bo togel situs toto musimtogel toto slot musimtogel musimtogel musimtogel masuk musimtogel login musimtogel toto
Appam - Punjabi

ਨਵੰਬਰ 25 – ਬੈਤਲਹਮ ਵਿੱਚ ਪੈਦਾ ਹੋਇਆ ਬਾਲਕ!

“ਸਾਡੇ ਲਈ ਤਾਂ ਇੱਕ ਬਾਲਕ ਜੰਮਿਆ, ਅਤੇ ਸਾਨੂੰ ਇੱਕ ਪੁੱਤਰ ਬਖ਼ਸ਼ਿਆ ਗਿਆ, ਰਾਜ ਉਹ ਦੇ ਮੋਢੇ ਉੱਤੇ ਹੋਵੇਗਾ”(ਯਸਾਯਾਹ 9:6).

ਅੰਨਤੰਨਤੁੱਲਾ ਐਪਮ ਪਰਿਵਾਰ ਦੇ ਹਰੇਕ ਮੈਂਬਰ ਨੂੰ ਮੇਰੇ ਵੱਲੋਂ ਕ੍ਰਿਸਮਸ ਦੀਆਂ ਵਧਾਈਆਂ. ਇਸ ਦਿਨ, ਜਦੋਂ ਤੁਸੀਂ ਆਪਣੇ ਪਰਿਵਾਰ ਦੇ ਨਾਲ ਖੁਸ਼ੀ ਨਾਲ ਪ੍ਰਭੂ ਦੇ ਜਨਮ ਦਾ ਜਸ਼ਨ ਮਨਾ ਰਹੇ ਹੋ, ਪ੍ਰਭੂ ਦੀ ਹਜ਼ੂਰੀ, ਉਸਦੀ ਕਿਰਪਾ ਅਤੇ ਸ਼ਾਂਤੀ ਤੁਹਾਡੇ ਨਾਲ ਵਿਸ਼ੇਸ਼ ਰੂਪ ਵਿੱਚ ਹੋਵੇ.

ਇਹ ਕ੍ਰਿਸਮਸ ਦਾ ਮੌਸਮ ਸਿਰਫ ਜਸ਼ਨ ਅਤੇ ਤਿਉਹਾਰ ਦਾ ਦਿਨ ਨਹੀਂ ਹੋਣਾ ਚਾਹੀਦਾ ਹੈ, ਸਗੋਂ ਤੁਹਾਡੇ ਉਸ ਮਕਸਦ ਨੂੰ ਪੂਰਾ ਕਰਨ ਦਾ ਸਮਾਂ ਹੋਣਾ ਚਾਹੀਦਾ ਹੈ ਜਿਸ ਦੇ ਲਈ ਪ੍ਰਭੂ ਯਿਸੂ ਇਸ ਸੰਸਾਰ ਵਿੱਚ ਆਏ ਸੀ.

ਬਾਲਕ ਯਿਸੂ ਦਾ ਜਨਮ ਦੋ ਹਜ਼ਾਰ ਸਾਲ ਪਹਿਲਾਂ ਦਾਊਦ ਦੇ ਸ਼ਹਿਰ ਬੈਤਲਹਮ ਵਿੱਚ ਹੋਇਆ ਸੀ. ਉਸ ਦਾ ਜਨਮ ਬਿਨਾਂ ਕਿਸੇ ਖੁਸ਼ੀ ਦੇ ਇੱਕ ਮਾਮੂਲੀ ਜਗ੍ਹਾ ਵਿੱਚ ਹੋਇਆ. ਉਹ ਇੱਕ ਨੀਵੇਂ ਥਾਂ ਵਿੱਚ ਪੈਦਾ ਹੋਇਆ ਸੀ ਅਤੇ ਉਸਦੀ ਮਾਂ ਨੇ ਉਸਨੂੰ ਕੱਪੜੇ ਵਿੱਚ ਲਪੇਟਿਆ ਅਤੇ ਉਸਨੂੰ ਇੱਕ ਖੁਰਲੀ ਵਿੱਚ ਰੱਖ ਦਿੱਤਾ.

ਇਹ ਬਾਲਕ ਇੱਕ ਪਰਿਵਰਤਨ ਵਾਲਾ ਸੀ. ਅਤੇ ਉਸਦਾ ਜਨਮ ਕਈ ਪੀੜ੍ਹੀਆਂ ਦੀ ਉਮੀਦ ਦੀ ਪੂਰਤੀ ਦੇ ਵਜੋਂ ਪੈਦਾ ਹੋਇਆ ਸੀ; ਪਹਿਲਾਂ ਤੋਂ ਹੀ ਉਸਨੂੰ ਦਿੱਤੇ ਗਏ ਨਾਮ ਦੇ ਨਾਲ ਪੈਦਾ ਹੋਇਆ. ਉਸਦਾ ਜਨਮ ਅਗਵਾਈ ਕਰਨ ਅਤੇ ਆਪਣੇ ਜੀਵਨ ਨੂੰ ਬਲੀਦਾਨ ਦੇ ਵਜੋਂ ਸਮਰਪਿਤ ਕਰਨ ਦੇ ਪੈਦਾ ਹੋਇਆ ਸੀ. ਸੰਸਾਰ ਦੇ ਇਤਿਹਾਸ ਵਿੱਚ ਕਿਸੇ ਹੋਰ ਬੱਚੇ ਤੋਂ ਇੰਨੀ ਉਮੀਦ ਨਹੀਂ ਕੀਤੀ ਗਈ ਸੀ, ਜਿਵੇਂ ਕਿ ਉਹ ਸੰਸਾਰ ਦੇ ਬਣਨ ਤੋਂ ਪਹਿਲਾਂ ਹੀ ਨਿਰਧਾਰਤ ਕੀਤਾ ਗਿਆ ਸੀ.

ਨਬੀ ਯਸਾਯਾਹ ਜੋ ਮਸੀਹ ਦੇ ਜਨਮ ਤੋਂ ਲੱਗਭਗ 900 ਸਾਲ ਪਹਿਲਾਂ ਜੀਵਤ ਸੀ, ਉਸਨੇ ਉਸ ਨੂੰ ਆਪਣੀਆਂ ਭਵਿੱਖਬਾਣੀਆਂ ਵਾਲੀਆਂ ਅੱਖਾਂ ਨਾਲ ਇੱਕ ਦਰਸ਼ਨ ਵਿੱਚ ਦੇਖਿਆ. ਜਦੋਂ ਕਿ ਯਸਾਯਾਹ ਪੁਰਾਣੇ ਨੇਮ ਦੇ ਸਮੇਂ ਦਾ ਸੀ, ਉਸਦੇ ਕੋਲ ਪ੍ਰਭੂ ਯਿਸੂ ਦਾ ਦਰਸ਼ਨ ਸਨ, ਜਿਹੜਾ ਨਵੇਂ ਨੇਮ ਦਾ ਕੇਂਦਰ ਬਿੰਦੂ ਹੈ. ਉਹ ਬਹੁਤ ਉਤਸ਼ਾਹਿਤ ਸੀ ਅਤੇ ਉਸਨੇ ਕਿਹਾ: “ਸਾਡੇ ਲਈ ਤਾਂ ਇੱਕ ਬਾਲਕ ਜੰਮਿਆਂ”.

ਆਮ ਤੌਰ ਤੇ ਜਦੋਂ ਕਿਸੇ ਪਰਿਵਾਰ ਵਿੱਚ ਬੱਚੇ ਦਾ ਜਨਮ ਹੁੰਦਾ ਹੈ, ਤਾਂ ਮਾਤਾ-ਪਿਤਾ ਮਾਣ ਨਾਲ ਬੱਚੇ ਨੂੰ ਆਪਣਾ ਕਹਿ ਕੇ ਬੁਲਾਉਂਦੇ ਹਨ. ਪਰ ਪ੍ਰਭੂ ਯਿਸੂ, ਨਾ ਸਿਰਫ਼ ਮਰਿਯਮ ਅਤੇ ਯੂਸੁਫ਼ ਦੇ ਲਈ ਪੈਦਾ ਹੋਇਆ ਸੀ, ਨਾ ਹੀ ਪੂਰੇ ਯਹੂਦੀ ਭਾਈਚਾਰੇ ਦੇ ਲਈ, ਸਗੋਂ ਸਾਰੇ ਸੰਸਾਰ ਦੇ ਲਈ ਇੱਕ ਬਾਲਕ ਦੇ ਰੂਪ ਵਿੱਚ ਦਿੱਤਾ ਗਿਆ ਸੀ. ਇਸ ਲਈ, ਯਹੂਦੀ ਅਤੇ ਦੂਸਰੀਆਂ ਕੌਮਾਂ ਦੇ ਲੋਕ ਉਸ ਨੂੰ ਆਪਣਾ ਹੋਣ ਦਾ ਦਾਅਵਾ ਕਰ ਸਕਦੇ ਹਨ. ਪਰਮੇਸ਼ੁਰ ਨੇ ਸਾਡੇ ਸਾਰਿਆਂ ਦੇ ਲਈ ਆਪਣਾ ਇਕਲੌਤਾ ਪੁੱਤਰ ਦੇ ਦਿੱਤਾ.

ਇਸ ਲਈ ਦੂਤ ਨੇ ਐਲਾਨ ਕੀਤਾ: “ਨਾ ਡਰੋ, ਕਿਉਂਕਿ ਵੇਖੋ, ਮੈਂ ਤੁਹਾਨੂੰ ਵੱਡੀ ਖੁਸ਼ੀ ਦੀ ਖ਼ਬਰ ਸੁਣਾਉਂਦਾ ਹਾਂ ਜੋ ਸਾਰੀ ਦੁਨੀਆਂ ਦੇ ਲਈ ਹੋਵੇਗੀ ਕਿ ਦਾਊਦ ਦੇ ਸ਼ਹਿਰ ਵਿੱਚ ਅੱਜ ਤੁਹਾਡੇ ਲਈ ਇੱਕ ਮੁਕਤੀਦਾਤਾ ਪੈਦਾ ਹੋਇਆ ਹੈ, ਜਿਹੜਾ ਮਸੀਹ ਪ੍ਰਭੂ ਹੈ”(ਲੂਕਾ ਦੀ ਇੰਜੀਲ 2:10,11).

ਜੇਕਰ ਮਸੀਹ ਤੁਹਾਡੇ ਲਈ ਪੈਦਾ ਹੋਇਆ ਹੈ, ਤਾਂ ਕੀ ਤੁਹਾਨੂੰ ਆਪਣੇ ਦਿਲ ਵਿੱਚ ਅਤੇ ਆਪਣੇ ਘਰ ਵਿੱਚ ਉਸਦੇ ਲਈ ਸਥਾਨ ਨਹੀਂ ਦੇਣਾ ਚਾਹੀਦਾ ਹੈ? ਉਸ ਦੇ ਜਨਮ ਦੇ ਸਮੇਂ, ਸਰਾਏ ਵਿੱਚ ਉਸ ਦੇ ਲਈ ਕੋਈ ਥਾਂ ਮੌਜ਼ੂਦ ਨਹੀਂ ਸੀ. ਕੀ ਉਹ ਇਸ ਸੰਸਾਰ ਵਿੱਚ ਉਸ ਸਰਾਏ ਦੇ ਮਾਲਕ ਦੇ ਲਈ ਵੀ ਪੈਦਾ ਨਹੀਂ ਹੋਇਆ ਸੀ?

ਪ੍ਰਮੇਸ਼ਵਰ ਦੇ ਬੱਚਿਓ, ਭਾਵੇਂ ਕੋਈ ਵੀ ਆਪਣੇ ਦਿਲ ਵਿੱਚ ਉਸਨੂੰ ਅਸਵੀਕਾਰ ਕਰ ਸਕਦਾ ਹੈ, ਤੁਹਾਨੂੰ ਇਹ ਮਹਿਸੂਸ ਕਰਨਾ ਚਾਹੀਦਾ ਹੈ ਕਿ ਉਹ ਸਾਡੇ ਵਿੱਚੋਂ ਹਰੇਕ ਦੇ ਲਈ ਪੈਦਾ ਹੋਇਆ ਹੈ, ਅਤੇ ਉਸਨੂੰ ਆਪਣੇ ਦਿਲ ਵਿੱਚ ਇੱਕ ਪੱਕਾ ਨਿਵਾਸ ਸਥਾਨ ਦਿਓ.

ਅਭਿਆਸ ਕਰਨ ਲਈ – “ਕਿਉਂਕਿ ਮੇਰੀਆਂ ਅੱਖਾਂ ਨੇ ਤੇਰੀ ਮੁਕਤੀ ਨੂੰ ਵੇਖ ਲਿਆ ਹੈ, ਜਿਸ ਨੂੰ ਤੂੰ ਸਾਰੇ ਦੇਸਾਂ ਦੇ ਲੋਕਾਂ ਅੱਗੇ ਤਿਆਰ ਕੀਤਾ ਹੈ, ਕਿ ਪਰਾਈਆਂ ਕੌਮਾਂ ਨੂੰ ਪ੍ਰਕਾਸ਼ ਦੇਣ ਲਈ ਜੋਤ, ਅਤੇ ਆਪਣੀ ਪਰਜਾ ਇਸਰਾਏਲ ਦੇ ਲਈ ਮਹਿਮਾ ਹੋਵੇ”(ਲੂਕਾ ਦੀ ਇੰਜੀਲ 2:30,31,32).

Leave A Comment

Your Comment
All comments are held for moderation.