Appam - Punjabi

ਜੂਨ 18 – ਹਾਰ ਵਿੱਚ ਦਿਲਾਸਾ!

“ਯੁੱਧ ਦੇ ਦਿਨ ਲਈ ਘੋੜਾ ਤਿਆਰ ਕਰੀਦਾ ਹੈ, ਪਰ ਜਿੱਤ ਯਹੋਵਾਹ ਦੀ ਵੱਲੋਂ ਹੁੰਦੀ ਹੈ”(ਕਹਾਉਤਾਂ 21:31)।

ਯਹੋਵਾਹ ਤੁਹਾਡੀਆਂ ਸਾਰੀਆਂ ਹਾਰਾਂ ਨੂੰ ਨਵੀਆਂ ਬਰਕਤਾਂ ਦੇ ਰਾਹ ਵਿੱਚ ਬਦਲ ਦੇਵੇਗਾ। ਕਦੇ ਵੀ ਥੱਕੋ ਨਾ, ਭਾਵੇਂ ਹੀ ਤੁਸੀਂ ਆਪਣੇ ਯਤਨਾਂ ਵਿੱਚ ਅਸਫਲ ਹੋਵੋਂ। ਕਿਉਂਕਿ ਯਹੋਵਾਹ ਤੁਹਾਡੇ ਨਾਲ ਹੈ, ਉਹ ਉਸੇ ਸਥਿਤੀ ਨੂੰ ਸਫਲਤਾ ਦੀ ਪੌੜੀ ਵਿੱਚ ਬਦਲ ਦੇਵੇਗਾ।

ਅੱਜ ਲੋਕ ਕਈ ਤਰ੍ਹਾਂ ਦੇ ਡਰ ਦੀ ਆਤਮਾ ਨਾਲ ਗ੍ਰਸਤ ਹਨ। ਉਹ ਬਹੁਤ ਸਾਰੀਆਂ ਗੱਲਾਂ ਤੋਂ ਡਰਦੇ ਹਨ ਅਤੇ ਕੰਬਦੇ ਹਨ: ਕੀ ਉਹ ਕਿਸੇ ਬਿਮਾਰੀ ਦੇ ਸ਼ਿਕਾਰ ਹੋਣਗੇ, ਕੀ ਉਹ ਆਪਣੀ ਨੌਕਰੀ ਗੁਆ ਦੇਣਗੇ, ਕੀ ਦੂਸਰੇ ਉਹਨਾਂ ਦੇ ਵਿਰੁੱਧ ਹੋ ਜਾਣਗੇ, ਕੀ ਉਹਨਾਂ ਨੂੰ ਉਹਨਾਂ ਦੇ ਪਤੀ ਦੁਆਰਾ ਛੱਡ ਦਿੱਤਾ ਜਾਵੇਗਾ, ਕੀ ਉਹ ਆਪਣੇ ਬੱਚਿਆਂ ਨੂੰ ਗੁਆ ਦੇਣਗੇ, ਭਵਿੱਖ ਕੀ ਹੋਵੇਗਾ ਉਨ੍ਹਾਂ ਦੇ ਲਈ ਅਤੇ ਹੋਰ? ਅਜਿਹੇ ਡਰ। ਉਹ ਨਿਰਾਸ਼ਾਵਾਦੀ ਰਵੱਈਏ ਦੇ ਨਾਲ ਸੰਘਰਸ਼ ਕਰਦੇ ਹਨ। ਅਤੇ ਇਸ ਵਜ੍ਹਾ ਕਾਰਨ, ਅਜਿਹਾ ਹੋਣ ਤੋਂ ਪਹਿਲਾਂ ਹੀ। ਉਹ ਅਸਫ਼ਲਤਾ ਨਾਲ ਦੂਰ ਹੋ ਜਾਂਦੇ ਹਨ,

ਜਿਹੜੇ ਅਸਫ਼ਲ ਹੁੰਦੇ ਹਨ ਉਹ ਦੋ ਤਰ੍ਹਾਂ ਦੀ ਕਾਰਵਾਈ ਕਰ ਸਕਦੇ ਹਨ। ਉਹ ਜਾਂ ਤਾਂ ਆਪਣੇ ਦਿਲ ਵਿੱਚ ਥੱਕੇ ਹੋਏ ਹੋ ਸਕਦੇ ਹਨ। ਜਾਂ ਉਹ ਦ੍ਰਿੜ ਸੰਕਲਪ ਲੈ ਸਕਦੇ ਹਨ ਅਤੇ ਉਸ ਹਾਰ ਨੂੰ ਜਿੱਤ ਵਿੱਚ ਬਦਲਣ ਦੇ ਲਈ ਉਹ ਸਾਰੇ ਯਤਨ ਕਰ ਸਕਦੇ ਹਨ।

ਇੱਕੋ ਹੀ ਅੱਗ ਦਾ ਵੱਖ-ਵੱਖ ਸਮੱਗਰੀਆਂ ਉੱਤੇ ਵੱਖੋ-ਵੱਖਰਾ ਪ੍ਰਭਾਵ ਹੋ ਸਕਦੇ ਹੈ। ਉਦਾਹਰਨ ਦੇ ਲਈ, ਅੱਗ ਮੋਮ ਨੂੰ ਇੱਕ ਤਰਲ ਅਵਸਥਾ ਵਿੱਚ ਪਿਘਲਾ ਦੇਵੇਗੀ, ਜਦੋਂ ਕਿ ਉਹੀ ਅੱਗ ਮਿੱਟੀ ਨੂੰ ਸਖ਼ਤ ਅਤੇ ਮਜ਼ਬੂਤ ​​ਬਣਾ ਦੇਵੇਗੀ। ਹਾਲਾਂਕਿ ਅਸਫ਼ਲਤਾ ਆਮ ਹੋ ਸਕਦੀ ਹੈ, ਇਸ ਸੰਸਾਰ ਦੇ ਲੋਕ ਚਿੰਤਾ ਕਰਦੇ ਹਨ ਅਤੇ ਆਪਣੀ ਜ਼ਿੰਦਗੀ ਨੂੰ ਕੌੜਾ ਬਣਾ ਲੈਂਦੇ ਹਨ। ਜਦੋਂ ਕਿ ਪ੍ਰਮੇਸ਼ਵਰ ਦੇ ਬੱਚੇ, ਪ੍ਰਮੇਸ਼ਵਰ ਦੀ ਮਦਦ ਨਾਲ ਹੰਝੂਆਂ ਦੀ ਘਾਟੀ ਵਿੱਚੋਂ ਲੰਘਣ ਅਤੇ ਇੱਕ ਚਸ਼ਮੇ ਵਿੱਚ ਬਦਲਣ ਦੇ ਯੋਗ ਹੁੰਦੇ ਹਨ। ਇਹ ਕਦੇ ਨਾ ਭੁੱਲੋ ਕਿ ਇਸੇ ਕਾਰਨ ਕਰਕੇ ਸਾਡੇ ਪ੍ਰਭੂ ਨੇ ਆਪਣਾ ਜੀਵਨ ਨੂੰ ਦਿੱਤਾ ਹੈ।

ਇਹ ਸੱਚ ਹੈ ਕਿ ਅਦਨ ਦੇ ਬਾਗ਼ ਵਿੱਚ ਮਨੁੱਖ ਦੀ ਹਾਰ ਹੋਈ ਸੀ। ਉਹ ਸ਼ੈਤਾਨ ਦੁਆਰਾ ਭਰਮਾਇਆ ਗਿਆ ਸੀ ਅਤੇ ਉਸ ਦੀ ਆਤਮਾ ਵਿੱਚ ਧੋਖਾ ਦਿੱਤਾ ਗਿਆ ਸੀ। ਪਰ ਯਹੋਵਾਹ ਨੇ ਮਨੁੱਖ ਨੂੰ ਉਸਦੀ ਅਸਫ਼ਲਤਾ ਦੀ ਹਾਲਤ ਵਿੱਚ ਨਹੀਂ ਰਹਿਣ ਦਿੱਤਾ। ਉਸਨੇ ਉਸ ਹਾਰ ਨੂੰ ਜਿੱਤ ਵਿੱਚ ਬਦਲ ਦਿੱਤਾ। ਉਸਨੇ ਕਲਵਰੀ ਵਿੱਚ ਆਪਣਾ ਕੀਮਤੀ ਲਹੂ ਵਹਾਇਆ ਅਤੇ ਉਸ ਲਹੂ ਦੇ ਦੁਆਰਾ ਉਸਨੇ ਦੁਸ਼ਮਣ ਉੱਤੇ ਜਿੱਤ ਪ੍ਰਾਪਤ ਕੀਤੀ, ਅਤੇ ਸਾਨੂੰ ਜੇਤੂ ਬਣਾਇਆ।

ਯਿਸੂ ਦੇ ਕਿੱਲਾਂ ਨਾਲ ਵਿੰਨੇ ਹੋਏ ਹੱਥ ਸਾਡੀ ਜ਼ਿੰਦਗੀ ਵਿੱਚ ਕੰਮ ਕਰਦੇ ਹਨ, ਜਿਵੇਂ ਇੱਕ ਘੁਮਿਆਰ ਮਿੱਟੀ ਉੱਤੇ ਕੰਮ ਕਰਦਾ ਹੈ। ਉਹ ਤੁਹਾਡੀਆਂ ਸਾਰੀਆਂ ਹਾਰਾਂ ਅਤੇ ਅਸਫਲਤਾਵਾਂ ਨੂੰ ਜਿੱਤ ਵਿੱਚ ਬਦਲ ਦਿੰਦਾ ਹੈ। ਉਹ ਤੁਹਾਡੇ ਟੁੱਟੇਪਣ ਅਤੇ ਤੁਹਾਡੇ ਜੀਵਨ ਦੇ ਦੋਸ਼ਾਂ ਨੂੰ ਬਦਲ ਦਿੰਦਾ ਹੈ, ਅਤੇ ਤੁਹਾਨੂੰ ਬਰਕਤਾਂ ਦੇ ਪਾਤਰ ਬਣਾਉਂਦਾ ਹੈ। ਤੁਹਾਡੀ ਥਕਾਵਟ ਅਤੇ ਵਿਅਰਥਤਾ ਦੀ ਅਵਸਥਾ ਤੋਂ, ਉਹ ਤੁਹਾਨੂੰ ਆਪਣੀ ਕਿਰਪਾ ਦੇ ਪਾਤਰ ਵਿੱਚ ਬਦਲ ਦਿੰਦਾ ਹੈ। ਪ੍ਰਮੇਸ਼ਵਰ ਦੇ ਬੱਚਿਓ, ਸ਼ੁਕਰਗੁਜ਼ਾਰ ਦਿਲ ਨਾਲ, ਪ੍ਰਮੇਸ਼ਵਰ ਦੀ ਉਸਤਤ ਕਰੋ ਜੋ ਤੁਹਾਨੂੰ ਜਿੱਤ ਪ੍ਰਦਾਨ ਕਰਦੇ ਹਨ।

ਅਭਿਆਸ ਕਰਨ ਲਈ – “ਪਰ ਧੰਨਵਾਦ ਹੈ ਪਰਮੇਸ਼ੁਰ ਦਾ ਜੋ ਮਸੀਹ ਵਿੱਚ ਸਾਨੂੰ ਸਦਾ ਜਿੱਤ ਦੇ ਕੇ ਲਈ ਫਿਰਦਾ ਹੈ ਅਤੇ ਉਸ ਦੇ ਗਿਆਨ ਦੀ ਖੁਸ਼ਬੂ ਸਾਡੇ ਰਾਹੀਂ ਜਗ੍ਹਾ-ਜਗ੍ਹਾ ਖਿਲਾਰਦਾ ਹੈ”(2 ਕੁਰਿੰਥੀਆਂ 2:14)।

Leave A Comment

Your Comment
All comments are held for moderation.