bo togel situs toto musimtogel toto slot musimtogel musimtogel musimtogel masuk musimtogel login musimtogel toto
Appam - Punjabi

ਸਤੰਬਰ 10 – ਹਿਰਨ!

“ਪ੍ਰਭੂ ਯਹੋਵਾਹ ਮੇਰਾ ਬਲ ਹੈ, ਉਹ ਮੇਰੇ ਪੈਰ ਹਰਨੀਆਂ ਵਰਗੇ ਬਣਾਉਂਦਾ ਹੈ, ਅਤੇ ਮੈਨੂੰ ਉੱਚਿਆਈਆਂ ਉੱਤੇ ਤੋਰਦਾ ਹੈ”(ਹਬੱਕੂਕ 3:19)।

ਹਿਰਨ ਬਹੁਤ ਹੀ ਸੁੰਦਰ ਅਤੇ ਅੱਖਾਂ ਨੂੰ ਪ੍ਰਸੰਨ ਕਰਦੇ ਹਨ। ਉਹ ਮਾਸੂਮ ਜਾਨਵਰ ਹਨ ਜੋ ਮਨੁੱਖਾਂ ਨਾਲ ਦੋਸਤੀ ਦੇ ਢੰਗ ਨਾਲ ਗੱਲਬਾਤ ਕਰਦੇ ਹਨ। ਸਾਡੇ ਅਤੇ ਹਿਰਨ ਵਿੱਚ ਬਹੁਤ ਸਮਾਨਤਾ ਹੈ। ਜਿਵੇਂ ਹਿਰਨ ਦੁਸ਼ਮਣਾਂ ਨਾਲ ਘਿਰੇ ਹੋਏ ਹੁੰਦੇ ਹਨ, ਉਸੇ ਤਰ੍ਹਾਂ ਹੀ ਸਾਡੇ ਆਲੇ ਦੁਆਲੇ ਵੀ ਦੁਸ਼ਟ ਲੋਕ ਹੁੰਦੇ ਹਨ। ਪਵਿੱਤਰ ਸ਼ਾਸਤਰ ਵਿੱਚ ਦਾਊਦ ਦੀ ਪ੍ਰਾਰਥਨਾ ਨੂੰ ਇਹ ਕਹਿੰਦੇ ਹੋਏ ਦਰਜ ਕੀਤਾ ਗਿਆ ਹੈ, “ਆਪਣੇ ਖੰਭਾਂ ਦੀ ਛਾਇਆ ਹੇਠ ਮੈਨੂੰ ਲੁਕਾ ਲੈ, ਉਨ੍ਹਾਂ ਦੁਸ਼ਟਾਂ ਤੋਂ ਜਿਹਨਾਂ ਨੇ ਮੇਰੇ ਨਾਲ ਧੱਕਾ ਕੀਤਾ ਹੈ, ਮੇਰੇ ਜਾਨੀ ਦੁਸ਼ਮਣਾਂ ਤੋਂ ਜਿਹੜੇ ਮੈਨੂੰ ਘੇਰ ਲੈਂਦੇ ਹਨ”(ਜ਼ਬੂਰਾਂ ਦੀ ਪੋਥੀ 17:8,9)।

ਪਵਿੱਤਰ ਸ਼ਾਸਤਰ ਵਿੱਚ ਹਿਰਨ ਦਾ ਇੱਕ ਵਿਸ਼ੇਸ਼ ਸਥਾਨ ਹੈ। ਇਨ੍ਹਾਂ ਵਿੱਚ ਡੂੰਘੇ ਆਤਮਿਕ ਭੇਦ ਵੀ ਹਨ। ਪਵਿੱਤਰ ਸ਼ਾਸਤਰ ਬਹੁਤ ਸਾਰੇ ਹਿਰਨਾਂ ਦੇ ਬਾਰੇ ਗੱਲ ਕਰਦਾ ਹੈ ਜਿਵੇਂ ਕਿ “ਚਿਕਾਰਾ, ਲਾਲ ਹਿਰਨ, ਜੰਗਲੀ ਬੱਕਰਾ, ਸਾਂਬਰ, ਜੰਗਲੀ ਸਾਨ੍ਹ ਅਤੇ ਪਹਾੜੀ ਭੇਡ”(ਬਿਵਸਥਾ ਸਾਰ 14:5)। ਸ਼ੁੱਧ ਅਤੇ ਅਸ਼ੁੱਧ ਜਾਨਵਰਾਂ ਦੇ ਬਾਰੇ ਇਸਰਾਏਲ ਦੇ ਬੱਚਿਆਂ ਨੂੰ ਦਿੱਤੇ ਗਏ ਹੁਕਮਾਂ ਵਿੱਚ, ਹਿਰਨ ਦਾ ਜ਼ਿਕਰ ਇੱਕ ਸ਼ੁੱਧ ਜਾਨਵਰ ਦੇ ਰੂਪ ਵਿੱਚ ਕੀਤਾ ਗਿਆ ਸੀ ਅਤੇ ਇਸਦਾ ਮਾਸ ਖਾਧਾ ਜਾ ਸਕਦਾ ਹੈ (ਬਿਵਸਥਾ ਸਾਰ 12:15,22)।

ਪਵਿੱਤਰ ਸ਼ਾਸਤਰ ਵਿੱਚ, ਤੁਸੀਂ ਦੇਖੋਂਗੇ ਕਿ ਪ੍ਰਭੂ ਨੇ ਕਈ ਜਾਨਵਰਾਂ ਅਤੇ ਰੁੱਖਾਂ ਦੀ ਤੁਲਨਾ ਵੱਖੋ-ਵੱਖਰੇ ਆਤਮਿਕ ਤਜ਼ਰਬਿਆਂ ਨਾਲ ਕੀਤੀ ਹੈ। ਅੰਜ਼ੀਰ ਦੇ ਦਰੱਖ਼ਤ ਦੀ ਤੁਲਨਾ ਆਤਮਿਕ ਜੀਵਨ ਨਾਲ ਕੀਤੀ ਗਈ ਹੈ, ਅੰਗੂਰ ਦੀ ਵੇਲ ਦੀ ਤੁਲਨਾ ਪਰਿਵਾਰਿਕ ਜੀਵਨ ਨਾਲ ਕੀਤੀ ਗਈ ਹੈ, ਅਤੇ ਜ਼ੈਤੂਨ ਦੇ ਦਰੱਖ਼ਤ ਦੀ ਤੁਲਨਾ ਇਸਰਾਏਲੀਆਂ ਦੇ ਆਤਮਿਕ ਜੀਵਨ ਨਾਲ ਕੀਤੀ ਗਈ ਹੈ। ਇਸੇ ਤਰ੍ਹਾਂ, ਅਜਿਹੇ ਬਹੁਤ ਸਾਰੇ ਆਧਿਆਏ ਹਨ ਜਿੱਥੇ ਉਕਾਬ ਦੀ ਤੁਲਨਾ ਪਿਤਾ ਪਰਮੇਸ਼ੁਰ ਨਾਲ ਕੀਤੀ ਗਈ ਹੈ, ਲੇਲੇ ਦੀ ਤੁਲਨਾ ਸਾਡੇ ਪ੍ਰਭੂ ਯਿਸੂ, ਪਰਮੇਸ਼ੁਰ ਦੇ ਪੁੱਤਰ, ਅਤੇ ਕਬੂਤਰ ਦੀ ਤੁਲਨਾ ਪਵਿੱਤਰ ਆਤਮਾ ਨਾਲ ਕੀਤੀ ਗਈ ਹੈ।

ਸਰੇਸ਼ਟ ਗੀਤ ਵਿੱਚ, ਅਸੀਂ ਦੇਖ ਸਕਦੇ ਹਾਂ ਕਿ ਹਿਰਨ ਦੀ ਤੁਲਨਾ ‘ਆਤਮਾ ਦੇ ਪ੍ਰੇਮੀ’ ਨਾਲ ਕੀਤੀ ਗਈ ਹੈ। “ਹੇ ਮੇਰੇ ਬਾਲਮ, ਛੇਤੀ ਕਰ, ਮਸਾਲਿਆਂ ਦੇ ਪਹਾੜਾਂ ਉੱਤੇ ਚਿਕਾਰੇ ਜਾਂ ਜੁਆਨ ਹਿਰਨਾਂ ਵਾਂਗੂੰ ਬਣ ਜਾ!”(ਸਰੇਸ਼ਟ ਗੀਤ 8:14)। “ਜਦ ਤੱਕ ਦਿਨ ਢੱਲ਼ ਨਾ ਜਾਵੇ ਅਤੇ ਪਰਛਾਵੇਂ ਮਿਟ ਨਾ ਜਾਣ, ਤਦ ਤੱਕ ਹੇ ਮੇਰੇ ਬਾਲਮ, ਮੁੜ ਤੇ ਚਿਕਾਰੇ ਵਾਂਗੂੰ ਜਾਂ ਜੁਆਨ ਹਿਰਨ ਵਾਂਗਰ ਬਣ ਜਿਹੜਾ ਬਥਰ ਦੇ ਪਹਾੜਾਂ ਉੱਤੇ ਫਿਰਦਾ ਹੈ”(ਸਰੇਸ਼ਟ ਗੀਤ 2:17)।

ਅੱਜ ਪ੍ਰਭੂ ਹਿਰਨ ਨੂੰ ਤੁਹਾਡੇ ਸਾਹਮਣੇ ਰੱਖ ਰਹੇ ਹਨ ਅਤੇ ਆਪਣੀ ਕੁਦਰਤ ਦੇ ਦੁਆਰਾ ਉਹ ਤੁਹਾਨੂੰ ਬਹੁਤ ਸਾਰੇ ਆਤਮਿਕ ਪਾਠ ਸਿਖਾਉਣਾ ਚਾਹੁੰਦੇ ਹਨ। ਸਭ ਤੋਂ ਪਹਿਲਾਂ, ਹਿਰਨ ਦੇ ਪੈਰ ਤੁਹਾਨੂੰ ਉੱਚਿਆਂ ਥਾਵਾਂ ਉੱਤੇ ਬਿਠਾਉਂਦੇ ਹਨ। ਦਾਊਦ ਕਹਿੰਦਾ ਹੈ: “ਉਹ ਮੇਰੇ ਪੈਰਾਂ ਨੂੰ ਹਰਨੀਆਂ ਦੇ ਪੈਰਾਂ ਜਿਹੇ ਬਣਾਉਂਦਾ ਹੈ, ਅਤੇ ਮੈਨੂੰ ਮੇਰੇ ਉੱਚਿਆਂ ਥਾਂਵਾਂ ਉੱਤੇ ਖੜ੍ਹਾ ਕਰਦਾ ਹੈ”(ਜ਼ਬੂਰਾਂ ਦੀ ਪੋਥੀ 18:33)। ਤੁਹਾਨੂੰ ਸਭ ਤੋਂ ਪਹਿਲਾਂ ਪ੍ਰਭੂ ਵਿੱਚ ਖੜੇ ਹੋਣਾ ਸਿੱਖਣਾ ਚਾਹੀਦਾ ਹੈ।

ਦੂਸਰਾ, ਜਿਹੜੇ ਲੋਕ ਉਸ ਵਿੱਚ ਖੜ੍ਹੇ ਹਨ, ਉਨ੍ਹਾਂ ਨੂੰ ਪ੍ਰਭੂ ਆਪਣੇ ਨਾਲ ਚੱਲਣ ਦੇ ਲਈ ਤਿਆਰ ਕਰੇਗਾ। ਅਸੀਂ ਹਬੱਕੂਕ ਦੀ ਕਿਤਾਬ ਵਿੱਚ ਪੜ੍ਹਦੇ ਹਾਂ, “ਪ੍ਰਭੂ ਯਹੋਵਾਹ ਮੇਰਾ ਬਲ ਹੈ, ਉਹ ਮੇਰੇ ਪੈਰ ਹਰਨੀਆਂ ਵਰਗੇ ਬਣਾਉਂਦਾ ਹੈ, ਅਤੇ ਮੈਨੂੰ ਉੱਚਿਆਈਆਂ ਉੱਤੇ ਤੋਰਦਾ ਹੈ!”(ਹਬੱਕੂਕ 3:19)। ਇਸ ਤਰ੍ਹਾਂ ਪ੍ਰਭੂ ਸਾਨੂੰ ਉਸਦੇ ਨਾਲ ਖੜ੍ਹੇ ਹੋਣ ਅਤੇ ਉਸਦੇ ਨਾਲ ਚੱਲਣਾ ਸਿਖਾਉਂਦਾ ਹੈ।

ਤੀਸਰਾ, ਪ੍ਰਭੂ ਸਾਨੂੰ ਛਾਲ ਮਾਰਨ ਦਾ ਤਜ਼ਰਬਾ ਸਿਖਾਉਂਦਾ ਹੈ। ਪਵਿੱਤਰ ਸ਼ਾਸਤਰ ਕਹਿੰਦਾ ਹੈ “ਮੇਰਾ ਪ੍ਰੇਮੀ ਚਿਕਾਰੇ ਜਾਂ ਜੁਆਨ ਹਿਰਨ ਵਾਂਗੂੰ ਹੈ!….ਮੇਰੇ ਪ੍ਰੇਮੀ ਦੀ ਅਵਾਜ਼ ਸੁਣਾਈ ਦਿੰਦੀ ਹੈ! ਵੇਖੋ, ਉਹ ਆ ਰਿਹਾ ਹੈ, ਪਹਾੜਾਂ ਦੇ ਉੱਪਰ ਦੀ ਛਾਲਾਂ ਮਾਰਦਾ ਅਤੇ ਟਿੱਲਿਆਂ ਦੇ ਉੱਪਰੋਂ ਕੁੱਦਦਾ ਹੋਇਆ!”(ਸਰੇਸ਼ਟ ਗੀਤ 2:8,9)।

ਪ੍ਰਮੇਸ਼ਵਰ ਦੇ ਬੱਚਿਓ, ਜਦੋਂ ਤੁਸੀਂ ਪਹਾੜ ਵਰਗੀਆਂ ਚੁਣੌਤੀਆਂ ਦਾ ਸਾਹਮਣਾ ਕਰਦੇ ਹੋ, ਤਦ ਵੀ ਪ੍ਰਭੂ ਤੁਹਾਨੂੰ ਉਨ੍ਹਾਂ ਚੁਣੌਤੀਆਂ ਤੋਂ ਪਰੇਸ਼ਾਨ ਨਾ ਹੋਣ ਲਈ, ਬਲਕਿ ਉਨ੍ਹਾਂ ਪਹਾੜਾਂ ਅਤੇ ਪਹਾੜੀਆਂ ਉੱਤੇ ਹਿਰਨ ਦੀ ਤਰ੍ਹਾਂ ਛਾਲਾਂ ਮਾਰਨ ਅਤੇ ਛੱਡਣ ਦੀ ਕਿਰਪਾ ਦੇਵੇਗਾ।

ਅਭਿਆਸ ਕਰਨ ਲਈ – “ਵੇਖ, ਤੇਰੇ ਨਮਸਕਾਰ ਦੀ ਅਵਾਜ਼ ਮੇਰੇ ਕੰਨ ਵਿੱਚ ਪੈਂਦਿਆਂ ਹੀ, ਬੱਚਾ ਮੇਰੀ ਕੁੱਖ ਵਿੱਚ ਅਨੰਦ ਦੇ ਕਾਰਨ ਉੱਛਲ ਪਿਆ”(ਲੂਕਾ ਦੀ ਇੰਜੀਲ 1:44)

Leave A Comment

Your Comment
All comments are held for moderation.