ਸਤੰਬਰ 12 – ਹਿਰਨ ਜੋ ਛਾਲਾਂ ਮਾਰਦਾ ਹੈ!
“ਤਦ ਲੰਗੜਾ ਹਿਰਨ ਵਾਂਗੂੰ ਚੌਂਕੜੀਆਂ ਭਰੇਗਾ, ਅਤੇ ਗੁੰਗੇ ਦੀ ਜ਼ਬਾਨ ਜੈਕਾਰਾ ਗਜਾਵੇਗੀ, ਕਿਉਂ ਜੋ ਉਜਾੜ ਵਿੱਚ ਪਾਣੀ, ਅਤੇ ਰੜੇ ਮੈਦਾਨ ਵਿੱਚ ਨਦੀਆਂ ਫੁੱਟ ਨਿੱਕਲਣਗੀਆਂ”(ਯਸਾਯਾਹ 35:6)।
ਇਹ ਆਇਤ ਮਸਹ ਦੀ ਸ਼ਕਤੀ ਦੀ ਵਿਆਖਿਆ ਕਰਦੀ ਹੈ। ਇਹ ਪਵਿੱਤਰ ਆਤਮਾ ਦਾ ਆਨੰਦ ਅਤੇ ਪ੍ਰਭੂ ਵਿੱਚ ਆਤਮਾ ਅਤੇ ਸਚਿਆਈ ਨਾਲ ਉਸਦੀ ਆਰਾਧਨਾ ਕਰਨ ਦੇ ਆਨੰਦ ਨੂੰ ਦਰਸਾਉਂਦੀ ਹੈ।
ਜਿਨ੍ਹਾਂ ਨੇ ਆਪਣੇ ਹਿਰਦੇ ਵਿੱਚ ਪਵਿੱਤਰ ਆਤਮਾ ਦੀ ਸ਼ਕਤੀ ਪ੍ਰਾਪਤ ਕਰ ਲਈ ਹੈ, ਉਹ ਕਦੇ ਵੀ ਵਿਹਲੇ ਨਹੀਂ ਹੋ ਸਕਦੇ। ਜ਼ਬੂਰਾਂ ਦੇ ਲਿਖਾਰੀ ਨੇ ਇਸ ਬਾਰੇ ਹੈਰਾਨ ਹੋ ਕੇ ਪੁੱਛਿਆ, “ਹੇ ਪਹਾੜੋ, ਤੁਸੀਂ ਛੱਤ੍ਰਿਆਂ ਵਾਂਗੂੰ, ਹੇ ਪਹਾੜੀਓ, ਤੁਸੀਂ ਲੇਲਿਆਂ ਵਾਂਗੂੰ ਕਿਉਂ ਟੱਪਦੇ ਹੋ?(ਜ਼ਬੂਰਾਂ ਦੀ ਪੋਥੀ 114:6)।
ਉੱਥੇ ਇੱਕ ਉੱਚ-ਪੱਧਰ ਦਾ ਅਧਿਕਾਰੀ ਸੀ, ਜਿਹੜਾ ਇੱਕ ਚਰਚ ਦੀ ਉਸਤਤ ਅਤੇ ਆਰਾਧਨਾ ਗੀਤਾਂ ਤੋਂ ਆਕਰਸ਼ਿਤ ਹੋਇਆ ਸੀ, ਅਤੇ ਉਸ ਚਰਚ ਵਿੱਚ ਦਾਖਲ ਹੋਇਆ, ਇਹ ਪਤਾ ਲਗਾਉਣ ਲਈ ਕਿ ਕੀ ਹੋ ਰਿਹਾ ਹੈ। ਉਸ ਨੇ ਆਰਾਧਨਾ ਦਾ ਪੂਰਾ ਆਨੰਦ ਲਿਆ। ਅਤੇ ਅਚਾਨਕ ਇੱਕ ਸ਼ਕਤੀਸ਼ਾਲੀ ਪਵਿੱਤਰ ਆਤਮਾ ਵਹਾਇਆ ਗਿਆ। ਉਹ ਜ਼ੁਬਾਨ ਵਿੱਚ ਬੋਲਣ ਲੱਗਾ, ਗੋਡੇ ਟੇਕ ਕੇ ਛਾਲਾਂ ਮਾਰਨ ਲੱਗਿਆ।
ਰਸੂਲਾਂ ਦੇ ਕਰਤੱਬ ਦੇ ਤੀਸਰੇ ਅਧਿਆਇ ਵਿੱਚ, ਅਸੀਂ ਇਸ ਬਾਰੇ ਪੜ੍ਹਦੇ ਹਾਂ ਕਿ ਕਿਵੇਂ ਰਸੂਲ ਪਤਰਸ ਨੇ ਯਿਸੂ ਮਸੀਹ ਦੇ ਨਾਮ ਵਿੱਚ ਇੱਕ ਵਿਅਕਤੀ ਨੂੰ ਜੋ ਜਨਮ ਤੋਂ ਹੀ ਲੰਗੜਾ ਸੀ, ਤੁਰਨ ਅਤੇ ਛਾਲਾਂ ਮਾਰਨ ਦੇ ਲਈ ਕਿਹਾ। “ਯਿਸੂ ਮਸੀਹ ਨਾਸਰੀ ਦੇ ਨਾਮ ਨਾਲ ਤੁਰ ਫਿਰ! ਤਾਂ ਉਸ ਨੇ ਉਹ ਦਾ ਸੱਜਾ ਹੱਥ ਫੜ੍ਹ ਕੇ ਉਹ ਨੂੰ ਉੱਠਾਇਆ। ਓਸੇ ਵੇਲੇ ਉਹ ਦੇ ਪੈਰਾਂ ਅਤੇ ਗਿੱਟਿਆਂ ਵਿੱਚ ਜਾਨ ਆ ਗਈ। ਅਤੇ ਉਹ ਉੱਠ ਖੜ੍ਹਾ ਹੋਇਆ ਅਤੇ ਤੁਰਨ ਲੱਗਾ, ਤੁਰਦਾ ਅਤੇ ਛਾਲਾਂ ਮਾਰਦਾ ਅਤੇ ਪਰਮੇਸ਼ੁਰ ਦੀ ਮਹਿਮਾ ਕਰਦਾ ਹੋਇਆ, ਉਨ੍ਹਾਂ ਨਾਲ ਹੈਕਲ ਵਿੱਚ ਗਿਆ”(ਰਸੂਲਾਂ ਦੇ ਕਰਤੱਬ 3:6,7,8)। ਹਾਂ, ਲੰਗੜਾ ਵੀ ਹਿਰਨ ਦੀ ਤਰ੍ਹਾਂ ਛਾਲਾਂ ਮਾਰੇਗਾ।
ਲੰਗੜੇ ਕੌਣ ਹਨ? ਲੰਗੜੇ ਉਹ ਹਨ ਜਿਹੜੇ ਇੰਜੀਲ ਦਾ ਪ੍ਰਚਾਰ ਕਰਨ, ਜਾਂ ਦੂਸਰਿਆਂ ਨੂੰ ਉਨ੍ਹਾਂ ਫਾਇਦਿਆਂ ਦੇ ਬਾਰੇ ਦੱਸਣ ਵਿੱਚ ਅਸਫ਼ਲ ਰਹਿੰਦੇ ਹਨ ਜਿਹੜੇ ਉਨ੍ਹਾਂ ਨੇ ਪ੍ਰਭੂ ਤੋਂ ਪ੍ਰਾਪਤ ਕੀਤੇ ਹਨ। ਆਤਮਿਕ ਤੌਰ ਤੇ ਉਹ ਲੰਗੜੇ ਹਨ, ਕਿਉਂਕਿ ਉਹ ਜਿੱਥੇ ਹਨ ਉੱਥੇ ਰਹਿ ਕੇ ਖੁਸ਼ ਹੁੰਦੇ ਹਨ, ਆਪਣੇ ਆਤਮਿਕ ਜੀਵਨ ਵਿੱਚ ਕੋਈ ਤਰੱਕੀ ਨਹੀਂ ਕਰਦੇ ਹਨ। ਪਰ ਪ੍ਰਭੂ ਦੀ ਸ਼ਕਤੀ ਦਾ ਮਸਹ, ਛਾਲਾਂ ਅਤੇ ਛਾਲਾਂ ਮਾਰੇਗਾ ਅਤੇ ਉਨ੍ਹਾਂ ਨੂੰ ਅਗਲੇ ਪੱਧਰ ਤੱਕ ਲੈ ਜਾਵੇਗਾ।
ਇਸੇ ਤਰ੍ਹਾਂ, ਜਦੋਂ ਰਸੂਲ ਪੌਲੁਸ ਲੁਸਤ੍ਰਾ ਗਿਆ ਸੀ, ਉੱਥੇ ਇੱਕ ਵਿਅਕਤੀ ਸੀ, ਜਿਹੜਾ ਆਪਣੀ ਮਾਂ ਦੀ ਕੁੱਖ ਤੋਂ ਹੀ ਜਮਾਂਦਰੂ ਲੰਗੜਾ ਸੀ – ਜੋ ਕਦੇ ਤੁਰਿਆ ਨਹੀਂ ਸੀ। ਪੌਲੁਸ ਨੇ ਉਸ ਨੂੰ ਧਿਆਨ ਨਾਲ ਦੇਖਿਆ …ਉੱਚੀ ਅਵਾਜ਼ ਨਾਲ ਕਿਹਾ, “ਆਪਣੇ ਪੈਰਾਂ ‘ਤੇ ਸਿੱਧੇ ਖੜ੍ਹੇ ਹੋ!” ਅਤੇ ਉਹ ਖੜ੍ਹਾ ਹੋ ਕੇ ਤੁਰਨ ਲੱਗ ਪਿਆ” (ਰਸੂਲਾਂ ਦੇ ਕਰਤੱਬ 14:8,9,10)।
ਭੌਤਿਕ ਅਰਥਾਂ ਨਾਲੋਂ ਆਤਮਿਕ ਅਰਥਾਂ ਵਿੱਚ ਛਾਲਾਂ ਮਾਰਨਾ ਅਤੇ ਕੁੱਦਣਾ ਇੱਕ ਵਿਅਕਤੀ ਦੇ ਲਈ ਕਿੰਨਾ ਉੱਤਮ ਹੈ? ਯਹੋਵਾਹ ਪੁਕਾਰ ਰਿਹਾ ਹੈ, “ਜਾਗ, ਜਾਗ, ਹੇ ਸੀਯੋਨ, ਆਪਣਾ ਬਲ ਧਾਰਣ ਕਰ”(ਯਸਾਯਾਹ 52:1)। ਯਹੋਵਾਹ ਵਿੱਚ ਅਨੰਦ ਕਰੋ ਅਤੇ ਧੰਨਵਾਦ ਕਰੋ, ਜੋ ਤੁਹਾਡੇ ਬੁੱਲ੍ਹਾਂ ਦਾ ਫਲ ਹੈ।
ਅਭਿਆਸ ਕਰਨ ਲਈ – “ਧਰਮ ਦਾ ਸੂਰਜ ਚੜ੍ਹੇਗਾ ਅਤੇ ਉਹ ਦੀਆਂ ਕਿਰਨਾਂ ਵਿੱਚ ਚੰਗਿਆਈ ਹੋਵੇਗੀ। ਤੁਸੀਂ ਵਾੜੇ ਦੇ ਵੱਛਿਆਂ ਵਾਂਗੂੰ ਬਾਹਰ ਨਿੱਕਲੋਗੇ ਅਤੇ ਕੁੱਦੋਗੇ”(ਮਲਾਕੀ 4:2)