No products in the cart.
ਸਤੰਬਰ 15 – ਹਿਰਨ ਜੋ ਪਾਣੀ ਦੇ ਲਈ ਤਰਸਦਾ ਹੈ!
“ਜਿਵੇਂ ਹਰਨੀ ਪਾਣੀ ਦੀਆਂ ਨਦੀਆਂ ਦੇ ਲਈ ਤਰਸਦੀ ਹੈ, ਤਿਵੇਂ ਹੀ ਮੇਰਾ ਜੀਅ, ਹੇ ਪਰਮੇਸ਼ੁਰ ਤੇਰੇ ਲਈ ਤਰਸਦਾ ਹੈ। ਮੇਰਾ ਜੀਅ ਪਰਮੇਸ਼ੁਰ ਦੇ ਲਈ, ਜਿਉਂਦੇ ਪਰਮੇਸ਼ੁਰ ਦੇ ਲਈ ਤਿਹਾਇਆ ਹੈ, ਮੈਂ ਕਦੋਂ ਜਾਂਵਾਂ ਅਤੇ ਪਰਮੇਸ਼ੁਰ ਦੇ ਸਨਮੁਖ ਹਾਜ਼ਰ ਹੋਵਾਂ?”(ਜ਼ਬੂਰਾਂ ਦੀ ਪੋਥੀ 42:1,2)।
ਹਿਰਨ ਦੀ ਇੱਕ ਹੋਰ ਵਿਸ਼ੇਸ਼ਤਾ ਇਹ ਹੈ ਕਿ ਉਹ ਪਾਣੀ ਦੀਆਂ ਨਦੀਆਂ ਦੇ ਲਈ ਲਗਾਤਾਰ ਤਰਸਦੀ ਹੈ। ਗਰਮੀਆਂ ਦੇ ਦਿਨਾਂ ਵਿੱਚ ਜੰਗਲਾਂ ਵਿੱਚ ਉਨ੍ਹਾਂ ਦੀ ਪਿਆਸ ਸੁਣਨਾ ਤਰਸਯੋਗ ਹੋਵੇਗਾ।
ਤੁਹਾਡੀ ਪਿਆਸ ਪ੍ਰਭੂ ਦੇ ਲਈ, ਉਸਦੀ ਹਜ਼ੂਰੀ ਦੇ ਲਈ ਅਤੇ ਉਸਦੀ ਮਹਿਮਾ ਨੂੰ ਦੇਖਣ ਦੇ ਲਈ ਹੋਣੀ ਚਾਹੀਦੀ ਹੈ। ਜਦੋਂ ਪ੍ਰਭੂ ਨੇ ਮਨੁੱਖ ਨੂੰ ਬਣਾਇਆ, ਤਾਂ ਉਸਨੇ ਪ੍ਰਮੇਸ਼ਵਰ ਦੇ ਨਾਲ ਸੰਗਤੀ ਦੀ ਲਾਲਸਾ ਦੇ ਲਈ, ਉਸਦੀ ਆਤਮਾ ਵਿੱਚ ਇੱਕ ਖਾਲੀਪਣ ਪੈਦਾ ਕੀਤਾ, ਪ੍ਰਮੇਸ਼ਵਰ ਨੂੰ ਨਾਕਾਰਨ ਵਾਲੇ ਨਾਸਤਿਕਾਂ ਦੇ ਦਿਲਾਂ ਵਿੱਚ ਵੀ ਪ੍ਰਮੇਸ਼ਵਰ ਦਾ ਅਜਿਹਾ ਵਿਸ਼ਵਾਸ ਅਤੇ ਪ੍ਰਮੇਸ਼ਵਰ ਨੂੰ ਪਾਉਣ ਦੀ ਇੱਛਾ ਹੁੰਦੀ ਹੈ।
ਜਦੋਂ ਦਾਊਦ ਉਜਾੜ ਵਿੱਚ ਸੀ, ਤਾਂ ਉਸਨੇ ਯਹੋਵਾਹ ਦੀ ਹਜ਼ੂਰੀ ਦੇ ਲਈ ਦੁਹਾਈ ਦਿੱਤੀ, ਜਿਵੇਂ ਹਿਰਨ ਪਾਣੀ ਦੇ ਲਈ ਤਰਸਦਾ ਹੈ। “ਹੇ ਪਰਮੇਸ਼ੁਰ, ਤੂੰ ਮੇਰਾ ਪਰਮੇਸ਼ੁਰ ਹੈਂ, ਮੈਂ ਦਿਲ ਤੋਂ ਤੈਨੂੰ ਭਾਲਦਾ ਹਾਂ, ਮੇਰੀ ਜਾਨ ਤੇਰੀ ਤਿਹਾਈ ਹੈ, ਮੇਰਾ ਸਰੀਰ ਤੇਰੇ ਲਈ ਤਰਸਦਾ ਹੈ, ਸੁੱਕੀ ਅਤੇ ਬੰਜਰ ਧਰਤੀ ਵਿੱਚ ਜਿੱਥੇ ਪਾਣੀ ਨਹੀਂ ਹੈ”(ਜ਼ਬੂਰਾਂ ਦੀ ਪੋਥੀ 63:1)।
ਜੇਕਰ ਤੁਹਾਡੇ ਅੰਦਰ ਪ੍ਰਭੂ ਦੇ ਲਈ ਗਹਿਰੀ ਲਾਲਸਾ ਹੈ, ਤਾਂ ਤੁਸੀਂ ਜ਼ਰੂਰ ਹੀ ਸਵੇਰੇ ਜਲਦੀ ਉੱਠ ਕੇ ਉਸ ਨੂੰ ਲੱਭੋਂਗੇ। ਸਾਡੇ ਪ੍ਰਭੂ ਨੇ ਵੀ ਦਿਨ ਦੇ ਸ਼ੁਰੂਆਤੀ ਘੰਟਿਆਂ ਵਿੱਚ ਪਿਤਾ ਪ੍ਰਮੇਸ਼ਵਰ ਦੀ ਹਜ਼ੂਰੀ ਦੀ ਇੱਛਾ ਕੀਤੀ। ਪਵਿੱਤਰ ਸ਼ਾਸਤਰ ਕਹਿੰਦਾ ਹੈ, “ਉਹ ਵੱਡੇ ਤੜਕੇ ਦਿਨ, ਨਿੱਕਲਣ ਤੋਂ ਬਹੁਤ ਪਹਿਲਾਂ ਉੱਠ ਕੇ ਬਾਹਰ ਨਿੱਕਲਿਆ ਅਤੇ ਇੱਕ ਉਜਾੜ ਥਾਂ ਵਿੱਚ ਜਾ ਕੇ ਉੱਥੇ ਪ੍ਰਾਰਥਨਾ ਕੀਤੀ”(ਮਰਕੁਸ ਦੀ ਇੰਜੀਲ 1:35)।
ਮਰਿਯਮ ਮਗਦਲੀਨੀ ਸਵੇਰੇ-ਸਵੇਰੇ ਪ੍ਰਭੂ ਨੂੰ ਭਾਲਣ ਦੀ ਇੱਛਾ ਰੱਖਦੀ ਸੀ। ਪਵਿੱਤਰ ਸ਼ਾਸਤਰ ਕਹਿੰਦਾ ਹੈ, “ਹਫ਼ਤੇ ਦੇ ਪਹਿਲੇ ਦਿਨ, ਤੜਕੇ ਮਰਿਯਮ ਮਗਦਲੀਨੀ ਕਬਰ ਕੋਲ ਗਈ, ਅਜੇ ਹਨ੍ਹੇਰਾ ਹੀ ਸੀ। ਉਸ ਨੇ ਵੇਖਿਆ ਜਿਸ ਪੱਥਰ ਨਾਲ ਕਬਰ ਬੰਦ ਸੀ ਉਹ ਪਰੇ ਕੀਤਾ ਹੋਇਆ ਸੀ”(ਯੂਹੰਨਾ ਦੀ ਇੰਜੀਲ 20:1)।
ਉਸਦਾ ਦਿਲ ਪ੍ਰਭੂ ਯਿਸੂ ਦੀ ਪਿਆਸ ਨਾਲ ਭਰ ਗਿਆ ਸੀ। ਇੱਥੋਂ ਤੱਕ ਕਿ ਜਦੋਂ ਪ੍ਰਭੂ ਨੂੰ ਇੱਕ ਭਿਆਨਕ ਢੰਗ ਨਾਲ ਸਲੀਬ ਉੱਤੇ ਚੜ੍ਹਾਇਆ ਗਿਆ ਸੀ ਅਤੇ ਦਫ਼ਨਾਇਆ ਗਿਆ ਸੀ, ਤਦ ਵੀ ਉਸ ਦੀ ਇੱਕੋ ਇੱਕ ਇੱਛਾ ਪ੍ਰਭੂ ਹੀ ਸੀ। ਉਸਨੇ ਕਿਹਾ: ‘ਭਈ, ਜੇ ਤੁਸੀਂ ਉਸ ਨੂੰ ਲੈ ਗਏ ਹੋ, ਤਾਂ ਮੈਨੂੰ ਦੱਸੋ ਕਿ ਤੁਸੀਂ ਉਸ ਨੂੰ ਕਿੱਥੇ ਰੱਖਿਆ ਹੈ। ਤਾਂ ਜੋ ਮੈਂ ਜਾ ਕੇ ਉਸ ਨੂੰ ਮਿਲਾ’ ਕੀ ਤੁਹਾਡੇ ਅੰਦਰ ਪ੍ਰਭੂ ਦੇ ਲਈ ਇੰਨੀ ਡੂੰਘੀ ਇੱਛਾ ਹੈ?
ਜੇਕਰ ਤੁਸੀਂ ਉਨ੍ਹਾਂ ਸਾਰਿਆਂ ਦੇ ਬਾਰੇ ਪਵਿੱਤਰ ਸ਼ਾਸਤਰ ਨੂੰ ਧਿਆਨ ਨਾਲ ਦੇਖੋਂ, ਜਿਨ੍ਹਾਂ ਨੂੰ ਪ੍ਰਭੂ ਤੋਂ ਬਹੁਤ ਸਾਰੀਆਂ ਬਰਕਤਾਂ, ਮਹਾਨਤਾਵਾਂ ਅਤੇ ਉੱਤਮਤਾਵਾਂ ਪ੍ਰਾਪਤ ਹੋਈਆਂ ਹਨ, ਤਾਂ ਤੁਸੀਂ ਦੇਖੋਂਗੇ ਕਿ ਉਹ ਸਾਰੇ ਪ੍ਰਭੂ ਦੇ ਲਈ ਪਿਆਸੇ ਅਤੇ ਤੜਫਦੇ ਸਨ।
ਪ੍ਰਮੇਸ਼ਵਰ ਦੇ ਬੱਚਿਓ, ਇੱਕ ਡੂੰਘੀ ਇੱਛਾ ਦੇ ਨਾਲ ਪ੍ਰਭੂ ਨੂੰ ਭਾਲੋ, ਅਤੇ ਤੁਸੀਂ ਪ੍ਰਭੂ ਤੋਂ ਦੁਨਿਆਵੀ ਬਰਕਤਾਂ, ਸਵਰਗੀ ਬਰਕਤਾਂ ਅਤੇ ਸਦੀਪਕ ਬਰਕਤਾਂ ਪ੍ਰਾਪਤ ਕਰੋਂਗੇ।
ਅਭਿਆਸ ਕਰਨ ਲਈ – “ਉਹ ਧੰਨ ਹਨ ਜਿਹੜੇ ਧਾਰਮਿਕਤਾ ਦੇ ਭੁੱਖੇ ਤੇ ਪਿਆਸੇ ਹਨ, ਕਿਉਂ ਜੋ ਉਹ ਰਜਾਏ ਜਾਣਗੇ”(ਮੱਤੀ ਦੀ ਇੰਜੀਲ 5:6)