No products in the cart.
ਸਤੰਬਰ 14 – ਫੁਰਤੀਲੇ ਪੈਰਾਂ ਵਾਲਾ ਹਿਰਨ!
“ਅਸਾਹੇਲ ਜੰਗਲੀ ਹਿਰਨ ਦੀ ਤਰ੍ਹਾਂ ਫੁਰਤੀਲਾ ਸੀ”(2 ਸਮੂਏਲ 2:18)।
ਹਿਰਨ ਦਾ ਸੁਭਾਅ ਉਨ੍ਹਾਂ ਦੀ ਤੇਜ਼ੀ ਤੋਂ ਪ੍ਰਗਟ ਹੁੰਦਾ ਹੈ। ਉੱਡਣ ਦੇ ਲਈ ਉੱਠਣ ਵਾਲੀ ਚਿੜੀ ਦੇ ਵਾਂਗ, ਚਿਕਾਰਾ ਜਾਂ ਹਿਰਨ ਵੀ ਆਪਣੇ ਦੁਸ਼ਮਣਾਂ ਤੋਂ ਬਚਣ ਦੇ ਲਈ ਬਿਜਲੀ ਦੀ ਰਫ਼ਤਾਰ ਨਾਲ ਛਾਲਾਂ ਮਾਰਦੇ ਅਤੇ ਦੌੜਦੇ ਹਨ।
ਪ੍ਰਭੂ ਨੇ ਹਰ ਕਿਸਮ ਦੇ ਜਾਨਵਰਾਂ ਦੇ ਲਈ ਖ਼ਾਸ ਬਚਣ ਦਾ ਤਰੀਕਾ ਪ੍ਰਦਾਨ ਕੀਤਾ ਹੈ। ਬਲਦਾਂ ਦੇ ਮਜ਼ਬੂਤ ਸਿੰਗ ਹੁੰਦੇ ਹਨ, ਜਿਨ੍ਹਾਂ ਨਾਲ ਉਹ ਆਪਣੇ ਦੁਸ਼ਮਣਾਂ ਉੱਤੇ ਹਮਲਾ ਕਰ ਸਕਦੇ ਹਨ ਅਤੇ ਉਨ੍ਹਾਂ ਨੂੰ ਸੁੱਟ ਸਕਦੇ ਹਨ। ਹਾਥੀ ਆਪਣੀ ਸੁੰਡ ਨਾਲ ਦੁਸ਼ਮਣਾਂ ਉੱਤੇ ਹਮਲਾ ਕਰਦੇ ਹਨ। ਸੱਪਾਂ ਦੇ ਦੰਦ ਜ਼ਹਿਰੀਲੇ ਹੁੰਦੇ ਹਨ, ਅਤੇ ਬਿੱਛੂ ਦੇ ਡੰਗ ਹੁੰਦੇ ਹਨ। ਪਰ ਹਿਰਨ ਆਪਣੀ ਫੁਰਤੀ ਉੱਤੇ ਹੀ ਭਰੋਸਾ ਕਰਦੇ ਹਨ।
ਆਤਮਿਕ ਜੀਵਨ ਵਿੱਚ ਵੀ ਹਿਰਨ ਦੀ ਤਰ੍ਹਾਂ ਹੀ ਤੇਜ਼ ਅਤੇ ਫੁਰਤੀਲੇ ਹੋਣਾ ਚਾਹੀਦਾ ਹੈ। ਪ੍ਰਭੂ ਦਾ ਕੰਮ ਕਰਨ ਦੇ ਲਈ ਉਤਸ਼ਾਹ ਦੀ ਭਾਵਨਾ ਹੋਣੀ ਚਾਹੀਦੀ ਹੈ। ਪਵਿੱਤਰ ਸ਼ਾਸਤਰ ਕਹਿੰਦਾ ਹੈ ਕਿ ਸਾਡੇ ਪ੍ਰਭੂ ਨੇ ਬਹੁਤ ਤੇਜ਼ੀ ਨਾਲ ਕੰਮ ਕੀਤਾ। “ਤਦ ਉਹ ਕਰੂਬ ਉੱਤੇ ਸਵਾਰ ਹੋ ਕੇ ਉੱਡਿਆ, ਹਾਂ, ਉਹ ਨੇ ਪੌਣ ਦਿਆਂ ਖੰਭਾਂ ਉੱਤੇ ਉਡਾਰੀ ਮਾਰੀ”(ਜ਼ਬੂਰਾਂ ਦੀ ਪੋਥੀ 18:10)।
ਪ੍ਰਭੂ ਦੇ ਕੰਮ ਨੂੰ ਉਦਾਸੀ, ਗਮੀਂ ਜਾਂ ਘਾਟੇ-ਰਹਿਤ ਤਰੀਕੇ ਨਾਲ ਕਰਨ ਦੇ ਨਾਲ ਸਾਨੂੰ ਸਰਾਪੀ ਨਹੀਂ ਬਣਨਾ ਚਾਹੀਦਾ ਹੈ। ਸਾਨੂੰ ਤੇਜ਼ੀ ਅਤੇ ਫੁਰਤੀ ਨਾਲ ਕੰਮ ਕਰਨਾ ਚਾਹੀਦਾ ਹੈ। ਸਾਡੇ ਜੀਵਨ ਅਤੇ ਸਾਡੀ ਸੇਵਕਾਈ ਵਿੱਚ ਬਹੁਤ ਉਤਸ਼ਾਹ ਦੀ ਭਾਵਨਾ ਹੋਣੀ ਚਾਹੀਦੀ ਹੈ, ਖਾਸ ਤੌਰ ਤੇ ਅਜਿਹੀ ਸਥਿਤੀ ਵਿੱਚ ਜਿੱਥੇ ਪ੍ਰਭੂ ਦੇ ਲਈ ਬਹੁਤ ਸਾਰੀਆਂ ਆਤਮਾਵਾਂ ਪ੍ਰਾਪਤ ਕਰਨੀਆਂ ਹੋਣ।
ਦੇਖੋ ਕਿ ਮੌਜ਼ੂਦਾ ਸਥਿਤੀ ਦੇ ਬਾਰੇ ਪਵਿੱਤਰ ਸ਼ਾਸਤਰ ਕੀ ਕਹਿੰਦਾ ਹੈ। “ਨਾ ਤਾਂ ਤੇਜ਼ ਦੌੜਨ ਵਾਲੇ ਦੇ ਲਈ ਦੌੜ ਹੈ, ਨਾ ਸੂਰਮੇ ਦੇ ਲਈ ਯੁੱਧ, ਸਗੋਂ ਬੁੱਧਵਾਨ ਲਈ ਰੋਟੀ ਵੀ ਨਹੀਂ, ਨਾ ਸਮਝ ਵਾਲਿਆਂ ਨੂੰ ਧਨ ਅਤੇ ਨਾ ਹੀ ਨਿਪੁੰਨ ਲੋਕਾਂ ਨੂੰ ਕਿਰਪਾ ਪ੍ਰਾਪਤ ਹੁੰਦੀ ਹੈ, ਪਰ ਇਨ੍ਹਾਂ ਸਾਰਿਆਂ ਨੂੰ ਸਮੇਂ ਸਿਰ ਅਤੇ ਮੌਕੇ ਨਾਲ ਹੀ ਮਿਲਦਾ ਹੈ”(ਉਪਦੇਸ਼ਕ ਦੀ ਪੋਥੀ 9:11)।
ਇੱਕ ਹਿਰਨ ਆਪਣੇ ਦੌੜਨ ਵਿੱਚ ਜਿੰਨਾ ਤੇਜ਼ ਹੁੰਦਾ ਹੈ, ਉਨ੍ਹਾਂ ਹੀ ਸਾਵਧਾਨ ਅਤੇ ਸੁਚੇਤ ਵੀ ਹੁੰਦਾ ਹੈ, ਆਪਣੇ ਖੱਬੇ ਅਤੇ ਆਪਣੇ ਸੱਜੇ ਪਾਸੇ ਦੇਖਦਾ ਹੈ, ਅਤੇ ਕਦੇ-ਕਦੇ ਪਿੱਛੇ ਮੁੜ ਕੇ ਵੀ ਦੇਖਦਾ ਹੈ।
ਪਰਮੇਸ਼ੁਰ ਦੇ ਬੱਚਿਓ, ਵਿਭਚਾਰ ਅਤੇ ਸਰੀਰਿਕ ਕਾਮਨਾਵਾਂ ਤੋਂ ਭੱਜੋ। ਆਪਣੇ ਦੁਸ਼ਮਣਾਂ ਤੋਂ ਬਚਣ ਦੇ ਲਈ ਹਿਰਨ ਨੂੰ ਦੇਖੋ, ਜੋ ਆਪਣੀ ਪੂਰੀ ਤਾਕਤ ਅਤੇ ਤੇਜ਼ੀ ਨਾਲ ਇੰਨੀ ਸਾਵਧਾਨੀ ਨਾਲ ਦੌੜਦਾ ਹੈ। ਇਸੇ ਤਰ੍ਹਾਂ, ਤੁਸੀਂ ਵੀ ਹਰ ਤਰ੍ਹਾਂ ਦੀ ਗੰਦਗੀ ਤੋਂ ਭੱਜੋ ਅਤੇ ਆਪਣੀ ਅਤੇ ਆਪਣੀ ਜਾਨ ਦੀ ਰੱਖਿਆ ਕਰੋ।
ਪਵਿੱਤਰ ਸ਼ਾਸਤਰ ਕਹਿੰਦਾ ਹੈ, “ਜਿਵੇਂ ਸ਼ਿਕਾਰੀ ਦੇ ਹੱਥੋਂ ਹਿਰਨੀ ਅਤੇ ਚਿੜ੍ਹੀਮਾਰ ਦੇ ਹੱਥੋਂ ਚਿੜ੍ਹੀ, ਉਸੇ ਤਰ੍ਹਾਂ ਹੀ ਆਪਣੇ ਆਪ ਨੂੰ ਛੁਡਾ ਲੈ”(ਕਹਾਉਤਾਂ 6:5)। “ਧੰਨ ਹੈ ਉਹ ਮਨੁੱਖ ਜਿਹੜਾ ਦੁਸ਼ਟਾਂ ਦੀ ਸਮਝ ਉੱਤੇ ਨਹੀਂ ਚੱਲਦਾ, ਨਾ ਪਾਪੀਆਂ ਦੇ ਰਾਹ ਵਿੱਚ ਖੜ੍ਹਾ ਹੁੰਦਾ, ਅਤੇ ਨਾ ਮਖ਼ੌਲੀਆਂ ਦੀ ਮੰਡਲੀ ਵਿੱਚ ਬੈਠਦਾ ਹੈ! ਪਰ ਉਹ ਯਹੋਵਾਹ ਦੀ ਬਿਵਸਥਾ ਵਿੱਚ ਮਗਨ ਰਹਿੰਦਾ; ਅਤੇ ਦਿਨ ਰਾਤ ਉਸ ਦੀ ਬਿਵਸਥਾ ਉੱਤੇ ਧਿਆਨ ਕਰਦਾ ਹੈ”(ਜ਼ਬੂਰਾਂ ਦੀ ਪੋਥੀ 1:1,2)।
ਪਰਮੇਸ਼ੁਰ ਦੇ ਬੱਚਿਓ, ਤੁਸੀਂ ਸਾਡੇ ਪ੍ਰਭੂ ਯਿਸੂ ਮਸੀਹ ਦੇ ਲਹੂ ਦੇ ਦੁਆਰਾ ਪਾਪ ਦੀ ਗ਼ੁਲਾਮੀ ਤੋਂ ਆਜ਼ਾਦ ਹੋ ਗਏ ਹੋ। ਅਤੇ ਤੁਹਾਨੂੰ ਦੁਬਾਰਾ ਕਦੇ ਵੀ ਗ਼ੁਲਾਮੀ ਵਿੱਚ ਨਹੀਂ ਰਹਿਣਾ ਚਾਹੀਦਾ ਹੈ। ਪ੍ਰਭੂ ਦੁਆਰਾ ਤੁਹਾਨੂੰ ਦਿੱਤੀ ਗਈ ਰੂਹਾਨੀ ਆਜ਼ਾਦੀ ਵਿੱਚ ਸਥਾਪਿਤ ਹੋ ਜਾਓ।
ਅਭਿਆਸ ਕਰਨ ਲਈ – “ਨਫ਼ਤਾਲੀ ਛੱਡੀ ਹੋਈ ਹਰਨੀ ਹੈ, ਉਹ ਸੁੰਦਰ ਗੱਲਾਂ ਬੋਲਦਾ ਹੈ”(ਉਤਪਤ 49:21)