No products in the cart.
ਜੁਲਾਈ 13 – ਇੱਕ ਜਿਹੜੀ ਹੈਰਾਨੀ ਦੀ ਗੱਲ ਹੈ!
“ਤਦ ਯਹੋਵਾਹ ਦਾ ਆਤਮਾ ਤੇਰੇ ਉੱਤੇ ਆਵੇਗਾ ਅਤੇ ਤੂੰ ਵੀ ਉਨ੍ਹਾਂ ਦੇ ਨਾਲ ਅਗੰਮ ਵਾਕ ਬੋਲੇਂਗਾ ਸਗੋਂ ਤੂੰ ਇੱਕ ਅਲੱਗ ਤਰ੍ਹਾਂ ਦਾ ਮਨੁੱਖ ਬਣ ਜਾਵੇਂਗਾ”(1 ਸਮੂਏਲ 10:6)।
ਪੁਰਾਣੇ ਨੇਮ ਵਿੱਚ, ਅਸੀਂ ਸ਼ਾਊਲ ਦੇ ਬਾਰੇ ਪੜ੍ਹਦੇ ਹਾਂ ਜਿਹੜਾ ਆਪਣੇ ਪਿਤਾ ਦੀਆਂ ਗੁਆਚੀਆਂ ਹੋਈਆਂ ਗਧੀਆਂ ਨੂੰ ਲੱਭਣ ਦੇ ਵਿਚਾਰ ਵਿੱਚ ਸੀ। ਪਰ ਯਹੋਵਾਹ ਦਾ ਇਸਰਾਏਲ ਦੇ ਰਾਜਾ ਦੇ ਰੂਪ ਵਿੱਚ ਉਸਦਾ ਮਸਹ ਕਰਨ ਦਾ ਅਦਭੁੱਤ ਇਰਾਦਾ ਸੀ।
ਸ਼ਾਊਲ ਅਤੇ ਉਸਦਾ ਸੇਵਕ ਦਰਸ਼ੀ ਨਾਮ ਸਮੂਏਲ ਦੇ ਸ਼ਹਿਰ ਵਿੱਚ ਗੁਆਚੀਆਂ ਹੋਈਆਂ ਗਧੀਆਂ ਨੂੰ ਲੱਭਣ ਦੇ ਲਈ ਗਏ। ਪਵਿੱਤਰ ਸ਼ਾਸਤਰ ਕਹਿੰਦਾ ਹੈ: “ਫੇਰ ਸਮੂਏਲ ਨੇ ਇੱਕ ਕੁੱਪੀ ਤੇਲ ਉਹ ਦੇ ਸਿਰ ਉੱਤੇ ਉਂਡੇਲ ਦਿੱਤਾ ਅਤੇ ਉਸ ਨੂੰ ਚੁੰਮ ਕੇ ਆਖਿਆ, ਕੀ ਯਹੋਵਾਹ ਨੇ ਤੈਨੂੰ ਇਸ ਕਰਕੇ ਅਭਿਸ਼ੇਕ ਨਹੀਂ ਕੀਤਾ ਜੋ ਤੂੰ ਉਹ ਦੀ ਵਿਰਾਸਤ ਦਾ ਪ੍ਰਧਾਨ ਬਣੇਂ?”(1 ਸਮੂਏਲ 10:1)।
ਘਟਨਾਵਾਂ ਦਾ ਕਿੰਨਾ ਹੈਰਾਨੀਜਨਕ ਮੋੜ ਹੈ! ਸ਼ਾਊਲ ਉੱਥੇ ਮਸਹ ਜਾਂ ਸ਼ਕਤੀ ਪ੍ਰਾਪਤ ਕਰਨ ਜਾਂ ਕਿਸੇ ਕਿਸਮ ਦੇ ਆਤਮਿਕ ਤਜ਼ਰਬੇ ਦੇ ਲਈ ਨਹੀਂ ਗਿਆ ਸੀ। ਉਹ ਸਿਰਫ਼ ਗਧੀਆਂ ਦੇ ਬਾਰੇ ਹੀ ਸੋਚਦਾ ਸੀ। ਪਰ ਪਰਮੇਸ਼ੁਰ ਨੇ ਉਸਦੇ ਜੀਵਨ ਵਿੱਚ ਇੱਕ ਸੰਪੂਰਨ ਬਦਲਾਅ ਦਾ ਇਰਾਦਾ ਕੀਤਾ ਅਤੇ ਹੁਕਮ ਦਿੱਤਾ। ਅਤੇ ਉਸ ਦੇ ਸਿਰ ਉੱਤੇ ਮਸਹ ਦਾ ਤੇਲ ਪਾਇਆ ਗਿਆ, ਅਤੇ ਯਹੋਵਾਹ ਦਾ ਆਤਮਾ ਉਸ ਉੱਤੇ ਉਤਰਿਆ। ਉਹ ਮਸਹ ਉਸ ਨੂੰ ਭਵਿੱਖਬਾਣੀ ਦੇ ਰਾਹ ਉੱਤੇ ਲੈ ਗਿਆ। ਉਸ ਦਿਨ ਤੋਂ ਬਾਅਦ, ਉਸਨੇ ਭਵਿੱਖਬਾਣੀ ਕਰਨਾ ਸ਼ੁਰੂ ਕਰ ਦਿੱਤਾ ਅਤੇ ਇੱਕ ਹੋਰ ਹੀ ਆਦਮੀ ਬਣ ਗਿਆ।
ਅੱਜ ਵੀ ਯਹੋਵਾਹ ਤੁਹਾਨੂੰ ਇੱਕ ਹੈਰਾਨੀਜਨਕ ਮੋੜ ਦੇਣ ਦੇ ਲਈ ਤਿਆਰ ਹੈ। ਤੁਸੀਂ ਆਪਣੀ ਜ਼ਿੰਦਗੀ ਵਿੱਚ ਇੱਕ ਵੱਡਾ ਚਮਤਕਾਰ ਦੇਖੋਂਗੇ। “ਕਿਉਂ ਜੋ ਮੇਰੇ ਖ਼ਿਆਲ ਤੁਹਾਡੇ ਖ਼ਿਆਲ ਨਹੀਂ, ਅਤੇ ਨਾ ਤੁਹਾਡੇ ਰਾਹ ਮੇਰੇ ਰਾਹ ਹਨ, ਯਹੋਵਾਹ ਦਾ ਵਾਕ ਹੈ” “ਜਿਵੇਂ ਅਕਾਸ਼ ਧਰਤੀ ਤੋਂ ਉੱਚੇ ਹਨ, ਤਿਵੇਂ ਮੇਰੇ ਰਾਹ ਤੁਹਾਡੇ ਰਾਹਾਂ ਤੋਂ, ਅਤੇ ਮੇਰੇ ਖ਼ਿਆਲ ਤੁਹਾਡੇ ਖ਼ਿਆਲਾਂ ਤੋਂ ਉੱਚੇ ਹਨ” ਉਹ ਤੁਹਾਨੂੰ ਬਰਕਤ ਦੇਣ ਅਤੇ ਉੱਚਾ ਕਰਨ ਵਿੱਚ ਸਮਰੱਥੀ ਹੈ, ਜੋ ਅਸੀਂ ਮੰਗਦੇ ਹਾਂ ਜਾਂ ਸੋਚਦੇ ਵੀ ਹਾਂ। ਉਸ ਤੋਂ ਕਿਤੇ ਜ਼ਿਆਦਾ ਭਰਪੂਰਤਾ ਨਾਲ। ਅਤੇ ਉਹ ਜ਼ਰੂਰ ਹੀ ਤੁਹਾਨੂੰ ਉੱਚਾ ਕਰੇਗਾ।
ਯਹੋਵਾਹ ਦੀ ਬਰਕਤ ਤੁਹਾਨੂੰ ਕਿਸੇ ਹੋਰ ਵਿਅਕਤੀ ਵਿੱਚ ਬਦਲ ਦੇਵੇਗੀ, ਅਤੇ ਤੁਸੀਂ ਯਹੋਵਾਹ ਦੇ ਲਈ ਏਲੀਯਾਹ, ਅਲੀਸ਼ਾ, ਪਤਰਸ, ਯੂਹੰਨਾ, ਜਾਂ ਪੌਲੁਸ ਦੇ ਰੂਪ ਵਿੱਚ ਬਦਲ ਜਾਵੋਗੇ। ਤੁਸੀਂ ਇਸ ਪੀੜ੍ਹੀ ਨੂੰ ਮਸੀਹ ਵਿੱਚ ਲਿਆਉਣ ਦੇ ਲਈ ਸ਼ਕਤੀਸ਼ਾਲੀ ਪਾਤਰ ਹੋ, ਕਿਉਂਕਿ ਯਹੋਵਾਹ ਨੇ ਤੁਹਾਨੂੰ ਦੁਨੀਆਂ ਨੂੰ ਹਿਲਾਉਣ ਲਈ ਚੁਣਿਆ ਹੈ।
ਪਰਮੇਸ਼ੁਰ ਦੇ ਬੱਚਿਓ, ਪਵਿੱਤਰ ਸ਼ਾਸਤਰ ਦਾ ਕਹਿੰਦਾ ਹੈ: “ਪਰ ਜਦੋਂ ਪਵਿੱਤਰ ਆਤਮਾ ਤੁਹਾਡੇ ਉੱਤੇ ਆਵੇਗਾ ਤਾਂ ਤੁਸੀਂ ਸ਼ਕਤੀ ਪਾਓਗੇ ਅਤੇ ਯਰੂਸ਼ਲਮ, ਯਹੂਦਿਯਾ ਅਤੇ ਸਾਮਰਿਯਾ ਵਿੱਚ ਸਗੋਂ ਧਰਤੀ ਦੇ ਆਖਰੀ ਕਿਨਾਰੇ ਤੱਕ ਮੇਰੇ ਗਵਾਹ ਹੋਵੋਂਗੇ”(ਰਸੂਲਾਂ ਦੇ ਕਰਤੱਬ 1:8)। ਜਦੋਂ ਤੁਸੀਂ ਉਹ ਮਸਹ ਨੂੰ ਪ੍ਰਾਪਤ ਕਰੋਂਗੇ, ਤਾਂ ਤੁਸੀਂ ਸਵਰਗ ਦੀ ਸਦੀਪਕ ਸ਼ਕਤੀ ਨਾਲ ਭਰ ਜਾਵੋਂਗੇ। ਤਦ ਸਾਰੇ ਜੂਲੇ ਅਤੇ ਬੰਧਨ ਟੁੱਟ ਜਾਣਗੇ ਅਤੇ ਤੁਸੀਂ ਹੋਰ ਹੀ ਵਿਅਕਤੀ ਵਿੱਚ ਬਦਲ ਜਾਵੋਂਗੇ। ਇਹ ਕਿੰਨੀ ਵੱਡੀ ਬਰਕਤ ਹੋਵੇਗੀ!
ਅਭਿਆਸ ਕਰਨ ਲਈ – “ਪਰ ਹੁਣ, ਹੇ ਯਹੋਵਾਹ, ਤੂੰ ਸਾਡਾ ਪਿਤਾ ਹੈਂ, ਅਸੀਂ ਮਿੱਟੀ ਹਾਂ ਅਤੇ ਤੂੰ ਘੁਮਿਆਰ ਹੈਂ, ਅਸੀਂ ਸਾਰੇ ਤੇਰੀ ਦਸਤਕਾਰੀ ਹਾਂ”(ਯਸਾਯਾਹ 64:8)।