Appam - Punjabi

ਨਵੰਬਰ 22 – ਉਸਦਾ ਬੀਜ ਬਹੁਤ ਸਾਰੇ ਪਾਣੀਆਂ ਵਿੱਚ ਹੋਵੇਗਾ!

“ਉਸ ਦਾ ਪਾਣੀ ਉਮੜ੍ਹ ਕੇ ਵਗੇਗਾ, ਅਤੇ ਉਸ ਦਾ ਬੀਜ ਬਹੁਤ ਪਾਣੀਆਂ ਵਿੱਚ ਹੋਵੇਗਾ”(ਗਿਣਤੀ 24:7)।

ਨਬੀ ਬਿਲਆਮ; ਜਿਸਨੂੰ ਇਸਰਾਏਲੀਆਂ ਨੂੰ ਸਰਾਪ ਦੇਣ ਦੇ ਲਈ ਨਿਯੁਕਤ ਕੀਤਾ ਗਿਆ ਸੀ, ਉਹ ਪ੍ਰਮੇਸ਼ਵਰ ਦੀ ਆਤਮਾ ਨਾਲ ਭਰ ਗਿਆ ਸੀ, ਅਤੇ ਆਪਣੇ ਕੰਮ ਤੋਂ ਅਣਜਾਣ ਇਸਰਾਏਲ ਦੇ ਬੱਚਿਆਂ ਨੂੰ ਬਰਕਤ ਦੇਣ ਲੱਗਿਆ, ਗਿਣਤੀ ਦੀ ਕਿਤਾਬ ਦੇ ਚੌਵੀਵੇਂ ਅਧਿਆਇ ਵਿੱਚ ਪਰਮੇਸ਼ੁਰ ਦੇ ਬੱਚਿਆਂ ਦੇ ਬਾਰੇ ਉਸਦੇ ਭਵਿੱਖਬਾਣੀ ਦੇ ਬਿਆਨ ਸ਼ਾਮਿਲ ਹਨ। ਪਾਣੀ ਪਰਮੇਸ਼ੁਰ ਦੇ ਬੱਚਿਆਂ ਦੀਆਂ ਟਹਿਣੀਆਂ ਵਿੱਚੋਂ ਵਗੇਗਾ, ਅਤੇ ਉਨ੍ਹਾਂ ਦਾ ਬੀਜ ਬਹੁਤ ਸਾਰੇ ਪਾਣੀਆਂ ਵਿੱਚ ਹੋਵੇਗਾ।

ਜਦੋਂ ਇਸਰਾਏਲੀਆਂ ਨੇ ਵਾਅਦਾ ਕੀਤੇ ਹੋਏ ਦੇਸ਼ ਦੇ ਵੱਲ ਸਫ਼ਰ ਸ਼ੁਰੂ ਕੀਤਾ, ਤਦ ਉਨ੍ਹਾਂ ਦਾ ਰਸਤਾ ਉਜਾੜ ਵਿੱਚ ਸੀ; ਬਿਨਾਂ ਕਿਸੇ ਪਾਣੀ ਦੇ। ਜ਼ਮੀਨ ਸੁੱਕੀ ਅਤੇ ਬੰਜਰ ਹੋਣ ਦੇ ਕਾਰਨ ਆਲੇ-ਦੁਆਲੇ ਕੋਈ ਬੂਟਾ ਨਹੀਂ ਸੀ। ਇੱਥੋਂ ਤੱਕ ਕਿ ਜਦੋਂ ਉਹ ਅਜਿਹੇ ਉਜਾੜ ਵਿੱਚ ਸਨ, ਤਦ ਵੀ ਪ੍ਰਭੂ ਉਨ੍ਹਾਂ ਨੂੰ ਦੱਸਦਾ ਹੈ ਕਿ ਉਨ੍ਹਾਂ ਦੀਆਂ ਟਹਿਣੀਆਂ ਵਿੱਚੋਂ ਪਾਣੀ ਵਗੇਗਾ। ਅਜਿਹੇ ਕਥਨ ਦੇ ਪਿੱਛੇ ਭੇਤ ਇਹ ਹੈ ਕਿ ਪ੍ਰਮੇਸ਼ਵਰ ਆਪਣੇ ਬੱਚਿਆਂ ਦੇ ਦੁਆਰਾ ਸਾਰੇ ਸੰਸਾਰ ਨੂੰ ਬਰਕਤ ਦੇਣਾ ਚਾਹੁੰਦਾ ਹੈ। ਪ੍ਰਮੇਸ਼ਵਰ ਦੇ ਬੱਚਿਓ, ਤੁਸੀਂ ਸਾਰੇ ਸੰਸਾਰ ਦੇ ਲਈ ਇਸ ਬਰਕਤ ਦੇ ਮਾਧਿਅਮ ਹੋ।

ਜਦੋਂ ਪਵਿੱਤਰ ਆਤਮਾ ਦੀ ਨਦੀ ਤੁਹਾਡੇ ਅੰਦਰ ਵਗਦੀ ਹੈ, ਤਾਂ ਉਸ ਦੇ ਵਰਦਾਨ ਤੁਹਾਡੇ ਅੰਦਰ ਕੰਮ ਕਰਨ ਲੱਗਦੇ ਹਨ। ਅਤੇ ਪ੍ਰਭੂ ਤੁਹਾਡੇ ਵਿੱਚ ਦੂਸਰਿਆਂ ਦੀ ਭਲਿਆਈ ਕਰਨ ਦੇ ਲਈ ਇੱਕ ਮਜ਼ਬੂਤ ​​ਇਰਾਦਾ ਰੱਖਦਾ ਹੈ। ਚੰਗਿਆਈ ਦੇ ਵਰਦਾਨ ਦੇ ਦੁਆਰਾ, ਪ੍ਰਭੂ ਤੁਹਾਡੇ ਦੁਆਰਾ, ਬਿਮਾਰਾਂ ਅਤੇ ਦੁਖੀਆਂ ਨੂੰ ਸਿਹਤ ਅਤੇ ਚੰਗਿਆਈ ਪ੍ਰਦਾਨ ਕਰਦਾ ਹੈ।

ਜਿਸ ਦਿਨ ਸਾਮਰੀ ਔਰਤ ਪ੍ਰਭੂ ਨੂੰ ਮਿਲੀ, ਉਸ ਦੇ ਹਿਰਦੇ ਵਿੱਚ ਜੀਵਤ ਪਾਣੀ ਦਾ ਚਸ਼ਮਾ ਸਥਾਪਿਤ ਹੋ ਗਿਆ। ਅਤੇ ਉਸ ਚਸ਼ਮੇ ਨਾਲ, ਉਹ ਆਪਣੇ ਨਗਰ ਵਿੱਚ ਹੋਰ ਬਹੁਤ ਸਾਰੇ ਲੋਕਾਂ ਨੂੰ ਪ੍ਰਭੂ ਵੱਲ ਲੈ ਜਾਣ ਦੇ ਯੋਗ ਸੀ। ਉਹ ਔਰਤ ਨਗਰ ਵਿੱਚ ਗਈ ਅਤੇ ਆਖਿਆ, “ਇੱਕ ਮਨੁੱਖ ਨੇ ਮੈਨੂੰ ਉਹ ਕੁੱਝ ਦੱਸਿਆ, ਜੋ ਕੁਝ ਹੁਣ ਤੱਕ ਮੈਂ ਕੀਤਾ ਹੈ। ਆਓ, ਉਸ ਦੇ ਦਰਸ਼ਣ ਕਰੋ। ਕੀ ਉਹ ਮਸੀਹ ਤਾਂ ਨਹੀਂ?” ਅਤੇ ਉਸ ਨਗਰ ਦੇ ਬਹੁਤ ਸਾਰੇ ਸਾਮਰੀਆਂ ਨੇ ਉਸ ਔਰਤ ਦੇ ਕਹਿਣ ਦੇ ਕਾਰਨ ਜਿਸਨੇ ਗਵਾਹੀ ਦਿੱਤੀ ਸੀ, ਉਸ ਵਿੱਚ ਵਿਸ਼ਵਾਸ ਕੀਤਾ। ਜੀ ਹਾਂ, ਉਹ ਸੱਚਮੁੱਚ ਬਰਕਤਾਂ ਦਾ ਚਸ਼ਮਾ ਸੀ!

ਅੱਜ ਦੀ ਆਇਤ ਦੇ ਦੂਸਰੇ ਹਿੱਸੇ ਨੂੰ ਦੇਖੋ। ਇਹ ਕਹਿੰਦਾ ਹੈ; “ਅਤੇ ਉਸਦਾ ਬੀਜ ਬਹੁਤ ਸਾਰੇ ਪਾਣੀਆਂ ਵਿੱਚ ਹੋਵੇਗਾ”। ਹਾਂ, ਪ੍ਰਭੂ ਯਿਸੂ ਮਸੀਹ ਇੱਕ ਬੀਜ ਦੇ ਰੂਪ ਵਿੱਚ ਤੁਹਾਡੇ ਅੰਦਰ ਆ ਕੇ ਵੱਸਦਾ ਹੈ। ਜਦੋਂ ਤੁਸੀਂ ਉਸ ਬੀਜ ਨੂੰ ਪਾਣੀ ਵਿੱਚ ਬੀਜੋਂਗੇ, ਤਦ ਤੁਹਾਨੂੰ ਉਸ ਦਾ ਫਲ ਸਮੇਂ ਸਿਰ ਦਿਖਾਈ ਦੇਵੇਗਾ। ਜਿਹੜਾ ਬੀਜ ਪਾਣੀਆਂ ਵਿੱਚ ਬੀਜਿਆ ਗਿਆ ਹੈ, ਉਹ ਪਾਣੀ ਦੇ ਨਾਲ ਵਹਿ ਜਾਵੇਗਾ ਅਤੇ ਉਪਜਾਊ ਖੇਤ ਵਿੱਚ ਸੁੱਟਿਆ ਜਾਵੇਗਾ। ਬੀਜ ਬੀਜਣ ਵਾਲੇ ਦੇ ਦ੍ਰਿਸ਼ਟਾਂਤ ਵਿੱਚ, ਪ੍ਰਭੂ ਪਰਮੇਸ਼ੁਰ ਦੇ ਵਚਨ ਦੀ ਤੁਲਨਾ ਇੱਕ ਬੀਜ ਨਾਲ ਵੀ ਕਰਦਾ ਹੈ।

ਇੱਕ ਬੀਜ ਉੱਤੇ ਵਿਚਾਰ ਕਰੋ; ਭਾਵੇਂ ਇਹ ਆਕਾਰ ਵਿੱਚ ਕਿੰਨਾਂ ਵੀ ਛੋਟਾ ਕਿਉਂ ਨਾ ਹੋਵੇ; ਇਸ ਦੇ ਅੰਦਰ ਅਜੇ ਵੀ ਜੀਵਨ ਹੈ। ਉਹ ਬੀਜ ਇੱਕ ਵੱਡਾ ਰੁੱਖ ਬਣ ਜਾਂਦਾ ਹੈ।

ਪ੍ਰਮੇਸ਼ਵਰ ਦੇ ਬੱਚਿਓ, ਉਹ ਜੀਵਨ ਜਿਹੜਾ ਪ੍ਰਭੂ ਯਿਸੂ ਦੇ ਵਾਅਦੇ ਵਿੱਚ ਹੈ, ਇੱਕ ਫਲਦਾਰ ਰੁੱਖ ਵਿੱਚ ਵੀ ਵੱਧਦਾ ਹੈ ਅਤੇ ਪ੍ਰਭੂ ਦੇ ਲਈ ਬਹੁਤ ਸਾਰੇ ਲੋਕਾਂ ਦਾ ਪਾਲਣ ਪੋਸ਼ਣ ਕਰਦਾ ਹੈ ਅਤੇ ਉਨ੍ਹਾਂ ਨੂੰ ਉਠਾਉਂਦਾ ਹੈ।

ਅਭਿਆਸ ਕਰਨ ਲਈ – “ਪਰ ਜਿਹੜੇ ਆਪਣੇ ਪੁੱਠੇ ਰਾਹਾਂ ਵੱਲ ਭਟਕ ਜਾਂਦੇ ਹਨ, ਯਹੋਵਾਹ ਉਨ੍ਹਾਂ ਨੂੰ ਕੁਕਰਮੀਆਂ ਦੇ ਨਾਲ ਚਲਾਵੇਗਾ! ਇਸਰਾਏਲ ਉੱਤੇ ਸਲਾਮਤੀ ਹੋਵੇ”(ਜ਼ਬੂਰਾਂ ਦੀ ਪੋਥੀ 125:5)

Leave A Comment

Your Comment
All comments are held for moderation.