situs toto musimtogel toto slot musimtogel link musimtogel daftar musimtogel masuk musimtogel login musimtogel toto
Appam - Punjabi

ਸਤੰਬਰ 11 – ਹਿਰਨ ਦੇ ਪੈਰ!

“ਉਹ ਮੇਰੇ ਪੈਰ ਹਰਨੀਆਂ ਵਰਗੇ ਬਣਾਉਂਦਾ ਹੈ…”(ਹਬੱਕੂਕ 3:19)।

ਹਿਰਨ ਦੇ ਪੈਰ ਖ਼ਾਸ ਅਤੇ ਮਜ਼ਬੂਤ ​​ਹੁੰਦੇ ਹਨ, ਅਤੇ ਇਹ ਪਹਾੜਾਂ ਉੱਤੇ ਆਸਾਨੀ ਨਾਲ ਚੜ੍ਹਨ ਵਿੱਚ ਹਿਰਨ ਦੀ ਮਦਦ ਕਰਦੇ ਹਨ। ਪਵਿੱਤਰ ਸ਼ਾਸਤਰ ਸਾਨੂੰ ਇਹ ਵੀ ਦੱਸਦਾ ਹੈ ਕਿ ਹਿਰਨ ਬਹੁਤ ਤੇਜ਼ੀ ਨਾਲ ਦੌੜ ਸਕਦਾ ਹੈ (2 ਸਮੂਏਲ 2:18)। ਜਿਵੇਂ ਹਿਰਨ ਇੰਨੀ ਤੇਜ਼ੀ ਨਾਲ ਦੌੜਦਾ ਹੈ, ਉਸੇ ਤਰ੍ਹਾਂ ਸਾਨੂੰ ਵੀ ਧਨ ਦੇ ਲਾਲਚ ਤੋਂ ਭੱਜਣਾ ਚਾਹੀਦਾ ਹੈ (1 ਤਿਮੋਥਿਉਸ 6:9,10,11)। ਸਾਨੂੰ ਜੁਆਨੀ ਦੀਆਂ ਕਾਮਨਾਵਾਂ ਤੋਂ ਵੀ ਭੱਜਣਾ ਚਾਹੀਦਾ ਹੈ (2 ਤਿਮੋਥਿਉਸ 2:22)। ਅਤੇ ਸਾਨੂੰ ਆਪਣੇ ਪ੍ਰਭੂ ਯਿਸੂ ਦੇ ਵੱਲ ਦੌੜਨਾ ਚਾਹੀਦਾ ਹੈ (ਇਬਰਾਨੀਆਂ 12:1)।

ਯਹੋਵਾਹ ਤੁਹਾਡੇ ਆਤਮਿਕ ਪੈਰਾਂ ਨੂੰ ਹਿਰਨ ਦੇ ਪੈਰਾਂ ਦੀ ਤਰ੍ਹਾਂ ਬਣਾ ਰਿਹਾ ਹੈ ਅਤੇ ਤੁਹਾਨੂੰ ਉੱਚੀਆਂ ਪਹਾੜੀਆਂ ਅਤੇ ਪਹਾੜਾਂ ਦੀਆਂ ਚੋਟੀਆਂ ਉੱਤੇ ਤੋਰਦਾ ਹੈ। ਆਤਮਿਕ ਜੀਵਨ ਦੀ ਤੁਲਨਾ ਦੌੜ ਨਾਲ ਕੀਤੀ ਜਾਂਦੀ ਹੈ। ਪਵਿੱਤਰ ਸ਼ਾਸਤਰ ਕਹਿੰਦਾ ਹੈ, “ਕੀ ਤੁਸੀਂ ਇਹ ਨਹੀਂ ਜਾਣਦੇ ਕਿ ਦੌੜ ਵਿੱਚ ਜਿਹੜੇ ਦੌੜਦੇ ਹਨ ਤਾਂ ਸਭ ਦੌੜਦੇ ਹਨ ਪਰ ਇਨਾਮ ਇੱਕੋ ਲੈ ਜਾਂਦਾ ਹੈ? ਇਉਂ ਤੁਸੀਂ ਵੀ ਦੌੜੋ ਤਾਂ ਜੋ ਤੁਸੀਂ ਹੀ ਇਨਾਮ ਲੈ ਜਾਓ”(1 ਕੁਰਿੰਥੀਆਂ 9:24)।

ਰਸੂਲ ਪੌਲੁਸ ਨੇ ਮਹਿਸੂਸ ਕੀਤਾ ਕਿ ਆਤਮਿਕ ਦੌੜ ਵਿੱਚ ਸਫਲਤਾਪੂਰਵਕ ਦੌੜਨ ਦੇ ਲਈ ਉਸ ਨੂੰ ਹਿਰਨਾਂ ਦੇ ਪੈਰਾਂ ਦੀ ਜ਼ਰੂਰਤ ਹੈ। ਉਹ ਕਹਿੰਦਾ ਹੈ, “ਪਰ ਐਨਾ ਹੈ ਜੋ ਮੈਂ ਪਿਛਲੀਆਂ ਗੱਲਾਂ ਨੂੰ ਭੁੱਲਾ ਕੇ ਅਤੇ ਉਨ੍ਹਾਂ ਗੱਲਾਂ ਲਈ ਜਿਹੜੀਆਂ ਅੱਗੇ ਹਨ ਅਗਾਹਾਂ ਵੱਧ ਕੇ, ਨਿਸ਼ਾਨੇ ਵੱਲ ਦੌੜਿਆ ਜਾਂਦਾ ਹਾਂ ਭਈ ਉਸ ਉਪਰਲੇ ਸੱਦੇ ਦਾ ਇਨਾਮ ਲਵਾਂ ਜੋ ਪਰਮੇਸ਼ੁਰ ਦੀ ਵੱਲੋਂ ਮਸੀਹ ਯਿਸੂ ਵਿੱਚ ਹੈ”(ਫਿਲਿੱਪੀਆਂ 3:13,14)।

ਹਿਰਨ ਦੀ ਤਰ੍ਹਾਂ, ਤੁਹਾਨੂੰ ਵੀ ਉੱਚੀ ਆਤਮਿਕ ਅਵਸਥਾ ਵਿੱਚ ਚੜ੍ਹਦੇ ਰਹਿਣਾ ਚਾਹੀਦਾ ਹੈ, ਅਤੇ ਪਹਾੜਾਂ ਦੀਆਂ ਚੋਟੀਆਂ ਉੱਤੇ ਚੜ੍ਹਦੇ ਰਹਿਣਾ ਚਾਹੀਦਾ ਹੈ। ਸਵਰਗੀ ਯਰੂਸ਼ਲਮ ਤੱਕ ਪਹੁੰਚਣ ਦੇ ਲਈ, ਤੁਹਾਡੇ ਕੋਲ ਮਜ਼ਬੂਤ ਆਤਮਿਕ ਪੈਰ ਹੋਣੇ ਚਾਹੀਦੇ ਹਨ।

ਕਾਲੇਬ, ਜਿਸਦੇ ਪੈਰ ਹਿਰਨ ਦੇ ਵਰਗੇ ਸਨ, ਉਦੋਂ ਵੀ ਜਦੋਂ ਉਹ ਪਚਾਸੀਆਂ ਸਾਲਾਂ ਦਾ ਸੀ, ਤਦ ਵੀ ਦ੍ਰਿੜ੍ਹ ਫ਼ੈਸਲਾ ਕੀਤਾ “ਮੈਂ ਅਜੇ ਤੱਕ ਇੰਨ੍ਹਾਂ ਬਲਵੰਤ ਹਾਂ ਜਿੰਨਾਂ ਉਸ ਦਿਨ ਸੀ ਜਦ ਮੂਸਾ ਨੇ ਮੈਨੂੰ ਭੇਜਿਆ ਸੀ। ਜਿਵੇਂ ਮੇਰਾ ਬਲ ਉਸ ਵੇਲੇ ਸੀ। ਹੁਣ ਮੈਨੂੰ ਇਹ ਪਹਾੜੀ ਦੇਸ ਦੇ ਜਿਹ ਦਾ ਯਹੋਵਾਹ ਨੇ ਉਸ ਦਿਨ ਬਚਨ ਕੀਤਾ ਸੀ…”(ਯਹੋਸ਼ੁਆ 14:11,12)। ਇੱਕ ਸੌ ਵੀਹ ਸਾਲ ਦੀ ਉਮਰ ਵਿੱਚ ਵੀ ਮੂਸਾ ਦੇ ਪੈਰ ਮਜ਼ਬੂਤ ਸੀ। ਨਾ ਹੀ ਉਸ ਦੀਆਂ ਅੱਖਾਂ ਦੀ ਰੌਸ਼ਨੀ ਘਟੀ ਅਤੇ ਨਾ ਹੀ ਉਸ ਦਾ ਬਲ ਘਟਿਆ।

ਮੂਸਾ ਦੇ ਪੈਰ ਹਿਰਨ ਵਰਗੇ ਸਨ। ਇਸ ਲਈ ਉਹ ਕਨਾਨ ਦੀ ਧਰਤੀ ਨੂੰ ਦੇਖਣ ਦੇ ਲਈ ਪਿਸਗਾਹ ਦੀ ਚੋਟੀ ਤੋਂ ਨਬੋ ਪਰਬਤ ਉੱਤੇ ਚੜ੍ਹ ਸਕਦਾ ਸੀ, ਜਿਸਦਾ ਯਹੋਵਾਹ ਨੇ ਇਸਰਾਏਲ ਦੇ ਬੱਚਿਆਂ ਨਾਲ ਵਾਅਦਾ ਕੀਤਾ ਸੀ (ਬਿਵਸਥਾ ਸਾਰ 34:1)।

ਪ੍ਰਮੇਸ਼ਵਰ ਦੇ ਬੱਚਿਓ, ਤੁਹਾਡੇ ਕੋਲ ਕਿਹੋ ਜਿਹੇ ਪੈਰ ਹਨ? ਕੀ ਉਹ ਪਹਾੜਾਂ ਦੀ ਚੋਟੀਆਂ ਉੱਤੇ ਚੜ੍ਹਨ ਦੇ ਲਈ ਉਤਸੁਕ ਹਨ? ਜਾਂ ਕੀ ਉਹ ਅਸਥਿਰ ਹਨ? ਸੇਵਕਾਈ ਦੇ ਉੱਚੇ ਪਹਾੜ ਤੁਹਾਡੇ ਸਾਹਮਣੇ ਹਨ। ਪਵਿੱਤਰ ਸ਼ਾਸਤਰ ਕਹਿੰਦਾ ਹੈ, “ਤੇਰੇ ਅਰਲ ਲੋਹੇ ਅਤੇ ਪਿੱਤਲ ਦੇ ਹੋਣ, ਜਿਵੇਂ ਤੇਰੇ ਦਿਨ ਤਿਵੇਂ ਤੇਰਾ ਬਲ ਹੋਵੇ”(ਬਿਵਸਥਾ ਸਾਰ 33:25)।

ਅਭਿਆਸ ਕਰਨ ਲਈ – “ਜਿਹੜਾ ਖੁਸ਼ਖਬਰੀ ਲੈ ਆਉਂਦਾ ਹੈ, ਉਹ ਦੇ ਪੈਰ ਪਹਾੜਾਂ ਉੱਤੇ ਕਿੰਨੇ ਫੱਬਦੇ ਹਨ! ਜਿਹੜਾ ਸ਼ਾਂਤੀ ਦੀ ਖ਼ਬਰ ਸੁਣਾਉਂਦਾ, ਭਲਿਆਈ ਦੀ ਖੁਸ਼ਖਬਰੀ ਲਿਆਉਂਦਾ, ਜਿਹੜਾ ਮੁਕਤੀ ਦਾ ਸੰਦੇਸ਼ ਸੁਣਾਉਂਦਾ ਹੈ, ਉਹ ਸੀਯੋਨ ਨੂੰ ਆਖਦਾ ਹੈ, ਤੇਰਾ ਪਰਮੇਸ਼ੁਰ ਰਾਜ ਕਰਦਾ ਹੈ”(ਯਸਾਯਾਹ 52:7)

Leave A Comment

Your Comment
All comments are held for moderation.