Appam - Punjabi

ਸਤੰਬਰ 02 – ਘੁੱਗੀ ਜੋ ਰਹਿੰਦੀ ਹੈ

“ਪਰ ਉਸ ਘੁੱਗੀ ਨੂੰ ਆਪਣੇ ਪੈਰ ਦੇ ਪੰਜੇ ਲਈ ਟਿਕਾਣਾ ਨਾ ਮਿਲਿਆ ਸੋ ਉਹ ਕਿਸ਼ਤੀ ਵਿੱਚ ਉਹ ਦੇ ਕੋਲ ਮੁੜ ਆਈ”(ਉਤਪਤ 8:9)।

ਵੱਡੀ ਪਰਲੋ ਤੋਂ ਬਾਅਦ, ਨੂਹ ਨੇ ਦੋ ਪੰਛੀਆਂ ਨੂੰ ਕਿਸ਼ਤੀ ਵਿੱਚੋਂ ਛੱਡਿਆ – ਇੱਕ ਕਾਂ ਅਤੇ ਇੱਕ ਘੁੱਗੀ। ਇਨ੍ਹਾਂ ਦੋਨਾਂ ਪੰਛੀਆਂ ਦੇ ਚਰਿੱਤਰ ਅਤੇ ਸੁਭਾਅ ਬਿਲਕੁੱਲ ਵੱਖਰੇ ਹਨ।

ਜਦੋਂ ਕਾਂ ਬਾਹਰ ਨਿੱਕਲਿਆ, ਤਦ ਤੱਕ ਉਹ ਇਧਰ-ਉਧਰ ਉੱਡਦਾ ਰਿਹਾ, ਜਦੋਂ ਤੱਕ ਕਿ ਧਰਤੀ ਤੋਂ ਪਾਣੀ ਸੁੱਕ ਨਹੀਂ ਗਿਆ। ਹੋ ਸਕਦਾ ਹੈ ਕਿ ਇਹ ਉਨ੍ਹਾਂ ਲੋਕਾਂ ਦੀਆਂ ਸੜੀਆਂ ਅਤੇ ਤੈਰਦੀਆਂ ਹੋਈਆਂ ਲਾਸ਼ਾਂ ਦੀ ਸਫ਼ਾਈ ਕਰ ਰਿਹਾ ਸੀ ਜੋ ਪਰਮੇਸ਼ੁਰ ਦੇ ਨਿਆਂ ਦੇ ਕਾਰਨ ਮਰ ਗਏ ਸੀ। ਕਾਂ ਇੱਕ ਘਿਣਾਉਣਾ ਸੀ (ਲੇਵੀਆਂ ਦੀ ਪੋਥੀ 11:15)।

ਪਰ ਘੁੱਗੀ ਕਿਸ਼ਤੀ ਵਿੱਚ ਵਾਪਸ ਆ ਗਈ, ਕਿਉਂਕਿ ਉਸ ਨੂੰ ਆਪਣੇ ਪੈਰਾਂ ਦੇ ਪੰਜਿਆਂ ਦੇ ਲਈ ਆਰਾਮ ਦੀ ਜਗ੍ਹਾ ਨਹੀਂ ਮਿਲੀ। ਪੁਰਾਣੇ ਨੇਮ ਦੇ ਦਿਨਾਂ ਵਿੱਚ, ਪਵਿੱਤਰ ਆਤਮਾ ਧਰਤੀ ਉੱਤੇ ਹੇਠਾਂ ਉਤਰਿਆ। ਪਰ ਕਿਉਂਕਿ ਸੰਸਾਰ ਪਾਪ ਨਾਲ ਭਰਿਆ ਹੋਇਆ ਸੀ, ਇਸ ਲਈ ਉਹ ਅਜਿਹੇ ਪਾਪੀ ਲੋਕਾਂ ਵਿੱਚ ਨਹੀਂ ਰਹਿ ਸਕਦਾ ਸੀ। ਨਾਲ ਹੀ, ਬਲੀਦਾਨ ਵਜੋਂ ਚੜ੍ਹਾਏ ਗਏ ਭੇਡਾਂ ਅਤੇ ਬਲਦਾਂ ਦਾ ਲਹੂ, ਲੋਕਾਂ ਨੂੰ ਸ਼ੁੱਧ ਨਹੀਂ ਕਰ ਸਕਦਾ ਸੀ ਅਤੇ ਉਨ੍ਹਾਂ ਨੂੰ ਪਵਿੱਤਰ ਆਤਮਾ ਦੇ ਉਨ੍ਹਾਂ ਵਿੱਚ ਨਿਵਾਸ ਕਰਨ ਦੇ ਯੋਗ ਨਹੀਂ ਬਣਾ ਸਕਦਾ ਸੀ। ਇਸ ਲਈ ਭਾਵੇਂ ਪਵਿੱਤਰ ਆਤਮਾ ਮਨੁੱਖਾਂ ਉੱਤੇ ਉਤਰਿਆ, ਪਰ ਉਹ ਸਦਾ ਦੇ ਲਈ ਉਨ੍ਹਾਂ ਦੇ ਦਿਲਾਂ ਵਿੱਚ ਵਾਸ ਨਹੀਂ ਕਰ ਸਕਿਆ। ਉਸ ਨੂੰ ਆਪਣੇ ਪੈਰਾਂ ਦੇ ਪੰਜਿਆਂ ਨੂੰ ਆਰਾਮ ਕਰਨ ਦੇ ਯੋਗ ਜਗ੍ਹਾ ਨਹੀਂ ਮਿਲੀ।

ਕਈ ਯੁੱਗ ਬੀਤ ਗਏ, ਅਤੇ ਪਵਿੱਤਰ ਆਤਮਾ ਨੇ ਮਸੀਹ ਦੇ ਜਨਮ ਬਾਰੇ ਭਵਿੱਖਬਾਣੀ ਕਰਨੀ ਸ਼ੁਰੂ ਕਰ ਦਿੱਤੀ, ਅਤੇ ਨਬੀਆਂ ਦੇ ਦੁਆਰਾ ਮਸੀਹ ਦੇ ਬਾਰੇ ਪ੍ਰਗਟ ਕਰਨਾ ਸ਼ੁਰੂ ਕਰ ਦਿੱਤਾ। ਜਿਵੇਂ ਕਿਸ਼ਤੀ ਵਿੱਚੋਂ ਘੁੱਗੀ ਨੂੰ ਛੱਡਿਆ ਗਿਆ ਸੀ, ਉਹ ਆਪਣੀ ਚੁੰਝ ਵਿੱਚ ਜੈਤੂਨ ਦਾ ਪੱਤਾ ਲੈ ਕੇ ਵਾਪਸ ਆਈ ਸੀ, ਪਵਿੱਤਰ ਆਤਮਾ ਨੇ ਕਿਰਪਾ ਦੇ ਨਾਲ ਮਸੀਹਾ ਦੇ ਜਨਮ ਦੀ ਖੁਸ਼ਖਬਰੀ ਦਿੱਤੀ। ਅੱਜ ਵੀ, ਜੈਤੂਨ ਦੇ ਪੱਤੇ ਨੂੰ ਪੂਰੀ ਦੁਨੀਆ ਵਿੱਚ ਖੁਸ਼ਖਬਰੀ ਅਤੇ ਸ਼ਾਂਤੀ ਦੇ ਚਿੰਨ੍ਹ ਵਜੋਂ ਵਰਤਿਆ ਜਾਂਦਾ ਹੈ।

ਇਹ ਉਹ ਹੀ ਖੁਸ਼ਖਬਰੀ ਸੀ ਜਿਸਦੀ  ਘੋਸ਼ਣਾ ਸਵਰਗ ਦੂਤ ਨੇ ਚਰਵਾਹਿਆਂ ਨੂੰ ਕਰਦੇ ਹੋਏ ਕੀਤੀ ਸੀ, “ਕਿਉਂਕਿ ਵੇਖੋ, ਮੈਂ ਤੁਹਾਨੂੰ ਵੱਡੀ ਖੁਸ਼ੀ ਦੀ ਖ਼ਬਰ ਸੁਣਾਉਂਦਾ ਹਾਂ ਜੋ ਸਾਰੀ ਦੁਨੀਆਂ ਦੇ ਲਈ ਹੋਵੇਗੀ”। ਮਸੀਹ ਦਾ ਜਨਮ ਉਹ ਖੁਸ਼ਖਬਰੀ ਹੈ। ਇਹ ਉਸਦੇ ਅਤੇ ਉਸਦੀ ਸੇਵਕਾਈ ਦੇ ਕਾਰਨ ਸੀ, ਕਿ ਸਾਨੂੰ ਸਦੀਪਕ ਬਰਕਤਾਂ ਅਤੇ ਖੁਸ਼ਖਬਰੀ ਵਿਰਾਸਤ ਵਿੱਚ ਮਿਲੀ ਹੈ ਜੋ ਅੱਜ ਵੀ ਮਨੁੱਖਜਾਤੀ ਨੂੰ ਸੁਣਾਈ ਜਾਂਦੀ ਹੈ।

ਜਦੋਂ ਘੁੱਗੀ ਨੂੰ ਕਿਸ਼ਤੀ ਵਿੱਚੋਂ ਤੀਸਰੀ ਵਾਰ ਬਾਹਰ ਭੇਜਿਆ ਗਿਆ, ਤਾਂ ਉਹ ਫਿਰ ਵਾਪਸ ਨਹੀਂ ਆਈ, ਕਿਉਂਕਿ ਉਹ ਧਰਤੀ ਉੱਤੇ ਰਹੀ। ਉਸੇ ਤਰ੍ਹਾਂ, ਨਵੇਂ ਨੇਮ ਵਿੱਚ, ਪਵਿੱਤਰ ਆਤਮਾ, ਸਵਰਗੀ ਕਬੂਤਰ ਯਿਸੂ ਮਸੀਹ ਉੱਤੇ ਉਤਰਿਆ ਅਤੇ ਉਸ ਵਿੱਚ ਹਮੇਸ਼ਾ ਲਈ ਰਿਹਾ। ਇਹ ਉਹੀ ਪਵਿੱਤਰ ਆਤਮਾ ਸੀ ਜੋ ਪੰਤੇਕੁਸਤ ਦੇ ਦਿਨ ਚੇਲਿਆਂ ਉੱਤੇ ਵਹਾਇਆ ਗਿਆ ਸੀ। ਉਹ ਅੱਜ ਵੀ ਉਨ੍ਹਾਂ ਕਰੋੜਾਂ ਲੋਕਾਂ ਦੇ ਦਿਲਾਂ ਵਿੱਚ ਵੱਸਦੇ ਹਨ ਜਿਹੜੇ ਪ੍ਰਭੂ ਯਿਸੂ ਮਸੀਹ ਨੂੰ ਮੰਨਦੇ ਹਨ।

ਪ੍ਰਮੇਸ਼ਵਰ ਦੇ ਬੱਚਿਓ, ਕੀ ਤੁਸੀਂ ਉਸ ਪਵਿੱਤਰ ਆਤਮਾ ਨੂੰ ਆਪਣੇ ਦਿਲ ਵਿੱਚ ਰਹਿਣ ਦੇ ਲਈ ਜਗ੍ਹਾ ਦਿਓਗੇ?

ਅਭਿਆਸ ਕਰਨ ਲਈ – “ਪਤਰਸ ਇਹ ਗੱਲਾਂ ਕਰਦਾ ਹੀ ਸੀ ਕਿ ਪਵਿੱਤਰ ਆਤਮਾ ਬਚਨ ਦੇ ਸਭ ਸੁਣਨ ਵਾਲਿਆਂ ਤੇ ਉਤਰਿਆ”(ਰਸੂਲਾਂ ਦੇ ਕਰਤੱਬ 10:44)।

Leave A Comment

Your Comment
All comments are held for moderation.