bo togel situs toto musimtogel toto slot musimtogel musimtogel musimtogel masuk musimtogel login musimtogel toto
Appam - Punjabi

ਨਵੰਬਰ 21 – ਯਿਸੂ ਦਾ ਨਾਮ!

“ਉਹ ਦੇ ਨਾਮ ਉੱਤੇ ਵਿਸ਼ਵਾਸ ਕਰਨ ਕਰਕੇ, ਉਹ ਦੇ ਨਾਮ ਹੀ ਨੇ ਇਸ ਮਨੁੱਖ ਨੂੰ ਜਿਸ ਨੂੰ ਤੁਸੀਂ ਵੇਖਦੇ ਅਤੇ ਜਾਣਦੇ ਹੋ ਚੰਗਾ ਕੀਤਾ. ਹਾਂ, ਉਸੇ ਵਿਸ਼ਵਾਸ ਨੇ ਜਿਹੜੀ ਉਹ ਦੇ ਰਾਹੀਂ ਹੈ, ਇਹ ਪੂਰੀ ਚੰਗਿਆਈ ਤੁਹਾਡੇ ਸਭਨਾਂ ਦੇ ਸਾਹਮਣੇ ਉਸ ਨੂੰ ਦਿੱਤੀ”(ਰਸੂਲਾਂ ਦੇ ਕਰਤੱਬ 3:16).

ਉੱਪਰ ਦਿੱਤੀ ਆਇਤ ਵਿੱਚ ਸਿਰਫ਼, ‘ਸੰਪੂਰਨ ਚੰਗਿਆਈ’ ਸ਼ਬਦ ਦੇ ਬਾਰੇ ਸੋਚੋ. ਜਦੋਂ ਪਤਰਸ ਨੇ ਪ੍ਰਭੂ ਯਿਸੂ ਦਾ ਨਾਮ ਪੁਕਾਰਿਆ, ਤਾਂ ਉਹ ਆਦਮੀ ਜਿਹੜਾ ਜਨਮ ਤੋਂ ਲੰਗੜਾ ਸੀ, ਉਸਨੂੰ ਸੰਪੂਰਨ ਚੰਗਿਆਈ ਅਤੇ ਤੰਦਰੁਸਤੀ ਪ੍ਰਾਪਤ ਹੋਈ. ਇਹ ਸੰਪੂਰਨ ਚੰਗਿਆਈ ਦਾ ਮਾਮਲਾ ਸੀ; ਕਿਸੇ ਵੀ ਪੁਰਾਣੀ ਕਮੀ ਦੇ ਨਿਸ਼ਾਨ ਦੇ ਬਿਨਾਂ ਪੂਰੀ ਚੰਗਿਆਈ. ਇਸਨੂੰ ਹੀ ਪਵਿੱਤਰ ਸ਼ਾਸਤਰ ‘ਸੰਪੂਰਨ ਚੰਗਿਆਈ’ ਕਹਿੰਦਾ ਹੈ.

ਕੋਈ ਵੀ ਦਵਾਈ ਜਾਂ ਡਾਕਟਰ ਅਜਿਹੀ ਸੰਪੂਰਨ ਚੰਗਿਆਈ ਦੀ ਗਾਰੰਟੀ ਨਹੀਂ ਦੇ ਸਕਦਾ ਹੈ. ਕੁੱਝ ਦਵਾਈਆਂ ਜਿੱਥੇ ਬਿਮਾਰੀ ਤੋਂ ਅਸਥਾਈ ਤੌਰ ਤੇ ਰਾਹਤ ਦਿੰਦੀਆਂ ਹਨ, ਉੱਥੇ ਹੀ ਇਹ ਦਵਾਈਆਂ ਦੇ ਮਾੜੇ ਪ੍ਰਭਾਵ ਦੇ ਕਾਰਨ ਵਿਅਕਤੀ ਵਿੱਚ ਕਈ ਕਮਜ਼ੋਰੀਆਂ ਵੀ ਪੈਦਾ ਕਰ ਦਿੰਦੀਆਂ ਹਨ. ਪਰ ਸਿਰਫ਼ ਪ੍ਰਭੂ ਯਿਸੂ ਹੀ ਉਹ ਹੈ ਜਿਹੜਾ ਸੰਪੂਰਨ ਚੰਗਿਆਈ ਪ੍ਰਦਾਨ ਕਰ ਸਕਦਾ ਹੈ.

ਜੇਕਰ ਤੁਸੀਂ ਆਇਤ ਨੂੰ ਦੁਬਾਰਾ ਪੜ੍ਹਦੇ ਹੋ, ਤਾਂ ਇਹ ਕਹਿੰਦੀ ਹੈ; “ਹਾਂ, ਉਸੇ ਵਿਸ਼ਵਾਸ ਨੇ ਜਿਹੜੀ ਉਹ ਦੇ ਰਾਹੀਂ ਹੈ, ਇਹ ਪੂਰੀ ਚੰਗਿਆਈ ਤੁਹਾਡੇ ਸਭਨਾਂ ਦੇ ਸਾਹਮਣੇ ਉਸ ਨੂੰ ਦਿੱਤੀ”. ਹਾਂ – ਵਿਸ਼ਵਾਸ ਪ੍ਰਭੂ ਯਿਸੂ ਦੇ ਨਾਮ ਦੁਆਰਾ ਹੀ ਆਉਂਦਾ ਹੈ. ਅਤੇ ਇਹ ਵਿਸ਼ਵਾਸ ਸੰਪੂਰਨ ਚੰਗਿਆਈ ਲਿਆਉਂਦਾ ਹੈ.

ਰਸੂਲ ਪਤਰਸ ਨੇ ਉਸਨੂੰ ਆਖਿਆ; “ਸੋਨਾ ਤੇ ਚਾਂਦੀ ਮੇਰੇ ਕੋਲ ਹੈ ਨਹੀਂ, ਪਰ ਜੋ ਮੇਰੇ ਕੋਲ ਹੈ ਸੋ ਮੈਂ ਤੈਨੂੰ ਦਿੰਦਾ ਹਾਂ. ਯਿਸੂ ਮਸੀਹ ਨਾਸਰੀ ਦੇ ਨਾਮ ਨਾਲ ਤੁਰ ਫਿਰ!”(ਰਸੂਲਾਂ ਦੇ ਕਰਤੱਬ 3:6). ਦੂਸਰੇ ਸ਼ਬਦਾਂ ਵਿੱਚ, ਉਹ ਕਹਿੰਦਾ ਹੈ: “ਜਿਹੜਾ ਮੇਰੇ ਨਾਲ ਹੈ ਉਹ ਮਹਾਨ ਹੈ. ਯਿਸੂ ਮਸੀਹ ਉਸਦਾ ਨਾਮ ਹੈ. ਮੇਰੇ ਕੋਲ ਮਸੀਹ ਦੇ ਗਿਆਨ ਤੋਂ ਬਿਨਾਂ ਹੋਰ ਕੋਈ ਗਿਆਨ ਨਹੀਂ ਹੈ. ਮੈਂ ਕੋਈ ਪੜ੍ਹਿਆ-ਲਿਖਿਆ ਬੰਦਾ ਨਹੀਂ ਹਾਂ. ਨਾ ਹੀ ਮੈਨੂੰ ਕੋਈ ਦੁਨਿਆਵੀ ਜਾਂ ਡਾਕਟਰੀ ਗਿਆਨ ਹੈ. ਪਰ ਮੇਰੇ ਕੋਲ ਉਹ ਹੈ, ਜਿਸ ਦਾ ਨਾਮ ਕਿਸੇ ਹੋਰ ਨਾਮ ਨਾਲੋਂ ਵੀ ਵੱਡਾ ਹੈ. ਇਸ ਲਈ ਉੱਠੋ ਅਤੇ ਉਸਦੇ ਨਾਮ ਵਿੱਚ ਚੱਲੋ.”

ਹਰ ਬਿਮਾਰੀ ਦਾ ਕੋਈ ਨਾ ਕੋਈ ਨਾਂ ਹੁੰਦਾ ਹੈ. ਅਸੀਂ ਸੁਣਿਆ ਹੈ ਕਿ ਏਡਜ਼ ਇੱਕ ਭਿਆਨਕ ਬਿਮਾਰੀ ਹੈ ਅਤੇ ਇਸ ਨੇ ਲੱਖਾਂ ਲੋਕਾਂ ਦੀ ਜਾਨ ਲੈ ਲਈ ਹੈ. ਕੈਂਸਰ ਇੱਕ ਹੋਰ ਬਿਮਾਰੀ ਦਾ ਨਾਮ ਹੈ. ਦਮਾ ਇੱਕ ਹੋਰ ਬਿਮਾਰੀ ਦਾ ਨਾਮ ਹੈ. ਪਰ ਪ੍ਰਭੂ ਯਿਸੂ ਦਾ ਪਵਿੱਤਰ ਨਾਮ ਇਨ੍ਹਾਂ ਸਾਰੀਆਂ ਬਿਮਾਰੀਆਂ ਦੀ ਸ਼ਕਤੀ ਨੂੰ ਦੂਰ ਕਰ ਸਕਦਾ ਹੈ ਅਤੇ ਸੰਪੂਰਨ ਚੰਗਿਆਈ ਪ੍ਰਦਾਨ ਕਰ ਸਕਦਾ ਹੈ. ਯਿਸੂ ਦਾ ਨਾਮ ਵਿਰੋਧੀ ਦੀ ਸ਼ਕਤੀ ਨੂੰ ਪੂਰੀ ਤਰ੍ਹਾਂ ਨਸ਼ਟ ਕਰ ਦਿੰਦਾ ਹੈ.

ਜੋ ਸਵਰਗ ਅਤੇ ਧਰਤੀ ਉੱਤੇ ਅਤੇ ਧਰਤੀ ਦੇ ਹੇਠਾਂ ਹਨ, ਯਿਸੂ ਦੇ ਨਾਮ ਵਿੱਚ ਹਰ ਗੋਡਾ ਨਿਵਾਇਆ ਜਾਵੇ. ਅਤੇ ਹਰ ਜ਼ਬਾਨ ਮੰਨ ਲਵੇ ਜੋ ਯਿਸੂ ਮਸੀਹ ਪ੍ਰਭੂ ਹੈ. ਜਦੋਂ ਕਿ ਸਾਰੀਆਂ ਬਿਮਾਰੀਆਂ ਅਤੇ ਕਮਜ਼ੋਰੀਆਂ ਸ਼ੈਤਾਨ ਤੋਂ ਅਤੇ ਵਾਇਰਸ ਦੇ ਦੁਆਰਾ ਆਉਂਦੀਆਂ ਹਨ, ਪ੍ਰਭੂ ਇੰਨ੍ਹਾਂ ਸਾਰਿਆਂ ਨੂੰ ਨਸ਼ਟ ਕਰਨ ਦੇ ਲਈ ਸ਼ਕਤੀਸ਼ਾਲੀ ਹੈ.

ਪ੍ਰਭੂ ਦਾ ਨਾਮ ਸਾਰੀਆਂ ਬਿਮਾਰੀਆਂ ਅਤੇ ਕਮਜ਼ੋਰੀਆਂ ਨੂੰ ਦੂਰ ਕਰਨ ਦੇ ਲਈ ਮਜ਼ਬੂਤ ਅਤੇ ਸ਼ਕਤੀਸ਼ਾਲੀ ਹੈ. ਪ੍ਰਭੂ ਦੇ ਨਾਮ ਵਿੱਚ ਸ਼ਕਤੀ ਅਤੇ ਅਧਿਕਾਰ ਹੈ. ਅਤੇ ਉਸਦੇ ਨਾਮ ਵਿੱਚ ਚੰਗਿਆਈ ਅਤੇ ਤੰਦਰੁਸਤੀ ਹੈ.

ਪ੍ਰਮੇਸ਼ਵਰ ਦੇ ਬੱਚਿਓ, ਪ੍ਰਭੂ ਅੱਗੇ ਪ੍ਰਾਰਥਨਾ ਕਰੋ ਕਿ ਉਹ ਤੁਹਾਨੂੰ ਹੁਣੇ ਚੰਗਾ ਕਰੇ ਅਤੇ ਸੰਪੂਰਨ ਚੰਗਿਆਈ ਪ੍ਰਾਪਤ ਕਰੇ.

ਅਭਿਆਸ ਕਰਨ ਲਈ – “ਉਹ ਬਿਮਾਰਾਂ ਉੱਤੇ ਹੱਥ ਰੱਖਣਗੇ ਤਾਂ ਉਹ ਚੰਗੇ ਹੋ ਜਾਣਗੇ”(ਮਰਕੁਸ ਦੀ ਇੰਜੀਲ 16:18).

Leave A Comment

Your Comment
All comments are held for moderation.