No products in the cart.
ਮਈ 11 – ਉਹ ਜਿਹੜੀਆਂ ਉਤਾਹਾਂ ਦੀਆਂ ਗੱਲਾਂ ਹਨ!
“ਉਤਾਹਾਂ ਦੀਆਂ ਗੱਲਾਂ ਉੱਤੇ ਮਨ ਲਾਓ, ਨਾ ਉਨ੍ਹਾਂ ਉੱਤੇ ਜਿਹੜੀਆਂ ਧਰਤੀ ਤੇ ਹਨ”(ਕੁਲੁੱਸੀਆਂ 3:2)।
ਕੰਮ ਕਰਨ ਵਾਲੀ ਜਗ੍ਹਾ ਉੱਤੇ, ਕੋਈ ਵੀ ਨੀਵੇਂ ਪੱਧਰ ਦੀ ਨੌਕਰੀ ਨੂੰ ਲੰਬੇ ਸਮੇਂ ਤੱਕ ਜਾਰੀ ਰੱਖਣਾ ਪਸੰਦ ਨਹੀਂ ਕਰੇਗਾ। ਉਹ ਤਰੱਕੀ ਪ੍ਰਾਪਤ ਕਰਨਾ ਅਤੇ ਆਪਣੇ ਕਰੀਅਰ ਵਿੱਚ ਅੱਗੇ ਵਧਣਾ ਪਸੰਦ ਕਰੇਗਾ। ਇਸੇ ਤਰ੍ਹਾਂ, ਤੁਹਾਨੂੰ ਆਪਣੇ ਆਤਮਿਕ ਵਿਕਾਸ ਦੇ ਮੌਜ਼ੂਦਾ ਪੱਧਰ ਤੋਂ ਕਦੇ ਵੀ ਸੰਤੁਸ਼ਟ ਨਹੀਂ ਹੋਣਾ ਚਾਹੀਦਾ ਹੈ, ਸਗੋਂ ਉੱਚ ਪੱਧਰ ਦੇ ਤਜਰਬਿਆਂ ਅਤੇ ਉੱਪਰੋਂ ਬਰਕਤਾਂ ਦੀ ਤਲਾਸ਼ ਕਰਨੀ ਚਾਹੀਦੀ ਹੈ।
ਇੱਥੇ ਇੱਕ ਵਿਅਕਤੀ ਸੀ ਜਿਹੜਾ ਇੱਕ ਦੁਕਾਨ ਤੇ ਘੜੀ ਖਰੀਦਣ ਗਿਆ ਸੀ। ਦੁਕਾਨ ਦੇ ਮਾਲਕ ਨੇ ਉਸ ਨੂੰ ਦੋ ਵੱਖ-ਵੱਖ ਮਾਡਲ ਦਿਖਾਏ। ਦੋਵੇਂ ਘੜੀਆਂ ਇੱਕੋ ਜਿਹੀਆਂ ਲੱਗਦੀਆਂ ਸੀ ਅਤੇ ਇੱਕੋ ਹੀ ਬ੍ਰਾਂਡ ਦੀਆਂ ਸੀ। ਅਤੇ ਉਹ ਦੋਨਾਂ ਦੇ ਵਿੱਚ ਕੋਈ ਫਰਕ ਨਹੀਂ ਲੱਭ ਸਕਿਆ।
ਰਿਟੇਲਰ ਨੇ ਉਸਨੂੰ ਦੱਸਿਆ ਕਿ ਜਿੱਥੇ ਇੱਕ ਮਾਡਲ ਦੀ ਕੀਮਤ ਇੱਕ ਹਜ਼ਾਰ ਰੁਪਏ ਸੀ, ਉੱਥੇ ਹੀ ਦੂਸਰੇ ਦੀ ਕੀਮਤ ਤਿੰਨ ਹਜ਼ਾਰ ਰੁਪਏ ਸੀ, ਅਤੇ ਵਾਰੰਟੀ ਸਿਰਫ਼ ਵੱਧ ਕੀਮਤ ਵਾਲੇ ਮਾਡਲ ਦੇ ਲਈ ਉਪਲੱਬਧ ਹੈ। ਹੁਣ ਤੱਕ, ਗਾਹਕ ਸਮਝ ਸਕਦੇ ਸੀ ਕਿ ਘੱਟ ਕੀਮਤ ਵਾਲਾ ਮਾਡਲ ਡੁਪਲੀਕੇਟ ਸੀ ਅਤੇ ਦੂਸਰਾ ਅਸਲੀ ਸੀ।
ਉਸੇ ਤਰ੍ਹਾਂ, ਇਹ ਦੁਨੀਆਂ ਨਕਲੀ ਨੂੰ ਵੀ ਅਸਲੀ ਬਣਾ ਕੇ ਪੇਸ਼ ਕਰਦੀ ਹੈ। ਪ੍ਰਭੂ ਸਾਨੂੰ ਸਿਰਫ਼ ਉਹੀ ਚੀਜ਼ਾਂ ਦਿਖਾਉਂਦੇ ਹਨ ਜਿਹੜੀਆਂ ਉੱਪਰ ਹਨ, ਜਦੋਂ ਕਿ ਸ਼ੈਤਾਨ ਲੋਕਾਂ ਨੂੰ ਇਸ ਦੁਨੀਆਂ ਦੀਆਂ ਚੀਜ਼ਾਂ ਦਿਖਾ ਕੇ ਧੋਖਾ ਦਿੰਦਾ ਹੈ, ਜਿਹੜੀਆਂ ਕਿ ਨਾਸ਼ਵਾਨ ਹਨ। ਸ਼ੈਤਾਨ ਦੁਨਿਆਵੀਂ ਇੱਛਾਵਾਂ ਅਤੇ ਸੁੱਖਾਂ ਨੂੰ ਦਰਸਾਉਂਦਾ ਹੈ। ਪਰ ਸਾਡਾ ਪ੍ਰਭੂ ਸਵਰਗੀ ਅਨੰਦ ਪ੍ਰਦਾਨ ਕਰਦਾ ਹੈ। ਤੁਹਾਡੀਆਂ ਅੱਖਾਂ ਹਮੇਸ਼ਾ ਉਨ੍ਹਾਂ ਚੀਜ਼ਾਂ ਉੱਤੇ ਕੇਂਦਰਿਤ ਹੋਣ ਜਿਹੜੀਆਂ ਉੱਪਰ ਹਨ, ਜਿਹੜੀਆਂ ਉੱਤਮ ਹਨ ਅਤੇ ਜਿਹੜੀਆਂ ਸਦਾ ਦੇ ਲਈ ਹਨ!
ਏਸਾਓ ਅਤੇ ਯਾਕੂਬ ਭਰਾ ਸੀ। ਏਸਾਓ ਦੀਆਂ ਅੱਖਾਂ ਸਿਰਫ਼ ਅਸਥਾਈ ਖੁਸ਼ੀ ਅਤੇ ਪੂਰਤੀ ਨੂੰ ਦੇਖ ਰਹੀਆਂ ਸੀ। ਸਿਰਫ਼ ਇੱਕ ਭੋਜਨ ਪ੍ਰਾਪਤ ਕਰਨ ਦੇ ਲਈ, ਉਸਨੇ ਇਨਕਾਰ ਕੀਤਾ ਅਤੇ ਆਪਣੇ ਪਹਿਲੌਠੇ ਹੋਣ ਦੇ ਅਧਿਕਾਰ ਨੂੰ ਅਣਡਿੱਠ ਕੀਤਾ। ਪਰ ਯਾਕੂਬ ਅਜਿਹਾ ਨਹੀਂ ਸੀ, ਕਿਉਂਕਿ ਉਹ ਉੱਪਰ ਦੀਆਂ ਗੱਲਾਂ ਉੱਤੇ ਧਿਆਨ ਕਰਦਾ ਸੀ ਅਤੇ ਉਸ ਨੂੰ ਪ੍ਰਾਪਤ ਕਰਨ ਦੇ ਲਈ ਕੋਈ ਵੀ ਬਲੀਦਾਨ ਕਰਨ ਦੇ ਲਈ ਤਿਆਰ ਸੀ।
ਇੱਥੇ ਇੱਕ ਪੁਰਾਣਾ ਤਾਮਿਲ ਗੀਤ ਹੈ, ਜਿਹੜਾ ਆਖਦਾ ਹੈ: ‘ਮੈਂ ਦੁਨਿਆਵੀਂ ਚੀਜ਼ਾਂ ਦੇ ਪਿੱਛੇ ਕਦੇ ਨਹੀਂ ਜਾਵਾਂਗਾ ਅਤੇ ਇਸ ਤਰ੍ਹਾਂ ਕੀਮਤੀ ਹੀਰੇ ਦੀ ਨਜ਼ਰ ਗੁਆਵਾਂਗਾ’। ਇੱਥੇ ਧਰਤੀ ਦੁਨਿਆਵੀ ਕਾਮਨਾਵਾਂ, ਅੱਖਾਂ ਦੀ ਲਾਲਸਾ ਅਤੇ ਮਾਸ ਦੀ ਲਾਲਸਾ ਨੂੰ ਦਰਸਾਉਂਦੀ ਹੈ। ਤੁਹਾਨੂੰ ਕਦੇ ਵੀ ਦੁਨੀਆਂ ਦੇ ਪਾਪਾਂ ਵਿੱਚ ਸ਼ਾਮਿਲ ਨਹੀਂ ਹੋਣਾ ਚਾਹੀਦਾ ਅਤੇ ਪ੍ਰਭੂ ਯਿਸੂ ਦੁਆਰਾ ਦਿੱਤੀ ਗਈ ਕੀਮਤੀ ਮੁਕਤੀ ਨੂੰ ਗੁਆਉਣਾ ਨਹੀਂ ਚਾਹੀਦਾ ਹੈ। ਕਿਉਂਕਿ ਉਹ ਸਭ ਤੋਂ ਕੀਮਤੀ, ਸਰਵਉੱਚ ਅਤੇ ਉਹ ਹੈ ਜਿਹੜਾ ਹਮੇਸ਼ਾ ਅਤੇ ਸਦੀਪਕ ਕਾਲ ਤੱਕ ਤੁਹਾਡੇ ਨਾਲ ਰਹੇਗਾ।
ਪ੍ਰਮੇਸ਼ਵਰ ਦੇ ਬੱਚਿਓ, ਤੁਸੀਂ ਆਪਣੀ ਜ਼ਿੰਦਗੀ ਵਿੱਚ ਕੀ ਮਹੱਤਵਪੂਰਣ ਮੰਨਦੇ ਹੋ? ਕੀ ਤੁਸੀਂ ਦੁਨੀਆਂ ਦੀਆਂ ਚੀਜ਼ਾਂ ਉੱਤੇ ਜਾਂ ਉੱਪਰ ਦੀਆਂ ਚੀਜ਼ਾਂ ਉੱਤੇ ਧਿਆਨ ਕਰਦੇ ਹੋ? ਉਤਾਂਹ ਦੀਆਂ ਚੀਜ਼ਾਂ ਦੀ ਖੋਜ ਕਰੋ, ਜਿਹੜੀਆਂ ਪ੍ਰਭੂ ਦੀਆਂ ਹਨ।
ਅਭਿਆਸ ਕਰਨ ਲਈ – “ਸਵਰਗ ਵਿੱਚ ਮੇਰਾ ਹੋਰ ਕੌਣ ਹੈ? ਅਤੇ ਧਰਤੀ ਉੱਤੇ ਤੈਥੋਂ ਬਿਨ੍ਹਾਂ ਮੈਂ ਕਿਸੇ ਹੋਰ ਨੂੰ ਲੋਚਦਾ ਨਹੀਂ”(ਜ਼ਬੂਰਾਂ ਦੀ ਪੋਥੀ 73:25)।