Appam - Punjabi

ਨਵੰਬਰ 11 – ਨਦੀ ਪੀਸੋਨ!

“ਇੱਕ ਦਾ ਨਾਮ ਪੀਸੋਨ ਹੈ, ਜਿਹੜੀ ਸਾਰੇ ਹਵੀਲਾਹ ਦੇਸ਼ ਨੂੰ ਘੇਰਦੀ ਹੈ ਜਿੱਥੇ ਸੋਨਾ ਹੈ”(ਉਤਪਤ 2:11)।

ਅਦਨ ਨਦੀ ਤੋਂ ਨਿੱਕਲਣ ਵਾਲੀਆਂ ਨਦੀਆਂ ਦੇ ਹਿੱਸਿਆਂ ਵਿੱਚੋਂ ਇੱਕ ਨੂੰ ਪੀਸੋਨ ਨਦੀ ਕਿਹਾ ਜਾਂਦਾ ਹੈ। ਭਾਵੇਂ ਕਿ ਬਾਈਬਲ ਵਿੱਚ ਤੇਰ੍ਹਾਂ ਨਦੀਆਂ ਦੇ ਬਾਰੇ ਦੱਸਿਆ ਗਿਆ ਹੈ, ਪਰ ਬਾਈਬਲ ਵਿੱਚ ਪੀਸੋਨ ਨਦੀ ਦਾ ਪਹਿਲਾ ਜ਼ਿਕਰ ਮਿਲਦਾ ਹੈ। ਇਹ ਪੀਸੋਨ ਨਦੀ ਹਵੀਲਾਹ ਦੇ ਸਾਰੇ ਦੇਸ਼ ਦੇ ਚਾਰੇ-ਪਾਸੇ ਵਗਦੀ ਹੈ। ‘ਪੀਸੋਨ’ ਸ਼ਬਦ ਦਾ ਅਰਥ ਹੈ ਨਦੀ ਜੋ ਬਿਨਾਂ ਕਿਸੇ ਬੰਧਨ ਜਾਂ ਰੁਕਾਵਟ ਦੇ ਵਗਦੀ ਹੈ।

ਜਦੋਂ ਪਵਿੱਤਰ ਆਤਮਾ ਜੀਵਨ ਦੀ ਨਦੀ ਦੇ ਰੂਪ ਵਿੱਚ ਤੁਹਾਡੇ ਅੰਦਰ ਵਹਿੰਦਾ ਹੈ, ਤਾਂ ਉਹ ਸਭ ਤੋਂ ਪਹਿਲਾਂ ਤੁਹਾਡੇ ਅੰਦਰਲੀਆਂ ਸਾਰੀਆਂ ਰੁਕਾਵਟਾਂ ਨੂੰ ਦੂਰ ਕਰਦਾ ਹੈ। ਉਹ ਪਿੱਛੇ ਹੱਟ ਜਾਂਦਾ ਹੈ ਅਤੇ ਉਨ੍ਹਾਂ ਸਾਰੀਆਂ ਚੱਟਾਨਾਂ ਨੂੰ ਤੋੜ ਦਿੰਦਾ ਹੈ ਜਿਹੜੀਆਂ ਵਿਰੋਧ ਵਿੱਚ ਖੜ੍ਹੀਆਂ ਹੁੰਦੀਆਂ ਹਨ। ਇਹ ਉਨ੍ਹਾਂ ਸਾਰੇ ਪੇੜ, ਪੌਦਿਆਂ ਅਤੇ ਵੇਲਾਂ ਨੂੰ ਅਲੱਗ ਕਰ ਦਿੰਦਾ ਹੈ ਜੋ ਵਹਾਅ ਵਿੱਚ ਰੁਕਾਵਟ ਪਾਉਂਦੇ ਹਨ। ਇਹ ਸਾਰੇ ਟਿੱਲਿਆਂ ਨੂੰ ਪੱਧਰਾ ਕਰਦਾ ਹੈ ਅਤੇ ਨੀਵੇਂ ਖੇਤਰਾਂ ਨੂੰ ਭਰਦਾ ਹੈ।

ਜਦੋਂ ਪਵਿੱਤਰ ਆਤਮਾ ਦੁਆਰਾ ਤੁਹਾਡਾ ਮਸਹ ਕੀਤਾ ਜਾਂਦਾ ਹੈ, ਤਾਂ ਉਹ ਸਭ ਤੋਂ ਪਹਿਲਾਂ ਤੁਹਾਡੇ ਆਤਮਿਕ ਜੀਵਨ ਦੀਆਂ ਸਾਰੀਆਂ ਰੁਕਾਵਟਾਂ ਅਤੇ ਬਿਪਤਾਵਾਂ ਨੂੰ ਦੂਰ ਕਰਦਾ ਹੈ। ਪਵਿੱਤਰ ਸ਼ਾਸਤਰ ਕਹਿੰਦਾ ਹੈ, “ਅਤੇ ਉਹ ਜੂਲਾ ਚਰਬੀ ਦੇ ਕਾਰਨ ਤੋੜਿਆ ਜਾਵੇਗਾ”(ਯਸਾਯਾਹ 10:27)। ਅੱਜ ਵੀ, ਪ੍ਰਭੂ ਤੁਹਾਡੇ ਜੀਵਨ ਦੀਆਂ ਸਾਰੀਆਂ ਰੁਕਾਵਟਾਂ ਨੂੰ ਨਸ਼ਟ ਕਰਨਾ ਚਾਹੁੰਦੇ ਹਨ। ਅੱਯੂਬ ਕਹਿੰਦਾ ਹੈ; “ਮੈਂ ਜਾਣਦਾ ਹਾਂ ਕਿ ਤੂੰ ਸਭ ਕੁਝ ਕਰ ਸਕਦਾ ਹੈਂ, ਅਤੇ ਤੇਰਾ ਕੋਈ ਕਾਰਜ ਰੁੱਕ ਨਹੀਂ ਸਕਦਾ”(ਅੱਯੂਬ 42:2)।

ਆਤਮਾ ਵਿੱਚ ਉਸਦੀ ਉਸਤਤ ਕਰਨ ਦੇ ਅਨੁਪਾਤ ਵਿੱਚ ਤੁਹਾਡੇ ਜੀਵਨ ਦੀਆਂ ਰੁਕਾਵਟਾਂ ਨੂੰ ਨਸ਼ਟ ਕਰ ਦਿੱਤਾ ਜਾਵੇਗਾ। ਜਿਹੜਾ ਕੋਈ ਜਾਂ ਜੋ ਵੀ ਤੁਹਾਡੀ ਤਰੱਕੀ ਨੂੰ ਰੋਕ ਰਿਹਾ ਹੈ, ਪਵਿੱਤਰ ਆਤਮਾ ਉਹਨਾਂ ਨੂੰ ਢਾਹ ਦੇਵੇਗਾ, ਤੁਹਾਡੇ ਮਾਰਗਾਂ ਨੂੰ ਸਿੱਧਾ ਕਰ ਦੇਵੇਗਾ ਅਤੇ ਤੁਹਾਨੂੰ ਅੱਗੇ ਲੈ ਜਾਵੇਗਾ। ਭਾਵੇਂ ਇਹ ਫ਼ਿਰਊਨ ਹੋਵੇ ਜਾਂ ਗਰਜਦਾ ਹੋਇਆ ਲਾਲ ਸਾਗਰ, ਜਾਂ ਭਿਆਨਕ ਯਰਦਨ ਨਦੀ ਜਾਂ ਯਰੀਹੋ ਦੀਆਂ ਕੰਧਾਂ ਹੋਣ – ਕੋਈ ਵੀ ਪਵਿੱਤਰ ਆਤਮਾ ਦੀ ਸ਼ਕਤੀ ਦੇ ਵਿਰੁੱਧ ਨਹੀਂ ਖੜਾ ਹੋ ਸਕਦਾ।

ਪਵਿੱਤਰ ਸ਼ਾਸਤਰ ਕਹਿੰਦਾ ਹੈ; “ਰਾਹ ਬਣਾਉਣ ਵਾਲਾ ਉਹਨਾਂ ਦੇ ਅੱਗੇ – ਅੱਗੇ ਉਤਾਹਾਂ ਜਾਵੇਗਾ, ਉਹ ਭੱਜ ਕੇ ਨਿੱਕਲਣਗੇ ਅਤੇ ਫਾਟਕ ਦੇ ਵਿੱਚੋਂ ਦੀ ਲੰਘਣਗੇ, ਉਹਨਾਂ ਦਾ ਰਾਜਾ ਉਹਨਾਂ ਦੇ ਅੱਗੇ-ਅੱਗੇ ਚੱਲੇਗਾ, ਅਤੇ ਯਹੋਵਾਹ ਉਹਨਾਂ ਦੇ ਸਿਰ ਤੇ ਹੋਵੇਗਾ”(ਮੀਕਾਹ 2:13)।

ਬਹੁਤ ਸਾਰੇ ਅਜਿਹੇ ਹਨ ਜਿਹੜੇ ਆਪਣੀਆਂ ਚਿੰਤਾਵਾਂ ਨੂੰ ਪ੍ਰਗਟ ਕਰਦੇ ਹਨ ਕਿ ਉਹ ਪ੍ਰਭੂ ਦੀ ਹਜ਼ੂਰੀ ਨੂੰ ਮਹਿਸੂਸ ਕਰਨ ਦੇ ਜਾਂ ਆਪਣੇ ਪਰਿਵਾਰਾਂ ਦੇ ਲਈ ਪ੍ਰਾਰਥਨਾ ਕਰਨ ਦੇ ਯੋਗ ਨਹੀਂ ਹਨ। ਪਰ ਜੇਕਰ ਅਦਨ ਤੋਂ ਨਦੀ ਬਿਨਾਂ ਕਿਸੇ ਰੁਕਾਵਟ ਦੇ ਵਹਿ ਸਕਦੀ ਹੈ, ਤਾਂ ਪਵਿੱਤਰ ਆਤਮਾ ਵੀ ਤੁਹਾਡੇ ਜੀਵਨ ਵਿੱਚੋਂ ਸਾਰੀਆਂ ਰੁਕਾਵਟਾਂ ਨੂੰ ਦੂਰ ਕਰਨ ਦੇ ਲਈ ਕੰਮ ਕਰੇਗਾ, ਅਤੇ ਪ੍ਰਾਰਥਨਾ ਕਰਨ ਵਿੱਚ ਤੁਹਾਡੀ ਮਦਦ ਕਰੇਗਾ।

ਜਦੋਂ ਪਵਿੱਤਰ ਆਤਮਾ ਅੰਦਰ ਆਉਂਦਾ ਹੈ, ਤਾਂ ਤੁਸੀਂ ਗੈਰ ਭਾਸ਼ਾਵਾਂ – ਮਨੁੱਖਾਂ ਦੀਆਂ ਬੋਲੀਆਂ ਅਤੇ ਸਵਰਗ ਦੂਤਾਂ ਦੀਆਂ ਬੋਲੀਆਂ ਤੇ ਆਤਮਾ ਦੀ ਪ੍ਰਾਰਥਨਾ ਦੇ ਨਾਲ ਭਰ ਜਾਂਦੇ ਹੋ।

ਪ੍ਰਮੇਸ਼ਵਰ ਦੇ ਬੱਚਿਓ, ਪਵਿੱਤਰ ਆਤਮਾ ਨਾਲ ਭਰਪੂਰ ਹੋਵੋ। ਅਤੇ ਸਵਰਗ ਦਾ ਪਰਮੇਸ਼ੁਰ ਤੁਹਾਨੂੰ ਸਵਰਗੀ ਭਾਸ਼ਾ ਬੋਲਣ ਦਾ ਵਰਦਾਨ ਦੇਵੇਗਾ।

ਅਭਿਆਸ ਕਰਨ ਲਈ – “ਜਿਹੜਾ ਪਰਾਈ ਭਾਸ਼ਾ ਬੋਲਦਾ ਹੈ, ਉਹ ਮਨੁੱਖਾਂ ਨਾਲ ਨਹੀਂ ਸਗੋਂ ਪਰਮੇਸ਼ੁਰ ਨਾਲ ਬੋਲਦਾ ਹੈ, ਇਸ ਲਈ ਕੋਈ ਨਹੀਂ ਸਮਝਦਾ ਹੈ ਪਰ ਉਹ ਆਤਮਾ ਵਿੱਚ ਭੇਤ ਦੀਆਂ ਗੱਲਾਂ ਕਰਦਾ ਹੈ”(1 ਕੁਰਿੰਥੀਆਂ 14:2)

Leave A Comment

Your Comment
All comments are held for moderation.