Appam - Punjabi

ਨਵੰਬਰ 04 – ਨਦੀ ਫ਼ਰਾਤ!

“ਅਤੇ ਚੌਥੀ ਨਦੀ ਦਾ ਨਾਮ ਫ਼ਰਾਤ ਹੈ”(ਉਤਪਤ 2:14)।

ਸਾਡੇ ਕੋਲ ਅਦਨ ਤੋਂ ਵਹਿਣ ਵਾਲੀਆਂ ਚਾਰ ਨਦੀਆਂ ਦੇ ਮੌਜ਼ੂਦਾ ਨਾਵਾਂ ਜਾਂ ਸਥਾਨਾਂ ਦੇ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ। ਪਰ ਇੱਕ ਨਦੀ ਜਿਸ ਨੂੰ ਪਵਿੱਤਰ ਸ਼ਾਸਤਰ ਵਿੱਚ ਅਣਗਿਣਤ ਹਵਾਲੇ ਮਿਲੇ ਹਨ; ਫ਼ਰਾਤ ਨਦੀ ਹੈ – ਜੋ ਅੱਜ ਵੀ ਉੱਥੇ ਹੈ।

ਜਦੋਂ ਪਰਮੇਸ਼ੁਰ ਨੇ ਅਬਰਾਹਾਮ ਦੇ ਲਈ ਵਿਰਾਸਤ ਦੇ ਵਜੋਂ ਇੱਕ ਦੇਸ਼ ਦੇਣ ਦਾ ਵਾਅਦਾ ਕੀਤਾ, ਤਾਂ ਉਸ ਨੇ ਫ਼ਰਾਤ ਨਦੀ ਨੂੰ ਆਪਣੀ ਸਰਹੱਦ ਦੇ ਵਜੋਂ ਚਿੰਨ੍ਹਿਤ ਕੀਤਾ। “ਉਸ ਦਿਨ ਯਹੋਵਾਹ ਨੇ ਇੱਕ ਨੇਮ ਅਬਰਾਮ ਨਾਲ ਬੰਨ੍ਹਿਆ, ਤੇਰੀ ਅੰਸ ਨੂੰ ਮੈਂ ਇਹ ਦੇਸ਼ ਦੇ ਦਿੱਤਾ ਹੈ ਅਰਥਾਤ ਮਿਸਰ ਦੀ ਨਦੀ ਤੋਂ ਲੈ ਕੇ ਵੱਡੀ ਨਦੀ ਫ਼ਰਾਤ ਤੱਕ”(ਉਤਪਤ 15:18)। ਅਬਰਾਹਾਮ ਨਾਲ ਜੋ ਵੀ ਵਾਅਦਾ ਕੀਤਾ ਗਿਆ ਹੈ, ਕਿਰਪਾ ਨਾਲ! ਅਸੀਂ ਵੀ ਉਸੇ ਵਿਰਾਸਤ ਦੇ ਹਿੱਸੇਦਾਰ ਹਾਂ।

‘ਫ਼ਰਾਤ’ ਸ਼ਬਦ ਦਾ ਅਰਥ ਹੈ ‘ਫਲ ਦੇਣ ਵਾਲਾ’। ਜਦੋਂ ਪਵਿੱਤਰ ਆਤਮਾ ਦੀ ਨਦੀ ਤੁਹਾਡੇ ਵਿੱਚ ਵਗਦੀ ਹੈ; ਤੁਸੀਂ ਆਤਮਾ ਦੇ ਵਰਦਾਨਾਂ ਅਤੇ ਆਤਮਾ ਦੇ ਦੁਆਰਾ ਫਲ ਦੇਣ ਵਾਲੀ ਜ਼ਿੰਦਗੀ ਨਾਲ ਸੰਪੂਰਨ ਹੋ। ਬਹੁਤ ਸਾਰੇ ਮਸੀਹੀ ਪ੍ਰਚਾਰਕ ਜੋ ਆਤਮਾ ਦੇ ਵਰਦਾਨਾਂ ਦੇ ਬਾਰੇ ਗੱਲ ਕਰਦੇ ਹਨ, ਉਹ ਆਤਮਾ ਦੇ ਫਲ ਦੇ ਬਾਰੇ ਨਹੀਂ ਬੋਲਦੇ।

ਪਰ ਸਾਡਾ ਪ੍ਰਭੂ ਇਹ ਉਮੀਦ ਕਰਦਾ ਹੈ ਕਿ ਉਹ ਆਤਮਾ ਦੇ ਵਰਦਾਨਾਂ ਤੋਂ ਕਿਤੇ ਜ਼ਿਆਦਾ ਵੱਧ ਕੇ ਤੁਹਾਡੇ ਵਿੱਚੋਂ ਆਤਮਾ ਦਾ ਫਲ ਪਾਵੇਗਾ। ਪਵਿੱਤਰ ਸ਼ਾਸਤਰ ਦੇ ਕਈ ਹਿੱਸਿਆਂ ਵਿੱਚੋਂ, ਅਸੀਂ ਤੁਹਾਡੇ ਵਿੱਚ ਆਤਮਿਕ ਫਲ ਦੀ ਖੋਜ ਵਿੱਚ ਪ੍ਰਭੂ ਦੇ ਆਉਣ ਦੇ ਬਾਰੇ ਪੜ੍ਹਦੇ ਹਾਂ। ਹਰੇਕ ਰੁੱਖ ਜਿਹੜਾ ਚੰਗਾ ਫਲ ਨਹੀਂ ਦਿੰਦਾ ਵੱਢਿਆ ਜਾਂਦਾ ਹੈ ਅਤੇ ਅੱਗ ਵਿੱਚ ਸੁੱਟ ਦਿੱਤਾ ਜਾਂਦਾ ਹੈ। ਇਸ ਲਈ ਸਾਨੂੰ ਤੋਬਾ ਕਰਨ ਦੇ ਯੋਗ ਫਲ ਪੈਦਾ ਕਰਨੇ ਚਾਹੀਦੇ ਹਨ (ਮੱਤੀ ਦੀ ਇੰਜੀਲ 3:8)। ਜਦੋਂ ਤੁਹਾਡੇ ਅੰਦਰੋਂ ਮੁਕਤੀ ਦਾ ਚਸ਼ਮਾ ਫੁੱਟਦਾ ਹੈ, ਤਾਂ ਤੁਸੀਂ ਪ੍ਰਭੂ ਦੇ ਲਈ ਜ਼ਰੂਰ ਹੀ ਫਲ ਪੈਦਾ ਕਰੋਂਗੇ।

ਪ੍ਰਭੂ ਵੀ ਤੁਹਾਡੇ ਤੋਂ ਚੰਗੇ ਫਲ ਦੀ ਉਮੀਦ ਰੱਖਦਾ ਹੈ। ਜਦੋਂ ਤੁਸੀਂ ਕੌੜੇ ਫਲ ਪੈਦਾ ਕਰਦੇ ਹੋ, ਤਦ ਪ੍ਰਭੂ ਦਾ ਦਿਲ ਦੁੱਖੀ ਹੁੰਦਾ ਹੈ। ਅਤੇ ਜਦੋਂ ਤੁਸੀਂ ਚੰਗੇ ਫਲ ਦਿੰਦੇ ਹੋ, ਤਾਂ ਉਹ ਛਾਂਗਦਾ ਹੈ ਅਤੇ ਜੋ ਕੁੱਝ ਵੀ ਤੁਹਾਡੇ ਵਿਕਾਸ ਵਿੱਚ ਰੁਕਾਵਟ ਬਣ ਰਿਹਾ ਹੈ ਉਸ ਨੂੰ ਦੂਰ ਕਰਦਾ ਹੈ, ਤਾਂ ਜੋ ਤੁਸੀਂ ਹੋਰ ਫਲ ਦੇ ਸਕੋ (ਯੂਹੰਨਾ ਦੀ ਇੰਜੀਲ 15:2)। ਹਰ ਚੰਗਾ ਰੁੱਖ ਚੰਗਾ ਫਲ ਲਿਆਉਂਦਾ ਹੈ; ਕਿਉਂਕਿ ਰੁੱਖ ਆਪਣੇ ਫਲਾਂ ਤੋਂ ਪਹਿਚਾਣਿਆ ਜਾਂਦਾ ਹੈ (ਮੱਤੀ ਦੀ ਇੰਜੀਲ 12:33)। ਇਸ ਲਈ ਤੁਹਾਡੇ ਲਈ ਚੰਗੇ ਫਲ ਦਾ ਹੋਣਾ ਬਹੁਤ ਜ਼ਰੂਰੀ ਹੈ

ਤੀਸਰਾ, ਤੁਹਾਨੂੰ ਸਿਰਫ਼ ਇੱਕ ਜਾਂ ਦੋ ਫਲਾਂ ਦੇ ਨਾਲ ਹੀ ਨਹੀਂ ਰੁਕਣਾ ਚਾਹੀਦਾ ਅਤੇ ਉਸ ਤੋਂ ਬਾਅਦ ਫਲ ਦੇਣਾ ਬੰਦ ਕਰ ਦੇਣਾ ਚਾਹੀਦਾ ਹੈ। ਉਸਨੇ ਉਸ ਅੰਜੀਰ ਦੇ ਦਰੱਖਤ ਨੂੰ ਵੀ ਸਰਾਪ ਦਿੱਤਾ ਜਿਸ ਉੱਤੇ ਕੋਈ ਫਲ ਨਹੀਂ ਸੀ। ਪਰ ਜਦੋਂ ਤੁਸੀਂ ਫਲ ਦੇਣਾ ਸ਼ੁਰੂ ਕਰਦੇ ਹੋ, ਤਾਂ ਉਹ ਤੁਹਾਨੂੰ ਬਹੁਤ ਜ਼ਿਆਦਾ ਫਲ ਦੇਣ ਦੇ ਲਈ ਉਤਸ਼ਾਹਿਤ ਕਰਦਾ ਹੈ। ਤੁਸੀਂ ਉਸ ਹੱਦ ਤੱਕ ਭਰਪੂਰ ਮਾਤਰਾ ਵਿੱਚ ਫਲ ਪੈਦਾ ਕਰੋਂਗੇ, ਜਿਸ ਹੱਦ ਤੱਕ ਤੁਸੀਂ ਮਸੀਹ ਵਿੱਚ ਬੀਜਦੇ ਹੋ ਸਾਡੇ ਪ੍ਰਭੂ ਯਿਸੂ ਕਹਿੰਦੇ ਹਨ; “ਅੰਗੂਰ ਦੀ ਵੇਲ ਮੈਂ ਹਾਂ ਤੇ ਤੁਸੀਂ ਉਸ ਦੀਆਂ ਟਹਿਣੀਆਂ ਹੋ। ਜੇਕਰ ਕੋਈ ਮੇਰੇ ਵਿੱਚ ਰਹਿੰਦਾ ਹੈ, ਮੈਂ ਉਸ ਵਿੱਚ ਹੋਵਾਂਗਾ ਅਤੇ ਉਹ ਬਹੁਤ ਫ਼ਲ ਦੇਵੇਗਾ”(ਯੂਹੰਨਾ ਦੀ ਇੰਜੀਲ 15:5)।

ਹੋਰ ਵੀ ਬਹੁਤ ਸਾਰੇ ਫਲ ਹਨ ਜਿਹੜੇ ਤੁਹਾਨੂੰ ਪ੍ਰਭੂ ਦੇ ਲਈ ਲਿਆਉਣੇ ਚਾਹੀਦੇ ਹਨ। ਇਨ੍ਹਾਂ ਵਿੱਚ ਧਾਰਮਿਕਤਾ ਦੇ ਫਲ (ਫਿਲਿੱਪੀਆਂ 1:11), ਪਰਮੇਸ਼ੁਰ ਦੀ ਉਸਤਤ ਦਾ ਬਲੀਦਾਨ, ਅਰਥਾਤ, ਸਾਡੇ ਬੁੱਲ੍ਹਾਂ ਦਾ ਫਲ (ਇਬਰਾਨੀਆਂ 13:15), ਅਤੇ ਆਤਮਾ ਦੇ ਫਲ (ਗਲਾਤੀਆਂ 5:22) ਸ਼ਾਮਲ ਹਨ।

ਪਰਮੇਸ਼ੁਰ ਦੇ ਬੱਚਿਓ, ਤੁਸੀਂ ਸੱਚਮੁੱਚ ਬਹੁਤ ਫਲਦਾਰ ਹੋਵੋਂਗੇ, ਜੇਕਰ ਤੁਹਾਡੇ ਅੰਦਰ ਪਵਿੱਤਰ ਆਤਮਾ ਦੀ ਨਦੀ ਵਗਦੀ ਹੈ।

ਅਭਿਆਸ ਕਰਨ ਲਈ – “ਉਹ ਤਾਂ ਉਸ ਬਰਿੱਛ ਵਰਗਾ ਹੋਵੇਗਾ, ਜਿਹੜਾ ਪਾਣੀਆਂ ਦੀਆਂ ਨਦੀਆਂ ਉੱਤੇ ਲਾਇਆ ਹੋਇਆ ਹੈ, ਜਿਹੜਾ ਰੁੱਤ ਸਿਰ ਆਪਣਾ ਫਲ ਦਿੰਦਾ ਹੈ, ਜਿਹ ਦੇ ਪੱਤੇ ਨਹੀਂ ਕੁਮਲਾਉਂਦੇ, ਅਤੇ ਜੋ ਕੁੱਝ ਉਹ ਕਰੇ ਉਹ ਸਫ਼ਲ ਹੁੰਦਾ ਹੈ”(ਜ਼ਬੂਰਾਂ ਦੀ ਪੋਥੀ 1:3)

Leave A Comment

Your Comment
All comments are held for moderation.