No products in the cart.
ਮਈ 19 – ਭਗਤੀ ਦੀ ਉੱਤਮਤਾ!
“ਅਤੇ ਯਕੀਨਨ ਭਗਤੀ ਦਾ ਭੇਤ ਵੱਡਾ ਹੈ”(1 ਤਿਮੋਥਿਉਸ 3:16)।
ਇਸ ਆਧੁਨਿਕ ਯੁੱਗ ਵਿੱਚ, ਅਸੀਂ ਦੇਖਦੇ ਹਾਂ ਕਿ ਝੂਠੇ, ਧੋਖੇਬਾਜ਼ ਅਤੇ ਠੱਗ ਉੱਚ ਅਹੁਦਿਆਂ ਉੱਤੇ ਬਿਰਾਜਮਾਨ ਹਨ। ਅਸੀਂ ਧਰਮੀ ਵਿਅਕਤੀ ਨੂੰ ਤੁੱਛ ਅਤੇ ਮਖੌਲ ਕਰਦੇ ਹੋਏ ਦੇਖਦੇ ਹਾਂ। ਦੁਨੀਆਂ ਪਾਗਲਾਂ ਦੀ ਤਰ੍ਹਾਂ ਪ੍ਰਮੇਸ਼ਵਰ ਦਾ ਮਜ਼ਾਕ ਉਡਾਉਂਦੀ ਹੈ। ਪਰ ਪਵਿੱਤਰ ਸ਼ਾਸਤਰ ਕਹਿੰਦਾ ਹੈ ਕਿ ਭਗਤੀ ਮਹਾਨ ਅਤੇ ਉੱਤਮ ਹੈ।
ਭਗਤੀ ਨੂੰ ਉੱਤਮ ਕਿਉਂ ਮੰਨਿਆ ਜਾਂਦਾ ਹੈ? ਪਵਿੱਤਰ ਸ਼ਾਸ਼ਤਰ ਕਹਿੰਦਾ ਹੈ: “ਪਰ ਇਹ ਜਾਣੋ ਕਿ ਯਹੋਵਾਹ ਨੇ ਪਵਿੱਤਰ ਜਨ ਨੂੰ ਆਪਣੇ ਲਈ ਵੱਖਰਾ ਕਰ ਰੱਖਿਆ ਹੈ”(ਜ਼ਬੂਰਾਂ ਦੀ ਪੋਥੀ 4:3)। ਹਾਲਾਂਕਿ ਭਗਤੀ ਦੇ ਲਾਭ ਸਪੱਸ਼ਟ ਨਹੀਂ ਹੋ ਸਕਦੇ ਹਨ, ਪਰ ਅਸੀਂ ਇਹ ਯਕੀਨ ਕਰ ਸਕਦੇ ਹਾਂ ਕਿ ਧਰਮੀ ਪਰਿਵਾਰਾਂ ਨੂੰ ਪ੍ਰਭੂ ਦੇ ਦੁਆਰਾ ਪਿਆਰ ਅਤੇ ਉੱਚਾ ਕੀਤਾ ਜਾਵੇਗਾ।
ਇੱਕ ਮਸੀਹੀ ਅਧਿਕਾਰੀ ਸੀ, ਜਿਹੜਾ ਸਿਗਰਟਨੋਸ਼ੀ, ਰਿਸ਼ਵਤ ਲੈਣ, ਨਿਆਂ ਨੂੰ ਵਿਗਾੜਨਾ, ਇਸ ਤਰ੍ਹਾਂ ਪ੍ਰਭੂ ਦੇ ਨਾਮ ਦਾ ਅਪਮਾਨ ਕਰਨ ਵਰਗੀਆਂ ਬੁਰਿਆਈਆਂ ਵਿੱਚ ਸ਼ਾਮਿਲ ਸੀ। ਇੱਕ ਦਿਨ ਉਹ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਫੜਿਆ ਗਿਆ ਅਤੇ ਨੌਕਰੀ ਤੋਂ ਕੱਢ ਦਿੱਤਾ ਗਿਆ। ਅਤੇ ਉਸ ਤੋਂ ਬਾਅਦ ਉਸਦੇ ਪਰਿਵਾਰ ਨੂੰ ਤਰਸਯੋਗ ਹਾਲਤ ਵਿੱਚ ਧੱਕ ਦਿੱਤਾ ਗਿਆ। ਉਸ ਪਰਿਵਾਰ ਦੇ ਵਿਰੁੱਧ ਬਹੁਤ ਸਾਰੇ ਸਰਾਪ ਸੀ ਅਤੇ ਉਸਦੇ ਬੱਚਿਆਂ ਨੂੰ ਵੀ ਦੁਸ਼ਟ ਆਤਮਾਵਾਂ ਨੇ ਸਤਾਇਆ।
ਪ੍ਰਮੇਸ਼ਵਰ ਦੇ ਬੱਚਿਓ, ਆਪਣੀ ਭਗਤੀ ਨੂੰ ਕਦੇ ਵੀ ਨਾ ਛੱਡੋ, ਜਾਂ ਰੋਜ਼ਾਨਾ ਪ੍ਰਾਰਥਨਾ ਅਤੇ ਪਰਮੇਸ਼ੁਰ ਦੇ ਵਚਨ ਨੂੰ ਪੜ੍ਹਨ ਤੋਂ ਦੂਰ ਨਾ ਹੋਵੋ। ਕਦੇ ਵੀ ਅਜਿਹੀ ਕੋਈ ਗਤੀਵਿਧੀ ਨਾ ਕਰੋ ਜਿਹੜੀ ਤੁਹਾਡੇ ਜ਼ਮੀਰ ਦੇ ਵਿਰੁੱਧ ਹੈ। ਪ੍ਰਮੇਸ਼ਵਰ ਦੇ ਡਰ ਤੋਂ ਆਪਣੀ ਭਗਤੀ ਦੀ ਰੱਖਿਆ ਕਰੋ।
ਪਵਿੱਤਰ ਸ਼ਾਸਤਰ ਕਹਿੰਦਾ ਹੈ – “ਅਤੇ ਧੰਨਵਾਦੀ ਹੋ ਕੇ ਪਰਮੇਸ਼ੁਰ ਦੇ ਲਈ ਆਪਣੇ ਮਨਾਂ ਵਿੱਚ ਗਾਇਆ ਕਰੋ। ਅਤੇ ਸਭ ਜੋ ਕੁਝ ਤੁਸੀਂ ਕਰੋ ਭਾਵੇਂ ਬਚਨ ਭਾਵੇਂ ਕੰਮ ਸੱਭੋ ਹੀ ਪ੍ਰਭੂ ਯਿਸੂ ਦੇ ਨਾਮ ਉੱਤੇ ਕਰੋ ਅਤੇ ਉਹ ਦੇ ਰਾਹੀਂ ਪਿਤਾ ਪਰਮੇਸ਼ੁਰ ਪਿਤਾ ਦਾ ਧੰਨਵਾਦ ਕਰੋ”(ਕੁਲੁੱਸੀਆਂ 3:16,17)।
ਹੋ ਸਕਦਾ ਹੈ ਕਿ ਤੁਹਾਡੀ ਧਾਰਮਿਕਤਾ ਅਤੇ ਭਗਤੀ ਦੇ ਲਈ ਤੁਹਾਡਾ ਮਜ਼ਾਕ ਉਡਾਇਆ ਜਾ ਸਕਦਾ ਹੈ। ਉਹ ਤੁਹਾਡੇ ਨਾਲ ਇਹ ਕਹਿੰਦੇ ਹੋਏ ਵੀ ਸਵਾਲ ਕਰ ਸਕਦੇ ਹਨ: ‘ਤੁਸੀਂ ਆਪਣੀ ਭਗਤੀ ਨਾਲ ਅਸਲ ਵਿੱਚ ਕੀ ਪ੍ਰਾਪਤ ਕੀਤਾ ਹੈ? ਤੁਸੀਂ ਆਪਣੀ ਧਾਰਮਿਕਤਾ ਦੇ ਨਾਲ ਕਿਹੜੀ ਮਹਾਨਤਾ ਪ੍ਰਾਪਤ ਕੀਤੀ ਹੈ?’। ਉਹ ਕਹਿ ਸਕਦੇ ਹਨ ਕਿ ਤੁਸੀਂ ਨਹੀਂ ਜਾਣਦੇ ਕਿ ਇਸ ਦੁਨੀਆਂ ਵਿੱਚ ਕਿੰਨਾਂ ਅਨੰਦ ਆਉਂਦਾ ਹੈ ਜਾਂ ਤੁਸੀਂ ਪਾਗਲ ਹੋ। ਪਰ ਇੱਕ ਦਿਨ ਅਜਿਹਾ ਆਵੇਗਾ, ਜਦੋਂ ਯਹੋਵਾਹ ਤੁਹਾਨੂੰ ਤੁਹਾਡੇ ਸਾਰੇ ਵਿਰੋਧੀਆਂ ਨਾਲੋਂ ਉੱਚਾ ਕਰੇਗਾ।
ਪ੍ਰਮੇਸ਼ਵਰ ਦੇ ਬੱਚਿਓ, ਮੌਜ਼ੂਦਾ ਹਾਲਾਤਾਂ ਨੂੰ ਦੇਖਦੇ ਹੋਏ ਆਪਣੇ ਦਿਲ ਵਿੱਚ ਕਦੇ ਥੱਕੋ ਨਾ। ਤੁਹਾਡੀ ਉੱਤੇ ਜਿਹੜੀ ਸ਼ਰਮਿੰਦਗੀ ਅਤੇ ਨਿੰਦਿਆਂ ਸੁੱਟੀ ਜਾਂਦੀ ਹੈ। ਉਸ ਤੋਂ ਨਿਰਾਸ਼ ਨਾ ਹੋਵੋ। ਭਗਤੀ ਵਿੱਚ ਦ੍ਰਿੜ੍ਹ ਰਹੋ। ਜਿਵੇਂ ਕਿ ਅਸੀਂ ਪਵਿੱਤਰ ਸ਼ਾਸਤਰ ਵਿੱਚ ਪੜ੍ਹਦੇ ਹਾਂ, ਅੱਯੂਬ ਆਪਣੀ ਭਗਤੀ ਵਿੱਚ ਪੱਕਾ ਸੀ ਅਤੇ ਇਸ ਤਰ੍ਹਾਂ ਉਹ ਦੋਹਰੀ ਬਰਕਤ ਪ੍ਰਾਪਤ ਕਰਨ ਦੇ ਯੋਗ ਸੀ।
ਅਭਿਆਸ ਕਰਨ ਲਈ – “ਕੋਈ ਗੰਦੀ ਗੱਲ ਤੁਹਾਡੇ ਮੂੰਹੋਂ ਨਾ ਨਿੱਕਲੇ ਸਗੋਂ ਜ਼ਰੂਰਤ ਅਨੁਸਾਰ ਉਹ ਗੱਲ ਨਿੱਕਲੇ ਜਿਹੜੀ ਹੋਰਨਾਂ ਦੀ ਉੱਨਤੀ ਲਈ ਚੰਗੀ ਹੋਵੇ ਕਿ ਸੁਣਨ ਵਾਲਿਆਂ ਉੱਤੇ ਕਿਰਪਾ ਹੋਵੇ!”(ਅਫ਼ਸੀਆਂ 4:29)।