No products in the cart.
ਫਰਵਰੀ 06 – ਵਿਸ਼ਵਾਸ ਜਿਹੜਾ ਪ੍ਰਮੇਸ਼ਵਰ ਨੂੰ ਪ੍ਰਸੰਨ ਕਰਦਾ ਹੈ!
“ਅਤੇ ਵਿਸ਼ਵਾਸ ਤੋਂ ਬਿਨ੍ਹਾਂ ਉਹ ਦੇ ਮਨ ਨੂੰ ਪ੍ਰਸੰਨ ਕਰਨਾ ਅਸੰਭਵ ਹੈ”(ਇਬਰਾਨੀਆਂ 11:6).
ਤੁਹਾਡੇ ਵਿਸ਼ਵਾਸ ਦੇ ਕਰਕੇ ਪ੍ਰਮੇਸ਼ਵਰ ਤੁਹਾਡੇ ਤੋਂ ਪ੍ਰਸੰਨ ਹੈ. ਪਵਿੱਤਰ ਸ਼ਾਸਤਰ ਇਹ ਸਪੱਸ਼ਟ ਸ਼ਬਦਾਂ ਵਿੱਚ ਕਹਿੰਦਾ ਹੈ ਕਿ ਵਿਸ਼ਵਾਸ ਤੋਂ ਬਿਨਾਂ, ਪ੍ਰਮੇਸ਼ਵਰ ਦੇ ਮਨ ਪ੍ਰਸੰਨ ਕਰਨਾ ਅਸੰਭਵ ਹੈ.
ਹਾਂ. ਤੁਹਾਨੂੰ ਉਸ ਉੱਤੇ ਵਿਸ਼ਵਾਸ ਕਰਨਾ ਚਾਹੀਦਾ ਹੈ ਅਤੇ ਉਸ ਉੱਤੇ ਆਪਣਾ ਪੂਰਾ ਵਿਸ਼ਵਾਸ ਰੱਖਣਾ ਚਾਹੀਦਾ ਹੈ. ਤੁਹਾਨੂੰ ਦਿਨ ਵਿੱਚ ਘੱਟ ਤੋਂ ਘੱਟ ਇੱਕ ਹਜ਼ਾਰ ਵਾਰ ਇਹ ਕਹਿੰਦੇ ਹੋਏ ਅੰਗੀਕਾਰ ਕਰਨਾ ਚਾਹੀਦਾ ਹੈ: ‘ਪ੍ਰਭੂ ਮੈ ਤੁਹਾਡੇ ਉੱਤੇ ਭਰੋਸਾ ਕਰਦਾ ਹਾਂ ਅਤੇ ਤੁਹਾਡੇ ਉੱਤੇ ਮੇਰਾ ਪੂਰਾ ਵਿਸ਼ਵਾਸ ਹੈ’. ਅਤੇ ਉਸ ਅੰਗੀਕਾਰ ਨੂੰ ਵੀ ਅਮਲ ਵਿੱਚ ਲਿਆਉ. “ਤਾਂ ਜੋ ਤੁਹਾਡਾ ਪਰਖਿਆ ਹੋਇਆ ਵਿਸ਼ਵਾਸ ਅੱਗ ਵਿੱਚ ਤਾਏ ਹੋਏ ਨਾਸਵਾਨ ਸੋਨੇ ਨਾਲੋਂ ਅੱਤ ਭਾਰੇ ਮੁੱਲ ਦਾ ਹੈ ਅਤੇ ਪਰਖਿਆ ਹੋਇਆ ਵਿਸ਼ਵਾਸ ਯਿਸੂ ਮਸੀਹ ਦੇ ਪ੍ਰਗਟ ਹੋਣ ਦੇ ਸਮੇਂ ਉਸਤਤ, ਮਹਿਮਾ ਅਤੇ ਆਦਰ ਦੇ ਯੋਗ ਨਿੱਕਲੇ”(1 ਪਤਰਸ 1:7).
ਤੁਸੀਂ ਸ਼ਾਇਦ ਪੁੱਛ ਸਕਦੇ ਹੋ ਕਿ ਕਿਸੇ ਵਿਅਕਤੀ ਨੂੰ ਵਿਸ਼ਵਾਸ ਕਿਵੇਂ ਪ੍ਰਾਪਤ ਹੋ ਸਕਦਾ ਹੈ? ਪਵਿੱਤਰ ਸ਼ਾਸਤਰ ਆਖਦਾ ਹੈ: “ ਸੋ ਵਿਸ਼ਵਾਸ ਸੁਣਨ ਨਾਲ, ਅਤੇ ਸੁਣਨਾ ਮਸੀਹ ਦੇ ਬਚਨ ਤੋਂ ਆਉਂਦਾ ਹੈ”(ਰੋਮੀਆਂ 10:17). ਤੁਹਾਡੇ ਵਿੱਚ ਵਿਸ਼ਵਾਸ ਪੈਦਾ ਕਰਨ ਦੇ ਲਈ ਪਰਮੇਸ਼ੁਰ ਦਾ ਵਚਨ ਬਹੁਤ ਜ਼ਰੂਰੀ ਹੈ. ਪਰਮੇਸ਼ੁਰ ਦਾ ਵਚਨ, ਜਿਸ ਵਿੱਚ ਆਤਮਾ ਅਤੇ ਜੀਵਨ ਹੈ, ਸਾਡੇ ਅੰਦਰ ਪ੍ਰਮੇਸ਼ਵਰ ਦੇ ਪਿਆਰ ਨੂੰ ਬਣਾਉਣ ਦੇ ਲਈ ਇੱਕ ਪ੍ਰਮੁੱਖ ਭੂਮਿਕਾ ਨਿਭਾਉਂਦਾ ਹੈ. ਜਦੋਂ ਤੁਸੀਂ ਉਸ ਵਿੱਚ ਪੂਰਾ ਵਿਸ਼ਵਾਸ ਰੱਖਦੇ ਹੋ ਅਤੇ ਉਸ ਨਾਲ ਜੁੜੇ ਰਹਿੰਦੇ ਹੋ, ਤਾਂ ਪ੍ਰਮੇਸ਼ਵਰ ਤੁਹਾਡੇ ਨਾਲ ਪ੍ਰਸੰਨ ਹੁੰਦਾ ਹੈ; ਅਤੇ ਤੁਹਾਡੇ ਤੋਂ ਬਹੁਤ ਖੁਸ਼ ਹੈ.
ਅਬਰਾਹਾਮ ਦੇ ਲਈ ਪਰਮੇਸ਼ੁਰ ਦੇ ਮਹਾਨ ਪਿਆਰ ਦਾ ਕਾਰਨ ਅਬਰਾਹਾਮ ਦਾ ਪਰਮੇਸ਼ੁਰ ਅਤੇ ਉਸ ਦੇ ਵਾਅਦੇ ਵਿੱਚ ਦ੍ਰਿੜ੍ਹ ਅਤੇ ਅਟੁੱਟ ਵਿਸ਼ਵਾਸ ਹੈ. “ਪ੍ਰੰਤੂ ਪਰਮੇਸ਼ੁਰ ਦੇ ਵਾਇਦੇ ਉੱਤੇ ਉਸ ਨੇ ਅਵਿਸ਼ਵਾਸ ਕਰਕੇ ਸ਼ੱਕ ਨਾ ਕੀਤਾ ਸਗੋਂ ਵਿਸ਼ਵਾਸ ਵਿੱਚ ਮਜ਼ਬੂਤ ਹੋ ਕੇ ਉਹ ਨੇ ਪਰਮੇਸ਼ੁਰ ਦੀ ਵਡਿਆਈ ਕੀਤੀ. ਅਤੇ ਉਸ ਨੂੰ ਪੱਕਾ ਭਰੋਸਾ ਸੀ ਕਿ ਜਿਹ ਦਾ ਉਸ ਨੇ ਵਾਇਦਾ ਕੀਤਾ ਉਸ ਨੂੰ ਪੂਰਾ ਕਰਨ ਵਿੱਚ ਵੀ ਉਹੋ ਸਮਰੱਥੀ ਹੈ”(ਰੋਮੀਆਂ 4:20,21).
ਜਦੋਂ ਅਸੀਂ ਅਬਰਾਹਾਮ ਦੀ ਨਿਹਚਾ ਦੀ ਵਿਆਖਿਆ ਕਰਦੇ ਹਾਂ, ਤਾਂ ਅਸੀਂ ਇਸ ਦੇ ਤਿੰਨ ਹਿੱਸੇ ਦੇਖ ਸਕਦੇ ਹਾਂ. ਸਭ ਤੋਂ ਪਹਿਲਾਂ, ਉਸਨੇ ਆਪਣੇ ਸਰੀਰ ਨੂੰ ਮਰਿਆ ਹੋਇਆ ਨਹੀਂ ਸਮਝਿਆ (ਕਿਉਂਕਿ ਉਹ ਲੱਗਭਗ ਸੌ ਸਾਲ ਦਾ ਸੀ), ਅਤੇ ਸਾਰਾਹ ਦੀ ਮਰੀ ਹੋਈ ਕੁੱਖ. ਦੂਸਰੀ ਗੱਲ, ਪ੍ਰਮੇਸ਼ਵਰ ਨੇ ਉਸ ਨਾਲ ਜਿਹੜਾ ਵਾਅਦਾ ਕੀਤਾ ਸੀ, ਉਸ ਗੱਲ ਦਾ ਪੂਰਾ ਉਸਨੂੰ ਯਕੀਨ ਸੀ. ਅਤੇ ਤੀਸਰਾ, ਉਸਨੇ ਪਰਮੇਸ਼ੁਰ ਦੀ ਮਹਿਮਾ ਕੀਤੀ ਅਤੇ ਆਪਣੇ ਆਪ ਨੂੰ ਵਿਸ਼ਵਾਸ ਵਿੱਚ ਮਜ਼ਬੂਤ ਕੀਤਾ; ਅਤੇ ਇਸ ਤਰ੍ਹਾਂ ਉਹ ਪ੍ਰਭੂ ਦਾ ਪਿਆਰਾ ਬਣ ਗਿਆ.
ਅਬਰਾਹਾਮ ਦੇ ਵਾਂਗ, ਤੁਹਾਨੂੰ ਵੀ ਆਪਣੀ ਸਰੀਰਕ ਕਮਜ਼ੋਰੀ ਉੱਤੇ ਵਿਚਾਰ ਨਹੀਂ ਕਰਨਾ ਚਾਹੀਦਾ ਹੈ. ਆਪਣੇ ਆਲੇ-ਦੁਆਲੇ ਦੀਆਂ ਬਹੁਤ ਸਾਰੀਆਂ ਅਸਫਲਤਾਵਾਂ ਅਤੇ ਦਬਾਅ ਵਾਲੀਆਂ ਸਥਿਤੀਆਂ ਦੇ ਬਾਰੇ ਨਾ ਸੋਚੋ. ਆਪਣੀਆਂ ਕਮੀਆਂ ਅਤੇ ਡਰ ਦੇ ਬਾਰੇ ਚਿੰਤਾ ਨਾ ਕਰੋ. ਇਸ ਦੀ ਬਜਾਏ ਪਰਮੇਸ਼ੁਰ ਦੇ ਵਾਅਦਿਆਂ ਦਾ ਧਿਆਨ ਕਰੋ ਅਤੇ ਉਸ ਉੱਤੇ ਵਿਸ਼ਵਾਸ ਕਰੋ.
ਉਨ੍ਹਾਂ ਸਾਰੇ ਚਮਤਕਾਰਾਂ ਅਤੇ ਅਚੰਭਿਆਂ ਦੇ ਬਾਰੇ ਸੋਚੋ ਜਿਹੜੇ ਪ੍ਰਭੂ ਨੇ ਕੀਤੇ ਹਨ, ਜਿਵੇਂ ਕਿ ਪਵਿੱਤਰ ਸ਼ਾਸਤਰ ਵਿੱਚ ਦਰਜ ਹੈ. ਪ੍ਰਮੇਸ਼ਵਰ ਦੀ ਮਹਿਮਾ ਕਰੋ ਅਤੇ ਉਹਨਾਂ ਸਾਰੇ ਚਮਤਕਾਰਾਂ ਦੇ ਲਈ ਉਸਦੀ ਉਸਤਤ ਕਰੋ ਜਿਹੜਾ ਪ੍ਰਮੇਸ਼ਵਰ ਤੁਹਾਡੇ ਜੀਵਨ ਵਿੱਚ ਕਰੇਗਾ. ਤਦ, ਤੁਹਾਡਾ ਵਿਸ਼ਵਾਸ ਵੀ ਅਬਰਾਹਾਮ ਦੇ ਵਾਂਗ ਮਜ਼ਬੂਤ ਹੋਵੇਗਾ, ਅਤੇ ਤੁਸੀਂ ਪ੍ਰਭੂ ਨੂੰ ਪ੍ਰਸੰਨ ਕਰੋਂਗੇ.
ਪਰਮੇਸ਼ੁਰ ਦੇ ਬੱਚਿਓ, ਸਾਡਾ ਪਰਮੇਸ਼ੁਰ ਵਿਸ਼ਵਾਸ ਦਾ ਪਰਮੇਸ਼ੁਰ ਹੈ. ਆਪਣੇ ਵਿਸ਼ਵਾਸ ਦੇ ਵਚਨ ਦੇ ਦੁਆਰਾ, ਉਸਨੇ ਸਾਰੇ ਬ੍ਰਹਿਮੰਡ ਨੂੰ ਬਣਾਇਆ ਹੈ. ਪ੍ਰਮੇਸ਼ਵਰ ਜਿਸਨੇ ਵਿਸ਼ਵਾਸ ਦੇ ਦੁਆਰਾ ਸ੍ਰਿਸ਼ਟੀ ਦੀ ਰਚਨਾ ਕੀਤੀ, ਉਹ ਸ੍ਰਿਸ਼ਟੀ ਦੀ ਸ਼ਕਤੀ ਨੂੰ ਪ੍ਰਗਟ ਕਰੇਗਾ, ਜਦੋਂ ਉਹ ਤੁਹਾਡੇ ਵਿਸ਼ਵਾਸ ਨੂੰ ਦੇਖੇਗਾ. ਕਿਉਂਕਿ ਪਰਮੇਸ਼ੁਰ ਦੇ ਲਈ ਕੁੱਝ ਵੀ ਅਸੰਭਵ ਨਹੀਂ ਹੋਵੇਗਾ!
ਅਭਿਆਸ ਕਰਨ ਲਈ – “ਹੁਣ ਵਿਸ਼ਵਾਸ ਆਸ ਕੀਤੀਆਂ ਹੋਈਆਂ ਗੱਲਾਂ ਦਾ ਪੱਕਾ ਭਰੋਸਾ ਅਤੇ ਅਣ ਦੇਖੀਆਂ ਵਸਤਾਂ ਦਾ ਸਬੂਤ ਹੈ”(ਇਬਰਾਨੀਆਂ 11:1).