No products in the cart.
ਨਵੰਬਰ 07 – ਹੰਝੂਆਂ ਦੀ ਨਦੀ!
“ਉਸ ਦੀਆਂ ਅੱਖਾਂ ਪਾਣੀ ਦੀਆਂ ਨਦੀਆਂ ਉੱਤੇ ਕਬੂਤਰਾਂ ਵਾਂਗੂੰ ਹਨ, ਜਿਹੜੇ ਦੁੱਧ ਨਾਲ ਨਹਾ ਕੇ ਆਪਣੇ ਝੁੰਡ ਦੇ ਨਾਲ ਕਤਾਰ ਵਿੱਚ ਬੈਠੇ ਹਨ”(ਸਰੇਸ਼ਟ ਗੀਤ 5:12)।
ਸਾਡੇ ਪ੍ਰਭੂ ਯਿਸੂ ਦੀਆਂ ਅੱਖਾਂ ਕਬੂਤਰ ਦੇ ਵਰਗੀਆਂ ਹਨ; ਜਿਹੜਾ ਨਦੀਆਂ ਦੇ ਕੰਢੇ ਰਹਿੰਦਾ ਹੈ। ਜਦੋਂ ਤੁਸੀਂ ਇੱਕ ਕਬੂਤਰ ਦੀਆਂ ਅੱਖਾਂ ਦੇ ਵੱਲ ਦੇਖਦੇ ਹੋ; ਉਹ ਹਮੇਸ਼ਾ ਹੰਝੂਆਂ ਨਾਲ ਭਰੀਆਂ ਹੋਈਆਂ ਲੱਗਦੀਆਂ ਹਨ। ਸਾਥੀ ਦੇ ਲਈ ਇਸਦੀ ਪੁਕਾਰ ਇੱਕ ਦੁਖਦਾਈ ਰੋਣ ਵਰਗੀ ਲੱਗਦੀ ਹੈ। ਸਾਡੇ ਪ੍ਰਭੂ ਦੀਆਂ ਅੱਖਾਂ ਦੀ ਤੁਲਨਾ ਨਦੀਆਂ ਦੇ ਕਿਨਾਰੇ ਰਹਿਣ ਵਾਲੇ ਕਬੂਤਰ ਦੀਆਂ ਅੱਖਾਂ ਦੇ ਕਾਰਨ ਹੈ। ਉਸਦੀ ਦਯਾ ਦੇ ਕਾਰਨ ਹੈ। ਉਹ ਇੱਕ ਪ੍ਰਾਰਥਨਾ ਯੋਧਾ ਸੀ ਜਿਸਨੇ ਹੰਝੂਆਂ ਦੇ ਨਾਲ ਪ੍ਰਾਰਥਨਾ ਕੀਤੀ।
ਪਵਿੱਤਰ ਸ਼ਾਸਤਰ ਸਾਨੂੰ ਤਿੰਨ ਮੌਕਿਆਂ ਦੇ ਬਾਰੇ ਦੱਸਦਾ ਹੈ ਜਦੋਂ ਪ੍ਰਭੂ ਨੇ ਹੰਝੂ ਵਹਾਏ। ਸਭ ਤੋਂ ਪਹਿਲਾਂ, ਯਿਸੂ ਆਪਣੇ ਮਿੱਤਰ ਲਾਜ਼ਰ ਦੀ ਕਬਰ ਦੇ ਕੋਲ ਰੋਇਆ (ਯੂਹੰਨਾ ਦੀ ਇੰਜੀਲ 11:35)। ਦੂਸਰਾ, ਅਸੀਂ ਉਸਨੂੰ ਯਰੂਸ਼ਲਮ ਸ਼ਹਿਰ ਦੇ ਲਈ ਰੋਂਦੇ ਹੋਏ ਦੇਖਦੇ ਹਾਂ; ਮਹਾਨ ਸ਼ਹਿਰ ਜਿਸ ਨੂੰ ‘ਪਰਮੇਸ਼ੁਰ ਦਾ ਸ਼ਹਿਰ’ ਕਿਹਾ ਜਾਂਦਾ ਹੈ (ਲੂਕਾ ਦੀ ਇੰਜੀਲ 19:41)। ਉਸ ਨੇ ਯਰੂਸ਼ਲਮ ਉੱਤੇ ਇਹ ਕਹਿੰਦੇ ਹੋਏ ਵਿਰਲਾਪ ਕੀਤਾ, “ਹੇ ਯਰੂਸ਼ਲਮ, ਯਰੂਸ਼ਲਮ! ਤੂੰ ਜੋ ਨਬੀਆਂ ਨੂੰ ਕਤਲ ਕਰਦਾ ਹੈਂ ਅਤੇ ਉਨ੍ਹਾਂ ਨੂੰ ਜਿਹੜੇ ਤੇਰੇ ਕੋਲ ਭੇਜੇ ਗਏ ਪਥਰਾਉ ਕਰਦਾ ਹੈਂ, ਮੈਂ ਕਿੰਨੀ ਵਾਰੀ ਚਾਹਿਆ ਜੋ ਤੇਰੇ ਬੱਚਿਆਂ ਨੂੰ ਉਸੇ ਤਰ੍ਹਾਂ ਇਕੱਠੇ ਕਰਾਂ ਜਿਸ ਤਰ੍ਹਾਂ ਮੁਰਗੀ ਆਪਣੇ ਬੱਚਿਆਂ ਨੂੰ ਖੰਭਾਂ ਦੇ ਹੇਠ ਇਕੱਠੇ ਕਰਦੀ ਹੈ, ਪਰ ਤੁਸੀਂ ਨਾ ਚਾਹਿਆ।”
ਤੀਸਰੀ ਉਦਾਹਰਨ ਵਿੱਚ, ਉਹ ਗਥਸਮਨੀ ਦੇ ਬਾਗ਼ ਵਿੱਚ ਰੋਇਆ। “ਉਹ ਨੇ ਉਨ੍ਹੀਂ ਦਿਨੀਂ ਜਦੋਂ ਉਹ ਸਰੀਰ ਵਿੱਚ ਸੀ, ਬਹੁਤ ਧਾਂਹਾਂ ਮਾਰ-ਮਾਰ ਕੇ ਅਤੇ ਹੰਝੂਆਂ ਨਾਲ ਬੇਨਤੀਆਂ ਅਤੇ ਮਿੰਨਤਾਂ ਕੀਤੀਆਂ, ਉਸ ਦੇ ਅੱਗੇ ਜਿਹੜਾ ਉਹ ਨੂੰ ਮੌਤ ਤੋਂ ਬਚਾ ਸਕਦਾ ਸੀ ਅਤੇ ਪਰਮੇਸ਼ੁਰ ਦੇ ਡਰ ਵਿੱਚ ਬਣੇ ਰਹਿਣ ਦੇ ਕਾਰਨ ਉਹ ਦੀ ਸੁਣੀ ਗਈ”(ਇਬਰਾਨੀਆਂ 5:7)।
ਜਦੋਂ ਸਾਡੇ ਪ੍ਰਭੂ ਯਿਸੂ, ਅਤੇ ਪਵਿੱਤਰ ਆਤਮਾ; ਸਵਰਗੀ ਕਬੂਤਰ ਤੁਹਾਡੇ ਵਿੱਚ ਆਉਂਦਾ ਹੈ, ਤੁਸੀਂ ਪ੍ਰਾਰਥਨਾ ਦੀ ਆਤਮਾ ਨਾਲ ਭਰ ਜਾਂਦੇ ਹੋ। ਉਸੇ ਸਵਰਗੀ ਕਬੂਤਰ ਨੇ ਵੀ ਜਿਸਨੇ ਪ੍ਰਭੂ ਯਿਸੂ ਦਾ ਮਸਹ ਕੀਤਾ, ਉਸਨੇ ਤੁਹਾਡਾ ਵੀ ਮਸਹ ਕੀਤਾ ਹੈ; ਅਤੇ ਤੁਸੀਂ ਮਸੀਹ ਦੀ ਦਯਾ ਅਤੇ ਪ੍ਰਾਰਥਨਾ ਦੀ ਆਤਮਾ ਦੇ ਨਾਲ ਭਰਪੂਰ ਹੋਵੋ।
ਉਹ ਸਾਰੇ ਜਿਹੜੇ ਹੰਝੂਆਂ ਦੇ ਨਾਲ ਪ੍ਰਾਰਥਨਾ ਕਰਨਾ ਸਿੱਖਦੇ ਹਨ, ਬਰਕਤਾਂ ਪ੍ਰਾਪਤ ਕਰਦੇ ਹਨ ਅਤੇ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਦੇ ਉੱਤਰ ਪ੍ਰਾਪਤ ਕਰਦੇ ਹਨ। ਜਦੋਂ ਹਾਜ਼ਰਾ ਨੇ ਦੁਹਾਈ ਦਿੱਤੀ, ਤਾਂ ਉਸਨੂੰ ਪਾਣੀ ਦਾ ਚਸ਼ਮਾ ਦਿਖਾਈ ਦਿੱਤਾ; ਬਰਕਤਾਂ ਦਾ ਚਸ਼ਮਾ – ਜਿਸਨੇ ਉਸਦੇ ਪੁੱਤਰ ਦੀ ਪਿਆਸ ਬੁਝਾਈ।
ਯਹੂਦਾਹ ਆਤਮਾ ਵਿੱਚ ਪ੍ਰਾਰਥਨਾ ਕਰਨ ਦੇ ਬਾਰੇ ਇਸ ਤਰ੍ਹਾਂ ਲਿਖਦਾ ਹੈ, “ਪਰ ਤੁਸੀਂ ਹੇ ਪਿਆਰਿਓ, ਆਪਣੇ ਆਪ ਨੂੰ ਆਪਣੇ ਅੱਤ ਪਵਿੱਤਰ ਵਿਸ਼ਵਾਸ ਉੱਤੇ ਉਸਾਰੀ ਜਾਓ ਅਤੇ ਪਵਿੱਤਰ ਆਤਮਾ ਵਿੱਚ ਪ੍ਰਾਰਥਨਾ ਕਰਦੇ ਹੋਏ। ਪਰਮੇਸ਼ੁਰ ਦੇ ਪਿਆਰ ਵਿੱਚ ਆਪਣੇ ਆਪ ਨੂੰ ਕਾਇਮ ਰੱਖੋ ਅਤੇ ਸਦੀਪਕ ਜੀਵਨ ਦੇ ਲਈ ਸਾਡੇ ਪ੍ਰਭੂ ਯਿਸੂ ਮਸੀਹ ਦੀ ਦਯਾ ਦੀ ਉਡੀਕ ਕਰਦੇ ਰਹੋ”(ਯਹੂਦਾਹ ਦੀ ਪੱਤ੍ਰੀ 1:20,21)।
ਪ੍ਰਮੇਸ਼ਵਰ ਦੇ ਬੱਚਿਓ, ਪਵਿੱਤਰ ਆਤਮਾ ਦੇ ਨਾਲ ਪ੍ਰਾਰਥਨਾ ਕਰਨ ਦਾ ਫ਼ੈਸਲਾ ਕਰੋ, ਅਤੇ ਤੁਸੀਂ ਲੰਬੇ ਸਮੇਂ ਤੱਕ ਪ੍ਰਾਰਥਨਾ ਕਰਨ ਦੇ ਯੋਗ ਹੋਵੋਂਗੇ। ਇਹ ਤੁਹਾਡੇ ਲਈ ਦਯਾ ਅਤੇ ਪ੍ਰਮੇਸ਼ਵਰ ਦੀ ਇੱਛਾ ਦੇ ਅਨੁਸਾਰ ਪ੍ਰਾਰਥਨਾ ਕਰਨ ਦਾ ਰਸਤਾ ਤਿਆਰ ਕਰੇਗਾ।
ਅਭਿਆਸ ਕਰਨ ਲਈ – “ਮੈਂ ਅਬਾਬੀਲ ਜਾਂ ਕੂੰਜ ਵਾਂਗੂੰ ਚੀਂ-ਚੀਂ ਕਰਦਾ ਰਿਹਾ”(ਯਸਾਯਾਹ 38:14)