No products in the cart.
ਜੂਨ 29 – ਜਦੋਂ ਤੁਹਾਨੂੰ ਡੇਗਿਆ ਜਾਂਦਾ ਹੈ ਤਾਂ ਆਰਾਮ ਕਰੋ!
“ਡੇਗੇ ਜਾਂਦੇ ਹਾਂ ਪਰ ਨਾਸ ਨਹੀਂ ਹੁੰਦੇ”(2 ਕੁਰਿੰਥੀਆਂ 4:9)।
ਤਾਮਿਲ ਵਿੱਚ ਇੱਕ ਕਹਾਵਤ ਹੈ, ਜਿਸਦਾ ਸਪੱਸ਼ਟ ਤੌਰ ਤੇ ਅਨੁਵਾਦ ਇਹ ਹੈ ‘ਜਿਵੇਂ ਕਿ ਉਹੀ ਘੋੜਾ ਜਿਹੜਾ ਤੁਹਾਨੂੰ ਡੇਗਦਾ ਹੈ, ਤੁਹਾਡੇ ਲਈ ਟੋਆ ਵੀ ਪੁੱਟਦਾ ਹੈ’। ਇਸਦਾ ਮਤਲਬ ਹੈ ਇਹ ਹੈ ਕਿ ਉਹੀ ਲੋਕ ਜਿਹੜੇ ਤੁਹਾਨੂੰ ਬੇਇੱਜ਼ਤ ਕਰਦੇ ਹਨ ਅਤੇ ਤੁਹਾਨੂੰ ਸ਼ਰਮਿੰਦਾ ਕਰਦੇ ਹਨ, ਇਹ ਵੀ ਯਕੀਨ ਰੱਖਦੇ ਹਨ ਕਿ ਤੁਸੀਂ ਦੁਬਾਰਾ ਕਦੇ ਨਾ ਉੱਠੋ। ਪਰ ਰਸੂਲ ਪੌਲੁਸ ਕਹਿੰਦਾ ਹੈ, ‘ਡੇਗੇ ਜਾਂਦੇ ਹਾਂ ਪਰ ਨਾਸ਼ ਨਹੀਂ ਹੁੰਦੇ’। ਯਹੋਵਾਹ ਇਹ ਵੀ ਕਹਿੰਦਾ ਹੈ: “ਮੈਨੂੰ ਪੁਕਾਰ ਤਾਂ ਮੈਂ ਤੈਨੂੰ ਛੁਡਾਵਾਂਗਾ”
ਜ਼ਬੂਰਾਂ ਦਾ ਲਿਖਾਰੀ ਕਹਿੰਦਾ ਹੈ: “ਤੂੰ ਮਨੁੱਖਾਂ ਨੂੰ ਸਾਡੇ ਸਿਰਾਂ ਉੱਤੇ ਚੜ੍ਹਾ ਦਿੱਤਾ ਹੈ, ਅਸੀਂ ਅੱਗ ਅਤੇ ਪਾਣੀ ਦੇ ਵਿੱਚੋਂ ਦੀ ਲੰਘੇ, ਪਰ ਤੂੰ ਸਾਨੂੰ ਭਰਿਆ ਥਾਵਾਂ ਵਿੱਚ ਪਹੁੰਚਾ ਦਿੱਤਾ”(ਜ਼ਬੂਰਾਂ ਦੀ ਪੋਥੀ 66:12)।
ਅੱਜ ਵੀ, ਬਹੁਤ ਸਾਰੇ ਲੋਕ ਤੁਹਾਨੂੰ ਥੱਲੇ ਡੇਗਣ ਦੀ ਕੋਸ਼ਿਸ਼ ਕਰ ਸਕਦੇ ਹਨ, ਤੁਹਾਨੂੰ ਸ਼ਰਮਿੰਦਾ ਕਰ ਸਕਦੇ ਹਨ ਅਤੇ ਤੁਹਾਡੇ ਸਿਰ ਤੇ ਸਵਾਰ ਹੋ ਸਕਦੇ ਹਨ, ਜਾਂ ਤੁਹਾਡੇ ਨਾਲ ਗੰਦਗੀ ਵਰਗਾ ਵਿਵਹਾਰ ਕਰ ਸਕਦੇ ਹਨ। ਪਰ ਦੂਸਰੇ ਤੁਹਾਨੂੰ ਕਿੰਨਾ ਵੀ ਹੇਠਾਂ ਡੇਗ ਦੇਣ, ਪ੍ਰਭੂ ਤੁਹਾਨੂੰ ਸਥਾਪਿਤ ਕਰਨ ਦੇ ਯੋਗ ਹੈ। ਇਸ ਲਈ, ਜਿੱਥੇ ਤੁਸੀਂ ਡਿੱਗੇ ਹੋ, ਉੱਥੇ ਨਾ ਰੁਕੋ, ਸਗੋਂ ਸਾਰੀ ਨਿਰਾਸ਼ਾ ਅਤੇ ਅਵਿਸ਼ਵਾਸ ਨੂੰ ਦੂਰ ਕਰੋ ਅਤੇ ਪ੍ਰਭੂ ਦੇ ਨਾਮ ਵਿੱਚ ਉੱਠੋ।
ਯਹੋਵਾਹ ਕਹਿੰਦਾ ਹੈ: “ਹੇ ਯਰੂਸ਼ਲਮ! ਆਪਣੇ ਆਪ ਤੋਂ ਧੂੜ ਝਾੜ ਅਤੇ ਉੱਠ ਬੈਠ, ਆਪਣੀ ਗਰਦਨ ਦੇ ਬੰਧਨ ਖੋਲ੍ਹ ਕੇ ਸੁੱਟ ਦੇ, ਹੇ ਸੀਯੋਨ ਦੀਏ ਬੱਧੀਏ ਧੀਏ! ਕਿਉਂ ਜੋ ਯਹੋਵਾਹ ਇਹ ਆਖਦਾ ਹੈ, ਤੁਸੀਂ ਮੁਖ਼ਤ ਵੇਚੇ ਗਏ ਇਸ ਲਈ ਹੁਣ ਬਿਨ੍ਹਾਂ ਚਾਂਦੀ ਦੇ ਕੇ ਛੁਡਾਏ ਜਾਓਗੇ”(ਯਸਾਯਾਹ 52:2,3)।
ਆਪਣੀਆਂ ਸਮੱਸਿਆਵਾਂ, ਸੰਘਰਸ਼ਾਂ ਅਤੇ ਦੁੱਖਾਂ ਵਿੱਚ ਪ੍ਰਭੂ ਯਿਸੂ ਦੇ ਬਾਰੇ ਸੋਚੋ। ਪਵਿੱਤਰ ਸ਼ਾਸਤਰ ਕਹਿੰਦਾ ਹੈ ਕਿ ਉਹ ਤੁੱਛ ਅਤੇ ਮਨੁੱਖਾਂ ਵੱਲੋਂ ਤਿਆਗਿਆ ਹੋਇਆ ਸੀ”(ਯਸਾਯਾਹ 53:3)। “ਉਹ ਆਪਣੇ ਲੋਕਾਂ ਵਿੱਚ ਆਇਆ, ਪਰ ਉਸ ਦੇ ਆਪਣੇ ਹੀ ਲੋਕਾਂ ਨੇ ਉਸ ਨੂੰ ਕਬੂਲ ਨਾ ਕੀਤਾ”(ਯੂਹੰਨਾ ਦੀ ਇੰਜੀਲ 1:11)।
ਯਿਸੂ ਮਸੀਹ ਨੂੰ ਮਨੁੱਖਾਂ ਦੁਆਰਾ ਤੁੱਛ ਅਤੇ ਤਿਆਗਿਆ ਗਿਆ ਸੀ। ਪਰ ਪਵਿੱਤਰ ਸ਼ਾਸਤਰ ਕਹਿੰਦਾ ਹੈ: “ਜਿਸ ਪੱਥਰ ਨੂੰ ਰਾਜ ਮਿਸਤਰੀਆਂ ਨੇ ਰੱਦਿਆ, ਸੋਈ ਖੂੰਜੇ ਦਾ ਸਿਰਾ ਹੋ ਗਿਆ। ਇਹ ਪ੍ਰਭੂ ਦੀ ਵੱਲੋਂ ਹੋਇਆ, ਅਤੇ ਸਾਡੀ ਨਜ਼ਰ ਵਿੱਚ ਅਚਰਜ਼ ਹੈ”(ਮੱਤੀ ਦੀ ਇੰਜੀਲ 21:42)।
“ਜਿਸ ਦੇ ਕੋਲ ਤੁਸੀਂ ਆਏ ਹੋ, ਮੰਨੋ ਇੱਕ ਜਿਉਂਦੇ ਪੱਥਰ ਕੋਲ ਜਿਹੜਾ ਮਨੁੱਖਾਂ ਕੋਲੋਂ ਤਾਂ ਰੱਦਿਆ ਗਿਆ ਪਰ ਪਰਮੇਸ਼ੁਰ ਦੀ ਨਜ਼ਰ ਵਿੱਚ ਚੁਣਿਆ ਹੋਇਆ ਅਤੇ ਬਹੁਮੁੱਲਾ ਹੈ l ਤੁਸੀਂ ਆਪ ਵੀ ਜਿਉਂਦੇ ਪੱਥਰਾਂ ਦੇ ਵਾਂਗੂੰ ਇੱਕ ਆਤਮਿਕ ਘਰ ਬਣਦੇ ਜਾਂਦੇ ਹੋ ਤਾਂ ਕਿ ਜਾਜਕਾਂ ਦੀ ਪਵਿੱਤਰ ਮੰਡਲੀ ਬਣੋ ਤਾਂ ਜੋ ਉਹ ਆਤਮਿਕ ਬਲੀਦਾਨ ਚੜਾਓ, ਜਿਹੜੇ ਯਿਸੂ ਮਸੀਹ ਦੇ ਰਾਹੀਂ ਪਰਮੇਸ਼ੁਰ ਨੂੰ ਚੰਗੇ ਲੱਗਦੇ ਹਨ”(1 ਪਤਰਸ 2:4,5)।
ਪ੍ਰਮੇਸ਼ਵਰ ਦੇ ਬੱਚਿਓ, ਅੱਜ ਤੁਸੀਂ ਉਸ ਤਿਆਗੇ ਹੋਏ ਮੁੱਖ ਕੋਨੇ ਦੇ ਪੱਥਰ ਨਾਲ ਜੁੜ ਗਏ ਹੋ। ਤੁਸੀਂ, ਇੱਕ ਜਿਉਂਦੇ ਪੱਥਰ ਦੇ ਰੂਪ ਵਿੱਚ, ਇੱਕ ਆਤਮਿਕ ਘਰ ਦੇ ਰੂਪ ਵਿੱਚ ਇਸ ਵਿੱਚ ਬਣੇ ਹੋਏ ਹੋ। ਉਸਦਾ ਪਿਆਰ ਅਤੇ ਰੂਹਾਨੀ ਹਜ਼ੂਰੀ ਅੱਜ ਤੁਹਾਨੂੰ ਦਿਲਾਸਾ ਅਤੇ ਤਸੱਲੀ ਦੇਵੇ।
ਅਭਿਆਸ ਕਰਨ ਲਈ – “ਇਹ ਉਹ ਪੱਥਰ ਹੈ ਜਿਹ ਨੂੰ ਰਾਜ ਮਿਸਤਰੀਆਂ ਨੇ ਰੱਦਿਆ, ਜਿਹੜਾ ਕੋਨੇ ਦਾ ਪੱਥਰ ਹੋ ਗਿਆ”(ਰਸੂਲਾਂ ਦੇ ਕਰਤੱਬ 4:11)।