No products in the cart.
ਨਵੰਬਰ 01 ਸੰਪੂਰਨ ਨਦੀ!
“ਇੱਕ ਨਦੀ ਉਸ ਬਾਗ਼ ਨੂੰ ਸਿੰਜਣ ਲਈ ਅਦਨ ਤੋਂ ਨਿੱਕਲੀ ਅਤੇ ਉੱਥੋਂ ਚਾਰ ਹਿੱਸਿਆਂ ਵਿੱਚ ਵੰਡੀ ਗਈ”(ਉਤਪਤ 2:10)।
ਸਾਡੇ ਪਰਮੇਸ਼ੁਰ ਦਾ ਪਿਆਰ ਕਿੰਨਾ ਮਹਾਨ ਹੈ! ਉਸ ਨੇ ਪੂਰੀ ਦੁਨੀਆਂ ਨੂੰ ਮਨੁੱਖਾਂ ਦੀ ਭਲਿਆਈ ਦੇ ਲਈ ਬਣਾਇਆ ਹੈ। ਉਸਨੇ ਇਸ ਦੁਨੀਆਂ ਵਿੱਚ ਅਦਨ ਬਣਾਇਆ ਅਤੇ ਅਦਨ ਦੇ ਅੰਦਰ ਇੱਕ ਸੁੰਦਰ ਬਾਗ਼ ਦੀ ਸਥਾਪਨਾ ਕੀਤੀ। ‘ਅਦਨ’ ਸ਼ਬਦ ਦਾ ਅਰਥ ਹੈ ਦਿਲ ਦੀ ਖੁਸ਼ੀ।
ਜਿਸ ਪ੍ਰਭੂ ਨੇ ਮਨੁੱਖ ਨੂੰ ਬਣਾਇਆ, ਉਸ ਨੇ ਉਸਨੂੰ ਖੁਸ਼ ਅਤੇ ਆਨੰਦ ਕਰਨ ਦੇ ਲਈ, ਅਦਨ ਦੇ ਵਿਚਕਾਰ ਵੱਖ-ਵੱਖ ਕਿਸਮਾਂ ਦੇ ਫਲ ਦੇਣ ਵਾਲੇ ਰੁੱਖ, ਪੌਦੇ ਅਤੇ ਵੇਲਾਂ ਨੂੰ ਹੋਂਦ ਵਿੱਚ ਲਿਆਂਦਾ, ਅਤੇ ਮਨੁੱਖ ਨੇ ਵੀ ਪ੍ਰਮੇਸ਼ਵਰ ਨਾਲ ਨਜ਼ਦੀਕੀ ਸਾਂਝ ਦਾ ਆਨੰਦ ਲਿਆ।
ਤੁਸੀਂ ਪੂਰੀ ਦੁਨੀਆ ਦੀ ਕਲਪਨਾ ਕਰ ਸਕਦੇ ਹੋ, ਜਿਸ ਦੇ ਵਿਚਕਾਰ ਅਦਨ ਅਤੇ ਅਦਨ ਦੇ ਅੰਦਰ ਇੱਕ ਬਾਗ਼ ਹੈ। ਇਸੇ ਤਰ੍ਹਾਂ ਮਨੁੱਖ ਦੇ ਸਰੀਰ ਅੰਦਰ ਵੀ ਪ੍ਰਾਣ ਅਤੇ ਆਤਮਾ ਹੁੰਦੀ ਹੈ। ਦੁਨੀਆਂ ਸਰੀਰ ਨਾਲ ਮੇਲ ਖਾਂਦੀ ਹੈ, ਅਦਨ ਪ੍ਰਾਣ ਨਾਲ, ਅਤੇ ਬਾਗ਼ ਇਸ ਦੇ ਵਿਚਕਾਰ ਆਤਮਾ ਨਾਲ ਮੇਲ ਖਾਂਦਾ ਹੈ।
ਪ੍ਰਮੇਸ਼ਵਰ ਨੇ ਪਾਣੀ ਦੇ ਲਈ ਇੱਕ ਨਦੀ ਵੀ ਬਣਾਈ ਅਤੇ ਬਾਗ਼ ਨੂੰ ਸਿੰਜਣ ਅਤੇ ਸੰਪੂਰਨ ਕਰਨ ਦੇ ਲਈ। ਉਸ ਨਦੀ ਦੇ ਨਾਮ ਦਾ ਜ਼ਿਕਰ ਨਹੀਂ ਹੈ। ਪਵਿੱਤਰ ਸ਼ਾਸਤਰ ਸਿਰਫ਼ ਉਸ ਨਦੀ ਦੇ ਬਾਰੇ ਜ਼ਿਕਰ ਕਰਦਾ ਹੈ ਜਿਹੜੀ ਚਾਰ ਨਦੀ ਨੂੰ ਵੱਖ-ਵੱਖ ਹਿੱਸਿਆਂ ਵਿੱਚ ਵੰਡਦੀ ਹੈ।
ਮੇਰਾ ਮੰਨਣਾ ਹੈ ਕਿ ਨਦੀ ਇੱਕ ਅਲੌਕਿਕ-ਕੁਦਰਤੀ ਨਦੀ ਹੋਣੀ ਚਾਹੀਦੀ ਹੈ, ਕਿਉਂਕਿ ਉਸ ਨਦੀ ਦੇ ਪੂਰੇ ਰਸਤੇ ਵਿੱਚ ਸੋਨਾ ਸੀ। ਮੋਤੀ ਅਤੇ ਸੁਲੇਮਾਨੀ ਪੱਥਰ ਵੀ ਉੱਥੇ ਸਨ (ਉਤਪਤ 2:11,12)। ਜੇਕਰ ਇਹ ਇੱਕ ਸਾਧਾਰਨ ਨਦੀ ਹੁੰਦੀ ਤਾਂ ਇਸ ਵਿੱਚ ਸਿਰਫ਼ ਝੋਨਾ, ਕਣਕ, ਜੌਂ ਆਦਿ ਹੀ ਪੈਦਾ ਹੁੰਦੇ।
ਜੇਕਰ ਅਜਿਹਾ ਹੈ ਤਾਂ ਉਹ ਨਦੀ ਦਾ ਨਾਮ ਕੀ ਹੈ? ਇੱਥੋਂ ਤੱਕ ਕਿ ਰਾਜਾ ਦਾਊਦ ਨੂੰ ਵੀ ਇਸ ਦੇ ਨਾਮ ਦੀ ਜਾਣਕਾਰੀ ਨਹੀਂ ਸੀ। ਉਸ ਨੇ ਸਿਰਫ਼ ਜ਼ਿਕਰ ਕੀਤਾ: “ਇੱਕ ਨਦੀ ਹੈ ਜਿਸ ਦੀਆਂ ਧਾਰਾਂ ਪਰਮੇਸ਼ੁਰ ਦੇ ਨਗਰ ਨੂੰ, ਅੱਤ ਮਹਾਨ ਦੇ ਡੇਰਿਆਂ ਅਤੇ ਪਵਿੱਤਰ ਸਥਾਨ ਨੂੰ ਅਨੰਦਿਤ ਕਰਦੀਆਂ ਹਨ”(ਜ਼ਬੂਰਾਂ ਦੀ ਪੋਥੀ 46:4)।
ਇਹ ਸਿਰਫ਼ ਪ੍ਰਭੂ ਯਿਸੂ ਹੀ ਸੀ ਜਿਸ ਨੇ ਉਸ ਨਦੀ ਦੇ ਰਾਜ਼ ਨੂੰ ਪ੍ਰਗਟ ਕੀਤਾ ਸੀ। “ਇਹ ਪੋਥੀਆਂ ਵਿੱਚ ਲਿਖਿਆ ਹੈ ਜੋ ਮੇਰੇ ਤੇ ਵਿਸ਼ਵਾਸ ਕਰੇਗਾ ਅੰਮ੍ਰਿਤ ਜਲ ਦੀਆਂ ਉਸ ਦੇ ਵਿੱਚੋਂ ਵਗਣਗੀਆਂ।” ਯਿਸੂ ਪਵਿੱਤਰ ਆਤਮਾ ਬਾਰੇ ਬੋਲ ਰਿਹਾ ਸੀ ਕਿ ਜੋ ਉਸ ਤੇ ਵਿਸ਼ਵਾਸ ਕਰਦੇ ਹਨ ਉਹ ਉਸ ਨੂੰ ਪ੍ਰਾਪਤ ਕਰ ਸਕਣਗੇ ਕਿਉਂਕਿ ਆਤਮਾ ਹਾਲੇ ਨਹੀਂ ਦਿੱਤਾ ਗਿਆ ਸੀ, ਕਿਉਂਕਿ ਹਾਲੇ ਯਿਸੂ ਆਪਣੀ ਮਹਿਮਾ ਲਈ ਉੱਠਾਇਆ ਨਹੀਂ ਸੀ ਗਿਆ”(ਯੂਹੰਨਾ ਦੀ ਇੰਜੀਲ 7:38,39)।
ਪਵਿੱਤਰ ਆਤਮਾ ਉਹ ਅਲੌਕਿਕ ਨਦੀ ਹੈ, ਜਿਹੜੀ ਤੁਹਾਡੇ ਆਤਮਿਕ ਜੀਵਨ ਨੂੰ ਪਾਲਣ ਦੇ ਲਈ ਪ੍ਰਮੇਸ਼ਵਰ ਦੇ ਵੱਲੋਂ ਭੇਜੀ ਗਈ ਹੈ। ਉਹ ਤੁਹਾਡੀ ਆਤਮਾ ਵਿੱਚ ਵੱਸਦਾ ਹੈ ਅਤੇ ਤੁਹਾਡੀ ਆਤਮਾ ਅਤੇ ਸਰੀਰ ਨੂੰ ਸੰਪੂਰਨ ਕਰਦਾ ਹੈ।
ਪਰਮੇਸ਼ੁਰ ਦੇ ਬੱਚਿਓ, ਉਸ ਸਵਰਗੀ ਨਦੀ ਨੂੰ ਦੇਖੋ। ਅੱਜ ਉਸ ਨਦੀ ਨੂੰ ਆਪਣੇ ਦਿਲਾਂ ਅਤੇ ਦਿਮਾਗਾਂ ਵਿੱਚ ਭਰ ਦਿਓ, ਅਤੇ ਪ੍ਰਮੇਸ਼ਵਰ ਦੀ ਹਜ਼ੂਰੀ ਵਿੱਚ ਲਿਆਓ ਅਤੇ ਉਹ ਤੁਹਾਨੂੰ ਰੂਹਾਨੀ ਸ਼ਕਤੀ ਪ੍ਰਦਾਨ ਕਰੇ। ਤੁਹਾਡਾ ਖੁਸ਼ਕ ਅਤੇ ਪਿਆਸਾ ਜੀਵਨ ਪਵਿੱਤਰ ਆਤਮਾ ਦੀ ਨਦੀ ਦੇ ਦੁਆਰਾ ਉਪਜਾਊ ਅਤੇ ਭਰਪੂਰ ਹੋਵੇ। ਪ੍ਰਭੂ ਤੁਹਾਡੇ ਜੀਵਨ ਨੂੰ ਇੱਕ ਅਜਿਹੇ ਜੀਵਨ ਵਿੱਚ ਬਦਲ ਦੇਵੇ ਜਿਹੜਾ ਆਪਣੀ ਆਤਮਾ ਦੇ ਦੁਆਰਾ ਮੋਤੀ ਅਤੇ ਸੁਲੇਮਾਨੀ ਪੱਥਰ ਪੈਦਾ ਕਰਦਾ ਹੈ!
ਅਭਿਆਸ ਕਰਨ ਲਈ – “ਪਿਆਰਿਆ, ਮੈਂ ਇਹ ਪ੍ਰਾਰਥਨਾ ਕਰਦਾ ਹਾਂ ਕਿ ਜਿਵੇਂ ਤੇਰੀ ਜਾਨ ਸੁੱਖ-ਸਾਂਦ ਨਾਲ ਹੈ, ਤਿਵੇਂ ਤੂੰ ਸਭਨੀਂ ਗੱਲੀਂ ਸੁੱਖ-ਸਾਂਦ ਨਾਲ ਅਤੇ ਤੰਦਰੁਸਤ ਰਹੇਂ”(3 ਯੂਹੰਨਾ 1:2)