No products in the cart.
ਮਈ 28 – ਬੁੱਧ ਅਤੇ ਗਿਆਨ ਦੇ ਖ਼ਜ਼ਾਨੇ!
“ਜਿਸ ਦੇ ਵਿੱਚ ਬੁੱਧ ਅਤੇ ਗਿਆਨ ਦੇ ਸਾਰੇ ਖ਼ਜ਼ਾਨੇ ਲੁਕੇ ਹੋਏ ਹਨ”(ਕੁਲੁੱਸੀਆਂ 2:3)।
ਪ੍ਰਭੂ ਜਿਸ ਨੂੰ ਚਾਵੇ ਉਹ ਉਸਨੂੰ ਬੁੱਧ ਅਤੇ ਗਿਆਨ ਦਾ ਆਪਣਾ ਕੀਮਤੀ ਖ਼ਜ਼ਾਨਾ ਦਿੰਦਾ ਹੈ। ਸਿਰਫ਼ ਪ੍ਰਮੇਸ਼ਵਰ ਹੀ ਸਾਰਿਆਂ ਵਿਚਾਰਾਂ, ਇਰਾਦਿਆਂ, ਕਿਰਿਆਵਾਂ ਅਤੇ ਕੰਮਾਂ ਨੂੰ ਜਾਣਦਾ ਹੈ, ਅਤੇ ਉਸ ਤੋਂ ਕੁੱਝ ਵੀ ਲੁਕਿਆ ਹੋਇਆ ਨਹੀਂ ਹੈ।
ਰਸੂਲ ਪੌਲੁਸ ਪਰਮੇਸ਼ੁਰ ਦੀ ਬੁੱਧ ਅਤੇ ਗਿਆਨ ਦੀ ਡੂੰਘਾਈ ਤੋਂ ਹੈਰਾਨ ਸੀ। ਉਹ ਕਹਿੰਦਾ ਹੈ: “ਵਾਹ, ਪਰਮੇਸ਼ੁਰ ਦਾ ਧੰਨ ਅਤੇ ਬੁੱਧ ਅਤੇ ਗਿਆਨ ਕਿੰਨਾਂ ਡੂੰਘਾ ਹੈ! ਉਹ ਦੇ ਨਿਆਂ ਕਿੰਨੇ ਅਣ-ਦੇਖੇ ਹਨ ਅਤੇ ਉਹ ਦੇ ਮਾਰਗ ਕਿੰਨੇ ਦੁਰਲੱਭ ਹਨ!”(ਰੋਮੀਆਂ 11:33)। ਜਦੋਂ ਤੁਸੀਂ ਉਸ ਗਿਆਨ ਦੇ ਪਿਆਸੇ ਹੋਵੋਂਗੇ, ਤਾਂ ਪ੍ਰਮੇਸ਼ਵਰ ਤੁਹਾਨੂੰ ਉਹ ਗਿਆਨ ਜ਼ਰੂਰ ਦੇਵੇਗਾ ਜਿਸਦੀ ਤੁਹਾਨੂੰ ਜ਼ਰੂਰਤ ਹੈ।
ਅੱਜ, ਮਨੁੱਖ ਦੇ ਗਿਆਨ ਵਿੱਚ ਬਹੁਤ ਵਾਧਾ ਹੋਇਆ ਹੈ (ਦਾਨੀਏਲ 12:4)। ਕੰਪਿਊਟਰ, ਜਹਾਜ਼ ਅਤੇ ਰਾਕੇਟਾਂ ਦੇ ਬਾਰੇ ਗਿਆਨ ਵਿੱਚ ਵਾਧਾ ਦੇਖ ਕੇ ਲੋਕ ਹੈਰਾਨ ਹਨ। ਨਾਲ ਹੀ, ਬੁਰਾ ਗਿਆਨ ਮਨੁੱਖ ਨੂੰ ਖ਼ਤਰੇ ਅਤੇ ਵਿਨਾਸ਼ ਦੇ ਰਾਹ ਵੱਲ ਲੈ ਜਾਂਦਾ ਹੈ।
ਪਰ ਪ੍ਰਮੇਸ਼ਵਰ ਆਪਣੇ ਬੱਚਿਆਂ ਨੂੰ ਆਤਮਿਕ ਗਿਆਨ, ਸਦੀਪਕ ਅਤੇ ਸਵਰਗੀ ਗਿਆਨ ਪ੍ਰਦਾਨ ਕਰਦਾ ਹੈ। ਜਿਹੜਾ ਵਿਅਕਤੀ ਸੰਸਾਰਿਕ ਅਰਥਾਂ ਵਿੱਚ ਬੁੱਧੀਮਾਨ ਹੈ, ਉਹ ਇਸ ਗਿਆਨ ਨੂੰ ਕਦੇ ਪ੍ਰਾਪਤ ਨਹੀਂ ਕਰ ਸਕੇਗਾ। ਉਸ ਦੇ ਗਿਆਨ ਦੇ ਖਜ਼ਾਨੇ ਦੇ ਛੇ ਵੱਖ-ਵੱਖ ਮਾਪ ਜਿਨ੍ਹਾਂ ਤੋਂ ਤੁਹਾਨੂੰ ਲਾਭ ਪ੍ਰਾਪਤ ਹੋਵੇਗਾ, ਹੇਠਾਂ ਦਰਜ ਕੀਤੇ ਗਏ ਹਨ:
1 ਪ੍ਰਮੇਸ਼ਵਰ ਦਾ ਗਿਆਨ
2 ਪਵਿੱਤਰ ਸ਼ਾਸਤਰ ਦੀ ਗਹਿਰਾਈ ਅਤੇ ਭੇਦ ਦਾ ਗਿਆਨ
3 ਆਪਣੇ ਬਾਰੇ ਗਿਆਨ
4 ਆਤਮਿਕ ਵਿਵੇਕ ਦਾ ਗਿਆਨ
5 ਕਿਸੇ ਖ਼ਾਸ ਵਿਅਕਤੀ, ਸਥਾਨ ਜਾਂ ਸੰਦਰਭ ਦੇ ਬਾਰੇ ਗਿਆਨ
6 ਸਵਰਗ ਅਤੇ ਪਤਾਲ ਅਤੇ ਆਤਮਾਵਾਂ ਦੀ ਦੁਨੀਆਂ ਦੇ ਬਾਰੇ
ਗਿਆਨ ਗਿਆਨ ਦੇ ਇਹ ਸਾਰੇ ਮਾਪ, ਅਸਲ ਵਿੱਚ ਖਜ਼ਾਨੇ ਦੇ ਵਾਂਗ ਅਨਮੋਲ ਹਨ!
ਪਵਿੱਤਰ ਸ਼ਾਸਤਰ ਕਹਿੰਦਾ ਹੈ: “ਪਰੰਤੂ ਯਹੋਵਾਹ ਦੀ ਭਾਲ ਕਰਨ ਵਾਲੇ ਸਭ ਕੁਝ ਸਮਝਦੇ ਹਨ”(ਕਹਾਉਤਾਂ 28:5)। ਇਹ ਸਿਰਫ਼ ਇਸ ਤਰ੍ਹਾਂ ਦੇ ਸਵਰਗੀ ਗਿਆਨ ਦੇ ਦੁਆਰਾ ਹੈ, ਕਿ ਕੁੱਝ ਪ੍ਰਚਾਰਕ ਖੁਸ਼ਖਬਰੀ ਦਾ ਪ੍ਰਚਾਰ ਸੰਗਤੀ ਵਿੱਚ ਵੱਡੀ ਸਭਾ ਵਿੱਚ ਲੋਕਾਂ ਨੂੰ ਨਾਮ ਲੈ ਕੇ ਬੁਲਾਉਂਦੇ ਹਨ, ਭਵਿੱਖਬਾਣੀ ਵਿੱਚ ਉਨ੍ਹਾਂ ਦੀਆਂ ਸਮੱਸਿਆਵਾਂ ਜਾਂ ਬਿਮਾਰੀਆਂ ਦਾ ਜ਼ਿਕਰ ਕਰਦੇ ਹਨ, ਅਤੇ ਉਨ੍ਹਾਂ ਦੇ ਲਈ ਪ੍ਰਾਰਥਨਾ ਕਰਨ ਦੇ ਯੋਗ ਹੁੰਦੇ ਹਨ।
ਪ੍ਰਮੇਸ਼ਵਰ ਦੇ ਬੱਚਿਓ, ਤੁਸੀਂ ਆਪਣੇ ਜੀਵਨ ਵਿੱਚ ਵੱਖ-ਵੱਖ ਤਰ੍ਹਾਂ ਦੇ ਵਿਅਕਤੀਆਂ ਨੂੰ ਮਿਲੋਂਗੇ। ਜਦੋਂ ਤੁਹਾਡੇ ਕੋਲ ਇਸ ਤਰ੍ਹਾਂ ਦੇ ਸਵਰਗੀ ਗਿਆਨ ਦਾ ਖਜ਼ਾਨਾ ਹੋਵੇਗਾ, ਤਾਂ ਇਹ ਤੁਹਾਨੂੰ ਉਸ ਵਿਅਕਤੀ ਦੇ ਬਾਰੇ ਸਮਝ ਦੇਵੇਗਾ ਕਿ ਉਸਦਾ ਇਰਾਦਾ ਕੀ ਹੈ, ਕੀ ਉਹ ਇੱਕ ਪਖੰਡੀ ਹੈ – ਜਿਸ ਦੇ ਕੰਮ ਉਸਦੇ ਸ਼ਬਦਾਂ ਦੇ ਅਨੁਸਾਰ ਨਹੀਂ ਹਨ, ਭਾਵੇਂ ਉਹ ਅਸਲ ਵਿੱਚ ਹੋ ਜਾਂ ਧੋਖੇਬਾਜ਼। ਪਵਿੱਤਰ ਸ਼ਾਸਤਰ ਕਹਿੰਦਾ ਹੈ: “ਯਿਸੂ ਨੂੰ ਇਸ ਗੱਲ ਦੀ ਲੋੜ ਨਹੀਂ ਸੀ ਕਿ ਕੋਈ ਹੋਰ ਬੰਦਾ ਉਨ੍ਹਾਂ ਨੂੰ ਉਨ੍ਹਾਂ ਬਾਰੇ ਦੱਸਦਾ ਕਿਉਂਕਿ ਯਿਸੂ ਲੋਕਾਂ ਦੇ ਦਿਲਾਂ ਬਾਰੇ ਜਾਣਦਾ ਸੀ”(ਯੂਹੰਨਾ ਦੀ ਇੰਜੀਲ 2:25)।
ਅਭਿਆਸ ਕਰਨ ਲਈ – “ਉਹੀ ਬੁੱਧਵਾਨਾਂ ਨੂੰ ਬੁੱਧ ਤੇ ਵਿਦਵਾਨਾਂ ਨੂੰ ਗਿਆਨ ਦਿੰਦਾ ਹੈ। ਉਹੀ ਡੂੰਘੀਆਂ ਤੇ ਛਿਪੀਆਂ ਹੋਈਆਂ ਗੱਲਾਂ ਨੂੰ ਪਰਗਟ ਕਰਦਾ ਹੈ, ਅਤੇ ਜੋ ਕੁਝ ਅਨ੍ਹੇਰੇ ਵਿੱਚ ਹੈ ਉਹ ਨੂੰ ਜਾਣਦਾ ਹੈ, ਅਤੇ ਚਾਨਣ ਉਸੇ ਦੇ ਨਾਲ ਵੱਸਦਾ ਹੈ”(ਦਾਨੀਏਲ 2:21,22)।