No products in the cart.
ਨਵੰਬਰ 28 – ਸਵੇਰ ਦਾ ਚਾਨਣ!
“ਅਤੇ ਉਨ੍ਹਾਂ ਨੂੰ ਜੋ ਹਨ੍ਹੇਰੇ ਅਤੇ ਮੌਤ ਦੇ ਸਾਏ ਵਿੱਚ ਬੈਠੇ ਹਨ ਚਾਨਣ ਦੇਵੇ, ਅਤੇ ਸਾਡੇ ਕਦਮਾਂ ਨੂੰ ਸ਼ਾਂਤੀ ਦੇ ਰਾਹ ਬਖ਼ਸ਼ੇ”(ਲੂਕਾ ਦੀ ਇੰਜੀਲ 1:79).
ਕ੍ਰਿਸਮਸ ਦਾ ਦਿਨ ਸਾਡੇ ਪਿੱਛੇ ਹੋਣ ਦੇ ਬਾਅਦ ਵੀ, ਕ੍ਰਿਸਮਸ ਦਾ ਇਰਾਦਾ ਜਾਂ ਉਦੇਸ਼ ਅਜੇ ਤੱਕ ਪੂਰਾ ਨਹੀਂ ਹੋਇਆ; ਅਤੇ ਇਹ ਸਾਡੇ ਪ੍ਰਭੂ ਦੇ ਦੂਸਰੀ ਵਾਰ ਆਉਣ ਤੱਕ ਜਾਰੀ ਰਹੇਗਾ. ਸਾਡੇ ਪ੍ਰਭੂ ਇਸ ਸੰਸਾਰ ਵਿੱਚ ਆਏ ਸੀ, ਉਹਨਾਂ ਨੂੰ ਚਾਨਣ ਦੇਣ ਦੇ ਲਈ ਜਿਹੜੇ ਹਨੇਰੇ ਅਤੇ ਮੌਤ ਦੇ ਸਾਏ ਵਿੱਚ ਬੈਠੇ ਹਨ.
ਭਾਵੇਂ ਤੁਸੀਂ ਇਸ ਸੰਸਾਰ ਵਿੱਚ ਪ੍ਰਭੂ ਦੇ ਜਨਮ ਦੇ ਉਦੇਸ਼ ਨੂੰ ਪੂਰੀ ਤਰ੍ਹਾਂ ਸਮਝਣ ਦੇ ਯੋਗ ਨਹੀਂ ਹੋ ਸਕਦੇ ਹੋ, ਪਰ ਤੁਸੀਂ ਪ੍ਰਮੇਸ਼ਵਰ ਦੇ ਵਚਨ ਤੋਂ ਬਹੁਤ ਸਾਰੇ ਮਹੱਤਵਪੂਰਨ ਸਬਕਾਂ ਨੂੰ ਸਮਝ ਸਕੋਂਗੇ.
ਪਵਿੱਤਰ ਸ਼ਾਸਤਰ ਕਹਿੰਦਾ ਹੈ; “ਕਿਉਂਕਿ ਮਨੁੱਖ ਦਾ ਪੁੱਤਰ ਗੁਆਚੇ ਹੋਇਆਂ ਨੂੰ ਬਚਾਉਣ ਆਇਆ ਹੈ”(ਮੱਤੀ ਦੀ ਇੰਜੀਲ 18:11). “ਕਿਉਂ ਜੋ ਮਨੁੱਖ ਦਾ ਪੁੱਤਰ ਗੁਆਚੇ ਹੋਏ ਨੂੰ ਲੱਭਣ ਅਤੇ ਬਚਾਉਣ ਆਇਆ ਹੈ.” (ਲੂਕਾ ਦੀ ਇੰਜੀਲ 19:10). “ਮਸੀਹ ਯਿਸੂ ਪਾਪੀਆਂ ਨੂੰ ਬਚਾਉਣ ਲਈ ਸੰਸਾਰ ਵਿੱਚ ਆਇਆ” (1 ਤਿਮੋਥਿਉਸ 1:15).
ਰਾਜਾ ਸੁਲੇਮਾਨ ਦੇ ਬਾਰੇ ਇੱਕ ਪੁਰਾਣੀ ਕਹਾਣੀ ਹੈ. ਇੱਕ ਵਾਰ ਉਹ ਸ਼ਬਾ ਦੀ ਰਾਣੀ ਦੇ ਨਾਲ ਘੋੜੇ ਉੱਤੇ ਸਵਾਰ ਸੀ. ਰਸਤੇ ਵਿੱਚ ਉਸਨੇ ਬਹੁਤ ਸਾਰੀਆਂ ਕੀੜੀਆਂ ਨੂੰ ਰਸਤੇ ਵਿੱਚ ਚੱਲਦੇ ਹੋਏ ਦੇਖਿਆ. ਉਹ ਘੋੜੇ ਤੋਂ ਹੇਠਾਂ ਉਤਰਿਆ, ਅਤੇ ਸ਼ਬਾ ਦੀ ਰਾਣੀ ਨੂੰ ਪੁੱਛਿਆ ਕਿ ਕੀ ਉਹ ਸਮਝਦੀ ਹੈ ਕਿ ਕੀੜੀਆਂ ਕੀ ਕਹਿ ਰਹੀਆਂ ਹਨ. ਅਤੇ ਉਸਨੇ ਜਾਰੀ ਰੱਖਿਆ ਕਿ ਉਹ ਕਹਿ ਰਹੀਆਂ ਹਨ: “ਹਰ ਕੋਈ ਸਾਨੂੰ ਮਿੱਧ ਰਿਹਾ ਹੈ. ਪਰ ਰਾਜਾ ਸੁਲੇਮਾਨ ਵੀ ਅਜਿਹਾ ਕਿਉਂ ਕਰੇ?” ਇਸ ਲਈ, ਉਸਨੇ ਆਪਣੀ ਸਵਾਰੀ ਨੂੰ ਜਾਰੀ ਰੱਖਣ ਦੇ ਲਈ ਇੱਕ ਅਲੱਗ ਰਸਤੇ ਦਾ ਸੁਝਾਅ ਦਿੱਤਾ. ਰਾਜਾ ਸੁਲੇਮਾਨ ਸਿਰਫ਼ ਇਸ ਹੱਦ ਤੱਕ ਹੀ ਸਮਝ ਸਕਦਾ ਸੀ. ਪਰ ਕਲਪਨਾ ਕਰੋ ਕਿ ਜੇਕਰ ਉਹ ਕੀੜੀ ਬਣ ਗਿਆ ਹੁੰਦਾ, ਉਨ੍ਹਾਂ ਦੇ ਗੁਣ ਅਤੇ ਭਾਸ਼ਾ ਸਿੱਖਦਾ, ਤਾਂ ਉਸ ਨੂੰ ਉਨ੍ਹਾਂ ਕੀੜੀਆਂ ਦੇ ਬਾਰੇ ਬਹੁਤ ਸਾਰੇ ਡੂੰਘੇ ਭੇਤ ਪਤਾ ਲੱਗ ਜਾਂਦੇ.
ਦੇਵਤਿਆਂ ਦਾ ਪ੍ਰਮੇਸ਼ਵਰ, ਰਾਜਿਆਂ ਦਾ ਰਾਜਾ, ਪ੍ਰਭੂਆਂ ਦਾ ਪ੍ਰਭੂ ਅਤੇ ਸ੍ਰਿਸ਼ਟੀ ਦਾ ਪ੍ਰਭੂ, ਉਸਨੇ ਸਾਰੀ ਸਵਰਗੀ ਮਹਿਮਾ ਨੂੰ ਤਿਆਗ ਦਿੱਤਾ ਅਤੇ ਸਾਨੂੰ ਸਾਡੇ ਪਾਪਾਂ ਤੋਂ ਛੁਟਕਾਰਾ ਦਿਵਾਉਣ ਦੇ ਲਈ ਮਾਸ ਅਤੇ ਲਹੂ ਵਿੱਚ ਸਾਡੇ ਵਰਗੇ ਮਨੁੱਖ ਦਾ ਰੂਪ ਧਾਰ ਲਿਆ. ਪਵਿੱਤਰ ਸ਼ਾਸਤਰ ਕਹਿੰਦਾ ਹੈ, ਇਹ ਉਹਨਾਂ ਦੋਹਰੇ ਉਦੇਸ਼ਾਂ ਦੇ ਲਈ ਹੈ “ਜੋ ਹਨ੍ਹੇਰੇ ਅਤੇ ਮੌਤ ਦੇ ਸਾਏ ਵਿੱਚ ਬੈਠੇ ਹਨ ਚਾਨਣ ਦੇਵੇ, ਅਤੇ ਸਾਡੇ ਕਦਮਾਂ ਨੂੰ ਸ਼ਾਂਤੀ ਦੇ ਰਾਹ ਬਖ਼ਸ਼ੇ”(ਲੂਕਾ ਦੀ ਇੰਜੀਲ 1:78,79).
ਜੇਕਰ ਤੁਸੀਂ ਇਸ ਸੰਸਾਰ ਵਿੱਚ ਮਸੀਹ ਦੇ ਜਨਮ ਲੈਣ ਦੇ ਕਾਰਨਾਂ ਨੂੰ ਸਮਝਦੇ ਹੋ, ਤਾਂ ਇਹ ਤੁਹਾਡੇ ਜੀਵਨ ਨੂੰ ਰੌਸ਼ਨ ਕਰੇਗਾ. ਅਤੇ ਇਹ ਤੁਹਾਨੂੰ ਸ਼ੁਕਰਗੁਜ਼ਾਰ ਦਿਲ ਨਾਲ ਉਸਦੀ ਉਸਤਤ ਅਤੇ ਆਰਾਧਨਾ ਕਰਨ ਦੇ ਵੱਲ ਲੈ ਜਾਵੇਗਾ.
ਪਵਿੱਤਰ ਸ਼ਾਸਤਰ ਕਹਿੰਦਾ ਹੈ; “ਕਿਉਂ ਜੋ ਉਹ ਸਾਡਾ ਮਿਲਾਪ ਹੈ, ਜਿਸ ਨੇ ਯਹੂਦੀ ਅਤੇ ਪਰਾਈਆਂ ਕੌਮਾਂ ਨੂੰ ਇੱਕ ਕੀਤਾ ਅਤੇ ਸਰੀਰ ਵਿੱਚ ਵੈਰ-ਵਿਰੋਧ ਵਾਲੀ ਜੁਦਾਈ ਦੀ ਕੰਧ ਨੂੰ ਢਾਹ ਦਿੱਤਾ! ਅਤੇ ਸਲੀਬ ਦੇ ਰਾਹੀਂ ਵੈਰ-ਵਿਰੋਧ ਦਾ ਨਾਸ ਕਰਕੇ ਉਸੇ ਰਾਹੀਂ ਦੋਹਾਂ ਨੂੰ ਇੱਕ ਸਰੀਰ ਬਣਾ ਕੇ ਪਰਮੇਸ਼ੁਰ ਨਾਲ ਮੇਲ ਕਰਾਵੇ”(ਅਫ਼ਸੀਆਂ 2:14,16).
ਪ੍ਰਮੇਸ਼ਵਰ ਦੇ ਬੱਚਿਓ, ਚਾਨਣ ਦੀ ਇਹ ਰੋਸ਼ਨੀ ਤੁਹਾਡੇ ਜੀਵਨ ਨੂੰ ਰੌਸ਼ਨ ਕਰੇ!
ਅਭਿਆਸ ਕਰਨ ਲਈ – “ਮੈਂ ਤੁਹਾਨੂੰ ਸ਼ਾਂਤੀ ਦਿੰਦਾ ਹਾਂ. ਮੈਂ ਆਪਣੀ ਤਸੱਲੀ ਤੁਹਾਨੂੰ ਦਿੰਦਾ ਹਾਂ. ਮੈਂ ਤੁਹਾਨੂੰ ਸੰਸਾਰ ਤੋਂ ਵੱਖਰੀ ਕਿਸਮ ਦੀ ਸ਼ਾਂਤੀ ਦਿੰਦਾ ਹਾਂ, ਇਸ ਲਈ ਤੁਹਾਡੇ ਦਿਲ ਨਾ ਡਰੇ ਅਤੇ ਘਬਰਾਏ”(ਯੂਹੰਨਾ ਦੀ ਇੰਜੀਲ 14:27).