No products in the cart.
ਨਵੰਬਰ 23 – ਪਾਣੀ ਦਾ ਕਦੇ ਨਾ ਮੁੱਕਣ ਵਾਲਾ ਚਸ਼ਮਾ!
“ਤੂੰ ਸਿੰਜੇ ਹੋਏ ਬਾਗ਼ ਜਿਹਾ ਹੋਵੇਂਗਾ, ਅਤੇ ਉਸ ਸੁੰਬ ਜਿਹਾ ਜਿਹ ਦਾ ਪਾਣੀ ਮੁੱਕਦਾ ਨਹੀਂ”(ਯਸਾਯਾਹ 58:11)
ਪ੍ਰਭੂ ਦੀਆਂ ਬਰਕਤਾਂ ਕਿੰਨੀਆਂ ਹੀ ਅਨਮੋਲ ਹਨ! ਅਤੇ ਇਹ ਸਾਰੀਆਂ ਬਰਕਤਾਂ ਤੁਹਾਡੇ ਲਾਭ ਦੇ ਲਈ ਤੁਹਾਨੂੰ ਦਿੱਤੀਆਂ ਗਈਆਂ ਹਨ। ਜਦੋਂ ਤੁਸੀਂ ਇਹਨਾਂ ਬਰਕਤਾਂ ਦਾ ਦਾਅਵਾ ਕਰਦੇ ਹੋ, ਤਾਂ ਉਹ ਤੁਹਾਡੇ ਵਿੱਚ ਹਾਂ ਅਤੇ ਆਮੀਨ ਦੇ ਵਜੋਂ ਪੂਰੀਆਂ ਹੁੰਦੀਆਂ ਹਨ।
ਬਰਸਾਤ ਦੇ ਮੌਸਮ ਵਿੱਚ ਕੁੱਝ ਝੀਲਾਂ ਅਤੇ ਤਾਲਾਬਾਂ ਵਿੱਚ ਪਾਣੀ ਭਰ ਜਾਵੇਗਾ; ਅਤੇ ਉਹ ਗਰਮੀਆਂ ਵਿੱਚ ਸੁੱਕ ਜਾਣਗੇ। ਤਾਮਿਲਨਾਡੂ ਵਿੱਚ ਬਹੁਤ ਸਾਰੀਆਂ ਨਦੀਆਂ ਹਨ, ਜਿਹੜੀਆਂ ਬਰਸਾਤ ਦੇ ਮੌਸਮ ਵਿੱਚ ਭਰਪੂਰ ਪਾਣੀ ਨਾਲ ਵਹਿੰਦੀਆਂ ਹਨ; ਅਤੇ ਗਰਮੀਆਂ ਵਿੱਚ ਪੂਰੀ ਤਰ੍ਹਾਂ ਸੁੱਕ ਜਾਂਦੀਆਂ ਹਨ। ਬਰਕਤਾਂ ਕੁੱਝ ਸਮੇਂ ਦੇ ਲਈ ਹੁੰਦੀਆਂ ਹਨ ਅਤੇ ਫਿਰ ਇਸਨੂੰ ਪੂਰੀ ਤਰ੍ਹਾਂ ਸੋਕੇ ਵਿੱਚ ਬਦਲ ਦਿੱਤਾ ਜਾਂਦਾ ਹੈ।
ਪਰ ਪਰਮੇਸ਼ੁਰ ਦੇ ਬੱਚੇ, ਕਦੇ ਵੀ ਸੁੱਕਣਗੇ ਨਹੀਂ, ਨਾ ਹੀ ਘੱਟ ਹੋਣਗੇ, ਨਾ ਮੁਰਝਾਉਣਗੇ। ਤੁਸੀਂ ਪਾਣੀ ਦੇ ਚਸ਼ਮੇ ਦੇ ਵਾਂਗ ਹੋ, ਜਿਸ ਦਾ ਪਾਣੀ ਮੁੱਕਦਾ ਨਹੀਂ। ਪ੍ਰਭੂ ਤੁਹਾਡੀ ਤੁਲਨਾ ਪਾਣੀ ਦੇ ਇੱਕ ਅਟੱਲ ਚਸ਼ਮੇ ਨਾਲ ਕਰਦਾ ਹੈ; ਜਿਹੜਾ ਸਾਰਾ ਸਾਲ ਆਪਣਾ ਮਿੱਠਾ ਪਾਣੀ ਦਿੰਦਾ ਹੈ। ਪ੍ਰਭੂ ਦੀਆਂ ਬਰਕਤਾਂ ਕਦੇ ਮੁੱਕਣਗੀਆਂ ਨਹੀਂ। ਉਸਦੇ ਲਾਭ, ਕਿਰਪਾ ਅਤੇ ਬਰਕਤਾਂ ਤੁਹਾਡੇ ਤੋਂ ਕਦੇ ਨਹੀਂ ਹੱਟਣਗੀਆਂ। ਪ੍ਰਭੂ ਦੀ ਵਡਿਆਈ ਕਰੋ, ਜਿਹੜਾ ਜੀਵਨ ਦਾ ਚਸ਼ਮਾ ਹੈ (ਜ਼ਬੂਰਾਂ ਦੀ ਪੋਥੀ 36:9)।
ਪ੍ਰਭੂ ਦਾ ਚਸ਼ਮਾ ਤੁਹਾਡੇ ਜੀਵਨ ਦੀਆਂ ਸਾਰੀਆਂ ਕਮੀਆਂ ਅਤੇ ਘਟੀਆਂ ਨੂੰ ਦੂਰ ਕਰਦਾ ਹੈ ਅਤੇ ਤੁਹਾਨੂੰ ਆਪਣੀਆਂ ਭਰਪੂਰ ਬਰਕਤਾਂ ਨਾਲ ਭਰ ਦਿੰਦਾ ਹੈ। ਇੱਕ ਵਾਰ ਇੱਕ ਨਬੀ ਦੀ ਵਿਧਵਾ ਦੇ ਘਰ ਵਿੱਚ ਇੱਕ ਵੱਡੀ ਘਾਟ ਹੋਈ। ਪਰ ਯਹੋਵਾਹ ਨੇ ਉਸ ਦੇ ਭਾਂਡੇ ਵਿੱਚੋਂ ਇੱਕ ਚਸ਼ਮਾ ਕੱਢਿਆ। ਇਹ ਤੇਲ ਦਾ ਇੱਕ ਚਸ਼ਮਾ ਸੀ, ਅਤੇ ਇਹ ਉਦੋਂ ਤੱਕ ਤੇਲ ਡੋਲ੍ਹਦਾ ਰਿਹਾ ਜਦੋਂ ਤੱਕ ਕਿ ਹੋਰ ਭਾਂਡੇ ਭਰਨ ਦੇ ਲਈ ਨਹੀਂ ਸਨ। ਜਿਵੇਂ ਭਾਂਡੇ ਵਿੱਚ ਤੇਲ ਸੀ, ਉਸੇ ਤਰ੍ਹਾਂ ਤੁਹਾਡੇ ਅੰਦਰ ਪਵਿੱਤਰ ਆਤਮਾ ਦਾ ਮਸਹ ਹੈ, ਇੱਕ ਚਸ਼ਮੇ ਦੇ ਵਾਂਗ। ਸਾਡੇ ਪ੍ਰਭੂ ਯਿਸੂ ਨੇ ਕਿਹਾ; ਉਸ ਦੇ ਅੰਦਰ ਪਾਣੀ ਦਾ ਚਸ਼ਮਾ ਬਣ ਜਾਵੇਗਾ ਅਤੇ ਉਸ ਨੂੰ ਸਦੀਪਕ ਜੀਵਨ ਦੇਵੇਗਾ”(ਯੂਹੰਨਾ ਦੀ ਇੰਜੀਲ 4:14)।
ਇਸ ਸੰਸਾਰ ਦੇ ਮਨੁੱਖ ਪਿਆਸ ਨਾਲ ਤੜਫ ਅਤੇ ਮਰ ਰਹੇ ਹਨ; ਅਤੇ ਜ਼ਿੰਦਗੀ ਦੇ ਚਸ਼ਮੇ ਦੀ ਸਖ਼ਤ ਤਲਾਸ਼ ਕਰ ਰਹੇ ਹਨ। ਯਹੋਵਾਹ ਆਖਦਾ ਹੈ; “ਮਸਕੀਨ ਅਤੇ ਕੰਗਾਲ ਪਾਣੀ ਭਾਲਦੇ ਹਨ ਪਰ ਹੈ ਨਹੀਂ, ਉਨ੍ਹਾਂ ਦੀਆਂ ਜੀਭਾਂ ਪਿਆਸ ਨਾਲ ਖੁਸ਼ਕ ਹਨ, ਮੈਂ ਯਹੋਵਾਹ ਉਹਨਾਂ ਨੂੰ ਉੱਤਰ ਦੇਵਾਂਗਾ, ਮੈਂ ਇਸਰਾਏਲ ਦਾ ਪਰਮੇਸ਼ੁਰ ਉਨ੍ਹਾਂ ਨੂੰ ਨਾ ਤਿਆਗਾਂਗਾ। ਮੈਂ ਨੰਗੀਆਂ ਚੋਟੀਆਂ ਉੱਤੇ ਨਦੀਆਂ, ਅਤੇ ਘਾਟੀਆਂ ਦੇ ਵਿਚਲੇ ਸੋਤੇ ਖੋਲ੍ਹਾਂਗਾ, ਮੈਂ ਉਜਾੜ ਨੂੰ ਪਾਣੀ ਦਾ ਤਲਾਬ, ਅਤੇ ਸੁੱਕੀ ਧਰਤੀ ਨੂੰ ਪਾਣੀ ਦੇ ਸੁੰਬ ਬਣਾਵਾਂਗਾ”(ਯਸਾਯਾਹ 41:17,18)।
ਕੇਵਲ ਪ੍ਰਭੂ ਯਿਸੂ ਹੀ ਤੁਹਾਡੀ ਆਤਮਾ ਦੀ ਪਿਆਸ ਨੂੰ ਬੁਝਾ ਸਕਦੇ ਹਨ; ਉਹ ਹੀ ਹੈ ਜਿਹੜਾ ਤੁਹਾਨੂੰ ਜੀਵਨ ਦਾ ਪਾਣੀ ਦੇ ਸਕਦਾ ਹੈ। ਇਸ ਸੰਸਾਰ ਦੇ ਮਨੁੱਖ ਲੌਕਿਕ ਸੁੱਖਾਂ, ਪਾਪੀ ਲਾਲਸਾਵਾਂ ਅਤੇ ਧਨ ਦੀ ਭਾਲ ਅਤੇ ਪਿਆਸ ਕਰਦੇ ਹਨ; ਅਤੇ ਉਹ ਕਦੇ ਵੀ ਸੰਤੁਸ਼ਟ ਨਹੀਂ ਹੋਣਗੇ। ਪਰ ਸਾਡਾ ਪ੍ਰਭੂ ਨਾ ਸਿਰਫ਼ ਤੁਹਾਡੀ ਪਿਆਸ ਬੁਝਾਉਂਦਾ ਹੈ ਪਰ ਉਹ ਤੁਹਾਨੂੰ ਸੰਤੁਸ਼ਟ ਵੀ ਕਰਦਾ ਹੈ, ਸਗੋਂ ਤੁਹਾਡੇ ਅੰਦਰੋਂ ਇੱਕ ਚਸ਼ਮਾ ਵੀ ਬਣਾਉਂਦਾ ਹੈ ਅਤੇ ਤੁਹਾਨੂੰ ਦੂਸਰਿਆਂ ਦੇ ਲਈ ਬਰਕਤਾਂ ਦਾ ਇੱਕ ਮਾਧਿਅਮ ਵੀ ਬਣਾਉਂਦਾ ਹੈ।
ਪਰਮੇਸ਼ੁਰ ਦੇ ਬੱਚਿਓ, ਯਹੋਵਾਹ ਦੀ ਉਸਤਤ ਕਰੋ, ਕਿਉਂਕਿ ਉਸਨੇ ਹੀ ਤੁਹਾਨੂੰ ਬਰਕਤਾਂ ਦਾ ਚਸ਼ਮਾ ਬਣਾਇਆ ਹੈ!
ਅਭਿਆਸ ਕਰਨ ਲਈ – “ਆਪਣੇ ਮਨ ਦੀ ਵੱਡੀ ਚੌਕਸੀ ਕਰ, ਕਿਉਂ ਜੋ ਜੀਵਨ ਦੀਆਂ ਧਾਰਾਂ ਓਸੇ ਤੋਂ ਨਿੱਕਲਦੀਆਂ ਹਨ!”(ਕਹਾਉਤਾਂ 4:23)