ ਸ਼ੁਰੂ ਨਹੀਂ ਕਰਨੀ ਚਾਹੀਦੀ ਹੈ? ਮੈਨੂੰ ਆਪਣਾ ਨਾਮ, ਪ੍ਰਸਿੱਧੀ ਅਤੇ ਮਾਨਤਾ ਕਦੋਂ ਮਿਲੇਗੀ? ਮੈਂ ਕਿਤੇ ਜਾਣਾ ਚਾਹੁੰਦਾ ਹਾਂ ਅਤੇ ਕੁਝ ਕਰਨਾ ਚਾਹੁੰਦਾ ਹਾਂ ਅਤੇ ਆਪਣੇ ਦਮ ਉੱਤੇ ਵੱਧਣਾ ਚਾਹੁੰਦਾ ਹਾਂ’। ਅਜਿਹੀ ਜਲਦਬਾਜ਼ੀ ਵਾਲੇ ਲੋਕਾਂ ਲਈ ਦੇ ਖ਼ਤਰਾ ਮਡਲਾ ਰਿਹਾ ਹੈ, ਜੋ ਅਯਾਲੀ ਦੇ ਹੱਥੋਂ ਨਿੱਕਲਣਾ ਚਾਹੁੰਦੇ ਹਨ।

ਪਵਿੱਤਰ ਸ਼ਾਸਤਰ ਕਹਿੰਦਾ ਹੈ, “ਤੁਸੀਂ ਆਪਣੇ ਆਗੂਆਂ ਨੂੰ ਚੇਤੇ ਰੱਖੋ ਜਿਨ੍ਹਾਂ ਤੁਹਾਨੂੰ ਪਰਮੇਸ਼ੁਰ ਦਾ ਬਚਨ ਸੁਣਾਇਆ। ਉਹਨਾਂ ਦੀ ਚਾਲ ਦੇ ਅੰਤ ਵੱਲ ਧਿਆਨ ਕਰ ਕੇ ਉਹਨਾਂ ਦੇ ਵਿਸ਼ਵਾਸ ਦੀ ਰੀਸ ਕਰੋ”(ਇਬਰਾਨੀਆਂ 13:7)।

ਪ੍ਰਮੇਸ਼ਵਰ ਦੇ ਬੱਚਿਓ, ਹਰ ਚੀਜ਼ ਦੇ ਲਈ ਇੱਕ ਵੇਲਾ ਹੁੰਦਾ ਹੈ, ਅਤੇ ਨਿਸ਼ਚਿਤ ਤੌਰ ਉੱਤੇ ਪ੍ਰਭੂ ਦੇ ਕੋਲ ਤੁਹਾਨੂੰ ਲੈਣ ਅਤੇ ਤੁਹਾਨੂੰ ਸ਼ਕਤੀਸ਼ਾਲੀ ਰੂਪ ਨਾਲ ਇਸਤੇਮਾਲ ਕਰਨ ਦਾ ਇੱਕ ਵੇਲਾ ਹੈ, ਤਦ ਤੱਕ, ਤੁਹਾਨੂੰ ਪ੍ਰਭੂ ਦੀ ਹਜ਼ੂਰੀ ਵਿੱਚ ਪ੍ਰਾਰਥਨਾਪੂਰਵਕ ਉਡੀਕ ਕਰਨ ਦੀ ਜ਼ਰੂਰਤ ਹੈ।

ਅਭਿਆਸ ਕਰਨ ਲਈ – “ਨਾ ਡਰ, ਹੇ ਕੀੜੇ ਵਰਗੇ ਯਾਕੂਬ, ਹੇ ਛੋਟੇ ਇਸਰਾਏਲ, ਨਾ ਡਰ! ਮੈਂ ਤੇਰੀ ਸਹਾਇਤਾ ਕਰਾਂਗਾ, ਯਹੋਵਾਹ ਦਾ ਵਾਕ ਹੈ, ਤੇਰਾ ਛੁਟਕਾਰਾ ਦੇਣ ਵਾਲਾ ਇਸਰਾਏਲ ਦਾ ਪਵਿੱਤਰ ਪੁਰਖ ਹੈ”(ਯਸਾਯਾਹ 41:14)

Leave A Comment

Your Comment
All comments are held for moderation.