No products in the cart.
ਨਵੰਬਰ 29 – ਡੂੰਘੇ – ਲੱਕ ਤੱਕ ਤਜ਼ਰਬਾ!
“ਫੇਰ ਉਸ ਨੇ ਇੱਕ ਹਜ਼ਾਰ ਹੋਰ ਮਿਣਿਆ ਅਤੇ ਮੈਨੂੰ ਪਾਣੀ ਵਿੱਚੋਂ ਲੰਘਾਇਆ ਅਤੇ ਪਾਣੀ ਲੱਕ ਤੱਕ ਸੀ”(ਹਿਜ਼ਕੀਏਲ 47:4)।
ਡੂੰਘੇ – ਲੱਕ ਤੱਕ ਤਜ਼ਰਬਾ ਤੁਹਾਡੇ ਲੱਕ ਨੂੰ ਬੰਨ੍ਹਣ ਦਾ ਹਵਾਲਾ ਦਿੰਦਾ ਹੈ; ਅਤੇ ਦੂਸਰਿਆਂ ਦੀ ਸੇਵਾ ਕਰਨ ਦੇ ਲਈ ਆਪਣੇ ਆਪ ਨੂੰ ਅਧੀਨ ਕਰਨਾ। ਇਹ ਨਿਮਰਤਾ ਦੇ ਨਾਲ ਪੂਰੇ ਦਿਲ ਦੀ ਸੇਵਾ ਦਾ ਹਵਾਲਾ ਦਿੰਦਾ ਹੈ। ਸਾਡੇ ਪ੍ਰਭੂ ਯਿਸੂ ਨੇ ਇਹ ਵੀ ਹੁਕਮ ਦਿੱਤਾ ਹੈ ਕਿ ਤੁਹਾਡੇ ਲੱਕ ਬੰਨ੍ਹੇ ਅਤੇ ਦੀਵੇ ਬਲਦੇ ਰਹਿਣ (ਲੂਕਾ ਦੀ ਇੰਜੀਲ 12:35)। ਤੁਹਾਨੂੰ ਆਪਣਾ ਲੱਕ ਬੰਨ੍ਹਣਾ ਚਾਹੀਦਾ ਹੈ ਅਤੇ ਦੂਸਰਿਆਂ ਦੀ ਸੇਵਾ ਦੇ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ।
ਮੈਂ ਪਿੰਡ ਵਿੱਚ ਕੁੱਝ ਮੱਛੀਆਂ ਵੇਚਣ ਵਾਲਿਆਂ ਨੂੰ ਦੇਖਿਆ ਹੈ। ਉਹ ਸਾਰੀਆਂ ਮੱਛੀਆਂ ਦੋ ਟੋਕਰੀਆਂ ਵਿੱਚ ਰੱਖਣਗੇ; ਉਹ ਉਹਨਾਂ ਟੋਕਰੀਆਂ ਨੂੰ ਡੰਡੇ ਦੇ ਦੋਨਾਂ ਸਿਰਿਆਂ ਉੱਤੇ ਬੰਨ੍ਹਣਗੇ; ਆਪਣੇ ਮੋਢਿਆਂ ਉੱਤੇ ਸਾਰਾ ਭਾਰ ਚੁੱਕਣਗੇ, ਅਤੇ ਆਪਣੀ ਮੰਜ਼ਿਲ ਉੱਤੇ ਪਹੁੰਚਣ ਦੇ ਲਈ ਲੱਗਭਗ ਪੰਦਰਾਂ ਤੋਂ ਵੀਹ ਮੀਲ ਤੱਕ ਤੇਜ਼ ਰਫਤਾਰ ਨਾਲ ਚੱਲਣਗੇ। ਪਰ ਇਸ ਤੋਂ ਪਹਿਲਾਂ ਕਿ ਉਹ ਭਾਰੀ ਬੋਝ ਚੁੱਕਣ, ਉਹ ਆਪਣੇ ਲੱਕ ਦੇ ਦੁਆਲੇ ਇੱਕ ਤੌਲੀਆ ਕੱਸ ਕੇ ਬੰਨ੍ਹ ਲੈਣਗੇ। ਇੱਕ ਵਾਰ ਜਦੋਂ ਉਹ ਅਜਿਹਾ ਕਰ ਲੈਂਦੇ ਹਨ, ਤਾਂ ਉਹ ਆਪਣਾ ਸਾਹ ਰੋਕ ਲੈਂਦੇ ਹਨ ਅਤੇ ਆਪਣੇ ਮੋਢਿਆਂ ਉੱਤੇ ਭਾਰੀ ਬੋਝ ਚੁੱਕ ਲੈਂਦੇ ਹਨ ਅਤੇ ਤੁਰਨਾ ਸ਼ੁਰੂ ਕਰ ਦਿੰਦੇ ਹਨ।
ਉਨ੍ਹਾਂ ਦਾ ਲੱਕ ਬੰਨ੍ਹਣ ਦਾ ਕੰਮ; ਉਨ੍ਹਾਂ ਦੇ ਦ੍ਰਿੜ ਸੰਕਲਪ ਅਤੇ ਦ੍ਰਿੜ ਇਰਾਦੇ ਨੂੰ ਦਰਸਾਉਂਦਾ ਹੈ। ਇਹ ਉਹਨਾਂ ਦੇ ਦ੍ਰਿੜ ਇਰਾਦੇ ਦਾ ਪ੍ਰਤੀਕ ਹੈ ਕਿ ਜਦੋਂ ਤੱਕ ਉਹ ਆਪਣੀ ਮੰਜ਼ਿਲ ਉੱਤੇ ਨਹੀਂ ਪਹੁੰਚ ਜਾਂਦੇ, ਉਹ ਆਪਣੀ ਦੌੜ੍ਹ ਨੂੰ ਘੱਟ ਨਹੀਂ ਕਰਨਗੇ ਅਤੇ ਨਾ ਹੀ ਆਪਣੇ ਬੋਝ ਨੂੰ ਘੱਟ ਕਰਨਗੇ।
ਰਸੂਲ ਪੌਲੁਸ ਨੇ ਵੀ ਪ੍ਰਭੂ ਦੀ ਸੇਵਕਾਈ ਦੇ ਲਈ ਆਪਣਾ ਲੱਕ ਬੰਨ੍ਹ ਲਿਆ। ਉਹ ਕਹਿੰਦਾ ਹੈ; “ਭਰਾਵੋ ਮੈਂ ਆਪਣੇ ਲਈ ਇਹ ਨਹੀਂ ਸਮਝਦਾ ਜੋ ਮੈਂ ਅਜੇ ਹੱਥ ਪਾ ਲਿਆ ਹੈ ਪਰ ਐਨਾ ਹੈ ਜੋ ਮੈਂ ਪਿਛਲੀਆਂ ਗੱਲਾਂ ਨੂੰ ਭੁੱਲਾ ਕੇ ਅਤੇ ਉਨ੍ਹਾਂ ਗੱਲਾਂ ਲਈ ਜਿਹੜੀਆਂ ਅੱਗੇ ਹਨ ਅਗਾਹਾਂ ਵੱਧ ਕੇ, ਨਿਸ਼ਾਨੇ ਵੱਲ ਦੌੜਿਆ ਜਾਂਦਾ ਹਾਂ ਭਈ ਉਸ ਉਪਰਲੇ ਸੱਦੇ ਦਾ ਇਨਾਮ ਲਵਾਂ ਜੋ ਪਰਮੇਸ਼ੁਰ ਦੀ ਵੱਲੋਂ ਮਸੀਹ ਯਿਸੂ ਵਿੱਚ ਹੈ”(ਫਿਲਿੱਪੀਆਂ 3:13,14)।
ਸਾਡਾ ਪ੍ਰਭੂ ਯਿਸੂ ਸੇਵਕਾਈ ਅਤੇ ਸੇਵਾ ਕਰਨ ਦੇ ਲਈ ਧਰਤੀ ਉੱਤੇ ਆਇਆ। ਅਤੇ ਉਹ ਉਮੀਦ ਕਰਦਾ ਹੈ ਕਿ ਤੁਸੀਂ ਉਸ ਵਿੱਚ ਸ਼ਾਮਿਲ ਹੋਵੋ, ਆਤਮਾਵਾਂ ਨੂੰ ਪਤਾਲ ਤੋਂ ਅਤੇ ਪਾਪ ਦੀ ਸ਼ਕਤੀ ਤੋਂ ਮੁਕਤ ਕਰਨ ਵਿੱਚ। ਇਸ ਲਈ, ਆਪਣੇ ਡੂੰਘੇ – ਗਿੱਟੇ ਅਤੇ ਡੂੰਘੇ – ਗੋਡਿਆਂ ਦੇ ਤਜ਼ਰਬਿਆਂ ਤੋਂ ਅੱਗੇ ਵਧੋ ਅਤੇ ਦ੍ਰਿੜ ਸੰਕਲਪ ਅਤੇ ਵਾਅਦੇ ਨਾਲ ਡੂੰਘੇ-ਲੱਕ ਤਜ਼ਰਬੇ ਵਿੱਚ ਜਾਓ। ਉਸਦੀ ਸੇਵਕਾਈ ਨੂੰ ਆਪਣੀ ਪੂਰੀ ਸ਼ਕਤੀ ਦੇ ਨਾਲ ਕਰਨ ਦੇ ਲਈ ਆਪਣੇ ਆਪ ਸਮਰਪਿਤ ਕਰੋ। ਲੱਕ ਤੱਕ ਡੂੰਘੇ ਪਾਣੀਆਂ ਵਿੱਚ ਦਾਖ਼ਲ ਹੋਣ ਦੇ ਲਈ, ਤੁਹਾਨੂੰ ਦ੍ਰਿੜ੍ਹ ਮਜ਼ਬੂਤੀ ਦੇ ਨਾਲ ਆਪਣਾ ਲੱਕ ਬੰਨ੍ਹਣਾ ਚਾਹੀਦਾ ਹੈ। ਰਸੂਲ ਪੌਲੁਸ ਕਹਿੰਦਾ ਹੈ; “ਸੋ ਤੁਸੀਂ ਆਪਣੀ ਕਮਰ ਸਚਿਆਈ ਨਾਲ ਕੱਸ ਕੇ ਅਤੇ ਧਰਮ ਦੀ ਸੰਜੋ ਪਹਿਨੋ”(ਅਫ਼ਸੀਆਂ 6:14)।
ਅਸੀਂ ਯੂਹੰਨਾ ਦੀ ਕਿਤਾਬ ਵਿੱਚ ਯਿਸੂ ਦੀ ਸੇਵਕਾਈ ਵਿੱਚ ਇੱਕ ਉਤਸ਼ਾਹ ਵਾਲੀ ਘਟਨਾ ਦੇ ਬਾਰੇ ਪੜ੍ਹ ਸਕਦੇ ਹਾਂ। “ਫ਼ਿਰ ਉਸ ਨੇ ਇੱਕ ਭਾਂਡੇ ਵਿੱਚ ਪਾਣੀ ਲਿਆ ਅਤੇ ਆਪਣੇ ਚੇਲਿਆਂ ਦੇ ਪੈਰ ਧੋਣੇ ਸ਼ੁਰੂ ਕਰ ਦਿੱਤੇ। ਉਸ ਦੇ ਲੱਕ ਨਾਲ ਇੱਕ ਤੌਲੀਆ ਸੀ, ਜਿਸ ਨਾਲ ਉਸ ਨੇ ਉਨ੍ਹਾਂ ਦੇ ਪੈਰ ਸਾਫ਼ ਕੀਤੇ”(ਯੂਹੰਨਾ ਦੀ ਇੰਜੀਲ 13:5)। ਮਹਿਮਾ ਦੇ ਰਾਜੇ ਨੇ ਆਪਣੇ ਆਪ ਨੂੰ ਇੱਕ ਦਾਸ ਦੇ ਪੱਧਰ ਤੱਕ ਕਿਸ ਹੱਦ ਤੱਕ ਅਧੀਨ ਕੀਤਾ। ਇਸ ਉੱਤੇ ਧਿਆਨ ਦਿਓ।
ਪ੍ਰਮੇਸ਼ਵਰ ਦੇ ਬੱਚਿਓ, ਆਪਣੇ ਦਿਲ ਨੂੰ ਸਾਡੇ ਪ੍ਰਭੂ ਦੇ ਪਿਆਰ ਭਰੇ ਬਲੀਦਾਨ ਨਾਲ ਛੂਹ ਲੈਣ ਦਿਓ।
ਅਭਿਆਸ ਕਰਨ ਲਈ – “ਪ੍ਰਭੂ ਯਹੋਵਾਹ ਦਾ ਆਤਮਾ ਮੇਰੇ ਉੱਤੇ ਹੈ, ਕਿਉਂ ਜੋ ਉਸ ਨੇ ਮੈਨੂੰ ਮਸਹ ਕੀਤਾ ਤਾਂ ਜੋ ਗਰੀਬਾਂ ਨੂੰ ਖੁਸ਼ਖਬਰੀ ਸੁਣਾਵਾਂ”(ਲੂਕਾ ਦੀ ਇੰਜੀਲ 4:18)
