No products in the cart.
ਮਈ 07 – ਉੱਤਮ ਨਾਮ!
“ਹੇ ਯਹੋਵਾਹ, ਸਾਡੇ ਪ੍ਰਭੂ, ਸਾਰੀ ਧਰਤੀ ਉੱਤੇ ਤੇਰਾ ਨਾਮ ਕਿੰਨ੍ਹਾਂ ਹੀ ਸ਼ਾਨਦਾਰ ਹੈ, ਜਿਸ ਨੇ ਆਪਣੇ ਤੇਜ ਨੂੰ ਅਕਾਸ਼ ਉੱਤੇ ਰੱਖਿਆ ਹੈ”(ਜ਼ਬੂਰਾਂ ਦੀ ਪੋਥੀ 8:1)।
ਧਰਤੀ ਉੱਤੇ ਆਪਣੇ ਜੀਵਨ ਵਿੱਚ, ਰਾਜਾ ਦਾਊਦ ਨੇ ਬਹੁਤ ਸਾਰੀਆਂ ਲੜਾਈਆਂ ਜਿੱਤੀਆਂ ਸੀ ਅਤੇ ਹੋ ਸਕਦਾ ਹੈ ਕਿ ਉਸਨੇ ਬਹੁਤ ਸਾਰੇ ਸ਼ਾਨਦਾਰ ਪਲ ਅਤੇ ਉੱਤਮ ਮੁਕੁਟ ਦੇਖੇ ਹੋਣਗੇ। ਉਸ ਦੇ ਕੋਲ ਵੱਡੇ-ਵੱਡੇ ਮਹਿਲ, ਜਾਇਦਾਦ ਅਤੇ ਦੌਲਤ ਵੀ ਰਹੀ ਹੋਵੇਗੀ।
ਪਰ ਇੰਨਾਂ ਸਭ ਤੋਂ ਵੱਧ ਕੇ, ਉਸਨੇ ਸਿਰਫ਼ ਪ੍ਰਭੂ ਦੇ ਨਾਮ ਨੂੰ ਹੀ ਸਭ ਤੋਂ ਵਡਿਆਈ ਯੋਗ ਅਤੇ ਉੱਤਮ ਮੰਨਿਆਂ ਸੀ। ਉਸ ਨੇ ਖੁਸ਼ੀ-ਖੁਸ਼ੀ ਉਸ ਦੀ ਉਸਤਤ ਕਰਦੇ ਹੋਏ ਕਿਹਾ: “ਹੇ ਯਹੋਵਾਹ, ਸਾਡੇ ਪ੍ਰਭੂ, ਸਾਰੀ ਧਰਤੀ ਉੱਤੇ ਤੇਰਾ ਨਾਮ ਕਿੰਨਾ ਹੀ ਸ਼ਾਨਦਾਰ ਹੈ”।
ਤੁਹਾਡੀ ਮਹਿਮਾ ਇਸ ਲਈ ਹੈ ਕਿਉਂਕਿ ਤੁਹਾਨੂੰ ਪ੍ਰਭੂ ਦੇ ਨਾਮ ਨਾਲ ਬੁਲਾਇਆ ਜਾਂਦਾ ਹੈ। ਯਹੋਵਾਹ ਦੇ ਨਾਲ ਜਿਹੜੀ ਵਾਚਾ ਬੰਨ੍ਹੀ ਹੈ। ਉਸਦੇ ਕਾਰਨ ਉਸਦਾ ਨਾਮ ਤੁਹਾਨੂੰ ਦਿੱਤਾ ਗਿਆ ਹੈ। ਮਾਲਕੀ ਦੀ ਭਾਵਨਾ ਨੂੰ ਦੇਖੋ ਜਦੋਂ ਪ੍ਰਭੂ ਸਾਨੂੰ “ਮੇਰੀ ਪਰਜਾ ਜੋ ਮੇਰੇ ਨਾਮ ਤੇ ਕਹਾਉਂਦੀ ਹੈ”(2 ਇਤਿਹਾਸ 7:14)।
ਇੱਕ ਔਰਤ ਗਰੀਬ ਅਤੇ ਬਿਨਾਂ ਜਿਆਦਾ ਸਿੱਖਿਆ ਦੇ ਹੋ ਸਕਦੀ ਹੈ। ਪਰ ਜਿਸ ਸਮੇਂ ਕੋਈ ਅਮੀਰ ਆਦਮੀ ਉਸ ਨਾਲ ਵਿਆਹ ਕਰਵਾ ਲੈਂਦਾ ਹੈ, ਉਸ ਦਾ ਨਾਂ ਉਸ ਔਰਤ ਨੂੰ ਦੇ ਦਿੱਤਾ ਜਾਂਦਾ ਹੈ। ਅਤੇ ਜਦੋਂ ਵੀ ਉਹ ਕਿਸੇ ਦਸਤਾਵੇਜ਼ ਉੱਤੇ ਦਸਤਖ਼ਤ ਕਰਦੀ ਹੈ, ਤਾਂ ਉਹ ਆਪਣੇ ਨਾਮ ਤੇ ਆਪਣੇ ਪਤੀ ਦੇ ਉਪਨਾਮ ਦੇ ਨਾਲ ਦਸਤਖ਼ਤ ਕਰਦੀ ਹੈ – ਜਿਹੜਾ ਉਸਨੂੰ ਆਦਰ ਦਿੰਦਾ ਹੈ ਅਤੇ ਉਸਦੀ ਨਵੀਂ ਸਥਿਤੀ ਨੂੰ ਦਰਸਾਉਂਦਾ ਹੈ।
ਜਦੋਂ ਇੱਕ ਔਰਤ ਦਾ ਰੁਤਬਾ ਅਤੇ ਇੱਜ਼ਤ ਇੰਨੀ ਉੱਚੀ ਹੋ ਸਕਦੀ ਹੈ, ਸਿਰਫ਼ ਉਸਦੇ ਪਤੀ ਦੇ ਨਾਮ ‘ਤੇ, ਤੁਸੀਂ ਕਲਪਨਾ ਕਰ ਸਕਦੇ ਹੋ ਕਿ ਪ੍ਰਭੂ ਦੇ ਨਾਮ ਤੋਂ ਤੁਹਾਨੂੰ ਕਿਸ ਤਰ੍ਹਾਂ ਦੀ ਤਰੱਕੀ ਅਤੇ ਉੱਤਮਤਾ ਪ੍ਰਾਪਤ ਹੋਵੇਗੀ! ਪਵਿੱਤਰ ਸ਼ਾਸਤਰ ਕਹਿੰਦਾ ਹੈ: “ਯਹੋਵਾਹ ਦਾ ਨਾਮ ਇੱਕ ਪੱਕਾ ਬੁਰਜ ਹੈ, ਧਰਮੀ ਭੱਜ ਕੇ ਉਹ ਦੇ ਵਿੱਚ ਜਾਂਦਾ ਤੇ ਬਚਿਆ ਰਹਿੰਦਾ ਹੈ”(ਕਹਾਉਤਾਂ 18:10)।
ਨਵੇਂ ਨੇਮ ਵਿੱਚ, ਯਿਸੂ ਨੇ ਆਪਣੇ ਚੇਲਿਆਂ ਨੂੰ ਉਸ ਦੇ ਨਾਮ ਦੀ ਵਰਤੋਂ ਕਰਨ ਦੇ ਲਈ ਕਿਹਾ। ਯਿਸੂ ਨੇ ਕਿਹਾ: ‘ਜੇਕਰ ਤੁਸੀਂ ਮੇਰੇ ਨਾਮ ਤੇ ਕੁਝ ਮੰਗੋਗੇ, ਤਾਂ ਮੈਂ ਦੇਵਾਂਗਾ। ਫਿਰ ਪੁੱਤਰ ਰਾਹੀਂ ਪਿਤਾ ਦੀ ਵਡਿਆਈ ਹੋਵੇਗੀ”(ਯੂਹੰਨਾ ਦੀ ਇੰਜੀਲ 14:13)।
“ਮੈਂ ਤੁਹਾਨੂੰ ਸੱਚ ਦੱਸਦਾ ਹਾਂ ਕਿ ਜੋ ਕੁਝ ਵੀ ਤੁਸੀਂ ਪਿਤਾ ਤੋਂ ਮੇਰੇ ਨਾਮ ਤੇ ਮੰਗੋਂਗੇ ਉਹ ਤੁਹਾਨੂੰ ਦੇਵੇਗਾ”(ਯੂਹੰਨਾ ਦੀ ਇੰਜੀਲ 16:23)। “ਜੋ ਸਵਰਗ ਅਤੇ ਧਰਤੀ ਉੱਤੇ ਅਤੇ ਧਰਤੀ ਦੇ ਹੇਠਾਂ ਹਨ, ਯਿਸੂ ਦੇ ਨਾਮ ਵਿੱਚ ਹਰ ਗੋਡਾ ਨਿਵਾਇਆ ਜਾਵੇ। ਅਤੇ ਹਰ ਜ਼ਬਾਨ ਪਰਮੇਸ਼ੁਰ ਪਿਤਾ ਦੀ ਵਡਿਆਈ ਲਈ ਮੰਨ ਲਵੇ ਜੋ ਯਿਸੂ ਮਸੀਹ ਪ੍ਰਭੂ ਹੈ”(ਫਿਲਿੱਪੀਆਂ 2:10,11)।
ਪ੍ਰਮੇਸ਼ਵਰ ਦੇ ਬੱਚਿਓ, ਆਪਣੇ ਜੀਵਨ ਵਿੱਚ ਤੁਹਾਨੂੰ ਉਹ ਲੱਭਣਾ ਚਾਹੀਦਾ ਹੈ ਜਿਹੜਾ ਸਤਿਕਾਰਯੋਗ ਅਤੇ ਉੱਤਮ ਹੋਵੇ ਅਤੇ ਉਸਨੂੰ ਪ੍ਰਾਪਤ ਕਰਨਾ ਚਾਹੀਦਾ ਹੈ। “ਸੋ ਜੇ ਤੁਸੀਂ ਮਸੀਹ ਦੇ ਨਾਲ ਜਿਉਂਦੇ ਕੀਤੇ ਗਏ ਤਾਂ ਉਤਾਹਾਂ ਦੀਆਂ ਗੱਲਾਂ ਦੇ ਮਗਰ ਲੱਗੇ ਰਹੋ ਜਿੱਥੇ ਮਸੀਹ ਪਰਮੇਸ਼ੁਰ ਦੇ ਸੱਜੇ ਪਾਸੇ ਬੈਠਾ ਹੈ। ਉਤਾਹਾਂ ਦੀਆਂ ਗੱਲਾਂ ਉੱਤੇ ਮਨ ਲਾਓ, ਨਾ ਉਨ੍ਹਾਂ ਉੱਤੇ ਜਿਹੜੀਆਂ ਧਰਤੀ ਤੇ ਹਨ”(ਕੁਲੁੱਸੀਆਂ 3:1,2)।
ਅਭਿਆਸ ਕਰਨ ਲਈ – “ਅਜੇ ਤੱਕ ਤੁਸੀਂ ਮੇਰੇ ਨਾਮ ਵਿੱਚ ਕੁਝ ਨਹੀਂ ਮੰਗਿਆ, ਮੰਗੋ ਤਾਂ ਤੁਹਾਨੂੰ ਮਿਲੇਗਾ ਅਤੇ ਤੁਹਾਡੀ ਖੁਸ਼ੀ ਪੂਰੀ ਹੋਵੇਗੀ”(ਯੂਹੰਨਾ ਦੀ ਇੰਜੀਲ 16:24)।