No products in the cart.
ਫਰਵਰੀ 03 – ਸਾਨੂੰ ਆਪਣੀ ਮਰਜ਼ੀ ਪੂਰੀ ਕਰਨੀ ਸਿਖਲਾ!
“ਤੂੰ ਮੈਨੂੰ ਆਪਣੀ ਮਰਜ਼ੀ ਪੂਰੀ ਕਰਨੀ ਸਿਖਲਾ, ਤੂੰ ਤਾਂ ਮੇਰਾ ਪਰਮੇਸ਼ੁਰ ਹੈਂ, ਤੇਰਾ ਆਤਮਾ ਨੇਕ ਹੈ, ਉਹ ਪੱਧਰੇ ਦੇਸ ਵਿੱਚ ਮੇਰੀ ਅਗਵਾਈ ਕਰੇ”(ਜ਼ਬੂਰਾਂ ਦੀ ਪੋਥੀ 143:10).
ਤੁਹਾਨੂੰ ਪ੍ਰਭੂ ਦੇ ਵੱਲ ਦੇਖਣਾ ਚਾਹੀਦਾ ਹੈ ਅਤੇ ਪ੍ਰਾਰਥਨਾ ਕਰਨੀ ਚਾਹੀਦੀ ਹੈ: ‘ਮੈਨੂੰ ਆਪਣੀ ਮਰਜ਼ੀ ਪੂਰੀ ਕਰਨੀ ਸਿਖਲਾ, ਅਤੇ ਉਹ ਤੁਹਾਡੀ ਸਿੱਧੀ ਅਗਵਾਈ ਕਰਨ ਦੇ ਲਈ ਖੁਸ਼ ਹੋਵੇਗਾ. ਉਹ ਤੁਹਾਨੂੰ ਹਮੇਸ਼ਾ ਆਪਣੀ ਨਜ਼ਰ ਵਿੱਚ ਰੱਖੇਗਾ ਅਤੇ ਤੁਹਾਨੂੰ ਸਲਾਹ ਦੇਵੇਗਾ ਕਿ ਉਸ ਨੂੰ ਕਿਵੇਂ ਪ੍ਰਸੰਨ ਕਰਨਾ ਹੈ.
ਇੱਕ ਵਾਰ ਇੱਕ ਵਿਸ਼ਵਾਸੀ ਸਾਈਕਲ ਉੱਤੇ ਆਪਣੇ ਦੋਸਤ ਦੇ ਘਰ ਗਿਆ. ਜਦੋਂ ਉਨ੍ਹਾਂ ਨੇ ਪਰਿਵਾਰ ਦੀ ਪਰਾਹੁਣਚਾਰੀ ਦਾ ਆਨੰਦ ਲਿਆ, ਉਹ ਜਲਦੀ ਹੀ ਪਰਮੇਸ਼ੁਰ ਦੇ ਬਹੁਤ ਸਾਰੇ ਸੇਵਕਾਂ ਅਤੇ ਇੱਥੋਂ ਤੱਕ ਕਿ ਪਵਿੱਤਰ ਸ਼ਾਸਤਰ ਵਿੱਚ ਪਰਮੇਸ਼ੁਰ ਦੇ ਸੰਤਾਂ ਬਾਰੇ ਵੀ ਬੁੜਬੁੜਾਉਣ ਅਤੇ ਬਦਨਾਮ ਕਰਨ ਲੱਗ ਪਏ. ਵਿਸ਼ਵਾਸੀ ਨੇ ਪ੍ਰਭੂ ਦੀ ਅਗਵਾਈ ਨੂੰ ਆਪਣੇ ਹਿਰਦੇ ਵਿੱਚ ਮਹਿਸੂਸ ਕੀਤਾ, ਕਿ ਉੱਠੋ ਅਤੇ ਉਸ ਥਾਂ ਬਾਹਰ ਨਿੱਕਲੋ. ਪਰ ਉਹ ਇੱਧਰ-ਉੱਧਰ ਭਟਕਦਾ ਰਿਹਾ ਅਤੇ ਦੇਰੀ ਕਰਦਾ ਰਿਹਾ, ਕਿਉਂਕਿ ਉਸਨੂੰ ਡਰ ਸੀ ਕਿ ਜੇਕਰ ਉਹ ਅਚਾਨਕ ਚਲਾ ਗਿਆ ਤਾਂ ਪਰਿਵਾਰ ਉਸਨੂੰ ਗਲਤ ਸਮਝ ਸਕਦਾ ਹੈ. ਉਹ ਆਖ਼ਰਕਾਰ ਕੁੱਝ ਹੀ ਮਿੰਟਾਂ ਦੇ ਬਾਅਦ ਹੀ ਉਸ ਸਥਾਨ ਤੋਂ ਨਿੱਕਲ ਸਕਿਆ. ਪਰ ਜਦੋਂ ਉਹ ਬਾਹਰ ਆਇਆ ਤਾਂ ਦੇਖਿਆ ਕਿ ਸਾਈਕਲ ਤੇ ਪਿਆ ਡਾਇਨਾਮੋ ਚੋਰੀ ਹੋ ਗਿਆ ਹੈ. ਉਸਨੇ ਪ੍ਰਭੂ ਨੂੰ ਪੁੱਛਿਆ ਕਿ ਉਸਦੇ ਨਾਲ ਅਜਿਹਾ ਕਿਉਂ ਹੁੰਦਾ ਹੈ. ਅਤੇ ਪ੍ਰਭੂ ਨੇ ਉਸਦੇ ਮਨ ਵਿੱਚ ਆਖਿਆ, “ਇਹ ਗੱਲ ਨਹੀਂ ਹੋਣੀ ਸੀ ਜੇਕਰ ਤੂੰ ਉਸ ਘਰ ਵਿੱਚੋਂ ਨਿੱਕਲ ਜਾਂਦਾ, ਜਿਵੇਂ ਕਿ ਮੈਂ ਤੈਨੂੰ ਆਖਿਆ ਸੀ. ਅਤੇ ਜੇਕਰ ਤੂੰ ਹੋਰ ਦੇਰੀ ਕੀਤੀ ਹੁੰਦੀ, ਤਾਂ ਤੁਸੀਂ ਸਾਈਕਲ ਵੀ ਗੁਆ ਲੈਣਾ ਸੀ.” ਉਹ ਵਿਸ਼ਵਾਸੀ ਆਪਣੀ ਬਾਕੀ ਦੀ ਜ਼ਿੰਦਗੀ ਲਈ ਉਸ ਕੀਮਤੀ ਆਤਮਿਕ ਪਾਠ ਨੂੰ ਕਦੇ ਨਹੀਂ ਭੁੱਲਿਆ; ਅਤੇ ਉਸ ਤੋਂ ਬਾਅਦ ਉਹ ਪ੍ਰਭੂ ਨੂੰ ਉਦਾਸ ਕਰਨ ਵਾਲੀ ਕਿਸੇ ਵੀ ਥਾਂ ਉੱਤੇ ਨਹੀਂ ਠਹਿਰਿਆ.
ਹਾਲਾਂਕਿ ਇਹ ਇੱਕ ਮਾਮੂਲੀ ਘਟਨਾ ਸੀ, ਪ੍ਰਭੂ ਨੇ ਇਸ ਦੇ ਦੁਆਰਾ ਵਿਸ਼ਵਾਸੀ ਨੂੰ ਇੱਕ ਵੱਡੀ ਆਤਮਿਕ ਸਿੱਖਿਆ ਦਿੱਤੀ. ਇਸ ਲਈ ਰਾਜਾ ਦਾਊਦ ਨੇ ਪ੍ਰਭੂ ਅੱਗੇ ਪ੍ਰਾਰਥਨਾ ਕੀਤੀ, ਕਿ ਉਹ ਉਸ ਨੂੰ ਪਰਮੇਸ਼ੁਰ ਦੀ ਮਰਜ਼ੀ ਦੇ ਅਨੁਸਾਰ ਸਿਖਾਏ. ਜਿਹੜੇ ਲੋਕ ਪ੍ਰਭੂ ਅਤੇ ਕੇਵਲ ਉਸ ਨੂੰ ਹੀ ਪ੍ਰਸੰਨ ਕਰਨ ਦੇ ਲਈ ਦ੍ਰਿੜ ਹਨ, ਉਹ ਆਪਣੇ ਜੀਵਨ ਵਿੱਚ ਪ੍ਰਮੇਸ਼ਵਰ ਦੀ ਮਰਜ਼ੀ ਨੂੰ ਪਾ ਲੈਣਗੇ, ਪ੍ਰਭੂ ਦੇ ਹੁਕਮਾਂ ਦੀ ਪਾਲਣਾ ਕਰਨਗੇ ਅਤੇ ਪ੍ਰਭੂ ਦੀ ਇੱਛਾ ਅਤੇ ਪ੍ਰਸੰਨਤਾ ਦੇ ਅਨੁਸਾਰ ਕਰਨ ਦਾ ਹਰ ਸੰਭਵ ਯਤਨ ਕਰਨਗੇ.
ਪ੍ਰਮੇਸ਼ਵਰ ਦੇ ਬੱਚਿਓ, ਤੁਸੀਂ ਜੋ ਕੁੱਝ ਵੀ ਕਰਦੇ ਹੋ, ਉਸਦੀ ਜਾਂਚ ਇਸ ਪ੍ਰਕਾਰ ਦੇ ਪ੍ਰਸ਼ਨ ਪੁੱਛ ਕੇ ਕਰੋ: ਕੀ ਉਹ ਪ੍ਰਮੇਸ਼ਵਰ ਦੀ ਨਜ਼ਰ ਵਿੱਚ ਚੰਗਾ ਲੱਗੇਗਾ? ਕੀ ਇਸ ਤੋਂ ਪ੍ਰਭੂ ਪ੍ਰਸੰਨ ਹੋਵੇਗਾ? ਕੀ ਪ੍ਰਭੂ ਮੇਰੇ ਨਾਲ ਉਸ ਸਥਾਨ ਉੱਤੇ ਜਾਵੇਗਾ ਜਿੱਥੇ ਮੈਂ ਜਾਣ ਦਾ ਇਰਾਦਾ ਰੱਖਦਾ ਹਾਂ? ਕੀ ਉਹ ਮੇਰੀਆਂ ਗੱਲਾਂ ਸੁਣ ਕੇ ਖੁਸ਼ ਹੋਵੇਗਾ? ਸਮੇਂ-ਸਮੇਂ ਤੇ ਅਤੇ ਨਿਯਮਿਤ ਤੌਰ ਉੱਤੇ ਅਤੇ ਪ੍ਰਾਰਥਨਾ ਵਿੱਚ ਪ੍ਰਭੂ ਨੂੰ ਬੇਨਤੀ ਕਰੋ ਕਿ ਉਹ ਤੁਹਾਨੂੰ ਉਸਦੀ ਇੱਛਾ ਪੂਰੀ ਕਰਨ ਲਈ ਸਿਖਾਏ.
ਅਭਿਆਸ ਕਰਨ ਲਈ – “ਉਹ ਪਰਮੇਸ਼ੁਰ ਅੱਗੇ ਪ੍ਰਾਰਥਨਾ ਕਰੇਗਾ ਅਤੇ ਉਹ ਉਸ ਨੂੰ ਕਬੂਲ ਕਰੇਗਾ, ਉਹ ਖੁਸ਼ੀ ਨਾਲ ਪਰਮੇਸ਼ੁਰ ਦਾ ਦਰਸ਼ਣ ਕਰੇਗਾ, ਉਹ ਮਨੁੱਖ ਲਈ ਉਸ ਦਾ ਧਰਮ ਫੇਰ ਮੋੜ ਦੇਵੇਗਾ”(ਅੱਯੂਬ 33:26).