Appam - Punjabi

ਨਵੰਬਰ 19 – ਆਦਮੀ ਦੇ ਪ੍ਰਤੀ ਸਦਭਾਵਨਾ!

“ਸਵਰਗ ਵਿੱਚ ਪਰਮੇਸ਼ੁਰ ਦੀ ਵਡਿਆਈ, ਅਤੇ ਧਰਤੀ ਤੇ ਉਨ੍ਹਾਂ ਲੋਕਾਂ ਵਿੱਚ ਸ਼ਾਂਤੀ ਜਿਨ੍ਹਾਂ ਨਾਲ ਉਹ ਖੁਸ਼ ਹੈ”(ਲੂਕਾ ਦੀ ਇੰਜੀਲ 2:14).

ਸਵਰਗ ਦੂਤਾਂ ਦੇ ਸਵਰਗੀ ਹਾਕਮਾਂ ਦਾ ਸ਼ੁਭਕਾਮਨਾਵਾਂ ਦਾ ਤੀਸਰਾ ਹਿੱਸਾ ਆਦਮੀ ਦੇ ਪ੍ਰਤੀ ਸਦਭਾਵਨਾ, ਜਾਂ ਮਨੁੱਖਤਾ ਦੇ ਪ੍ਰਤੀ ਪਿਆਰ ਦੇ ਬਾਰੇ ਹੈ. ਪ੍ਰਮੇਸ਼ਵਰ ਨੇ ਮਨੁੱਖ ਦੀ ਰਚਨਾ ਕਰਦੇ ਸਮੇਂ ਇਸ ਪਿਆਰ ਨੂੰ ਪ੍ਰਗਟ ਕੀਤਾ. ਜਦੋਂ ਤੁਸੀਂ ਸਦੀਪਕ ਕਾਲ ਤੱਕ ਚਲੇ ਜਾਂਦੇ ਹੋ, ਤਾਂ ਤੁਸੀਂ ਅਦਭੁੱਤ ਭਵਨ ਅਤੇ ਮਹਿਮਾ ਦੇ ਤਾਜ ਨੂੰ ਦੇਖੋਂਗੇ ਜਿਸਨੂੰ ਪ੍ਰਭੂ ਨੇ ਤੁਹਾਡੇ ਲਈ ਤਿਆਰ ਕੀਤਾ ਹੈ, ਅਤੇ ਉਸ ਦੀ ਉਸਤਤ ਕਰਦੇ ਰਹੋ.

ਜਦੋਂ ਪ੍ਰਭੂ ਯਿਸੂ ਇਸ ਦੁਨੀਆਂ ਵਿੱਚ ਆਏ, ਤਾਂ ਉਸਨੇ ਆਪਣਾ ਸਾਰਾ ਪਿਆਰ ਪਿਤਾ ਉੱਤੇ ਰੱਖ ਦਿੱਤਾ ਸੀ. ਉਸ ਨੇ ਕਿਹਾ: “ਮੈਂ ਹਮੇਸ਼ਾਂ ਉਹੀ ਕਰਦਾ ਹਾਂ ਜੋ ਉਸ ਨੂੰ ਪਸੰਦ ਹੈ, ਇਸ ਲਈ ਉਸ ਨੇ ਮੈਨੂੰ ਇਕੱਲਾ ਨਹੀਂ ਛੱਡਿਆ”(ਯੂਹੰਨਾ ਦੀ ਇੰਜੀਲ 8:29). ਜਦੋਂ ਤੁਸੀਂ ਆਪਣਾ ਪਿਆਰ ਪ੍ਰਭੂ ਉੱਤੇ ਪਾਉਂਦੇ ਹੋ, ਤਾਂ ਉਹ ਤੁਹਾਡੇ ਨਾਲ ਹੋਰ ਵੀ ਪਿਆਰਾ ਹੋ ਜਾਵੇਗਾ ਅਤੇ ਉਹ ਤੁਹਾਨੂੰ ਆਪਣਾ ਪਿਆਰਾ ਅਤੇ ਆਪਣਾ ਸੰਪੂਰਨ ਕਹੇਗਾ. ਉਹ ਤੁਹਾਨੂੰ ਬਹੁਤ ਪਿਆਰਾ ਵੀ ਕਹੇਗਾ, ਜਿਵੇਂ ਕਿ ਉਸਨੇ ਦਾਨੀਏਲ ਨੂੰ ਬੁਲਾਇਆ ਸੀ.

ਬ੍ਰਿਟਿਸ਼ ਪ੍ਰਚਾਰਕ ਸਮਿੱਥ ਵਿਗਲਸਵਰਥ ਇੱਕ ਵਾਰ ਰੇਲਗੱਡੀ ਵਿੱਚ ਸਫ਼ਰ ਕਰ ਰਹੇ ਸੀ. ਅਤੇ ਉਸੇ ਡੱਬੇ ਵਿੱਚ ਬੈਠੇ ਨੌਜਵਾਨਾਂ ਨੇ ਉਸਨੂੰ ਕਿਹਾ; “ਸਰ, ਤੁਹਾਡੇ ਚਿਹਰੇ ਉੱਤੇ ਰੂਹਾਨੀ ਹਜ਼ੂਰੀ, ਸਾਨੂੰ ਸਾਡੇ ਸਾਰੇ ਪਾਪਾਂ ਦੇ ਲਈ ਦੋਸ਼ੀ ਬਣਾਉਂਦੀ ਹੈ; ਇਹ ਪ੍ਰਮੇਸ਼ਵਰ ਦਾ ਡਰ ਲਿਆਉਂਦਾ ਹੈ ਅਤੇ ਸਾਨੂੰ ਡਰਾਉਂਦਾ ਹੈ.” ਅਤੇ ਉਹ ਸਾਰੇ ਚੀਕਣ ਲੱਗੇ.

ਬਾਅਦ ਵਿੱਚ ਜਦੋਂ ਸਮਿੱਥ ਵਿਗਲਸਵਰਥ ਨੇ ਉਸ ਘਟਨਾ ਦੇ ਬਾਰੇ ਗੱਲ ਕੀਤੀ, ਤਾਂ ਉਸਨੇ ਕਿਹਾ: “ਪ੍ਰਭੂ ਯਿਸੂ ਮੇਰੇ ਲਈ ਬਹੁਤ ਪਿਆਰਾ ਹੈ, ਅਤੇ ਮੈਂ ਉਸ ਨੂੰ ਆਪਣੀ ਸਾਰੀ ਜਾਨ ਨਾਲ ਪਿਆਰ ਕਰਦਾ ਹਾਂ. ਮੇਰੀ ਜ਼ਿੰਦਗੀ ਵਿੱਚ ਜੋ ਕੁੱਝ ਵੀ ਉਸਨੇ ਕੀਤਾ ਹੈ, ਮੈਂ ਸਿਰਫ਼ ਸ਼ੁਕਰਗੁਜ਼ਾਰੀ ਨਾਲ ਉਸਨੂੰ ਯਾਦ ਕਰ ਰਿਹਾ ਸੀ. ਸ਼ਾਇਦ, ਇਹ ਉਦੋਂ ਹੀ ਪ੍ਰਭੂ ਦੀ ਹਜ਼ੂਰੀ ਮੇਰੇ ਉੱਤੇ ਉੱਤਰੀ ਹੋਵੇਗੀ”.

ਜਦੋਂ ਕੋਈ ਵਿਅਕਤੀ ਪਰਮੇਸ਼ੁਰ ਦੇ ਪ੍ਰਤੀ, ਮਨੁੱਖਾਂ ਅਤੇ ਸੰਪਤੀ ਉੱਤੇ ਪਿਆਰ ਰੱਖਦਾ ਹੈ; ਅਤੇ ਦੁਨਿਆਵੀ ਕਾਮਨਾਵਾਂ ਤੇ ਪਾਪ ਅਤੇ ਗੰਦਗੀ ਉਸਦੇ ਜੀਵਨ ਵਿੱਚ ਦਾਖਲ ਹੋ ਜਾਂਦੀ ਹੈ. ਪਵਿੱਤਰ ਸ਼ਾਸਤਰ ਕਹਿੰਦਾ ਹੈ; “ਕੀ ਤੁਸੀਂ ਨਹੀਂ ਜਾਣਦੇ ਕਿ ਸੰਸਾਰ ਨਾਲ ਮਿੱਤਰਤਾ ਕਰਨੀ ਪਰਮੇਸ਼ੁਰ ਨਾਲ ਵੈਰ ਕਰਨਾ ਹੈ? ਫੇਰ ਜੋ ਕੋਈ ਸੰਸਾਰ ਦਾ ਮਿੱਤਰ ਹੋਣਾ ਚਾਹੁੰਦਾ ਹੈ ਸੋ ਆਪਣੇ ਆਪ ਨੂੰ ਪਰਮੇਸ਼ੁਰ ਦਾ ਵੈਰੀ ਬਣਾਉਂਦਾ ਹੈ”(ਯਾਕੂਬ ਦੀ ਪੱਤ੍ਰੀ 4:4).

ਇਸ ਲਈ ਕਦੇ ਵੀ ਆਪਣੇ ਪਿਆਰ ਨੂੰ ਪੈਸੇ, ਸੰਪਤੀ ਜਾਂ ਦੁਨਿਆਵੀ ਲਾਲਸਾਵਾਂ ਉੱਤੇ ਨਾ ਰੱਖੋ. ਪਰ ਆਪਣਾ ਸਾਰਾ ਪਿਆਰ ਯਿਸੂ ਮਸੀਹ ਉੱਤੇ ਰੱਖੋ, ਜਿਸ ਨੇ ਆਪਣੀ ਸਾਰੀ ਵਡਿਆਈ ਨੂੰ ਛੱਡ ਦਿੱਤਾ ਅਤੇ ਇਸ ਸੰਸਾਰ ਵਿੱਚ ਆਇਆ ਅਤੇ ਇੱਕ ਦਾਸ ਦਾ ਰੂਪ ਧਾਰਿਆ, ਅਤੇ ਸਾਡੀ ਜ਼ਿੰਦਗੀ ਨੂੰ ਤਬਾਹੀ ਤੋਂ ਛੁਡਾਉਣ ਦੇ ਲਈ ਸਲੀਬ ਉੱਤੇ ਆਪਣੇ ਆਪ ਨੂੰ ਬਲੀਦਾਨ ਕਰ ਦਿੱਤਾ. ਤੁਹਾਡੇ ਕੋਲ ਉਸ ਦੇ ਪ੍ਰਤੀ ਜਿੰਨਾ ਜ਼ਿਆਦਾ ਪਿਆਰ ਹੋਵੇਗਾ, ਉਹ ਤੁਹਾਡੇ ਉੱਤੇ ਬਰਕਤਾਂ ਅਤੇ ਭਲਿਆਈ ਹੀ ਲਿਆਵੇਗਾ. ਜ਼ਬੂਰਾਂ ਦੇ ਲਿਖਾਰੀ ਦਾਊਦ ਨੇ ਕਿਹਾ: “ਸਵਰਗ ਵਿੱਚ ਮੇਰਾ ਹੋਰ ਕੌਣ ਹੈ? ਅਤੇ ਧਰਤੀ ਉੱਤੇ ਤੈਥੋਂ ਬਿਨ੍ਹਾਂ ਮੈਂ ਕਿਸੇ ਹੋਰ ਨੂੰ ਲੋਚਦਾ ਨਹੀਂ”(ਜ਼ਬੂਰਾਂ ਦੀ ਪੋਥੀ 73:25).

ਪ੍ਰਮੇਸ਼ਵਰ ਦੇ ਬੱਚਿਓ, ਜੇਕਰ ਤੁਸੀਂ ਪ੍ਰਭੂ ਨੂੰ ਪਿਆਰ ਕਰਦੇ ਹੋ, ਤਾਂ ਤੁਸੀਂ ਉਸਦੀ ਹਜ਼ੂਰੀ ਵਿੱਚ ਰਹਿਣ ਅਤੇ ਉਸਦੇ ਚਰਨਾਂ ਵਿੱਚ ਬੈਠੋਂਗੇ. ਤੁਹਾਨੂੰ ਪ੍ਰਾਰਥਨਾ ਕਰਨ ਅਤੇ ਬਾਈਬਲ ਨੂੰ ਪੜ੍ਹਨ ਦੀ ਬਹੁਤ ਇੱਛਾ ਹੋਵੇਗੀ. ਤੁਸੀਂ ਪ੍ਰਮੇਸ਼ਵਰ ਦੇ ਭਵਨ ਵਿੱਚ ਜਾ ਕੇ, ਉਸਦੀ ਉਸਤਤ ਅਤੇ ਉਸਦੀ ਆਰਾਧਨਾ ਕਰਨ ਅਤੇ ਉਸਦੇ ਸੰਦੇਸ਼ ਨੂੰ ਸੁਣਨ ਵਿੱਚ ਵੀ ਬਹੁਤ ਖੁਸ਼ੀ ਅਤੇ ਅਨੰਦ ਮਿਲੇਗਾ.

ਅਭਿਆਸ ਕਰਨ ਲਈ – “ਪ੍ਰਭੂ ਸਾਡੇ ਪਰਮੇਸ਼ੁਰ ਦੀ ਪ੍ਰਸੰਨਤਾ ਸਾਡੇ ਉੱਤੇ ਹੋਵੇ, ਸਾਡੇ ਹੱਥਾਂ ਦੇ ਕੰਮ ਸਾਡੇ ਲਈ ਕਾਇਮ ਕਰ, ਹਾਂ, ਸਾਡੇ ਹੱਥਾਂ ਦੇ ਕੰਮ ਕਾਇਮ ਕਰ”(ਜ਼ਬੂਰਾਂ ਦੀ ਪੋਥੀ 90:17).

Leave A Comment

Your Comment
All comments are held for moderation.