No products in the cart.
ਮਈ 01 – ਆਦਰਯੋਗ!
“ਮਹਿਮਾ ਤੋਂ ਪਹਿਲਾਂ ਨਮਰਤਾ ਆਉਂਦੀ ਹੈ”(ਕਹਾਉਤਾਂ 15:33)।
ਕੀ ਤੁਸੀਂ ਆਪਣੇ ਜੀਵਨ ਵਿੱਚ ਆਦਰ ਪ੍ਰਾਪਤ ਕਰਨਾ ਚਾਹੁੰਦੇ ਹੋ? ਜਾਂ ਇੱਕ ਮਾਮੂਲੀ ਨੌਕਰੀ ਵਿੱਚ ਬਣੇ ਰਹਿਣ ਦੀ ਬਜਾਏ ਮੁੱਖ ਜਾਂ ਨੇਤਾ ਦੇ ਰੂਪ ਵਿੱਚ ਇੱਕ ਪ੍ਰਸਿੱਧ ਅਹੁਦੇ ਤੇ ਰਹਿਣਾ? ਫਿਰ ਤੁਹਾਨੂੰ ਆਪਣੇ ਆਪ ਨੂੰ ਨਿਮਰਤਾ ਨਾਲ ਬੰਨਣਾ ਚਾਹੀਦਾ ਹੈ। ਨਿਮਰਤਾ ਨਾਲ ਹੀ ਆਦਰ ਮਿਲੇਗਾ।
ਜਦੋਂ ਵੀ ਪਰਿਵਾਰ ਵਿੱਚ ਕੋਈ ਝਗੜਾ ਹੁੰਦਾ ਹੈ, ਤਾਂ ਅਸੀਂ ਘੱਟ ਹੀ ਉਨ੍ਹਾਂ ਝਗੜਿਆਂ ਨੂੰ ਆਪਸੀ ਸਹਿਮਤੀ ਨਾਲ ਹੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਦੂਸਰਿਆਂ ਦੇ ਅੱਗੇ ਝੁਕਣ ਦੀ ਬਜਾਏ, ਦੂਸਰਿਆਂ ਦੀਆਂ ਛੋਟੀਆਂ-ਛੋਟੀਆਂ ਗਲਤੀਆਂ ਨੂੰ ਵੀ ਵੱਡਾ ਕਰ ਦਿੱਤਾ ਜਾਂਦਾ ਹੈ। ਆਖ਼ਿਰਕਾਰ, ਉਹ ਸਮੱਸਿਆਵਾਂ ਕਾਬੂ ਤੋਂ ਬਾਹਰ ਹੋ ਜਾਂਦੀਆਂ ਹਨ ਅਤੇ ਪਰਿਵਾਰ ਵਿੱਚ ਸ਼ਾਂਤੀ ਖਤਮ ਹੋ ਜਾਂਦੀ ਹੈ। ਜੇਕਰ ਝਗੜੇ ਦਾ ਇੱਕ ਪੱਖ ਦੂਸਰੇ ਨੂੰ ਸਵੀਕਾਰ ਕਰ ਲਵੇ ਤਾਂ ਬਹੁਤ ਸਾਰੀਆਂ ਸਮੱਸਿਆਵਾਂ ਹੱਲ ਹੋ ਜਾਣਗੀਆਂ ਅਤੇ ਸ਼ਾਂਤੀ ਬਣੀ ਰਹੇਗੀ।
ਕੁੱਝ ਲੋਕ ਸੋਚਦੇ ਹਨ ਕਿ ਦੂਸਰਿਆਂ ਨੂੰ ਸਵੀਕਾਰ ਕਰਨਾ ਸ਼ਰਮ ਦੀ ਗੱਲ ਹੈ, ਅਤੇ ਇਸ ਨਾਲ ਉਨ੍ਹਾਂ ਦੀ ਇੱਜ਼ਤ ਨੂੰ ਠੇਸ ਲੱਗੇਗੀ। ਹਾਲਾਂਕਿ, ਪਵਿੱਤਰ ਸ਼ਾਸਤਰ ਵਿੱਚ ਅਜਿਹਾ ਵਿਚਾਰ ਨਹੀਂ ਹੈ। ਆਓ ਦੇਖੀਏ ਕਿ ਪਵਿੱਤਰ ਸ਼ਾਸਤਰ ਨਿਮਰਤਾ ਅਤੇ ਨਿਮਰ ਲੋਕਾਂ ਦੇ ਆਦਰ ਦੇ ਬਾਰੇ ਕੀ ਕਹਿੰਦਾ ਹੈ: “ਯਹੋਵਾਹ ਹੀਣਿਆਂ ਨੂੰ ਵੇਖਦਾ ਹੈ”(ਜ਼ਬੂਰਾਂ ਦੀ ਪੋਥੀ 138:6)।
“ਉਪਰੰਤ ਜੋ ਕੋਈ ਵੀ ਆਪਣੇ ਆਪ ਨੂੰ ਇਸ ਬਾਲਕ ਦੀ ਤਰ੍ਹਾਂ ਛੋਟਾ ਸਮਝੇ, ਉਹ ਸਵਰਗ ਰਾਜ ਵਿੱਚ ਵੱਡਾ ਹੈ”(ਮੱਤੀ ਦੀ ਇੰਜੀਲ 18:4)।
“ਜੋ ਆਪਣੇ ਆਪ ਨੂੰ ਨੀਵਾਂ ਕਰਦਾ ਹੈ ਸੋ ਉੱਚਾ ਕੀਤਾ ਜਾਵੇਗਾ”(ਲੂਕਾ ਦੀ ਇੰਜੀਲ 14:11)।
“ਪ੍ਰਮੇਸ਼ਵਰ ਹਲੀਮਾਂ ਉੱਤੇ ਕਿਰਪਾ ਕਰਦਾ ਹੈ”(ਯਾਕੂਬ ਦੀ ਪੱਤ੍ਰੀ 4:6)।
ਇੱਕ ਵਾਰ ਇੱਕ ਭਗਤ ਇੱਕ ਝੋਨੇ ਦੇ ਖੇਤ ਵਿੱਚੋਂ ਲੰਘ ਰਿਹਾ ਸੀ, ਜਿਸ ਵਿੱਚ ਫ਼ਸਲਾਂ ਵਧਣ ਦੇ ਵੱਖ ਵੱਖ ਪੜਾਵਾਂ ਵਿੱਚ ਸੀ। ਉਸ ਨੇ ਦੇਖਿਆ ਕਿ ਜਵਾਨ ਫ਼ਸਲਾਂ ਸਿੱਧੀਆਂ ਖੜ੍ਹੀਆਂ ਹਨ। ਉਸਨੇ ਉਨ੍ਹਾਂ ਫ਼ਸਲਾਂ ਨੂੰ ਵੀ ਦੇਖਿਆ ਜਿਹੜੀਆਂ ਵਾਢੀ ਦੇ ਲਈ ਤਿਆਰ ਸੀ, ਅਤੇ ਨਿਮਰਤਾ ਨਾਲ ਸਿਰ ਝੁਕਾ ਕੇ ਖੜ੍ਹੀਆਂ ਸੀ। ਭਾਵੇਂ ਉਨ੍ਹਾਂ ਨੇ ਬਹੁਤ ਸਾਰਾ ਅਨਾਜ ਪੈਦਾ ਕੀਤਾ ਸੀ, ਪਰ ਉਹ ਘੁਮੰਡ ਜਾਂ ਹੰਕਾਰ ਮਹਿਸੂਸ ਨਹੀਂ ਕਰ ਰਹੀਆਂ ਸੀ, ਪਰ ਨਿਮਰਤਾ ਨਾਲ ਝੁਕ ਰਹੀਆਂ ਸੀ। ਜਦੋਂ ਉਸਨੇ ਇਸ ਬਾਰੇ ਵਿਚਾਰ ਕੀਤਾ, ਤਾਂ ਉਸ ਦੇ ਮਨ ਵਿੱਚ ਖੁਸ਼ੀ ਆ ਗਈ। ਆਦਰ ਦੇ ਸਮੇਂ ਕਿਸ ਤਰ੍ਹਾਂ ਦੀ ਨਿਮਰਤਾ ਰੱਖਣੀ ਚਾਹੀਦੀ ਹੈ, ਇਸ ਤੇ ਉਸਨੇ ਇੱਕ ਮਹੱਤਵਪੂਰਣ ਸਬਕ ਸਿੱਖਿਆ।
ਕਈ ਵਾਰ ਜਦੋਂ ਪਰਮੇਸ਼ੁਰ ਦੇ ਸੇਵਕਾਂ ਨੂੰ ਆਤਮਾ ਦੇ ਵਰਦਾਨ ਦਿੱਤੇ ਜਾਂਦੇ ਹਨ, ਜਾਂ ਜੇਕਰ ਪਰਮੇਸ਼ੁਰ ਉਨ੍ਹਾਂ ਨੂੰ ਸ਼ਕਤੀਸ਼ਾਲੀ ਢੰਗ ਨਾਲ ਇਸਤੇਮਾਲ ਕਰਦਾ ਹੈ, ਤਾਂ ਉਹ ਦੂਸਰਿਆਂ ਨੂੰ ਨੀਵੀ ਨਜ਼ਰ ਨਾਲ ਦੇਖਣ ਲੱਗਦੇ ਹਨ, ਅਤੇ ਉਹ ਹੰਕਾਰ ਅਤੇ ਨਫ਼ਰਤ ਨਾਲ ਭਰ ਜਾਂਦੇ ਹਨ। ਇਸ ਦਾ ਕਾਰਨ ਇਹ ਹੈ ਕਿ ਉਨ੍ਹਾਂ ਨੇ ਸਾਡੇ ਪ੍ਰਭੂ ਯਿਸੂ ਮਸੀਹ ਤੋਂ ਨਿਮਰਤਾ ਨਹੀਂ ਸਿੱਖੀ ਹੈ। ਪ੍ਰਭੂ ਯਿਸੂ ਦੀ ਨਿਮਰਤਾ ਦਾ ਪੱਧਰ ਕੀ ਹੈ? ਪਵਿੱਤਰ ਸ਼ਾਸਤਰ ਕਹਿੰਦਾ ਹੈ: “ਅਤੇ ਮਨੁੱਖ ਦੀ ਸ਼ਕਲ ਵਿੱਚ ਪਰਗਟ ਹੋ ਕੇ ਆਪਣੇ ਆਪ ਨੂੰ ਨੀਵਿਆਂ ਕੀਤਾ ਅਤੇ ਮੌਤ ਤੱਕ ਸਗੋਂ ਸਲੀਬ ਦੀ ਮੌਤ ਤੱਕ ਆਗਿਆਕਾਰ ਬਣਿਆ”(ਫਿਲਿੱਪੀਆਂ 2:8)।
ਜਦੋਂ ਪਿਤਾ ਪਰਮੇਸ਼ੁਰ ਇਸ ਸਵਾਲ ਦੇ ਲਈ ਤਰਸ ਰਹੇ ਸੀ: “ਮੈਂ ਕਿਸ ਨੂੰ ਭੇਜਾਂ? ਅਤੇ ਸਾਡੇ ਲਈ ਕੌਣ ਜਾਵੇਗਾ?”, ਸਾਡੇ ਪ੍ਰਭੂ ਯਿਸੂ ਮਸੀਹ ਨੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਅਧੀਨ ਕੀਤਾ ਅਤੇ ਪਿਤਾ ਦੀ ਇੱਛਾ ਪੂਰੀ ਕਰਨ ਲਈ ਆਖਿਆ। “ਤਦ ਯਿਸੂ ਨੇ ਕਿਹਾ, “ਵੇਖ, ਮੈਂ ਆਇਆ ਹਾਂ, ਹੇ ਪਰਮੇਸ਼ੁਰ, ਕਿ ਤੇਰੀ ਇੱਛਿਆ ਨੂੰ ਪੂਰਿਆਂ ਕਰਾਂ, ਜਿਵੇਂ ਪੁਸਤਕ ਦੀ ਪੱਤਰੀ ਵਿੱਚ ਮੇਰੇ ਬਾਰੇ ਲਿਖਿਆ ਹੋਇਆ ਹੈ”(ਇਬਰਾਨੀਆਂ 10:7)। ਉਸਨੇ ਆਪਣੇ ਆਪ ਨੂੰ ਨਮਰ ਕੀਤਾ ਅਤੇ ਆਗਿਆਕਾਰੀ ਬਣ ਗਿਆ, ਕਿ ਸਾਡੇ ਲਈ ਆਪਣੇ ਲਹੂ ਦੀ ਆਖ਼ਰੀ ਬੂੰਦ ਵੀ ਵਹਾ ਦਿੱਤੀ। ਪ੍ਰਮੇਸ਼ਵਰ ਦੇ ਬੱਚਿਓ, ਉਸ ਦੇ ਚਰਨਾਂ ਵਿੱਚ ਬੈਠੋ ਅਤੇ ਨਿਮਰਤਾ ਸਿੱਖੋ। ਪ੍ਰਮੇਸ਼ਵਰ ਅਤੇ ਮਨੁੱਖਾਂ ਦੇ ਸਾਹਮਣੇ ਹਮੇਸ਼ਾਂ ਨਿਮਰ ਬਣੋ।
ਅਭਿਆਸ ਕਰਨ ਲਈ – “ਕਿਉਂ ਜੋ ਉਸ ਨੇ ਆਪਣੀ ਦਾਸੀ ਦੀ ਅਧੀਨਗੀ ਉੱਤੇ ਨਿਗਾਹ ਕੀਤੀ। ਉਸ ਨੇ ਬਲਵੰਤਾਂ ਨੂੰ ਸਿੰਘਾਸਣ ਤੋਂ ਗਿਰਾ ਦਿੱਤਾ, ਅਤੇ ਕਮਜ਼ੋਰਾਂ ਨੂੰ ਉੱਚਿਆਂ ਕੀਤਾ”(ਲੂਕਾ ਦੀ ਇੰਜੀਲ 1:48,52)।