Appam - Punjabi

ਨਵੰਬਰ 26 – ਅਨਾਦੀ ਪਿਤਾ!

“ਅਤੇ ਉਹ ਦਾ ਨਾਮ ਇਹ ਸੱਦਿਆ ਜਾਵੇਗਾ, ਅਨਾਦੀ ਪਿਤਾ, ਸ਼ਾਂਤੀ ਦਾ ਰਾਜਕੁਮਾਰ”(ਯਸਾਯਾਹ 9:6).

ਕੈਥੋਲਿਕ ਬਾਈਬਲ ਵਿੱਚ ‘ਅਨਾਦੀ ਪਿਤਾ’ ਸ਼ਬਦ ਦਾ ਜ਼ਿਕਰ ‘ਸਦੀਪਕ ਪਿਤਾ’ ਦੇ ਵਜੋਂ ਕੀਤਾ ਗਿਆ ਹੈ. ਅਤੇ ‘ਸਲਾਹਕਾਰ’ ਸ਼ਬਦ ਨੂੰ ‘ਅਚਰਜ਼ ਸਲਾਹਕਾਰ’ ਕਿਹਾ ਜਾਂਦਾ ਹੈ. ਜਦੋਂ ਤੁਸੀਂ ਸ਼ਬਦਾਵਲੀ ਨੂੰ ਨਾਲ-ਨਾਲ ਦੇਖਦੇ ਹੋ, ਤਾਂ ਇਹ ਸਾਡੇ ਦਿਲਾਂ ਵਿੱਚ ਬਹੁਤ ਉਤਸ਼ਾਹ ਪੈਦਾ ਕਰਦੀ ਹੈ.

ਸਾਡੇ ਪ੍ਰਭੂ ਨੂੰ ਅਨਾਦੀ ਪਿਤਾ ਅਤੇ ਸਦੀਪਕ ਪਿਤਾ ਵੀ ਕਿਹਾ ਜਾਂਦਾ ਹੈ. ਪਿਤਾ ਦਾ ਪਿਆਰ ਸੱਚਮੁੱਚ ਖ਼ਾਸ ਹੁੰਦਾ ਹੈ. ਪਵਿੱਤਰ ਸ਼ਾਸਤਰ ਕਹਿੰਦਾ ਹੈ; “ਜਿਵੇਂ ਪਿਤਾ ਆਪਣੇ ਬੱਚਿਆਂ ਦਾ ਤਰਸ ਖਾਂਦਾ ਹੈ, ਤਿਵੇਂ ਯਹੋਵਾਹ ਆਪਣੇ ਡਰਨ ਵਾਲਿਆਂ ਦਾ ਤਰਸ ਖਾਂਦਾ ਹੈ”(ਜ਼ਬੂਰਾਂ ਦੀ ਪੋਥੀ 103:13).

ਇੱਕ ਪਿਤਾ ਆਪਣੇ ਬੱਚਿਆਂ ਦੇ ਲਈ ਦਿਨ-ਰਾਤ ਮਿਹਨਤ ਕਰਦਾ ਹੈ. ਉਹ ਕਮਾਈ ਕਰਨ ਦੇ ਲਈ ਸਖ਼ਤ ਮਿਹਨਤ ਕਰਦਾ ਹੈ. ਉਹ ਬੱਚਿਆਂ ਨੂੰ ਸੁਚੱਜੇ ਢੰਗ ਨਾਲ ਪਾਲਣ ਦੀ ਜ਼ਿੰਮੇਵਾਰੀ ਲੈਂਦਾ ਹੈ. ਉਹ ਬੱਚਿਆਂ ਨੂੰ ਸਿੱਖਿਅਤ ਕਰਦਾ ਹੈ ਅਤੇ ਉਨ੍ਹਾਂ ਦੇ ਲਈ ਚੰਗਾ ਭਵਿੱਖ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਦਾ ਹੈ.

ਪਿਤਾ ਦੇ ਪਿਆਰ ਦੀ ਹੱਦ ਜਿੰਨੀ ਮਰਜ਼ੀ ਹੋਵੇ, ਜਿਵੇਂ-ਜਿਵੇਂ ਉਹ ਬੁੱਢਾ ਹੁੰਦਾ ਜਾਂਦਾ ਹੈ, ਕਮਜ਼ੋਰੀਆਂ ਵੀ ਆਉਂਦੀਆਂ ਜਾਦੀਆਂ ਹਨ. ਅਤੇ ਸਮਾਂ ਬੀਤਣ ਦੇ ਨਾਲ, ਉਹ ਵੀ ਮਰ ਜਾਂਦਾ ਹੈ; ਅਤੇ ਬੱਚਿਆਂ ਦੀ ਦੇਖਭਾਲ ਕਰਨ ਵਾਲਾ ਕੋਈ ਵੀ ਨਹੀਂ ਰਹਿ ਜਾਂਦਾ ਹੈ.

ਪਰ ਪ੍ਰਭੂ ਯਿਸੂ ਨੂੰ ਅਨਾਦੀ ਪਿਤਾ ਕਿਹਾ ਜਾਂਦਾ ਹੈ, ਅਤੇ ਉਸਦਾ ਪਿਆਰ ਸਦਾ ਲਈ ਬਣਿਆ ਰਹਿੰਦਾ ਹੈ. ਸਦੀਪਕ ਪਿਆਰ ਦੇ ਨਾਲ, ਉਹ ਤੁਹਾਨੂੰ ਗਲੇ ਲਗਾਉਂਦਾ ਹੈ. ਉਸ ਦੇ ਲਈ ਕੋਈ ਮੌਤ ਨਹੀਂ ਹੈ ਕਿਉਂਕਿ ਉਹ ਸਦਾ ਦੇ ਲਈ ਜਿਉਂਦਾ ਹੈ. ਯਹੋਵਾਹ ਆਖਦਾ ਹੈ; “ਮੈਂ ਤੇਰੇ ਨਾਲ ਸਦਾ ਦੇ ਪ੍ਰੇਮ ਨਾਲ ਪ੍ਰੇਮ ਕੀਤਾ, ਇਸ ਲਈ ਮੈਂ ਦਯਾ ਨਾਲ ਤੈਨੂੰ ਖਿੱਚਿਆ ਹੈ”(ਯਿਰਮਿਯਾਹ 31:3).

“ਇਹ ਯਹੋਵਾਹ ਦੀ ਅੱਤ ਦਯਾ ਹੈ ਕਿ ਅਸੀਂ ਮੁੱਕ ਨਹੀਂ ਗਏ, ਕਿਉਂ ਜੋ ਉਸ ਦੀ ਦਯਾ ਅਟੁੱਟ ਹੈ!”(ਵਿਰਲਾਪ ਗੀਤ 3:22). ਪਵਿੱਤਰ ਸ਼ਾਸਤਰ ਇਹ ਵੀ ਕਹਿੰਦਾ ਹੈ; “ਮੁਬਾਰਕ ਹੈ ਸਾਡੇ ਪ੍ਰਭੂ ਯਿਸੂ ਮਸੀਹ ਦਾ ਪਰਮੇਸ਼ੁਰ ਅਤੇ ਪਿਤਾ ਜਿਹੜਾ ਦਯਾ ਦਾ ਪਿਤਾ ਅਤੇ ਸਭ ਪ੍ਰਕਾਰ ਦੀ ਸ਼ਾਂਤੀ ਦਾ ਪਰਮੇਸ਼ੁਰ ਹੈ”(2 ਕੁਰਿੰਥੀਆਂ 1:3).

ਗੁਆਚੇ ਹੋਏ ਪੁੱਤਰ ਦੇ ਦ੍ਰਿਸ਼ਟਾਂਤ ਵਿੱਚ, ਅਸੀਂ ਪਿਤਾ ਦੀ ਦਯਾ ਬਾਰੇ ਪੜ੍ਹਦੇ ਹਾਂ ਜਦੋਂ ਉਜਾੜੂ ਪੁੱਤਰ ਦਾ ਦਿਲ ਬਦਲ ਗਿਆ ਅਤੇ ਉਹ ਉਸ ਕੋਲ ਵਾਪਸ ਆਇਆ. ਉਸ ਦੀ ਪਿਛਲੀ ਸਾਰੀ ਕੁੜੱਤਣ ਉਸ ਤੋਂ ਦੂਰ ਹੋ ਗਈ ਸੀ; ਅਤੇ ਉਸਨੇ ਪੁੱਤਰ ਨੂੰ ਕੋਈ ਗੁੱਸਾ ਜਾਂ ਜ਼ਿੱਦ ਨਹੀਂ ਦਿਖਾਈ. ਉਸਨੇ ਵੇਸ਼ਵਾ ਉੱਤੇ ਸਾਰਾ ਪੈਸਾ ਬਰਬਾਦ ਕਰਨ ਦੇ ਲਈ ਉਸਦੀ ਨਿੰਦਾ ਨਹੀਂ ਕੀਤੀ. ਇਸ ਦੀ ਬਜਾਏ, ਪਿਤਾ ਆਪਣੇ ਪੁੱਤਰ ਦੇ ਵੱਲ ਦੌੜਿਆ, ਉਸ ਨੂੰ ਗਲੇ ਲਗਾਇਆ ਅਤੇ ਚੁੰਮਿਆ, ਉਸ ਨੂੰ ਸਭ ਤੋਂ ਵਧੀਆ ਬਸਤਰ ਪਹਿਨਾਏ ਅਤੇ ਘਰ ਵਿੱਚ ਉਸ ਦਾ ਸਵਾਗਤ ਕੀਤਾ.

ਜਦੋਂ ਇੱਕ ਦੁਨਿਆਵੀ ਪਿਤਾ ਇੰਨਾ ਪਿਆਰਾ ਹੋ ਸਕਦਾ ਹੈ, ਤਾਂ ਪ੍ਰਮੇਸ਼ਵਰ ਦਾ ਪਿਆਰ ਕਿੰਨਾ ਜ਼ਿਆਦਾ ਅਤੇ ਗਹਿਰਾ ਹੋਵੇਗਾ? ਉਸ ਦੀ ਦਯਾ ਦਾ ਕੋਈ ਅੰਤ ਨਹੀਂ ਹੈ. ਸਾਨੂੰ ਛੁਡਾਉਣ ਦੇ ਲਈ, ਉਹ ਸਲੀਬ ਉੱਤੇ ਚੜ੍ਹ ਗਿਆ; ਅਤੇ ਸ਼ੈਤਾਨ ਦੇ ਸਿਰ ਨੂੰ ਕੁਚਲ ਦਿੱਤਾ.

ਪ੍ਰਮੇਸ਼ਵਰ ਦੇ ਬੱਚਿਓ, ਪ੍ਰਮੇਸ਼ਵਰ ਦਾ ਪਿਆਰ ਸਦੀਪਕ ਅਤੇ ਅਨਾਦੀ ਹੈ.

ਅਭਿਆਸ ਕਰਨ ਲਈ – “ਭਾਵੇਂ ਪਰਬਤ ਜਾਂਦੇ ਰਹਿਣ ਤੇ ਟਿੱਲੇ ਹਿਲਾਏ ਜਾਣ, ਪਰ ਮੇਰੀ ਦਯਾ ਤੈਥੋਂ ਜਾਂਦੀ ਨਾ ਰਹੇਗੀ, ਨਾ ਮੇਰੀ ਸ਼ਾਂਤੀ ਦਾ ਨੇਮ ਹਿੱਲੇਗਾ, ਯਹੋਵਾਹ ਜੋ ਤੇਰੇ ਉੱਤੇ ਦਯਾ ਕਰਦਾ ਹੈ ਆਖਦਾ ਹੈ”(ਯਸਾਯਾਹ 54:10).

Leave A Comment

Your Comment
All comments are held for moderation.