Appam - Punjabi

ਜੁਲਾਈ 16 – ਦੁਬਾਰਾ ਪਰਖਿਆ!

“ਤਦ ਬਾਲਾਕ ਨੇ ਇੱਕ ਵਾਰ ਹੋਰ ਪ੍ਰਧਾਨ ਘੱਲੇ ਜਿਹੜੇ ਇਹਨਾਂ ਤੋਂ ਜਿਆਦਾ ਅਤੇ ਪਤਵੰਤੇ ਸਨ”(ਗਿਣਤੀ 22:15)।

ਗ਼ੈਰ-ਯਹੂਦੀਆਂ ਵਿੱਚੋਂ, ਬਿਲਆਮ ਨਾਮ ਦਾ ਇੱਕ ਨਬੀ ਯਹੋਵਾਹ ਦੁਆਰਾ ਚੁਣਿਆ ਗਿਆ ਸੀ। ਜਿਸ ਨੂੰ ਉਸਨੇ ਬਰਕਤ ਦਿੱਤੀ ਅਤੇ ਜਿਸ ਨੂੰ ਸਰਾਪ ਦਿੱਤਾ। ਉਸਨੂੰ ਯਹੋਵਾਹ ਨੇ ਬਰਕਤ ਦਿੱਤੀ, ਉਹ ਸਰਾਪਿਤ ਰਹੇਗਾ। ਮੋਆਬ ਦਾ ਮਿਦਯਾਨੀ ਰਾਜਾ ਬਾਲਾਕ ਇਸ ਗੱਲ ਤੋਂ ਚੰਗੀ ਤਰ੍ਹਾਂ ਜਾਣੂ ਸੀ ਅਤੇ ਉਸਨੇ ਆਪਣੇ ਰਾਜਕੁਮਾਰਾਂ ਨੂੰ ਇਸਰਾਏਲੀਆਂ ਨੂੰ ਸਰਾਪ ਦੇਣ ਦੇ ਲਈ ਬੁਲਾਉਣ ਦੇ ਲਈ ਭੇਜਿਆ (ਗਿਣਤੀ 22:5,6)।

ਅਤੇ ਬਾਲਾਕ ਲੋਕਾਂ ਤੋਂ ਬਹੁਤ ਡਰਦਾ ਸੀ ਕਿਉਂਕਿ ਉਹ ਬਹੁਤ ਸਨ, ਅਤੇ ਮੋਆਬ ਇਸਰਾਏਲੀਆਂ ਦੇ ਕਾਰਨ, ਜਿਵੇਂ ਉਨ੍ਹਾਂ ਨੇ ਧਰਤੀ ਦਾ ਮੂੰਹ ਢੱਕਿਆ ਹੋਇਆ ਸੀ, ਡਰ ਨਾਲ ਘਬਰਾਇਆ ਹੋਇਆ ਸੀ। ਉਸਨੇ ਸੋਚਿਆ ਕਿ ਜੇਕਰ ਬਿਲਆਮ ਉਨ੍ਹਾਂ ਨੂੰ ਸਰਾਪ ਦੇਵੇ, ਤਾਂ ਉਹ ਇਸਰਾਏਲੀਆਂ ਨੂੰ ਆਸਾਨੀ ਨਾਲ ਹਰਾਉਣ ਦੇ ਯੋਗ ਹੋ ਜਾਵੇਗਾ, ਪਰ ਉਸੇ ਰਾਤ, ਪ੍ਰਮੇਸ਼ਵਰ ਬਿਲਆਮ ਦੇ ਕੋਲ ਆਇਆ ਅਤੇ ਕਿਹਾ, “ਇਹ ਮਨੁੱਖ ਤੇਰੇ ਨਾਲ ਕੌਣ ਹਨ?”(ਗਿਣਤੀ 22:9)। ਅਤੇ ਪਰਮੇਸ਼ੁਰ ਨੇ ਬਿਲਆਮ ਨੂੰ ਆਖਿਆ, “ਇਹਨਾਂ ਨਾਲ ਨਾ ਜਾਵੀਂ, ਨਾ ਇਸ ਪਰਜਾ ਨੂੰ ਸਰਾਪ ਦੇਈਂ ਕਿਉਂ ਜੋ ਉਹ ਅਸੀਸ ਦੇ ਅਧਿਕਾਰੀ ਹਨ”(ਗਿਣਤੀ 22:12)।

ਤਦ ਬਾਲਾਕ ਨੇ ਫੇਰ ਤੋਂ ਹਾਕਮਾਂ ਨੂੰ ਭੇਜਿਆ, ਜਿਹੜੇ ਬਹੁਤ ਸਾਰੇ ਅਤੇ ਜ਼ਿਆਦਾ ਆਦਰਯੋਗ ਸੀ। ਅਤੇ ਉਹ ਬਿਲਆਮ ਕੋਲ ਆ ਕੇ ਉਸ ਨੂੰ ਕਿਹਾ, ਕੋਈ ਗੱਲ ਤੈਨੂੰ ਮੇਰੇ ਕੋਲ ਆਉਣ ਤੋਂ ਨਾ ਰੋਕੇ; ਕਿਉਂਕਿ ਰਾਜਾ ਜ਼ਰੂਰ ਹੀ ਤੇਰਾ ਬਹੁਤ ਸਤਿਕਾਰ ਕਰੇਗਾ, ਅਤੇ ਜੋ ਕੁੱਝ ਤੁਸੀਂ ਮੈਨੂੰ ਆਖੋਂਗੇ ਉਹ ਹੀ ਮੈਂ ਕਰਾਂਗਾ”(ਗਿਣਤੀ 22:15, 16,17)।

ਜਦੋਂ ਬਿਲਆਮ ਇਸ ਤਰ੍ਹਾਂ ਰਾਜੇ ਦੇ ਤੋਹਫਿਆਂ ਨਾਲ ਭਰਮਾਇਆ ਗਿਆ, ਤਾਂ ਉਸਨੇ ਬਾਰ ਬਾਰ ਯਹੋਵਾਹ ਨੂੰ ਪੁੱਛਦਾ ਰਿਹਾ, ਅਤੇ ਪਰਮੇਸ਼ੁਰ ਦਾ ਕ੍ਰੋਧ ਉਸ ਉੱਤੇ ਭਟਕ ਉੱਠਿਆ। ਜਦੋਂ ਵੀ ਸ਼ੈਤਾਨ ਪਰਖਣ ਦੇ ਲਈ ਆਵੇਗਾ, ਉਹ ਸਿਰਫ਼ ਇੱਕ ਨਾਲ ਹੀ ਨਹੀਂ ਰੁਕੇਗਾ, ਸਗੋਂ ਸੰਸਾਰਿਕ ਇੱਛਾਵਾਂ ਅਤੇ ਲਾਲਸਾਵਾਂ ਅਤੇ ਵਾਸਨਾਵਾਂ ਦੇ ਮਾਮਲਿਆਂ ਵਿੱਚ, ਇੱਕ ਤੋਂ ਬਾਅਦ ਇੱਕ ਤੁਹਾਨੂੰ ਪਰਖੇਗਾ।

ਜਦੋਂ ਸ਼ੈਤਾਨ ਨੇ ਯਿਸੂ ਨੂੰ ਪਰਤਾਇਆ, ਤਾਂ ਉਹ ਉਸਨੂੰ ਇੱਕ ਬਹੁਤ ਉੱਚੇ ਪਹਾੜ ਉੱਤੇ ਲੈ ਗਿਆ ਅਤੇ ਉਸਨੂੰ ਕਿਹਾ, “ਜੇ ਤੂੰ ਝੁੱਕ ਕੇ ਮੈਨੂੰ ਮੱਥਾ ਟੇਕੇਂ ਤਾਂ ਇਹ ਸਭ ਕੁਝ ਮੈਂ ਤੈਨੂੰ ਦੇ ਦਿਆਂਗਾ” ਅਤੇ ਉਹ ਅੰਤ ਤੱਕ ਪ੍ਰਭੂ ਨੂੰ ਪਰਤਾਉਂਦਾ ਰਿਹਾ। ਆਪਣੇ ਆਪ ਨੂੰ ਸਲੀਬ ਉੱਤੇ ਚੜ੍ਹਾਉਣ ਤੋਂ ਪਹਿਲਾਂ, ਸਾਡੇ ਪ੍ਰਭੂ ਨੇ ਕਿਹਾ: “ਇਸ ਦੁਨੀਆਂ ਦਾ ਹਾਕਮ ਆ ਰਿਹਾ ਹੈ। ਉਸਦਾ ਮੇਰੇ ਉੱਤੇ ਕੋਈ ਅਧਿਕਾਰ ਨਹੀਂ ਹੈ”(ਯੂਹੰਨਾ ਦੀ ਇੰਜੀਲ 14:30)।

ਇੱਥੋਂ ਤੱਕ ਕਿ ਜਦੋਂ ਯਿਸੂ ਸਲੀਬ ਉੱਤੇ ਲਟਕਿਆ ਹੋਇਆ ਸੀ, ਤਦ ਵੀ ਸ਼ੈਤਾਨ ਨੇ ਲੋਕਾਂ ਨੂੰ ਯਿਸੂ ਦਾ ਮਜ਼ਾਕ ਉਡਾਉਣ ਅਤੇ ਇਹ ਕਹਿਣ ਲਈ ਉਕਸਾਇਆ, “ਜੇਕਰ ਤੂੰ ਪਰਮੇਸ਼ੁਰ ਦਾ ਪੁੱਤਰ ਹੈ, ਤਾਂ ਸਲੀਬ ਤੋਂ ਹੇਠਾਂ ਆ। ਉਸ ਨੇ ਹੋਰਨਾਂ ਨੂੰ ਬਚਾਇਆ; ਆਪਣੇ ਆਪ ਨੂੰ ਨਹੀਂ ਬਚਾ ਸਕਦਾ।”

ਪ੍ਰਮੇਸ਼ਵਰ ਦੇ ਬੱਚਿਓ, ਤੁਹਾਡੇ ਆਖਰੀ ਸਾਹ ਤੱਕ, ਤੁਹਾਡੇ ਕੋਲ ਪ੍ਰੀਖਿਆ ਅਤੇ ਪਰਤਾਵੇ ਹੋਣਗੇ। ਪਰ “ਸੁਚੇਤ ਹੋਵੋ, ਜਾਗਦੇ ਰਹੋ ਤੁਹਾਡਾ ਵਿਰੋਧੀ ਸ਼ੈਤਾਨ ਗਰਜਦੇ ਸ਼ੇਰ ਦੀ ਤਰ੍ਹਾਂ ਭਾਲਦਾ ਫਿਰਦਾ ਹੈ ਕਿ ਕਿਸਨੂੰ ਪਾੜ ਖਾਵਾਂ”(1 ਪਤਰਸ 5:8)। ਅਤੇ ਸਵਰਗ ਤੁਹਾਡੇ ਵੱਲ ਉਤਸੁਕਤਾ ਨਾਲ ਦੇਖ ਰਿਹਾ ਹੈ ਕਿ ਤੁਸੀਂ ਅਜਿਹੀਆਂ ਪ੍ਰੀਖਿਆ ਅਤੇ ਅਜ਼ਮਾਇਸ਼ਾਂ ਦਾ ਸਾਹਮਣਾ ਕਿਵੇਂ ਕਰਦੇ ਹੋ ਅਤੇ ਜਿੱਤਦੇ ਹੋ। ਪ੍ਰੀਖਿਆ ਵਿੱਚ ਡਿੱਗਣ ਨਾਲੋਂ ਕੋਈ ਵੱਡਾ ਦਰਦ ਜਾਂ ਕਸ਼ਟ ਨਹੀਂ ਹੈ। ਇਸ ਲਈ, ਪ੍ਰਭੂ ਯਿਸੂ ਦੇ ਨਾਮ ਉੱਤੇ, ਹਰ ਪਰੀਖਿਆ ਅਤੇ ਮੁਸੀਬਤ ਦਾ ਸਾਹਮਣਾ ਕਰੋ ਅਤੇ ਜਿੱਤ ਪ੍ਰਾਪਤ ਕਰੋ।

ਅਭਿਆਸ ਕਰਨ ਲਈ – “ਧੰਨ ਹੈ ਉਹ ਮਨੁੱਖ ਜਿਹੜਾ ਪਰਤਾਵੇ ਨੂੰ ਸਹਿ ਲੈਂਦਾ ਹੈ, ਕਿਉਂਕਿ ਜੇ ਉਹ ਖਰਾ ਨਿੱਕਲਿਆ ਤਾਂ ਉਹ ਨੂੰ ਜੀਵਨ ਦਾ ਉਹ ਮੁਕਟ ਪ੍ਰਾਪਤ ਹੋਵੇਗਾ ਜਿਸ ਦਾ ਪ੍ਰਭੂ ਨੇ ਆਪਣੇ ਪਿਆਰ ਕਰਨ ਵਾਲਿਆਂ ਨਾਲ ਵਾਇਦਾ ਕੀਤਾ ਹੈ”(ਯਾਕੂਬ ਦੀ ਪੱਤ੍ਰੀ 1:12)।

Leave A Comment

Your Comment
All comments are held for moderation.