Appam - Punjabi

ਜੁਲਾਈ 27 – ਕਿਰਪਾ ਨੂੰ ਨਾ ਛੱਡੋ!

“ਜਿਹੜੇ ਵਿਅਰਥ ਮੂਰਤੀਆਂ ਨੂੰ ਮੰਨਦੇ ਹਨ, ਉਹ ਪਰਮੇਸ਼ੁਰ ਦੀ ਦਯਾ ਨੂੰ ਛੱਡ ਬੈਠੇ ਹਨ”(ਯੂਨਾਹ 2:8)।

ਯੂਨਾਹ ਉੱਤੇ ਪਰਮੇਸ਼ੁਰ ਦੀ ਭਰਪੂਰ ਕਿਰਪਾ ਸੀ। ਪਰ ਜਦੋਂ ਉਹ ਪਰਮੇਸ਼ੁਰ ਦੇ ਵਚਨ ਦੀ ਉਲੰਘਣਾ ਕਰਨ ਲੱਗਾ, ਅਤੇ ਪਰਮੇਸ਼ੁਰ ਦੀ ਹਜ਼ੂਰੀ ਤੋਂ ਤਰਸ਼ੀਸ਼ ਨੂੰ ਭੱਜ ਗਿਆ, ਤਾਂ ਪਰਮੇਸ਼ੁਰ ਨੇ ਕੁੱਝ ਸਮੇਂ ਦੇ ਲਈ ਉਸ ਤੋਂ ਕਿਰਪਾ ਖੋਹ ਲਈ। ਅਤੇ ਸਮੁੰਦਰ ਵਿੱਚ ਇੱਕ ਵੱਡਾ ਤੁਫ਼ਾਨ ਆਇਆ, ਜਿਸ ਨਾਲ ਜਹਾਜ਼ ਟੁੱਟਣ ਵਾਲਾ ਸੀ। ਉਨ੍ਹਾਂ ਨੂੰ ਯੂਨਾਹ ਨੂੰ ਵੀ ਸਮੁੰਦਰ ਵਿੱਚ ਸੁੱਟਣਾ ਪਿਆ।

ਯੂਨਾਹ ਨੂੰ ਨਿਗਲਣ ਦੇ ਲਈ ਪਰਮੇਸ਼ੁਰ ਨੇ ਵੱਡੀ ਕਿਰਪਾ ਨਾਲ ਇੱਕ ਮੱਛੀ ਤਿਆਰ ਕੀਤੀ ਸੀ। ਅਤੇ ਜਦੋਂ ਯੂਨਾਹ ਨੇ ਉਸ ਮੱਛੀ ਦੇ ਢਿੱਡ ਵਿੱਚ ਮਨਨ ਕੀਤਾ, ਤਾਂ ਉਸਨੂੰ ਇੱਕ ਮਹਾਨ ਸੱਚਿਆਈ ਦਾ ਅਹਿਸਾਸ ਹੋਇਆ, ਜਿਹੜੇ ਵਿਅਰਥ ਮੂਰਤੀਆਂ ਨੂੰ ਮੰਨਦੇ ਹਨ, ਉਹ ਪਰਮੇਸ਼ੁਰ ਦੀ ਦਯਾ ਨੂੰ ਛੱਡ ਬੈਠੇ ਹਨ (ਯੂਨਾਹ 2:8)। ‘ਬੇਕਾਰ ਵਿਅਰਥ’ ਸ਼ਬਦ ਨੂੰ ਦੇਖੋ। ਰਾਜਾ ਸੁਲੇਮਾਨ ਅਜਿਹੇ ਘੁਮੰਡ ਦੀ ਗੱਲ ਕਰਦਾ ਹੈ, ਸਭ ਵਿਅਰਥ ਹੈ। “ਮੈਂ ਉਹਨਾਂ ਸਾਰਿਆਂ ਕੰਮਾਂ ਨੂੰ ਵੇਖਿਆ ਹੈ ਜੋ ਅਕਾਸ਼ ਦੇ ਹੇਠ ਹੁੰਦੇ ਹਨ ਅਤੇ ਵੇਖੋ, ਸਾਰੇ ਦੇ ਸਾਰੇ ਕੰਮ ਹੀ ਵਿਅਰਥ ਅਤੇ ਹਵਾ ਦਾ ਫੱਕਣਾ ਹਨ!”(ਉਪਦੇਸ਼ਕ ਦੀ ਪੋਥੀ 1:14)।

ਯੂਨਾਹ ਦਾ ਪਰਮੇਸ਼ੁਰ ਦੀ ਹਜ਼ੂਰੀ ਤੋਂ ਦੂਰ ਭੱਜਣਾ, ਅਤੇ ਜਹਾਜ਼ ਦੇ ਹੇਠਲੇ ਹਿੱਸੇ ਵਿੱਚ ਸੌਣ ਦੇ ਲਈ ਜਾਣਾ ਵਿਅਰਥ ਹੈ। ਇਹ ਫਿਰ ਤੋਂ ਵਿਅਰਥ ਸੀ ਕਿ ਉਸਨੇ ਇੱਕ ਬੂਟੇ ਦੀ ਛਾਂ ਵਿੱਚ ਆਰਾਮ ਕੀਤਾ, ਜਾਂ ਯੂਨਾਹ ਉਸ ਬੂਟੇ ਤੋਂ ਪਰੇਸ਼ਾਨ ਹੋ ਰਿਹਾ ਸੀ, ਜਿਸਨੂੰ ਕੀੜਾ ਖਾ ਗਿਆ ਸੀ, ਉਸਦੇ ਕੋਲੋਂ ਮੌਜ਼ੂਦ ਇੱਕੋ ਛਾਂ ਨੂੰ ਖੋਹ ਰਿਹਾ ਸੀ।

ਦੂਸਰਾ, ਬਹੁਤ ਸਾਰੇ ਲੋਕ ਆਪਣੀਆਂ ਕੌੜੀਆਂ ਜੜ੍ਹਾਂ ਅਤੇ ਜੋਸ਼ੀਲੇ ਵਿਚਾਰਾਂ ਦੇ ਕਾਰਨ ਆਪਣੀ ਕਿਰਪਾ ਨੂੰ ਗੁਆ ਦਿੰਦੇ ਹਨ। ਇਸ ਲਈ, ਰਸੂਲ ਪੌਲੁਸ ਨੇ ਚੇਤਾਵਨੀ ਦਿੱਤੀ: “ਵੇਖਣਾ ਭਈ ਕੋਈ ਪਰਮੇਸ਼ੁਰ ਦੀ ਕਿਰਪਾ ਤੋਂ ਵਾਂਝਾ ਨਾ ਰਹੇ ਅਤੇ ਨਾ ਹੋਵੇ ਭਈ ਕੋਈ ਕੁੜੱਤਣ ਦੀ ਜੜ੍ਹ ਫੁੱਟ ਕੇ ਦੁੱਖ ਦੇਵੇ ਅਤੇ ਉਹ ਦੇ ਕਾਰਨ ਬਹੁਤਿਆਂ ਦਾ ਜੀਵਨ ਭਰਿਸ਼ਟ ਹੋ ਜਾਵੇ”(ਇਬਰਾਨੀਆਂ 12:15)।

ਪਰਮੇਸ਼ੁਰ ਨੇ ਵੀ ਸ਼ਾਊਲ ਨੂੰ ਭਰਪੂਰ ਕਿਰਪਾ ਦਿੱਤੀ। ਉਹ ਜਿਹੜਾ ਆਪਣੀਆਂ ਗੁਆਚੀਆਂ ਹੋਈਆਂ ਗਧੀਆਂ ਨੂੰ ਲੱਭਣ ਦੇ ਲਈ ਗਿਆ, ਉਹ ਪ੍ਰਮੇਸ਼ਵਰ ਦੀ ਕਿਰਪਾ ਨਾਲ ਮਿਲੀਆਂ, ਅਤੇ ਉਸਨੂੰ ਇਸਰਾਏਲ ਦਾ ਰਾਜਾ ਬਣਾ ਦਿੱਤਾ। ਪਰ ਉਸ ਨੇ ਦਾਊਦ ਦੇ ਵਿਰੁੱਧ ਕੁੜੱਤਣ ਨੂੰ ਥਾਂ ਦਿੱਤੀ। ਜਦੋਂ ਦਾਸੀਆਂ ਦਾਊਦ ਦੀ ਉਸਤਤ ਵਿੱਚ ਗਾਉਂਦੀਆਂ ਸੀ, ਤਾਂ ਉਹ ਇਸ ਨੂੰ ਬਰਦਾਸ਼ਤ ਨਾ ਕਰ ਸਕਿਆ। ਇੱਥੋਂ ਤੱਕ ਕਿ ਉਹ ਦਾਊਦ ਦਾ ਸ਼ਿਕਾਰ ਕਰਨ ਦੀ ਹੱਦ ਤੱਕ ਵੀ ਚਲਾ ਗਿਆ, ਜਿਸ ਨੂੰ ਯਹੋਵਾਹ ਨੇ ਚੁਣਿਆ ਸੀ।

ਇਹ ਇਸ ਲਈ ਸੀ ਕਿ ਯਹੋਵਾਹ ਨੂੰ ਸ਼ਾਊਲ ਤੋਂ ਕਿਰਪਾ ਖੋਹਣੀ ਪਈ, ਅਤੇ ਉਹ ਦੁਸ਼ਟ ਆਤਮਾ ਦੁਆਰਾ ਗ੍ਰਸਤ ਸੀ। ਅਤੇ ਉਸਦਾ ਅੰਤ ਬਹੁਤ ਦੁਖਦਾਈ ਸੀ।

ਪ੍ਰਮੇਸ਼ਵਰ ਦੇ ਬੱਚਿਓ, ਕੁੜੱਤਣ, ਕ੍ਰੋਧ ਅਤੇ ਈਰਖੇ ਦੀਆਂ ਜੜ੍ਹਾਂ ਵਿਅਕਤੀ ਦੀ ਆਪਣੀ ਕਿਰਪਾ ਨੂੰ ਗੁਆ ਦਿੰਦੀਆਂ ਹਨ। ਇਸ ਦੇ ਨਾਲ ਹੀ, ਜੇਕਰ ਤੁਸੀਂ ਮੁਆਫ਼ ਕਰਨ ਵਾਲੇ ਸੁਭਾਅ ਅਤੇ ਸਾਰਿਆਂ ਨਾਲ ਪਿਆਰ ਦੇ ਨਾਲ ਆਪਣਾ ਜੀਵਨ ਬਤੀਤ ਕਰਦੇ ਹੋ, ਤਾਂ ਤੁਸੀਂ ਕਿਰਪਾ ਨਾਲ ਭਰਪੂਰ ਹੋਵੋਂਗੇ।

ਅਭਿਆਸ ਕਰਨ ਲਈ – “ਕਿਉਂ ਜੋ ਕਈ ਮਨੁੱਖ ਚੋਰੀ ਆ ਵੜੇ ਹਨ ਜਿਹੜੇ ਇਸ ਸਜ਼ਾ ਲਈ ਪਹਿਲਾਂ ਤੋਂ ਹੀ ਠਹਿਰਾਏ ਗਏ ਸਨ, ਸ਼ੈਤਾਨੀ ਮਨੁੱਖ ਜਿਹੜੇ ਸਾਡੇ ਪਰਮੇਸ਼ੁਰ ਦੀ ਕਿਰਪਾ ਨੂੰ ਉਲਟਾ ਕਰਕੇ ਲੁੱਚਪੁਣੇ ਵੱਲ ਲਾ ਲੈਂਦੇ ਹਨ ਅਤੇ ਯਿਸੂ ਮਸੀਹ ਦਾ ਇਨਕਾਰ ਕਰਦੇ ਹਨ”(ਯਹੂਦਾਹ ਦੀ ਪੱਤ੍ਰੀ 1:4)

Leave A Comment

Your Comment
All comments are held for moderation.