Appam - Punjabi

ਮਈ 31 – ਪ੍ਰਮੇਸ਼ਵਰ ਦੇ ਵਚਨ ਦੁਆਰਾ ਬੁੱਧੀ!

“ਇਹ ਬਿਵਸਥਾ ਦੀ ਪੋਥੀ ਤੇਰੇ ਮਨ ਤੋਂ ਕਦੇ ਵੱਖਰੀ ਨਾ ਹੋਵੇ ਸਗੋਂ ਤੂੰ ਦਿਨ ਰਾਤ ਇਸ ਉੱਤੇ ਧਿਆਨ ਕਰ ਤਾਂ ਜੋ ਉਸ ਦੇ ਅਨੁਸਾਰ ਜੋ ਉਸ ਵਿੱਚ ਲਿਖਿਆ ਹੈ, ਤੂੰ ਚੱਲੇਂ ਅਤੇ ਉਸ ਨੂੰ ਪੂਰਾ ਕਰੇਂ ਤਾਂ ਤੂੰ ਆਪਣੇ ਮਾਰਗ ਨੂੰ ਸਫ਼ਲ ਬਣਾਵੇਂਗਾ, ਅਤੇ ਤੂੰ ਪ੍ਰਭਾਵਸ਼ਾਲੀ ਹੋਵੇਂਗਾ”(ਯਹੋਸ਼ੁਆ 1:8)।

ਮਹਾਨ ਬੁੱਧੀ ਦਾ ਰਾਜ਼ ਪ੍ਰਮੇਸ਼ਵਰ ਦੇ ਵਚਨ ਦੇ ਅਨੁਸਾਰ ਜੀਵਨ ਬਤੀਤ ਕਰਨ ਵਿੱਚ ਹੈ। ਯਹੋਸ਼ੁਆ ਦੇ ਦਿਨਾਂ ਵਿੱਚ ਪੂਰਾ ਪਵਿੱਤਰ ਸ਼ਾਸਤਰ ਉਪਲੱਬਧ ਨਹੀਂ ਸੀ, ਪਰ ਉਸ ਦੇ ਕੋਲ ਬਿਵਸਥਾ ਦੀ ਪੋਥੀ ਸੀ, ਜਿਸ ਦਾ ਹੁਕਮ ਮੂਸਾ ਨੇ ਦਿੱਤਾ ਸੀ। ਯਹੋਵਾਹ ਨੇ ਯਹੋਸ਼ੁਆ ਨੂੰ ਆਖਿਆ: “ਤੂੰ ਤਕੜਾ ਹੋ ਅਤੇ ਵੱਡਾ ਹੌਂਸਲਾ ਰੱਖ, ਮੇਰੇ ਦਾਸ ਮੂਸਾ ਨੇ ਜੋ ਬਿਵਸਥਾ ਤੈਨੂੰ ਦਿੱਤੀ ਸਾਵਧਾਨੀ ਨਾਲ ਉਸ ਦੀ ਪਾਲਣਾ ਕਰ, ਉਸ ਤੋਂ ਸੱਜੇ ਜਾਂ ਖੱਬੇ ਨਾ ਮੁੜੀਂ ਤਾਂ ਜੋ ਜਿੱਥੇ ਤੂੰ ਜਾਵੇਂ ਤੂੰ ਸਫ਼ਲ ਹੋਵੇਂਗਾ”(ਯਹੋਸ਼ੁਆ 1:7)।

ਯਹੋਸ਼ੁਆ ਅਗਵਾਈ ਦੀ ਨਵੀਂ ਸਥਿਤੀ ਅਤੇ ਉਸ ਉੱਤੇ ਸੌਂਪੀ ਗਈ ਜ਼ਿੰਮੇਵਾਰੀ ਤੋਂ ਡਰਦਾ ਸੀ। ਉਸ ਨੂੰ ਚਿੰਤਾ ਸੀ ਕਿ ਉਹ ਸੱਤ ਕੌਮਾਂ ਅਤੇ ਕਨਾਨ ਦੇ 31 ਰਾਜਿਆਂ ਨੂੰ ਕਿਵੇਂ ਜਿੱਤੇਗਾ। ਸਿਰਫ਼ ਇੱਕ ਤਰੀਕਾ ਹੈ ਪ੍ਰਭੂ ਦੇ ਨਿਯਮ ਦਾ ਧਿਆਨ ਕਰਨਾ। ਪਵਿੱਤਰ ਸ਼ਾਸਤਰ ਸਾਨੂੰ ਦੱਸਦਾ ਹੈ: ਧੰਨ ਉਹ ਮਨੁੱਖ ਜਿਹੜਾ ਯਹੋਵਾਹ ਦੀ ਬਿਵਸਥਾ ਵਿੱਚ ਮਗਨ ਰਹਿੰਦਾ; ਅਤੇ ਦਿਨ ਰਾਤ ਉਸ ਦੀ ਬਿਵਸਥਾ ਉੱਤੇ ਧਿਆਨ ਕਰਦਾ ਹੈ ਅਤੇ ਜੋ ਕੁਝ ਉਹ ਕਰੇ ਉਹ ਸਫ਼ਲ ਹੁੰਦਾ ਹੈ”(ਜ਼ਬੂਰਾਂ ਦੀ ਪੋਥੀ 1:2,3)।

ਇਸਰਾਏਲ ਦੇ ਰਾਜਾ ਨੂੰ ਯਹੋਵਾਹ ਦੀ ਬਿਵਸਥਾ ਦਾ ਚੰਗਾ ਗਿਆਨ ਹੋਣਾ ਚਾਹੀਦਾ ਹੈ, ਯੁੱਧ ਲਈ ਸਭ ਤੋਂ ਵਧੀਆ ਰਣਨੀਤੀਆਂ ਅਤੇ ਯੁੱਧ ਜਿੱਤਣ ਦੇ ਤਰੀਕੇ ਬਾਰੇ ਚੰਗੀ ਤਰ੍ਹਾਂ ਗਿਆਨ ਹੋਣਾ ਚਾਹੀਦਾ ਹੈ। “ਨਾ ਸ਼ਕਤੀ ਨਾਲ, ਨਾ ਬਲ ਨਾਲ, ਸਗੋਂ ਮੇਰੇ ਆਤਮਾ ਨਾਲ, ਸੈਨਾਂ ਦੇ ਯਹੋਵਾਹ ਦਾ ਫ਼ਰਮਾਨ ਹੈ”(ਜ਼ਕਰਯਾਹ 4:6)। ਕੁੱਝ ਵੀ ਨਹੀਂ ਦੇ ਲਈ ਪ੍ਰਭੂ ਨੂੰ ਬਹੁਤ ਸਾਰੇ ਜਾਂ ਥੋੜੇ ਲੋਕਾਂ ਦੇ ਦੁਆਰਾ ਬਚਾਉਣ ਅਤੇ ਜਿੱਤ ਪ੍ਰਦਾਨ ਕਰਨ ਤੋਂ ਰੋਕਦਾ ਹੈ। “ਯੁੱਧ ਦੇ ਦਿਨ ਲਈ ਘੋੜਾ ਤਿਆਰ ਕਰੀਦਾ ਹੈ, ਪਰ ਜਿੱਤ ਯਹੋਵਾਹ ਦੀ ਵੱਲੋਂ ਹੁੰਦੀ ਹੈ”(ਕਹਾਉਤਾਂ 21:31)।

ਅੱਜ ਵੀ ਤੁਸੀਂ ਇੱਕ ਲੜਾਈ ਵਿੱਚ ਲੱਗੇ ਹੋਏ ਹੋ – ਹਕੂਮਤਾਂ, ਇਖ਼ਤਿਆਰਾਂ ਅਤੇ ਇਸ ਸੰਸਾਰ ਦੇ ਅੰਧਘੋਰ ਦੇ ਮਹਾਰਾਜਿਆਂ ਅਤੇ ਦੁਸ਼ਟ ਆਤਮਿਆਂ ਨਾਲ ਹੁੰਦੀ ਹੈ ਜੋ ਸਵਰਗੀ ਥਾਵਾਂ ਵਿੱਚ ਹਨ (ਅਫ਼ਸੀਆਂ 6:12)। ਇਹ ਲੜਾਈ ਤੁਹਾਨੂੰ ਪ੍ਰਮੇਸ਼ਵਰ ਦੇ ਵਚਨਾਂ ਨੂੰ ਪੜ੍ਹਕੇ, ਉਨ੍ਹਾਂ ਉੱਤੇ ਮਨਨ ਕਰਕੇ ਅਤੇ ਪ੍ਰਾਰਥਨਾ ਦੇ ਦੁਆਰਾ ਕਰਨੀ ਚਾਹੀਦੀ ਹੈ। ਅਤੇ ਜਦੋਂ ਤੁਸੀਂ ਅਜਿਹਾ ਕਰੋਂਗੇ, ਤਾਂ ਜਰੂਰ ਹੀ ਤੁਸੀਂ ਆਪਣੀਆਂ ਸਾਰੀਆਂ ਲੜਾਈਆਂ ਵਿੱਚ ਜੇਤੂ ਹੋਵੇਂਗੇ।

ਅਬਰਾਹਮ ਲਿੰਕਨ, ਸੰਯੁਕਤ ਰਾਜ ਅਮਰੀਕਾ ਦੇ ਪਹਿਲੇ ਰਾਸ਼ਟਰਪਤੀ, ਨੇ ਧਰਮੀ ਹੋਣ ਅਤੇ ਪਰਮੇਸ਼ੁਰ ਦੇ ਵਚਨ ਵਿੱਚ ਬਹੁਤ ਸਾਰਾ ਸਮਾਂ ਸਮਰਪਿਤ ਕਰਕੇ ਮਹਾਨ ਬੁੱਧੀ ਅਤੇ ਸਮਝ ਪ੍ਰਾਪਤ ਕੀਤੀ, ਅਤੇ ਆਪਣੀਆਂ ਸਾਰੀਆਂ ਲੜਾਈਆਂ ਵਿੱਚ ਜਿੱਤ ਪ੍ਰਾਪਤ ਕੀਤੀ। ਇਸੇ ਤਰ੍ਹਾਂ ਰਾਸ਼ਟਰਪਤੀ ਆਈਜ਼ਨਹਾਵਰ ਦੇਸ਼ ਦੇ ਲਈ ਸਾਰੇ ਵੱਡੇ ਫੈਸਲੇ ਉਸ ਦੇ ਬਾਰੇ ਪ੍ਰਾਰਥਨਾ ਕਰਕੇ ਹੀ ਲੈਂਦੇ ਸੀ। ਕਿਉਂਕਿ ਉਸ ਨੇ ਪਵਿੱਤਰ ਬਾਈਬਲ ਨੂੰ ਆਪਣੇ ਸਾਹਮਣੇ ਰੱਖਿਆ ਹੋਇਆ ਸੀ, ਉਸ ਦੇ ਰਾਸ਼ਟਰਪਤੀ ਪਦ ਦੇ ਦੌਰਾਨ ਸਾਰੀ ਕੌਮ ਖੁਸ਼ਹਾਲ ਸੀ।

ਦਾਨੀਏਲ ਨੇ ਆਪਣਾ ਗਿਆਨ ਅਤੇ ਬੁੱਧੀ, ਪ੍ਰਕਾਸ਼ ਅਤੇ ਵਿਆਖਿਆ ਪਰਮੇਸ਼ੁਰ ਤੋਂ ਪ੍ਰਾਪਤ ਕੀਤੀ (ਦਾਨੀਏਲ 2:30)। ਪ੍ਰਮੇਸ਼ਵਰ ਦੇ ਬੱਚਿਓ, ਪਰਿਵਾਰ ਵਿੱਚ ਜਾਂ ਕੰਮ ਦੇ ਉੱਤੇ ਤੁਹਾਨੂੰ ਜੋ ਵੀ ਫੈਸਲਾ ਲੈਣ ਦੀ ਜ਼ਰੂਰਤ ਹੈ, ਤੁਹਾਡੇ ਲਈ ਪ੍ਰਮੇਸ਼ਵਰ ਦੁਆਰਾ ਦਿੱਤੀ ਗਈ ਬੁੱਧੀ, ਗਿਆਨ ਅਤੇ ਸਮਝ ਦਾ ਹੋਣਾ ਬਹੁਤ ਜ਼ਰੂਰੀ ਹੈ।

ਅਭਿਆਸ ਕਰਨ ਲਈ – “ਇਸ ਲਈ ਜਿਹੜਾ ਮੇਰੇ ਇਹ ਬਚਨ ਸੁਣਦਾ ਅਤੇ ਉਨ੍ਹਾਂ ਉੱਤੇ ਚੱਲਦਾ ਹੈ, ਉਹ ਉਸ ਬੁੱਧਵਾਨ ਵਰਗਾ ਹੈ ਜਿਸ ਨੇ ਆਪਣਾ ਘਰ ਪੱਥਰ ਉੱਤੇ ਬਣਾਇਆ”(ਮੱਤੀ ਦੀ ਇੰਜੀਲ 7:24)।

Leave A Comment

Your Comment
All comments are held for moderation.