No products in the cart.
ਨਵੰਬਰ 30 – ਡੂੰਘੇ ਪਾਣੀ; ਜਿਸ ਵਿੱਚ ਇੱਕ ਨੂੰ ਤੈਰਨਾ ਹੋਵੇਗਾ!
“ਫੇਰ ਉਹ ਨੇ ਇੱਕ ਹਜ਼ਾਰ ਹੋਰ ਮਿਣਿਆ ਅਤੇ ਉਹ ਅਜਿਹਾ ਨਾਲਾ ਸੀ ਕਿ ਮੈਂ ਉਹ ਨੂੰ ਪਾਰ ਨਹੀਂ ਕਰ ਸਕਦਾ ਸੀ, ਕਿਉਂ ਜੋ ਪਾਣੀ ਚੜ੍ਹ ਕੇ ਤੈਰਨ ਵਾਲਾ ਹੋ ਗਿਆ ਸੀ ਅਤੇ ਅਜਿਹਾ ਨਾਲਾ ਬਣ ਗਿਆ, ਜਿਹ ਨੂੰ ਪਾਰ ਕਰਨਾ ਅਸੰਭਵ ਸੀ”(ਹਿਜ਼ਕੀਏਲ 47:5)।
ਅਸੀਂ ਇਸ ਪੂਰੇ ਮਹੀਨੇ ਵਿੱਚ ਵੱਖ – ਵੱਖ ਨਦੀਆਂ ਉੱਤੇ ਧਿਆਨ ਕਰਦੇ ਰਹੇ ਜਿਹੜੀਆਂ ਅਦਨ ਅਤੇ ਸਵਰਗ ਤੋਂ ਨਿਕਲਦੀਆਂ ਹਨ। ਇਨ੍ਹਾਂ ਨਦੀਆਂ ਦੇ ਬਾਰੇ ਡੂੰਘੇ ਆਤਮਿਕ ਅਰਥ ਸਾਡੇ ਦਿਲ ਨੂੰ ਪ੍ਰਸੰਨ ਕਰਦੇ ਹਨ ਅਤੇ ਆਤਮਾ ਵਿੱਚ ਮਜ਼ਬੂਤ ਹੋਣ ਵਿੱਚ ਸਾਡੀ ਮਦਦ ਕਰਦੇ ਹਨ।
ਤੁਹਾਨੂੰ ਸਿਰਫ਼ ਨਦੀ ਨੂੰ ਦੇਖਣ ਦੇ ਲਈ ਨਹੀਂ, ਸਗੋਂ ਨਦੀ ਵਿੱਚ ਅਤੇ ਹੋਰ ਡੂੰਘਿਆਈ ਵਿੱਚ ਜਾਣ ਦੇ ਲਈ ਬੁਲਾਇਆ ਗਿਆ ਹੈ। ਪਰ ਇਸ ਤੋਂ ਪਹਿਲਾਂ ਕਿ ਅਸੀਂ ਇੰਨੀ ਵੱਡੀ ਗਹਿਰਾਈ ਵਿੱਚ ਜਾਈਏ, ਆਓ ਅਸੀਂ ਆਤਮਿਕ ਤਜ਼ਰਬੇ ਦੇ ਵੱਖ-ਵੱਖ ਪੜਾਵਾਂ ਉੱਤੇ ਨਜ਼ਰ ਮਾਰੀਏ। ਸਭ ਤੋਂ ਪਹਿਲਾਂ, ਇਹ ਡੂੰਘੇ – ਗਿੱਟਿਆਂ ਤੱਕ ਤਜ਼ਰਬਾ ਕਰਨ ਦੀ ਸਥਿਤੀ ਹੈ; ਅਤੇ ਪਵਿੱਤਰ ਆਤਮਾ ਵਿੱਚ ਅਨੰਦ ਹੋਣ ਦਾ। ਦੂਸਰਾ, ਤੁਸੀਂ ਗੋਡਿਆਂ ਤੱਕ ਗਹਿਰੇ ਤਜ਼ਰਬੇ ਵਿੱਚ ਅੱਗੇ ਵਧਦੇ ਹੋ; ਪ੍ਰਾਰਥਨਾ ਅਤੇ ਬੇਨਤੀ ਦੀ ਆਤਮਾ ਨਾਲ ਭਰਪੂਰ ਹੋਣ ਦਾ। ਤੀਸਰਾ, ਲੱਕ ਤੱਕ ਡੂੰਘਾ ਤਜ਼ਰਬਾ ਹੈ; ਜਿੱਥੇ ਤੁਸੀਂ ਆਪਣੇ ਲੱਕ ਬੰਨ੍ਹਦੇ ਹੋ ਅਤੇ ਪ੍ਰਭੂ ਵਿੱਚ ਸਮਰੱਥ ਦੇ ਨਾਲ ਸੇਵਾ ਕਰਦੇ ਹੋ।
ਉਪਰੋਕਤ ਸਾਰਿਆਂ ਪੜਾਵਾਂ ਨਾਲੋਂ ਕਿਤੇ ਵੱਡਾ ਆਤਮਿਕ ਤਜ਼ਰਬਾ ਹੈ। ਉਹ ਡੂੰਘੇ ਪਾਣੀਆਂ ਦਾ ਤਜ਼ਰਬਾ ਹੈ – ਜਿਸ ਵਿੱਚ ਤੁਹਾਨੂੰ ਤੈਰਨਾ ਹੋਵੇਗਾ। ਡੂੰਘਾ ਪਾਣੀ ਜਾਂ ਤੈਰਨਾ-ਡੂੰਘਿਆਈ ਪਵਿੱਤਰ ਆਤਮਾ ਦੇ ਸੰਪੂਰਨ ਨਿਯੰਤਰਣ ਨੂੰ ਦਰਸਾਉਂਦਾ ਹੈ। ਇਹ ਤਾਕਤ ਤੋਂ ਤਾਕਤ ਦੇ ਵੱਲ ਵਧਦੇ ਹੋਏ ਪੂਰਨ ਪਰਿਵਰਤਨ ਦਾ ਤਜ਼ਰਬਾ ਹੈ; ਕਿਰਪਾ ਉੱਤੇ ਕਿਰਪਾ; ਅਤੇ ਮਹਿਮਾ ਉੱਤੇ ਮਹਿਮਾ।
ਬਿਨਾਂ ਕਿਸੇ ਹੋਰ ਦੇਰੀ ਦੇ, ਤੁਹਾਨੂੰ ਡੂੰਘੇ ਪਾਣੀਆਂ ਦੇ ਅਜਿਹੇ ਤਜ਼ਰਬੇ ਵਿੱਚ ਜਾਣਾ ਚਾਹੀਦਾ ਹੈ। ਪਵਿੱਤਰ ਆਤਮਾ ਦੁਆਰਾ ਪੂਰੀ ਤਰ੍ਹਾਂ ਨਿਯੰਤਰਿਤ ਹੋਣ ਦੇ ਲਈ ਆਪਣੇ ਆਪ ਨੂੰ ਸਮਰਪਣ ਕਰੋ। ਹੋ ਸਕਦਾ ਹੈ, ਤੁਸੀਂ ਪਵਿੱਤਰ ਆਤਮਾ ਉੱਤੇ ਸਿਰਫ਼ ਅੰਸ਼ਕ ਤੌਰ ਤੇ ਭਰੋਸਾ ਕਰ ਸਕਦੇ ਸੀ, ਜਾਂ ਆਪਣੇ ਜੀਵਨ ਨੂੰ ਸਿਰਫ਼ ਇੱਕ ਸੀਮਿਤ ਅਰਥਾਂ ਵਿੱਚ ਆਤਮਾ ਦੁਆਰਾ ਅਗਵਾਈ ਕਰਨ ਦੇ ਲਈ ਵਾਅਦਾ ਕਰ ਸਕਦੇ ਸੀ। ਤੁਸੀਂ ਆਪਣੀ ਖ਼ੁਦ ਦੀ ਤਾਕਤ ਅਤੇ ਪਵਿੱਤਰ ਆਤਮਾ ਉੱਤੇ 50:50 ਪ੍ਰਤੀਸ਼ਤ ਨਿਰਭਰਤਾ ਰੱਖ ਸਕਦੇ ਸੀ।
ਪਰ ਹੁਣ ਪਵਿੱਤਰ ਆਤਮਾ ਦੀ ਨਦੀ ਤੁਹਾਡੇ ਉੱਤੇ ਵਹਿਣਾ ਚਾਹੁੰਦੀ ਹੈ; ਤੁਹਾਨੂੰ ਭਰਨ ਦੇ ਲਈ ਅਤੇ ਤੁਹਾਨੂੰ ਉਸਦੇ ਰਾਹਾਂ ਵਿੱਚ ਲਿਜਾਣ ਦੇ ਲਈ। ਉਹ ਆਪਣੇ ਮਸਹ ਦੇ ਦੁਆਰਾ ਤੁਹਾਡੇ ਉੱਤੇ ਪੂਰਾ ਅਧਿਕਾਰ ਲੈ ਲੈਂਦਾ ਹੈ। ਇਸ ਭਰਪੂਰ ਅਤੇ ਬੇਮਿਸਾਲ ਮਸਹ ਵਿੱਚ ਜਾਓ, ਜਿਹੜਾ ਤੁਹਾਡੇ ਵਿਚਾਰਾਂ ਅਤੇ ਕਲਪਨਾਵਾਂ ਤੋਂ ਬਹੁਤ ਉੱਪਰ ਹੈ। ਇਹ ਤਜ਼ਰਬਾ ਤੁਹਾਡੀ ਸਵੈ-ਇੱਛਾ ਅਤੇ ਇੱਛਾਵਾਂ ਨੂੰ ਛੱਡਣ, ਪ੍ਰਮੇਸ਼ਵਰ ਦੀ ਇੱਛਾ ਅਤੇ ਉਦੇਸ਼ ਦੇ ਪ੍ਰਤੀ ਸਮਰਪਣ ਕਰਨ ਅਤੇ ਪ੍ਰਭੂ ਦੀ ਸੰਪੂਰਨਤਾ ਵਿੱਚ ਆਉਣ ਦੀ ਮੰਗ ਕਰਦਾ ਹੈ। ਇਹ ਪਵਿੱਤਰ ਆਤਮਾ ਦੁਆਰਾ ਦਿੱਤਾ ਗਿਆ ਜੇਤੂ ਅਤੇ ਜਿੱਤ ਦਾ ਤਜ਼ਰਬਾ ਹੈ।
ਤੁਹਾਨੂੰ ਡੂੰਘੇ ਪਾਣੀਆਂ ਦੇ ਤਜ਼ਰਬੇ ਦੇ ਲਈ ਤਰਸਣਾ ਚਾਹੀਦਾ ਹੈ। ਪਵਿੱਤਰ ਆਤਮਾ ਨਾਲ ਭਰਪੂਰ ਹੋ ਜਾਓ, ਪ੍ਰਭੂ ਵਿੱਚ ਅਨੰਦ ਰਹੋ ਅਤੇ ਅਜਿਹੇ ਡੂੰਘੇ ਪਾਣੀਆਂ ਵਿੱਚ ਉਤਰੋ, ਅਤੇ ਉਸਦੀ ਸੰਪੂਰਨਤਾ ਦਾ ਆਨੰਦ ਲਓ। ਅੱਜ ਤੁਹਾਨੂੰ ਅਜਿਹਾ ਤਜ਼ਰਬਾ ਪ੍ਰਾਪਤ ਹੋਵੇਗਾ। ਆਤਮਾ ਆਪ ਹੀ ਸਾਡੀ ਆਤਮਾ ਨਾਲ ਗਵਾਹੀ ਦਿੰਦਾ ਹੈ ਕਿ ਅਸੀਂ ਪਰਮੇਸ਼ੁਰ ਦੇ ਬੱਚੇ ਹਾਂ, ਅਤੇ ਜੇਕਰ ਬੱਚੇ ਹਾਂ, ਤਾਂ ਵਾਰਿਸ ਵੀ; ਪਰਮੇਸ਼ੁਰ ਦੇ ਵਾਰਿਸ ਅਤੇ ਮਸੀਹ ਦੇ ਨਾਲ ਸਾਂਝੇ ਵਾਰਿਸ। ਇਸ ਲਈ, ਪ੍ਰਮੇਸ਼ਵਰ ਤੁਹਾਨੂੰ ਜ਼ਰੂਰ ਹੀ ਅਜਿਹੇ ਤਜ਼ਰਬੇ ਪ੍ਰਦਾਨ ਕਰਨਗੇ।
ਪ੍ਰਮੇਸ਼ਵਰ ਦੇ ਬੱਚਿਓ, ਪ੍ਰਭੂ ਤੁਹਾਨੂੰ ਡੂੰਘੇ ਪਾਣੀਆਂ ਵਿੱਚ ਲੈ ਜਾਣਾ ਚਾਹੁੰਦਾ ਹੈ, ਜਿਸ ਵਿੱਚ ਤੁਹਾਨੂੰ ਤੈਰਨਾ ਚਾਹੀਦਾ ਹੈ। ਕੀ ਤੁਸੀਂ ਉਸ ਤਜ਼ਰਬੇ ਵਿੱਚ ਜਾਣ ਦੇ ਲਈ ਖੁੱਲ੍ਹੇ ਹੋਵੋਂਗੇ?
ਅਭਿਆਸ ਕਰਨ ਲਈ – “ਉਸ ਦਿਨ ਅਜਿਹਾ ਹੋਵੇਗਾ ਕਿ ਪਰਬਤਾਂ ਤੋਂ ਮਿੱਠੀ ਮਧ ਚੋਵੇਗੀ ਅਤੇ ਟਿੱਲਿਆਂ ਤੋਂ ਦੁੱਧ ਵਗੇਗਾ, ਯਹੂਦਾਹ ਦੀਆਂ ਸਾਰੀਆਂ ਨਦੀਆਂ ਵਿੱਚ ਪਾਣੀ ਵਗੇਗਾ, ਯਹੋਵਾਹ ਦੇ ਭਵਨ ਤੋਂ ਇੱਕ ਚਸ਼ਮਾ ਨਿੱਕਲੇਗਾ ਅਤੇ ਸ਼ਿੱਟੀਮ ਦੀ ਵਾਦੀ ਨੂੰ ਸਿੰਜੇਗਾ”(ਯੋਏਲ 3:18)