Appam - Punjabi

ਮਈ 29 – ਗਿਆਨ ਦੀ ਕੁੰਜੀ!

“ਉਪਦੇਸ਼ਕਾਂ ਉੱਤੇ ਹਾਏ! ਕਿਉਂ ਜੋ ਤੁਸੀਂ ਗਿਆਨ ਦੀ ਕੁੰਜੀ ਤਾਂ ਪ੍ਰਾਪਤ ਕੀਤੀ ਹੈ। ਨਾ ਤੁਸੀਂ ਆਪ ਵੜੇ ਅਤੇ ਸਗੋਂ ਵੜਨ ਵਾਲਿਆਂ ਨੂੰ ਵੀ ਰੋਕ ਦਿੱਤਾ”(ਲੂਕਾ ਦੀ ਇੰਜੀਲ 11:52)।

ਪਰਮੇਸ਼ੁਰ ਨੇ ਆਪਣੇ ਬੱਚਿਆਂ ਅਤੇ ਸੇਵਕਾਈਆਂ ਦੇ ਲਈ ਆਪਣੇ ਵਾਅਦੇ ਦਿੱਤੇ ਹਨ। ਆਤਮਾ ਦੇ ਸ਼ਕਤੀਸ਼ਾਲੀ ਵਰਦਾਨ ਤੁਹਾਡੀ ਤਰੱਕੀ ਦੇ ਲਈ ਅਤੇ ਜ਼ਿਆਦਾ ਆਤਮਾਵਾਂ ਨੂੰ ਉਸ ਨਾਲ ਜੋੜਨ ਦੇ ਲਈ ਦਿੱਤੇ ਗਏ ਹਨ।

ਮੈਂ ਪਰਮੇਸ਼ੁਰ ਦੇ ਇੱਕ ਸੇਵਕ ਨੂੰ ਜਾਣਦਾ ਹਾਂ, ਜੋ ਇੱਕ ਸ਼ਕਤੀਸ਼ਾਲੀ ਤਰੀਕੇ ਨਾਲ ਪਰਮੇਸ਼ੁਰ ਦੀ ਸੇਵਾ ਕਰ ਰਿਹਾ ਸੀ। ਮੈਂ ਬਹੁਤ ਸਾਰੇ ਅਮੀਰ ਅਤੇ ਉੱਚ ਪੜ੍ਹੇ-ਲਿਖੇ ਲੋਕਾਂ ਨੂੰ ਬਹੁਤ ਹੀ ਸਰਲ ਤਰੀਕੇ ਨਾਲ ਆਪਣੀ ਸੇਵਕਾਈ ਦੁਆਰਾ ਮੁਕਤੀ ਪ੍ਰਾਪਤ ਕਰਦੇ ਹੋਏ ਦੇਖਿਆ ਹੈ। ਅਤੇ ਮੈਂ ਹੈਰਾਨ ਹੁੰਦਾ ਸੀ ਕਿ ਅਜਿਹੀ ਕਿਹੜੀ ਖ਼ਾਸ ਕੁੰਜੀ ਸੀ ਜਿਸ ਨੂੰ ਪ੍ਰਾਪਤ ਕਰਨ ਦੇ ਲਈ ਉਸਨੂੰ ਅਜਿਹੀ ਸਫ਼ਲਤਾ ਹਾਸਿਲ ਕਰਨੀ ਸੀ।

ਫਿਰ ਮੈਨੂੰ ਇੱਕ ਘਟਨਾ ਯਾਦ ਆਈ ਜਿਹੜੀ ਪ੍ਰਮੇਸ਼ਵਰ ਦੇ ਬੰਦੇ ਨੇ ਸੁਣਾਈ ਸੀ। ਸੇਵਕਾਈ ਵਿੱਚ ਆਪਣੇ ਸ਼ੁਰੂਆਤੀ ਦਿਨਾਂ ਵਿੱਚ, ਉਹ ਇੱਕ ਭੈਣ ਨੂੰ ਮਿਲਣ ਗਿਆ, ਜਿਸ ਦੇ ਕੋਲ ਇੱਕ ਖ਼ਾਸ ਭਵਿੱਖਬਾਣੀ ਦਾ ਮਸਹ ਸੀ। ਪ੍ਰਾਰਥਨਾ ਦੇ ਸਮੇਂ, ਉਸ ਭੈਣ ਨੇ ਭਵਿੱਖਬਾਣੀ ਕਰਦੇ ਹੋਏ ਕਿਹਾ: ‘ਪੁੱਤਰ, ਦੇਖ, ਮੈਂ ਹੁਣ ਤੈਨੂੰ ਰਾਜਿਆਂ ਅਤੇ ਵਿਦਵਾਨਾਂ ਦੇ ਦਿਲਾਂ ਦੀਆਂ ਕੁੰਜੀਆਂ ਦਿੰਦੀ ਹਾਂ। ਇਸ ਨੂੰ ਵਿਸ਼ਵਾਸ ਨਾਲ ਪ੍ਰਾਪਤ ਕਰ। ਇੰਨਾ ਕਹਿੰਦੇ ਹੋਏ ਉਸ ਨੇ ਹੱਥ ਵਧਾਇਆ। ਅਤੇ ਪ੍ਰਮੇਸ਼ਵਰ ਦੇ ਇਸ ਸੇਵਕ ਨੇ ਵੀ ਆਪਣਾ ਹੱਥ ਵਧਾਇਆ, ਜਿਵੇਂ ਕਿ ਉਹ ਕੁੰਜੀਆਂ ਲੈ ਰਿਹਾ ਹੋਵੇ। ਅਤੇ ਉਸ ਦਿਨ ਤੋਂ, ਆਤਮਾ ਦੇ ਵਰਦਾਨ ਉਸ ਵਿੱਚ ਸ਼ਕਤੀਸ਼ਾਲੀ ਤਰੀਕੇ ਨਾਲ ਕੰਮ ਕਰਨ ਲੱਗੇ।

ਉਸ ਦੇ ਨਾਮ ਦੀ ਵਡਿਆਈ ਕਰਨ ਦੇ ਲਈ ਪਰਮੇਸ਼ੁਰ ਦੁਆਰਾ ਦਿੱਤੇ ਗਏ ਵਰਦਾਨ ਅਤੇ ਹੁਨਰ ਦਾ ਇਸਤੇਮਾਲ ਕਰੋ। ਅੱਜ, ਅਜਿਹੇ ਬਹੁਤ ਸਾਰੇ ਲੋਕ ਹਨ ਜਿਹੜੇ ਇਸ ਤਰ੍ਹਾਂ ਦੇ ਵਰਦਾਨਾਂ ਅਤੇ ਹੁਨਰਾਂ ਦਾ ਇਸਤੇਮਾਲ ਘੁਮੰਡ ਅਤੇ ਆਪਣੇ ਆਪ ਨੂੰ ਵਧਾਉਣ ਦੇ ਲਈ ਕਰਦੇ ਹਨ, ਅਤੇ ਅੰਤ ਵਿੱਚ, ਡਿੱਗ ਜਾਂਦੇ ਹਨ।

ਯਿਸੂ ਦੇ ਦਿਨਾਂ ਵਿੱਚ ਵੀ, ਕੁੱਝ ਅਜਿਹੇ ਸੀ ਜਿਨ੍ਹਾਂ ਨੇ ਪ੍ਰਮੇਸ਼ਵਰ ਦੀ ਕਿਰਪਾ ਦੀ ਦੁਰਵਰਤੋਂ ਕੀਤੀ, ਅਤੇ ਯਿਸੂ ਨੇ ਉਨ੍ਹਾਂ ਦੀ ਬਹੁਤ ਨਿੰਦਿਆਂ ਕੀਤੀ। ਉਸਨੇ ਕਿਹਾ: “ਉਪਦੇਸ਼ਕਾਂ ਉੱਤੇ ਹਾਏ! ਕਿਉਂ ਜੋ ਤੁਸੀਂ ਗਿਆਨ ਦੀ ਕੁੰਜੀ ਤਾਂ ਪ੍ਰਾਪਤ ਕੀਤੀ ਹੈ। ਨਾ ਤੁਸੀਂ ਆਪ ਵੜੇ ਅਤੇ ਸਗੋਂ ਵੜਨ ਵਾਲਿਆਂ ਨੂੰ ਵੀ ਰੋਕ ਦਿੱਤਾ”(ਲੂਕਾ ਦੀ ਇੰਜੀਲ 11:52)।

ਪ੍ਰਮੇਸ਼ਵਰ ਦੇ ਬੱਚਿਓ, ਪ੍ਰਮੇਸ਼ਵਰ ਦੇ ਹੱਥੋਂ ਪ੍ਰਾਪਤ ਹੋਣ ਵਾਲੀਆਂ ਸਾਰੀਆਂ ਕੁੰਜੀਆਂ ਦੀ ਵਰਤੋਂ ਕਰੋ, ਭਾਵੇਂ ਇਹ ਆਤਮਿਕ ਵਰਦਾਨ ਹੋਣ, ਸ਼ਕਤੀ ਹੋਵੇ ਜਾਂ ਖ਼ਾਸ ਕਿਰਪਾ ਹੋਵੇ, ਉਹਨਾਂ ਸਭ ਦਾ ਇਸਤੇਮਾਲ ਉਸਦੇ ਨਾਮ ਦੀ ਮਹਿਮਾ ਦੇ ਲਈ ਕਰੋ। ਅਤੇ ਤੁਹਾਡੇ ਉੱਤੇ ਭਰਪੂਰਤਾ ਦੀ ਬਰਕਤ ਹੋਵੇਗੀ। ਅਤੇ ਪ੍ਰਭੂ ਤੁਹਾਨੂੰ ਵੱਧ ਤੋਂ ਵੱਧ ਉੱਚਾ ਕਰੇਗਾ, ਅਤੇ ਤੁਹਾਨੂੰ ਇੱਕ ਸ਼ਕਤੀਸ਼ਾਲੀ ਤਰੀਕੇ ਨਾਲ ਇਸਤੇਮਾਲ ਕਰੇਗਾ। ਉਹ ਤੁਹਾਨੂੰ ਇੱਕ ਖ਼ਾਸ ਤਰੀਕੇ ਨਾਲ ਸਾਰੀਆਂ ਆਤਮਿਕ ਬਰਕਤਾਂ ਅਤੇ ਉੱਪਰੋਂ ਬਰਕਤਾਂ ਉੱਤੇ ਬਰਕਤਾਂ ਦੇਵੇਗਾ।

ਅਭਿਆਸ ਕਰਨ ਲਈ – “ਇਸੇ ਤਰ੍ਹਾਂ ਤੁਸੀਂ ਵੀ ਜਦ ਆਤਮਿਕ ਦਾਤਾਂ ਦੀ ਭਾਲ ਕਰਦੇ ਹੋ ਤਾਂ ਜਤਨ ਕਰੋ ਜੋ ਕਲੀਸਿਯਾ ਦੇ ਲਾਭ ਲਈ ਤੁਹਾਨੂੰ ਵਾਧਾ ਹੋਵੇ”(1 ਕੁਰਿੰਥੀਆਂ 14:12)।

Leave A Comment

Your Comment
All comments are held for moderation.