No products in the cart.
ਨਵੰਬਰ 15 – ਅਨਾਦੀ ਪਰਮੇਸ਼ੁਰ!
“ਅਨਾਦੀ ਪਰਮੇਸ਼ੁਰ ਤੇਰਾ ਧਾਮ ਹੈ, ਅਤੇ ਹੇਠਾਂ ਸਨਾਤਨ ਭੁਜਾਂ ਹਨ”(ਬਿਵਸਥਾ ਸਾਰ 33:27)।
ਅਨਾਦੀ ਪ੍ਰਮੇਸ਼ਵਰ ਅਤੇ ਉਸਦੇ ਸਦੀਪਕ ਹੱਥ ਦੇ ਵੱਲ ਦੇਖੋ। ਸਾਡੇ ਅਨਾਦੀ ਪ੍ਰਮੇਸ਼ਵਰ ਦੇ ਵਰਗਾ ਕੋਈ ਵੀ ਨਹੀਂ ਜਿਹੜਾ ਤੁਹਾਡੀ ਰੱਖਿਆ ਕਰ ਸਕੇ ਅਤੇ ਤੁਹਾਡੀ ਸਹਾਇਤਾ ਕਰ ਸਕੇ। ਸਿਰਫ਼ ਉਹ ਹੀ ਤੁਹਾਡੀ ਸਦੀਪਕ ਪਨਾਹ ਹੈ!
ਕੁੱਝ ਲੋਕ ਸਰਕਾਰ ਦੇ ਮੰਤਰੀਆਂ, ਉੱਚ ਅਧਿਕਾਰੀਆਂ, ਪੁਲਿਸ ਅਧਿਕਾਰੀਆਂ ਜਾਂ ਇਸ ਦੁਨੀਆਂ ਦੇ ਹੋਰ ਬੰਦਿਆਂ ਨੂੰ ਆਪਣੀ ਪਨਾਹ ਸਮਝਦੇ ਹਨ। ਪਰ ਉਹ ਚੱਲ ਰਹੇ ਸਮੇਂ ਦੀ ਪਰੀਖਿਆ ਉੱਤੇ ਖਰੇ ਨਹੀਂ ਉੱਤਰਦੇ ਹਨ, ਅਤੇ ਜਦੋਂ ਸਰਕਾਰ ਬਦਲਦੀ ਹੈ, ਜਾਂ ਸਮੇਂ ਦੇ ਨਾਲ ਉਹ ਬੁਰੀ ਤਰ੍ਹਾਂ ਅਸਫਲ ਹੋ ਜਾਂਦੇ ਹਨ। ਬਿਮਾਰੀ ਦੇ ਸਮੇਂ ਕਈ ਹਸਪਤਾਲਾਂ ਨੂੰ ਆਪਣੀ ਪਨਾਹ ਸਮਝਦੇ ਹਨ। ਪਰ ਪਰਮੇਸ਼ੁਰ ਦੇ ਬੱਚਿਆਂ ਦੇ ਲਈ, ਸਿਰਫ਼ ਅਨਾਦੀ ਪ੍ਰਮੇਸ਼ਵਰ ਹੀ ਉਨ੍ਹਾਂ ਦੀ ਪਨਾਹ ਹੈ; ਅਤੇ ਸਿਰਫ਼ ਉਸ ਦੀਆਂ ਸਦੀਪਕ ਬਾਹਾਂ ਹੀ ਉਹਨਾਂ ਨੂੰ ਸਹਾਰਾ ਦਿੰਦੀਆਂ ਹਨ।
ਉਸ ਸਦੀਪਕ ਪਰਮੇਸ਼ੁਰ ਨੇ ਮੂਸਾ ਨੂੰ ਉਸ ਪਨਾਹ ਦਾ ਦਰਸ਼ਨ ਕਰਵਾਇਆ। ਮੂਸਾ ਨੂੰ ਇੱਕ ਚੱਟਾਨ ਮਿਲੀ – ਇੱਕ ਸਦੀਪਕ ਚੱਟਾਨ; ਅਤੇ ਉਸ ਚੱਟਾਨ ਵਿੱਚ ਇੱਕ ਦਰਾਰ ਸੀ। ਯਹੋਵਾਹ ਨੇ ਮੂਸਾ ਨੂੰ ਉਸ ਦਰਾਰ ਵਿੱਚ ਰੱਖਿਆ ਅਤੇ ਉਸਨੂੰ ਆਪਣੇ ਸਦੀਪਕ ਹੱਥਾਂ ਨਾਲ ਢੱਕ ਲਿਆ (ਕੂਚ 33:22)। ਮੂਸਾ ਨੇ ਨਾ ਸਿਰਫ਼ ਉਹ ਉੱਚੀ ਪਨਾਹ ਲੱਭੀ, ਸਗੋਂ ਯਹੋਵਾਹ ਦੀ ਮਹਿਮਾ ਨੂੰ ਵੀ ਵੇਖਿਆ। ਮੂਸਾ ਲਿਖਦਾ ਹੈ: “ਜਿਹੜਾ ਅੱਤ ਮਹਾਨ ਦੀ ਓਟ ਵਿੱਚ ਵੱਸਦਾ ਹੈ, ਉਹ ਸਰਬ ਸ਼ਕਤੀਮਾਨ ਦੇ ਸਾਯੇ ਹੇਠ ਟਿਕੇਗਾ। ਮੈਂ ਯਹੋਵਾਹ ਦੇ ਵਿਖੇ ਆਖਾਂਗਾ, ਕਿ ਉਹ ਮੇਰੀ ਪਨਾਹ ਅਤੇ ਮੇਰਾ ਗੜ੍ਹ ਹੈ, ਮੇਰਾ ਪਰਮੇਸ਼ੁਰ ਜਿਹ ਦੇ ਉੱਤੇ ਮੈਂ ਭਰੋਸਾ ਰੱਖਦਾ ਹਾਂ”(ਜ਼ਬੂਰਾਂ ਦੀ ਪੋਥੀ 91:1,2)।
ਦਾਊਦ ਦੇ ਜੀਵਨ ਭਰ ਵਿੱਚ ਉਸਦੀ ਪਨਾਹ ਅਨਾਦੀ ਪਰਮੇਸ਼ੁਰ ਸੀ। ਉਸਨੇ ਕਦੇ ਵੀ ਆਪਣੀ ਤਾਕਤ, ਆਪਣੀ ਫੌਜ, ਆਪਣੇ ਰੱਥਾਂ ਜਾਂ ਘੋੜਿਆਂ ਉੱਤੇ ਭਰੋਸਾ ਨਹੀਂ ਕੀਤਾ। ਉਸ ਨੇ ਨਾ ਤਾਂ ਉਨ੍ਹਾਂ ਉੱਤੇ ਭਰੋਸਾ ਕੀਤਾ ਸੀ ਅਤੇ ਨਾ ਹੀ ਉਨ੍ਹਾਂ ਉੱਤੇ ਘੁਮੰਡ ਕਰਦਾ ਸੀ। ਉਹ ਸਦੀਪਕ ਚੱਟਾਨ ਦੀ ਉੱਚ ਪਨਾਹ ਤੋਂ ਜਾਣੂ ਸੀ। ਇਸ ਲਈ ਉਹ ਲਿਖਦਾ ਹੈ: “ਬਿਪਤਾ ਦੇ ਦਿਨ ਉਹ ਤਾਂ ਮੈਨੂੰ ਆਪਣੇ ਮੰਡਪ ਵਿੱਚ ਲੁਕਾਵੇਗਾ, ਅਤੇ ਆਪਣੇ ਤੰਬੂ ਦੇ ਪਰਦੇ ਵਿੱਚ ਮੈਨੂੰ ਛਿਪਾਵੇਗਾ, ਉਹ ਮੈਨੂੰ ਚੱਟਾਨ ਤੇ ਉੱਚਾ ਕਰੇਗਾ”(ਜ਼ਬੂਰਾਂ ਦੀ ਪੋਥੀ 27:5)।
ਤੁਹਾਡੀਆਂ ਵਿਸ਼ਵਾਸ ਦੀਆਂ ਅੱਖਾਂ ਨਾਲ ਤੁਸੀਂ ਦੇਖੋਂਗੇ ਕਿ ਅਨਾਦੀ ਪ੍ਰਮੇਸ਼ਵਰ ਨੇ ਆਪਣੇ ਖੰਭ ਫੈਲਾ ਲਏ ਹਨ ਅਤੇ ਤੁਹਾਨੂੰ ਆਪਣੇ ਮੰਡਪ ਵਿੱਚ ਢੱਕ ਲਿਆ ਹੈ। ਉਸ ਨੇ ਤੁਹਾਨੂੰ ਆਪਣੀਆਂ ਸਦੀਪਕ ਬਾਹਾਂ ਵਿੱਚ ਲੈ ਲਿਆ ਹੈ। ਅਤੇ ਕੌਣ ਤੁਹਾਨੂੰ ਉਨ੍ਹਾਂ ਸ਼ਕਤੀਸ਼ਾਲੀ ਬਾਹਾਂ ਵਿੱਚੋਂ ਖੋਹ ਸਕਦਾ ਹੈ?
ਜ਼ਬੂਰਾਂ ਦਾ ਲਿਖਾਰੀ ਦਾਊਦ ਲਿਖਦਾ ਹੈ; “ਪਰਮੇਸ਼ੁਰ ਸਾਡੀ ਪਨਾਹ ਅਤੇ ਸਾਡਾ ਬਲ ਹੈ, ਉਹ ਦੁੱਖਾਂ ਵਿੱਚ ਵੱਡਾ ਸਹਾਇਕ ਹੋਇਆ ਹੈ l ਇਸ ਕਰਕੇ ਅਸੀਂ ਨਾ ਡਰਾਂਗੇ ਭਾਵੇਂ ਧਰਤੀ ਉਲਟ ਜਾਵੇ, ਅਤੇ ਪਰਬਤ ਸਮੁੰਦਰ ਦੇ ਵਿੱਚ ਹੀ ਸੁੱਟੇ ਜਾਣ, ਭਾਵੇਂ ਉਹ ਦੇ ਪਾਣੀ ਗਰਜਣ ਅਤੇ ਝੱਗ ਛੱਡਣ, ਅਤੇ ਪਰਬਤ ਉਸ ਦੇ ਵਧਣ ਦੇ ਕਾਰਨ ਥਰ-ਥਰਾਉਣ। ਸਲਹ”(ਜ਼ਬੂਰਾਂ ਦੀ ਪੋਥੀ 46:1,2,3)।
ਪ੍ਰਮੇਸ਼ਵਰ ਦੇ ਬੱਚਿਓ, ਅਨਾਦੀ ਪਰਮੇਸ਼ੁਰ ਜਿਸ ਨੇ ਨੂਹ ਅਤੇ ਉਸਦੇ ਪਰਿਵਾਰ ਨੂੰ ਪਨਾਹ ਦਿੱਤੀ, ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਜ਼ਰੂਰ ਹੀ ਤੁਹਾਨੂੰ ਅਤੇ ਤੁਹਾਡੀ ਸੰਤਾਨ ਨੂੰ ਪਨਾਹ ਅਤੇ ਸੁਰੱਖਿਆ ਦੇਵੇਗਾ।
ਅਭਿਆਸ ਕਰਨ ਲਈ – “ਤੂੰ ਤਾਂ ਗਰੀਬ ਲਈ ਗੜ੍ਹ ਹੋਇਆ, ਕੰਗਾਲ ਲਈ ਉਹ ਦੇ ਕਸ਼ਟ ਵਿੱਚ ਵੀ ਗੜ੍ਹ, ਵਾਛੜ ਤੋਂ ਪਨਾਹ, ਗਰਮੀ ਤੋਂ ਸਾਯਾ, ਕਿਉਂ ਜੋ ਡਰਾਉਣਿਆਂ ਦੀ ਫੂਕ ਕੰਧ ਉੱਪਰ ਦੀ ਵਾਛੜ ਵਾਂਗੂੰ ਹੈ”(ਯਸਾਯਾਹ 25:4)।