bo togel situs toto musimtogel toto slot musimtogel musimtogel musimtogel masuk musimtogel login musimtogel toto
Appam - Punjabi

ਨਵੰਬਰ 20 – ਨਦੀਆਂ ਦੇ ਵਾਂਗ!

“ਘਾਟੀ ਦੇ ਵਾਂਗੂੰ ਉਹ ਫੈਲੇ ਹੋਏ ਹਨ, ਨਹਿਰ ਦੇ ਉੱਤੇ ਦੇ ਬਾਗ਼ਾਂ ਵਾਂਗੂੰ ਹਨ…”(ਗਿਣਤੀ 24:6)।

ਪਹਾੜ ਦੀ ਚੋਟੀ ਤੋਂ, ਨਬੀ ਬਿਲਆਮ ਨੇ ਪਹਾੜ ਦੀ ਨੀਂਹ ਉੱਤੇ ਇਸਰਾਏਲ ਦੇ ਬੱਚਿਆਂ ਨੂੰ ਉਨ੍ਹਾਂ ਦੇ ਗੋਤਾਂ ਦੇ ਅਨੁਸਾਰ ਡੇਰਾ ਲਾਉਂਦੇ ਹੋਏ ਦੇਖਿਆ। ਉਹ ਪਰਮੇਸ਼ੁਰ ਦੇ ਬੱਚਿਆਂ ਦੇ ਸੁੰਦਰ ਤੰਬੂਆਂ ਅਤੇ ਨਿਵਾਸਾਂ ਨੂੰ ਦੇਖ ਕੇ ਹੈਰਾਨ ਹੋਇਆ। ਉਸਨੇ ਪਰਮੇਸ਼ੁਰ ਦੇ ਬੱਚਿਆਂ ਨੂੰ ਉਨ੍ਹਾਂ ਨਦੀਆਂ ਦੇ ਵਾਂਗ ਦੇਖਿਆ ਜਿਹੜੀਆਂ ਫੈਲੀਆਂ ਹੋਈਆਂ ਹਨ।

ਮੁੱਖ ਬਿੰਦੂ ਉੱਤੇ, ਨਦੀ ਇੱਕ ਛੋਟੀ ਧਾਰਾ ਦੇ ਰੂਪ ਵਿੱਚ ਸ਼ੁਰੂ ਹੁੰਦੀ ਹੈ। ਪਰ ਜਿਵੇਂ-ਜਿਵੇਂ ਇਹ ਅੱਗੇ ਵੱਧਦੀ ਹੈ, ਇਹ ਬਹੁਤ ਸਾਰੀਆਂ ਨਦੀਆਂ, ਨਾਲਿਆ ਅਤੇ ਸਹਾਇਕ ਨਦੀਆਂ ਨਾਲ ਜੁੜ ਜਾਂਦੀ ਹੈ, ਅਤੇ ਬਹੁਤ ਸਾਰੇ ਪਾਣੀਆਂ ਅਤੇ ਤੇਜ਼ ਧਾਰਾਵਾਂ ਦੇ ਨਾਲ ਇੱਕ ਚੌੜੀ ਨਦੀ ਬਣ ਜਾਂਦੀ ਹੈ। ਉਸੇ ਤਰ੍ਹਾਂ, ਤੁਸੀਂ ਵੀ ਫੈਲੋਂਗੇ ਅਤੇ ਵਧੋਂਗੇ ਅਤੇ ਸਦਾ ਚੌੜੀਆਂ ਨਦੀਆਂ ਦੇ ਵਾਂਗ ਹੋ ਜਾਵੋਂਗੇ।

ਤੁਹਾਨੂੰ ਆਪਣੇ ਆਤਮਿਕ ਜੀਵਨ ਵਿੱਚ ਕਦੇ ਵੀ ਰੁਕਣਾ ਨਹੀਂ ਚਾਹੀਦਾ ਹੈ, ਸਗੋਂ ਤਰੱਕੀ ਕਰਦੇ ਰਹਿਣਾ ਚਾਹੀਦਾ ਹੈ, ਅਤੇ ਦੂਸਰਿਆਂ ਦੇ ਲਈ ਬਰਕਤ ਦਾ ਸਾਧਨ ਬਣਨਾ ਚਾਹੀਦਾ ਹੈ। ਕਿਉਂਕਿ ਪ੍ਰਮੇਸ਼ਵਰ ਦੀ ਆਤਮਾ ਤੁਹਾਡੇ ਅੰਦਰ ਹੈ, ਤੁਹਾਨੂੰ ਬਹੁਤ ਸਾਰੇ ਲੋਕਾਂ ਲਈ ਖੁਸ਼ਹਾਲੀ ਅਤੇ ਬਰਕਤ ਦਾ ਸਰੋਤ ਹੋਣਾ ਚਾਹੀਦਾ ਹੈ।

ਪਰਮੇਸ਼ੁਰ ਦੇ ਬੱਚਿਆਂ ਦੀ ਤੁਲਨਾ ਨਾ ਸਿਰਫ਼ ਨਦੀਆਂ ਨਾਲ ਕੀਤੀ ਜਾਂਦੀ ਹੈ, ਸਗੋਂ ਨਦੀ ਦੇ ਕਿਨਾਰੇ ਬਣੇ ਬਗੀਚਿਆਂ ਨਾਲ ਵੀ ਕੀਤੀ ਜਾਂਦੀ ਹੈ। ਜਦੋਂ ਕੋਈ ਬਗੀਚਾ ਲਗਾਉਣ ਦੀ ਯੋਜਨਾ ਬਣਾਉਂਦਾ ਹੈ, ਤਾਂ ਉਹ ਇਹ ਯਕੀਨੀ ਬਣਾਏਗਾ ਕਿ ਪਾਣੀ ਦੀ ਪੂਰਤੀ ਚੰਗੀ ਉਪਲੱਬਧ ਹੋਵੇ। ਉਹ ਇਹ ਵੀ ਜਾਂਚ ਕਰੇਗਾ ਕਿ ਉਸ ਜ਼ਮੀਨ ਵਿੱਚ ਪਾਣੀ ਦਾ ਕੋਈ ਸਰੋਤ ਹੈ ਜਾਂ ਨਹੀਂ।

ਜੇਕਰ ਉਹ ਖੂਹ ਪੁੱਟੇਗਾ, ਤਾਂ ਉਸਨੂੰ ਚਿੰਤਾ ਹੋਵੇਗੀ ਕਿ ਉਸ ਕੋਲ ਬਗੀਚੇ ਦੇ ਲਈ ਲੋੜੀਂਦਾ ਪਾਣੀ ਹੋਵੇਗਾ ਜਾਂ ਨਹੀਂ। ਪਰ ਜੇਕਰ ਉਹ ਨਦੀ ਦੇ ਕੰਢੇ ਇੱਕ ਬਗੀਚਾ ਲਗਾਉਂਦੇ ਹਨ, ਤਾਂ ਅਜਿਹੀ ਕੋਈ ਚਿੰਤਾ ਨਹੀਂ ਹੈ। ਰੁੱਖਾਂ ਦੀਆਂ ਜੜ੍ਹਾਂ ਡੂੰਘੀਆਂ ਜਾਣਗੀਆਂ ਅਤੇ ਨਦੀ ਦੇ ਪਾਣੀ ਨੂੰ ਸ਼ੋਖ ਲੈਣਗੀਆਂ। ਨਦੀ ਦੇ ਕਿਨਾਰੇ ਦੀ ਉਪਜਾਊ ਮਿੱਟੀ ਨਾਲ ਵੀ ਰੁੱਖਾਂ ਨੂੰ ਲਾਭ ਹੋਵੇਗਾ।

ਇਸ ਸਮਾਨਤਾ ਵਿੱਚ, ਪ੍ਰਮੇਸ਼ਵਰ ਦੀ ਕਲੀਸਿਯਾ ਇੱਕ ਬਾਗ਼ ਹੈ; ਅਤੇ ਵਿਸ਼ਵਾਸੀ ਬਾਗ਼ ਵਿੱਚ ਲਗਾਏ ਗਏ ਵੱਖ ਵੱਖ ਰੁੱਖ ਹਨ। ਪ੍ਰਮੇਸ਼ਵਰ ਦੀ ਆਤਮਾ ਉਹ ਨਦੀ ਹੈ ਜਿਹੜੀ ਸਾਰੇ ਰੁੱਖਾਂ ਨੂੰ ਭਰਪੂਰ ਕਰਦੀ ਹੈ ਅਤੇ ਉਹਨਾਂ ਨੂੰ ਫਲ ਦਿੰਦੀ ਹੈ। ਜਦੋਂ ਕਿ ਨਦੀ ਇੱਕ ਹੀ ਹੈ, ਉਸ ਇੱਕ ਨਦੀ ਤੋਂ ਅਣਗਿਣਤ ਰੁੱਖਾਂ ਦਾ ਲਾਭ ਹੁੰਦਾ ਹੈ। ਆਤਮਾ ਇੱਕ ਹੈ ਅਤੇ ਆਤਮਾ ਦੇ ਵੱਖ-ਵੱਖ ਵਰਦਾਨ ਹਨ। ਜਦੋਂ ਤੁਸੀਂ ਪਵਿੱਤਰ ਆਤਮਾ ਵਿੱਚ ਜੜ੍ਹ ਫੜੋਂਗੇ, ਤਾਂ ਤੁਸੀਂ ਪ੍ਰਭੂ ਦੇ ਲਈ ਫਲ ਲਿਆਉਂਦੇ ਰਹੋਂਗੇ।

ਦਿਨ ਦੀ ਮੁੱਖ ਆਇਤ ਵਿੱਚ ਪ੍ਰਭੂ ਨੇ ਕਈ ਤਰ੍ਹਾਂ ਦੇ ਰੁੱਖਾਂ ਦਾ ਜ਼ਿਕਰ ਕੀਤਾ ਹੈ। ਯਹੋਵਾਹ ਦੁਆਰਾ ਲਗਾਏ ਗਏ ਅਗਰ ਜਾਂ ਚੰਦਨ ਦੇ ਰੁੱਖਾਂ ਨੂੰ ਜਾਂ ਪਾਣੀ ਦੇ ਕਿਨਾਰੇ ਦਿਆਰਾਂ ਨੂੰ ਦੇਖਣਾ  ਕਿੰਨਾ ਸੁੰਦਰ ਹੋਵੇਗਾ! ਉਹ ਪ੍ਰਭੂ ਦੇ ਦੁਆਰਾ ਲਾਏ ਹੋਏ ਹਨ, ਅਤੇ ਉਹ ਉਸ ਦੇ ਗਿਆਨ ਦੀ ਖੁਸ਼ਬੂ ਫੈਲਾਉਂਦੇ ਹਨ, ਅਤੇ ਪ੍ਰਭੂ ਦੇ ਲਈ ਸਥਿਰ ਰਹਿੰਦੇ ਹਨ।

ਪ੍ਰਮੇਸ਼ਵਰ ਦੇ ਬੱਚਿਓ, ਕੀ ਤੁਸੀਂ ਉਸ ਰੁੱਖ ਦੇ ਵਾਂਗ ਬਣੇ ਰਹਿੰਦੇ ਹੋ, ਜਿਸਨੂੰ ਪ੍ਰਭੂ ਦੇ ਦੁਆਰਾ ਲਗਾਇਆ ਹੈ? ਕੀ ਤੁਹਾਡੇ ਵਿੱਚ ਆਤਮਾ ਦੇ ਫਲ ਪਾਏ ਜਾਂਦੇ ਹਨ? ਕੀ ਤੁਸੀਂ ਉਸ ਸਥਾਨ ਉੱਤੇ ਸਥਿਰ ਬਣੇ ਰਹੋਂਗੇ ਜਿੱਥੇ ਪ੍ਰਭੂ ਨੇ ਤੁਹਾਨੂੰ ਲਾਇਆ ਹੈ ਅਤੇ ਗਵਾਹੀ ਦਾ ਜੀਵਨ ਬਤੀਤ ਕਰੋਂਗੇ?

ਅਭਿਆਸ ਕਰਨ ਲਈ – “ਯਹੋਵਾਹ ਦੇ ਰੁੱਖ ਤ੍ਰਿਪਤ ਰਹਿੰਦੇ, ਲਬਾਨੋਨ ਦੇ ਦਿਆਰ ਜਿਹੜੇ ਉਸ ਨੇ ਲਾਏ”(ਜ਼ਬੂਰਾਂ ਦੀ ਪੋਥੀ 104:16)

Leave A Comment

Your Comment
All comments are held for moderation.