No products in the cart.
ਨਵੰਬਰ 23 – ਸਲਾਹਕਾਰ!
“ਮੈਂ ਯਹੋਵਾਹ ਨੂੰ ਧੰਨ ਆਖਾਂਗਾ ਜਿਸ ਨੇ ਮੈਨੂੰ ਸਲਾਹ ਦਿੱਤੀ ਹੈ, ਰਾਤ ਦੇ ਸਮੇਂ ਮੇਰਾ ਦਿਲ ਸਿਖਾਉਂਦਾ ਹੈ”(ਜ਼ਬੂਰਾਂ ਦੀ ਪੋਥੀ 16:7).
ਸਾਡੇ ਪ੍ਰਭੂ ਯਿਸੂ ਮਸੀਹ, ਜੋ ਸਵਰਗ ਤੋਂ ਹੇਠਾਂ ਆਇਆ ਸੀ; ਸਲਾਹ ਦਾ ਯਹੋਵਾਹ ਹੈ. ਅਤੇ ਉਹ ਸਦਾ ਜੀਵਿਤ ਰਹਿੰਦਾ ਹੈ. ਮਨੁੱਖ ਦੀ ਸਲਾਹ ਨਾਸ ਹੋ ਜਾਵੇਗੀ ਪਰ ਪ੍ਰਭੂ ਦੀ ਸਲਾਹ ਸਦਾ ਕਾਇਮ ਰਹੇਗੀ.
ਯਹੋਵਾਹ ਨੇ ਇਹ ਕਹਿੰਦੇ ਹੋਏ ਸਾਨੂੰ ਆਪਣੀ ਸਲਾਹ ਦਾ ਵਾਅਦਾ ਕੀਤਾ ਹੈ, “ਮੈਂ ਤੈਨੂੰ ਸਮਝ ਦੇਵਾਂਗਾ, ਅਤੇ ਜਿਸ ਰਾਹ ਉੱਤੇ ਤੂੰ ਚੱਲਣਾ ਹੈ ਤੈਨੂੰ ਸਿਖਾਵਾਂਗਾ, ਤੇਰੇ ਉੱਤੇ ਨਿਗਾਹ ਰੱਖ ਕੇ ਤੈਨੂੰ ਸਲਾਹ ਦਿਆਂਗਾ”. ਉਹ ਤੁਹਾਨੂੰ ਉਹ ਰਸਤਾ ਦਿਖਾਏਗਾ ਜਿਸ ਉੱਤੇ ਤੁਹਾਨੂੰ ਜਾਣਾ ਚਾਹੀਦਾ ਹੈ. ਕਈ ਵਾਰ, ਤੁਸੀਂ ਨਹੀਂ ਜਾਣਦੇ ਕਿ ਕਿਹੜਾ ਰਸਤਾ ਚੁਣਨਾ ਹੈ, ਅਤੇ ਤੁਸੀਂ ਉਲਝਣ ਵਿੱਚ ਅਤੇ ਪਰੇਸ਼ਾਨ ਹੋ ਜਾਂਦੇ ਹੋ. ਉਨ੍ਹਾਂ ਸਾਰੀਆਂ ਸਥਿਤੀਆਂ ਵਿੱਚ, ਪ੍ਰਭੂ ਆਪਣੀ ਅਦਭੁੱਤ ਸਲਾਹ ਦਿੰਦਾ ਹੈ, ਤੁਹਾਡਾ ਹੱਥ ਫੜਦਾ ਹੈ ਅਤੇ ਤੁਹਾਡੀ ਅਗਵਾਈ ਕਰਦਾ ਹੈ.
ਜਦੋਂ ਕਾਨਾ ਦੇ ਵਿਆਹ ਵਿੱਚ ਮੈਂਅ ਦੀ ਕਮੀਂ ਹੋ ਗਈ, ਤਾਂ ਯਿਸੂ ਦੀ ਮਾਤਾ ਮਰਿਯਮ ਨੇ ਯਿਸੂ ਦੇ ਵੱਲ ਇਸ਼ਾਰਾ ਕੀਤਾ ਅਤੇ ਸੇਵਕਾਂ ਨੂੰ ਕਿਹਾ ਕਿ ਉਹ ਜੋ ਵੀ ਉਨ੍ਹਾਂ ਨੂੰ ਆਖੇ ਉਹੀ ਕਰਨ. ਉਸ ਦੇ ਹੁਕਮ ਦੇ ਅਨੁਸਾਰ ਸੇਵਕਾਂ ਨੇ ਘੜੇ ਪਾਣੀ ਨਾਲ ਭਰ ਦਿੱਤੇ. ਅਤੇ ਪ੍ਰਭੂ ਨੇ ਇੱਕ ਚਮਤਕਾਰੀ ਢੰਗ ਨਾਲ ਪਾਣੀ ਨੂੰ ਮੈਅ ਵਿੱਚ ਬਦਲ ਦਿੱਤਾ. ਬਾਅਦ ਵਾਲੀ ਮੈਂਅ ਪਹਿਲਾਂ ਵਾਲੀ ਮੈਂਅ ਨਾਲੋਂ ਬਹੁਤ ਵਧੀਆ ਅਤੇ ਸੁਆਦ ਸੀ.
ਇਸੇ ਤਰ੍ਹਾਂ, ਪਤਰਸ ਨੇ ਸਾਰੀ ਰਾਤ ਸਮੁੰਦਰ ਵਿੱਚ ਜਾਲ ਪਾਇਆ, ਅਤੇ ਉਹ ਇੱਕ ਵੀ ਮੱਛੀ ਨਾ ਫੜ ਸਕੇ. ਪਰ ਜਦੋਂ ਉਸਨੇ ਪ੍ਰਭੂ ਦੀ ਸਲਾਹ ਦੇ ਅਨੁਸਾਰ ਬੇੜੀ ਦੇ ਸੱਜੇ ਪਾਸੇ ਜਾਲ ਪਾਇਆ, ਤਾਂ ਮੱਛੀਆਂ ਦਾ ਇੱਕ ਵੱਡਾ ਢੇਰ ਸੀ. ਸਾਡਾ ਪ੍ਰਭੂ; ਸਲਾਹ ਦੇਣ ਵਾਲਾ ਪ੍ਰਭੂ ਸੱਚਮੁੱਚ ਹੀ ਆਪਣੀਆਂ ਸਲਾਹਾਂ ਵਿੱਚ ਮਹਾਨ ਹੈ.
ਅੱਜ ਵੀ, ਉਸਨੇ ਤੁਹਾਨੂੰ ਸਲਾਹ ਦੇਣ ਦੇ ਲਈ, ਆਪਣੇ ਵਚਨਾਂ ਨੂੰ ਬਾਈਬਲ ਵਿੱਚ ਦਰਜ ਕੀਤਾ ਹੈ. ਜਦੋਂ ਤੁਸੀਂ ਬਾਈਬਲ ਪੜ੍ਹਦੇ ਹੋ, ਤਾਂ ਤੁਹਾਨੂੰ ਇਸ ਨੂੰ ਪ੍ਰਭੂ ਦੀ ਸਲਾਹ ਨੂੰ ਸੁਣਨ ਅਤੇ ਉਸ ਦੇ ਵਚਨਾਂ ਉੱਤੇ ਧਿਆਨ ਕਰਨ ਦੇ ਨਜ਼ਰੀਏ ਨਾਲ ਪੜ੍ਹਨਾ ਚਾਹੀਦਾ ਹੈ. ਅਤੇ ਪ੍ਰਭੂ ਤੁਹਾਡੇ ਨਾਲ ਆਪਣੇ ਵਚਨ ਦੇ ਦੁਆਰਾ ਗੱਲ ਕਰੇਗਾ.
ਜ਼ਬੂਰਾਂ ਦਾ ਲਿਖਾਰੀ ਦਾਊਦ ਕਹਿੰਦਾ ਹੈ; “ਹੇ ਪਰਮੇਸ਼ੁਰ, ਤੇਰੇ ਵਿਚਾਰ ਮੇਰੇ ਲਈ ਕੇਡੇ ਬਹੁਮੁੱਲੇ ਹਨ, ਉਨ੍ਹਾਂ ਦਾ ਜੋੜ ਕੇਡਾ ਵੱਡਾ ਹੈ!”(ਜ਼ਬੂਰਾਂ ਦੀ ਪੋਥੀ 139:17). ਬਾਈਬਲ ਸਾਡੇ ਵਿੱਚੋਂ ਹਰੇਕ ਨੂੰ ਸਹੀ ਸਮੇਂ ਤੇ ਤਿਆਰ ਸਲਾਹ ਦਿੰਦੀ ਹੈ. ਬਾਈਬਲ ਹੀ ਇੱਕ ਅਜਿਹੀ ਕਿਤਾਬ ਹੈ ਜੋ ਸਾਰੀਆਂ ਸਮੱਸਿਆਵਾਂ ਦਾ ਹੱਲ, ਅਤੇ ਸਾਰੀਆਂ ਸਥਿਤੀਆਂ ਦੇ ਲਈ ਚੰਗੀ ਸਲਾਹ ਦਿੰਦੀ ਹੈ.
ਬਾਈਬਲ ਤੋਂ ਇਲਾਵਾ, ਪ੍ਰਭੂ ਸਾਡੇ ਨਾਲ ਆਪਣੇ ਨਬੀਆਂ, ਦਾਸਾਂ ਅਤੇ ਪ੍ਰਚਾਰਕਾਂ ਦੇ ਦੁਆਰਾ ਵੀ ਗੱਲ ਕਰਦਾ ਹੈ. ਜਦੋਂ ਤੁਸੀਂ ਪ੍ਰਮੇਸ਼ਵਰ ਦੇ ਭਵਨ ਵਿੱਚ ਜਾਂਦੇ ਹੋ ਅਤੇ ਉਸਦੇ ਵਚਨਾਂ ਨੂੰ ਸੁਣਦੇ ਹੋ, ਤਾਂ ਤੁਹਾਡੇ ਦਿਲ ਵਿੱਚ ਖੁਸ਼ੀ ਹੁੰਦੀ ਹੈ, ਅਤੇ ਤੁਹਾਨੂੰ ਉਹ ਸਾਰੀ ਸਲਾਹ ਅਤੇ ਸੱਚਿਆਈ ਮਿਲਦੀ ਹੈ ਜਿਸਦੀ ਤੁਹਾਨੂੰ ਜ਼ਰੂਰਤ ਹੈ.
ਨਬੀ ਯਸਾਯਾਹ ਨੇ ਪ੍ਰਭੂ ਵਿੱਚ ਖੁਸ਼ੀ ਮਨਾਈ ਅਤੇ ਘੋਸ਼ਣਾ ਕੀਤੀ; “ਇਹ ਵੀ ਤਾਂ ਸੈਨਾਂ ਦੇ ਯਹੋਵਾਹ ਵੱਲੋਂ ਆਉਂਦਾ ਹੈ, ਉਹ ਸਲਾਹ ਵਿੱਚ ਅਚਰਜ਼ ਹੈ, ਬੁੱਧੀ ਵਿੱਚ ਮਹਾਨ!”(ਯਸਾਯਾਹ 28:29).
ਪ੍ਰਮੇਸ਼ਵਰ ਦੇ ਬੱਚਿਓ, ਮਨੁੱਖ ਦੀ ਸਲਾਹ ਨੂੰ ਸੁਣਨ ਦੇ ਲਈ ਕਾਹਲੀ ਨਾ ਕਰੋ ਪਰ ਪ੍ਰਭੂ ਦੀ ਸਲਾਹ ਨੂੰ ਭਾਲੋ ਅਤੇ ਪ੍ਰਾਪਤ ਕਰੋ.
ਅਭਿਆਸ ਕਰਨ ਲਈ – “ਯੋਜਨਾਵਾਂ ਸਲਾਹ ਨਾਲ ਕਾਇਮ ਹੋ ਜਾਂਦੀਆਂ ਹਨ, ਸੋ ਤੂੰ ਚੰਗੀ ਸਲਾਹ ਲੈ ਕੇ ਯੁੱਧ ਕਰ”(ਕਹਾਉਤਾਂ 20:18).