Appam - Punjabi

ਮਈ 17 – ਕਿਰਪਾ ਦੀ ਉੱਤਮਤਾ!

“ਅਤੇ ਪਰਮੇਸ਼ੁਰ ਨੇ ਸਾਨੂੰ ਉਸ ਦੇ ਨਾਲ ਉੱਠਾਇਆ ਅਤੇ ਸਾਨੂੰ ਮਸੀਹ ਯਿਸੂ ਵਿੱਚ ਸਵਰਗੀ ਥਾਵਾਂ ਉੱਤੇ ਉਸ ਦੇ ਨਾਲ ਬਿਠਾਇਆ! ਕਿ ਉਸ ਦਿਆਲਗੀ ਨਾਲ ਜੋ ਮਸੀਹ ਯਿਸੂ ਵਿੱਚ ਸਾਡੇ ਉੱਤੇ ਹੈ ਉਹ ਆਉਣ ਵਾਲਿਆਂ ਯੁੱਗਾਂ ਵਿੱਚ ਆਪਣੀ ਕਿਰਪਾ ਦਾ ਬੇਹੱਦ ਧਨ ਪਰਗਟ ਕਰੇ!”(ਅਫ਼ਸੀਆਂ 2:6,7)।

ਜਦੋਂ ਕਿ ਰਸੂਲ ਪੌਲੁਸ ਦੀਆਂ ਸਾਰੀਆਂ ਪੱਤ੍ਰੀਆਂ ਉੱਤਮ ਹਨ, ਅਫ਼ਸੀਆਂ ਦੇ ਨਾਮ ਤੇ ਲਿਖੀ ਪੱਤ੍ਰੀ ਵਿੱਚ ਇੱਕ ਵਿਸ਼ੇਸ਼ ਮਹੱਤਵ ਹੈ। ਉਸ ਪੱਤ੍ਰੀ ਵਿੱਚ, ਤੁਸੀਂ ਉਨ੍ਹਾਂ ਮਹਾਨ ਬਰਕਤਾਂ ਦੇ ਬਾਰੇ ਜਾਣ ਸਕਦੇ ਹੋ ਜਿਹੜੀਆਂ ਤੁਹਾਡੇ ਕੋਲ ਮਸੀਹ ਵਿੱਚ ਹਨ।

ਪ੍ਰਮੇਸ਼ਵਰ ਦੀ ਤੁਹਾਡੇ ਉੱਤੇ ਜਿਹੜੀ ਕਿਰਪਾ ਹੈ, ਉਹ ਇੰਨੀ ਮਹਾਨ ਅਤੇ ਅਦਭੁੱਤ ਹੈ, ਅਤੇ ਇੱਥੇ ਅਜਿਹਾ ਕੁੱਝ ਵੀ ਨਹੀਂ ਹੈ ਜਿਸ ਨਾਲ ਤੁਸੀਂ ਇਸਦੀ ਤੁਲਨਾ ਕਰ ਸਕੋ। ਇਹ ਸਿਰਫ਼ ਉਸਦੀ ਕਿਰਪਾ ਹੈ ਜਿਹੜੀ ਸਾਨੂੰ ਫੜ ਕੇ ਰੱਖਦੀ ਹੈ ਅਤੇ ਰੋਜ਼ਾਨਾ ਸਾਡੀ ਅਗਵਾਈ ਕਰ ਰਹੀ ਹੈ।

ਇੱਕ ਵਿਅਕਤੀ ਸੀ ਜਿਹੜਾ ਆਪਣੀ ਮਿਹਨਤ ਅਤੇ ਬੁੱਧੀ ਨਾਲ ਜੀਵਨ ਵਿੱਚ ਉੱਪਰ ਉੱਠਿਆ। ਪਰ ਉਹ ਯਿਸੂ ਮਸੀਹ ਨਾਲ ਨਫ਼ਰਤ ਕਰਦਾ ਸੀ, ਅਤੇ ਪਰਮੇਸ਼ੁਰ ਦੇ ਸੇਵਕਾਂ ਨੂੰ ਵੀ ਆਪਣੇ ਘਰ ਵਿੱਚ ਵੜਨ ਨਹੀਂ ਦਿੰਦਾ ਸੀ। ਉਸਨੇ ਸ਼ਰਾਬ ਪੀ ਕੇ, ਨਸ਼ੇ ਵਿੱਚ ਅਤੇ ਭੈੜੇ ਤਰੀਕਿਆਂ ਨਾਲ ਚੱਲਣ ਵਾਲਾ ਜੀਵਨ ਬਤੀਤ ਕੀਤਾ। ਭਾਵੇਂ ਕਿ ਬਹੁਤ ਸਾਰੇ ਲੋਕਾਂ ਨੇ ਉਸ ਦੇ ਛੁਟਕਾਰੇ ਲਈ ਪ੍ਰਾਰਥਨਾ ਕੀਤੀ, ਫਿਰ ਵੀ ਉਹ ਆਪਣੇ ਪਾਪੀ ਤਰੀਕਿਆਂ ਵਿੱਚ ਉਲਝਦਾ ਰਿਹਾ। ਆਖ਼ਰਕਾਰ ਉਸਦੇ ਦੋਵੇਂ ਗੁਰਦੇ ਫੇਲ ਹੋ ਗਏ। ਇਸ ਨੂੰ ਠੀਕ ਕਰਨ ਵਾਲੀ ਪਹਿਲੀ ਸਰਜਰੀ ਸਫਲ ਨਹੀਂ ਰਹੀ। ਇਹ ਦੂਸਰੀ ਸਰਜਰੀ ਦੇ ਨਾਲ ਵੀ ਅਜਿਹਾ ਹੀ ਸੀ, ਪਹਿਲੀ ਸਰਜਰੀ ਦੇ ਕੁੱਝ ਦਿਨਾਂ ਦੇ ਅੰਦਰ ਕੀਤੀ ਗਈ ਸੀ। ਹਾਲਾਂਕਿ, ਤੀਸਰੀ ਸਰਜਰੀ ਵਿੱਚ, ਪ੍ਰਭੂ ਨੇ ਆਪਣੀ ਕਿਰਪਾ ਨਾਲ ਉਸਦੀ ਸਿਹਤ ਨੂੰ ਬਹਾਲ ਕਰ ਦਿੱਤਾ। ਪ੍ਰਭੂ ਨੇ ਉਸ ਵਿਅਕਤੀ ਨਾਲ ਉਸਦੀ ਮੌਤ ਦੀ ਘਾਟੀ ਵਿੱਚ ਵੀ ਮੁਲਾਕਾਤ ਕੀਤੀ ਅਤੇ ਉਸਦੀ ਆਤਮਾ ਨੂੰ ਸਦੀਪਕ ਮੌਤ ਤੋਂ ਛੁਡਾਇਆ।

ਇਸ ਤੋਂ ਬਾਅਦ ਜਦੋਂ ਲੋਕਾਂ ਨੇ ਉਸ ਤੋਂ ਉਸਦੇ ਛੁਟਕਾਰੇ ਦੇ ਤਜ਼ਰਬੇ ਦੇ ਬਾਰੇ ਪੁੱਛਿਆ, ਤਾਂ ਉਸਨੇ ਆਪਣੇ ਆਪ ਨੂੰ ਨਮਰ ਕੀਤਾ ਅਤੇ ਕਿਹਾ: ‘ਕਿਰਪਾ ਨਾਲ’। ਉਸ ਵਿਅਕਤੀ ਤੋਂ ਅਜਿਹਾ ਸ਼ਬਦ ਸੁਣ ਕੇ ਸੱਚਮੁੱਚ ਹੈਰਾਨੀ ਹੋਈ। ਉਹ, ਜਿਸ ਨੂੰ ਪ੍ਰਭੂ ਦੁਆਰਾ ਛੁਡਾਇਆ ਸੀ, ਕੇਵਲ ਇੱਕ ਹੀ ਚੀਜ਼ ਦੇ ਬਾਰੇ ਜਾਣਦਾ ਸੀ ਅਤੇ ਉਹ ਸੀ ‘ਕਿਰਪਾ’।

ਕੋਈ ਵੀ ਵਿਅਕਤੀ ਆਪਣੀ ਦੌਲਤ, ਵਿੱਦਿਆ ਜਾਂ ਚੰਗੇ ਕੰਮਾਂ ਦੇ ਦੁਆਰਾ ਆਪਣੀ ਆਤਮਾ ਨੂੰ ਮੁਕਤੀ ਪ੍ਰਾਪਤ ਨਹੀਂ ਕਰਵਾ ਸਕਦਾ ਹੈ। ਪ੍ਰਮੇਸ਼ਵਰ ਦੀ ਕਿਰਪਾ ਨਾਲ ਹੀ ਉਹ ਬਚ ਸਕਦਾ ਹੈ। ਪਵਿੱਤਰ ਸ਼ਾਸਤਰ ਵਿੱਚ, ਰਾਜਾ ਦਾਊਦ ਨੇ ਕਿਸੇ ਹੋਰ ਦੀ ਤੁਲਨਾ ਵਿੱਚ ਕਿਰਪਾ ਦੇ ਬਾਰੇ ਬਹੁਤ ਕੁੱਝ ਲਿਖਿਆ ਹੈ। ਉਸਨੇ ਪੂਰੇ ਜ਼ਬੂਰਾਂ ਵਿੱਚ ਸੈਂਕੜੇ ਵਾਰ ਕਿਰਪਾ ਦੇ ਬਾਰੇ ਵਰਣਨ ਕੀਤਾ ਹੈ।

ਪ੍ਰਮੇਸ਼ਵਰ ਦੇ ਬੱਚਿਓ, ਪ੍ਰਮੇਸ਼ਵਰ ਦੀ ਕਿਰਪਾ ਉੱਤੇ ਧਿਆਨ ਦਿਓ, ਅਤੇ ਉਸਦੀ ਕਿਰਪਾ ਨੂੰ ਫੜੀ ਰੱਖੋ। ਪਵਿੱਤਰ ਸ਼ਾਸਤਰ ਕਹਿੰਦਾ ਹੈ: “ਇਹ ਯਹੋਵਾਹ ਦੀ ਅੱਤ ਦਯਾ ਹੈ ਕਿ ਅਸੀਂ ਮੁੱਕ ਨਹੀਂ ਗਏ, ਕਿਉਂ ਜੋ ਉਸ ਦੀ ਦਯਾ ਅਟੁੱਟ ਹੈ! ਉਹ ਹਰ ਸਵੇਰ ਨੂੰ ਨਵੀਂ ਹੁੰਦੀ ਜਾਂਦੀ ਹੈ, ਤੇਰੀ ਵਫ਼ਾਦਾਰੀ ਵੱਡੀ ਮਹਾਨ ਹੈ”(ਵਿਰਲਾਪ 3:22,23)।

ਅਭਿਆਸ ਕਰਨ ਲਈ – “ਉਹ ਤੇਰੀ ਜਿੰਦ ਨੂੰ ਟੋਏ ਤੋਂ ਛੁਟਕਾਰਾ ਦਿੰਦਾ ਹੈ, ਉਹ ਤੇਰੇ ਸਿਰ ਉੱਤੇ ਦਯਾ ਤੇ ਰਹਮ ਦਾ ਮੁਕਟ ਰੱਖਦਾ ਹੈ। ਉਹ ਭਲਿਆਈ ਨਾਲ ਤੇਰੇ ਮੂੰਹ ਨੂੰ ਰਜਾਉਂਦਾ ਹੈ”(ਜ਼ਬੂਰਾਂ ਦੀ ਪੋਥੀ 103:4,5)।

Leave A Comment

Your Comment
All comments are held for moderation.