Appam - Punjabi

ਸਤੰਬਰ 03 – ਵਫ਼ਾਦਾਰੀ ਦਾ ਕਬੂਤਰ!

“ਮੇਰੀ ਕਬੂਤਰੀ, ਮੇਰੀ ਨਿਰਮਲ ਇਕਲੌਤੀ ਲਾਡਲੀ”(ਸਰੇਸ਼ਟ ਗੀਤ 6:9)।

ਅਸੀਂ ਪਰਮੇਸ਼ੁਰ ਦੀ ਆਤਮਾ ਨੂੰ ਪਵਿੱਤਰ ਆਤਮਾ ਕਹਿੰਦੇ ਹਾਂ, ਕਿਉਂਕਿ ਪਵਿੱਤਰਤਾ ਉਸਦੀ ਪਹਿਲੀ ਮੁੱਖ ਵਿਸ਼ੇਸ਼ਤਾ ਹੈ। ਜਦੋਂ ਕਿ ਉਸਦੇ ਕੋਲ ਕਈ ਗੁਣ ਹਨ, ਉਸਦੀ ਪਵਿੱਤਰਤਾ ਸਭ ਤੋਂ ਬੁਨਿਆਦੀ ਹੈ ਅਤੇ ਇੱਕ ਹੈ ਜੋ ਸਾਡੇ ਦਿਲਾਂ ਨੂੰ ਆਕਰਸ਼ਿਤ ਕਰਦੀ ਹੈ।

ਜਦੋਂ ਤੁਸੀਂ ਪਵਿੱਤਰ ਸ਼ਾਸਤਰ ਦੀਆਂ ਆਇਤਾਂ ਦੀ ਧਿਆਨ ਨਾਲ ਜਾਂਚ ਕਰਦੇ ਹੋ, ਤਾਂ ਤੁਸੀਂ ਦੇਖੋਂਗੇ ਕਿ ਪਵਿੱਤਰ ਆਤਮਾ ਨਾਲ ਜੁੜਿਆ ਹਰ ਚਿੰਨ੍ਹ ਉਸਦੀ ਪਵਿੱਤਰਤਾ ਨੂੰ ਪ੍ਰਗਟ ਕਰਦਾ ਹੈ। ਅਤੇ ਉਹਨਾਂ ਸਾਰੇ ਚਿੰਨ੍ਹਾਂ ਵਿੱਚੋਂ, ਇਹ ਕਬੂਤਰ ਦਾ ਚਰਿੱਤਰ ਹੈ ਜੋ ਸਭ ਤੋਂ ਸਪੱਸ਼ਟ ਰੂਪ ਵਿੱਚ ਆਤਮਾ ਦੀ ਪਵਿੱਤਰਤਾ ਨੂੰ ਸਾਹਮਣੇ ਲਿਆਉਂਦਾ ਹੈ ਅਤੇ ਇੱਕ ਜੋ ਸਾਡਾ ਧਿਆਨ ਖਿੱਚਦਾ ਹੈ। ਕਬੂਤਰ ਸਾਰੇ ਪੰਛੀਆਂ ਵਿੱਚੋਂ ਅਤੇ ਬਿਨਾਂ ਕਿਸੇ ਛਲ ਦੇ ਸ਼ੁੱਧ ਰਹਿੰਦਾ ਹੈ। ਇਹ ਹੀ ਕਾਰਨ ਹੈ ਕਿ ਲਾੜਾ ਲਾੜੀ ਨੂੰ ਦਿਨ ਦੀ ਮਹੱਤਵਪੂਰਣ ਆਇਤ ਵਿੱਚ ਆਪਣੀ ਨਿਰਮਲ ਅਤੇ ਆਪਣੀ ਇਕਲੌਤੀ ਕਬੂਤਰੀ ਕਹਿੰਦਾ ਹੈ।, ਹਰ ਲਾੜਾ ਆਪਣੀ ਲਾੜੀ ਨੂੰ ਹਮੇਸ਼ਾ ਪਵਿੱਤਰ ਰਹਿਣ ਅਤੇ ਆਪਣੀ ਵਫ਼ਾਦਾਰੀ ਨੂੰ ਬਣਾਈ ਰੱਖਣ ਦੀ ਉਮੀਦ ਕਰੇਗਾ। ਇਹ ਅਜਿਹੀ ਸ਼ੁੱਧਤਾ ਅਤੇ ਪਵਿੱਤਰਤਾ ਲਿਆਉਣ ਦੇ ਲਈ ਹੈ, ਕਿ ਪਵਿੱਤਰ ਆਤਮਾ ਤੁਹਾਡੇ ਅੰਦਰ ਨਿਵਾਸ ਕਰੇ।

ਕਬੂਤਰ ਇੱਕ ਸ਼ੁੱਧ ਪੰਛੀ ਹੈ ਜਿਸਨੂੰ ਭੇਟ ਵਜੋਂ ਵਰਤਿਆ ਜਾਂਦਾ ਹੈ। ਇਹ ਕੁਕੜੀ ਦੇ ਵਾਂਗ, ਗੰਦਗੀ ਵਿੱਚੋਂ ਭੋਜਨ ਨੂੰ ਨਹੀਂ ਚੁੱਗਦਾ। ਨਾ ਹੀ ਇਹ ਬਾਜ਼ ਦੇ ਵਾਂਗ ਸੜੇ ਹੋਏ ਮਾਸ ਨੂੰ ਖਾਂਦਾ ਹੈ। ਇਹ ਸਿਰਫ਼ ਸਾਫ਼ ਅਨਾਜ ਨੂੰ ਹੀ ਭੋਜਨ ਦੇ ਵਜੋਂ ਲਵੇਗਾ। ਉਸੇ ਤਰ੍ਹਾਂ, ਪਵਿੱਤਰ ਆਤਮਾ ਅਸ਼ੁੱਧਤਾ ਨੂੰ ਪਸੰਦ ਜਾਂ ਸਵੀਕਾਰ ਨਹੀਂ ਕਰਦਾ ਹੈ। ਨਾ ਹੀ ਉਹ ਕਿਸੇ ਅਸ਼ੁੱਧ ਥਾਂ ਵਿੱਚ ਰਹੇਗਾ।

ਸਾਲ 1904 ਵਿੱਚ, ਜਦੋਂ ਵੇਲਜ਼ ਦੇਸ਼ ਵਿੱਚ ਇੱਕ ਮਹਾਨ ਬੇਦਾਰੀ ਆਈ, ਤਾਂ ਸਾਰੇ ਮਰਦ ਅਤੇ ਔਰਤਾਂ ਪਵਿੱਤਰ ਆਤਮਾ ਨਾਲ ਭਰ ਗਏ। ਜਦੋਂ ਕਬੂਤਰ ਸਵਰਗ ਤੋਂ ਉਨ੍ਹਾਂ ਉੱਤੇ ਉਤਰੇ, ਤਾਂ ਉਹ ਰੋਏ ਅਤੇ ਪਵਿੱਤਰਤਾ ਦੇ ਲਈ ਪੁਕਾਰਿਆ। ਅਜਿਹਾ ਇਸ ਲਈ ਸੀ ਕਿਉਂਕਿ ਪਵਿੱਤਰ ਆਤਮਾ ਨੇ, ਆਪਣੀ ਰੌਸ਼ਨੀ ਨਾਲ, ਉਹਨਾਂ ਦੇ ਪਾਪਾਂ ਅਤੇ ਅਸ਼ੁੱਧੀਆਂ ਨੂੰ ਉਜਾਗਰ ਕੀਤਾ ਅਤੇ ਉਹਨਾਂ ਨੂੰ ਇਸ ਹੱਦ ਤੱਕ ਸੰਵੇਦਨਸ਼ੀਲ ਬਣਾਇਆ।

ਜਦੋਂ ਤੁਸੀਂ ਪਵਿੱਤਰ ਆਤਮਾ ਨੂੰ ਮਡਲਾਉਂਦੇ ਹੋਏ ਮਹਿਸੂਸ ਕਰੋਂਗੇ, ਤਾਂ ਤੁਹਾਡੀਆਂ ਸਾਰੀਆਂ ਪਾਪੀ ਪ੍ਰਵਿਰਤੀਆਂ ਤੁਹਾਡੇ ਤੋਂ ਦੂਰ ਭੱਜ ਜਾਣਗੀਆਂ, ਪਵਿੱਤਰ ਆਤਮਾ ਦੇ ਨੇੜੇ ਆਉਣ ਦਾ ਮਤਲਬ ਹੈ ਕਿ ਤੁਸੀਂ ਉਸਦੀ ਪਵਿੱਤਰਤਾ ਦੇ ਨੇੜੇ ਆ ਰਹੇ ਹੋ।

ਇੱਕ ਕਬੂਤਰ ਅਤੇ ਹੋਰ ਪੰਛੀਆਂ ਦੇ ਵਿਚਕਾਰ ਇੱਕ ਹੋਰ ਮਹੱਤਵਪੂਰਣ ਅੰਤਰ ਹੈ। ਜਦੋਂ ਕਿ ਮੁਰਗੀ ਦੇ ਕੋਲ ਪਿੱਤੇ ਦੀ ਥੈਲੀ ਹੋਵੇਗੀ, ਕਬੂਤਰ ਦੇ ਕੋਲ ਨਹੀਂ ਹੈ। ਪਿੱਤਾ ਕੁੜੱਤਣ ਦਾ ਸੂਚਕ ਹੈ। ਪਰ ਜਦੋਂ ਪਵਿੱਤਰ ਆਤਮਾ ਤੁਹਾਡੇ ਦਿਲ ਵਿੱਚ ਆ ਜਾਂਦਾ ਹੈ, ਤਾਂ ਉਹ ਉਸ ਸਾਰੀ ਕੁੜੱਤਣ ਨੂੰ ਬਦਲ ਦਿੰਦਾ ਹੈ ਅਤੇ ਪ੍ਰਮੇਸ਼ਵਰ ਦੀ ਅਧੀਨਤਾ ਨੂੰ ਲਿਆਉਂਦਾ ਹੈ।

ਪ੍ਰਮੇਸ਼ਵਰ ਦੇ ਬੱਚਿਓ, ਕਿਉਂਕਿ ਪਵਿੱਤਰ ਆਤਮਾ ਨਮਰ ਹੈ, ਅਤੇ ਬਿਨਾਂ ਕਿਸੇ ਦੋਸ਼ ਦੇ, ਉਹ ਤੁਹਾਨੂੰ ਆਪਣੇ ਚੰਗੇ ਗੁਣਾਂ ਨਾਲ ਭਰਨਾ ਚਾਹੁੰਦਾ ਹੈ ਅਤੇ ਤੁਹਾਨੂੰ ਬਰਕਤ ਦੇਣਾ ਚਾਹੁੰਦਾ ਹੈ।

ਅਭਿਆਸ ਕਰਨ ਲਈ – “ਕਿਉਂ ਜੋ ਭਰਾ, ਤੇਰੇ ਪਿਆਰ ਤੋਂ ਮੈਨੂੰ ਵੱਡਾ ਅਨੰਦ ਅਤੇ ਤਸੱਲੀ ਹੋਈ, ਇਸ ਲਈ ਜੋ ਤੇਰੇ ਕਾਰਨ ਸੰਤਾਂ ਦਾ ਦਿਲ ਤਰੋ ਤਾਜ਼ਾ ਹੋਇਆ ਹੈ”(ਫਿਲੇਮੋਨ 1:7)।

Leave A Comment

Your Comment
All comments are held for moderation.