No products in the cart.
ਜੂਨ 14 – ਥਕਾਵਟ ਵਿੱਚ ਦਿਲਾਸਾ!
“ਉਹ ਥੱਕੇ ਹੋਏ ਨੂੰ ਬਲ ਦਿੰਦਾ ਹੈ, ਅਤੇ ਨਿਰਬਲ ਦੀ ਸ਼ਕਤੀ ਵਧਾਉਂਦਾ ਹੈ”(ਯਸਾਯਾਹ 40:29)।
ਦਿਲ ਦੀ ਥਕਾਵਟ ਸ਼ੈਤਾਨ ਦੇ ਮੁੱਖ ਹਥਿਆਰਾਂ ਵਿੱਚੋਂ ਇੱਕ ਹੈ। ਕਿਸੇ ਵਿਅਕਤੀ ਦੀ ਪਵਿੱਤਰਤਾ ਦਾ ਪੱਧਰ ਭਾਵੇਂ ਜੋ ਵੀ ਹੋਵੇ, ਸ਼ੈਤਾਨ ਉਸ ਦੇ ਦਿਲ ਵਿੱਚ ਥਕਾਵਟ ਲਿਆਉਂਦਾ ਹੈ, ਉਸ ਨੂੰ ਨਿਰਾਸ਼ ਕਰਦਾ ਹੈ ਅਤੇ ਉਸ ਦੇ ਮਨ ਵਿੱਚ ਕਈ ਸ਼ੰਕਾਵਾਂ ਅਤੇ ਸਵਾਲ ਉਠਾਉਂਦਾ ਹੈ।
ਇੱਕ ਵਾਰ ਨਬੀ ਏਲੀਯਾਹ ਵੀ ਅਜਿਹੀ ਥਕਾਵਟ ਨਾਲ ਭਰਿਆ ਹੋਇਆ ਸੀ। ਭਾਵੇਂ ਉਸਨੇ ਸੱਚੇ ਦਿਲ ਨਾਲ ਯਹੋਵਾਹ ਦੇ ਲਈ ਸ਼ਕਤੀਸ਼ਾਲੀ ਕੰਮ ਕੀਤੇ ਸੀ, ਪਰ ਉਸਨੂੰ ਬਹੁਤ ਸਾਰੀਆਂ ਰੁਕਾਵਟਾਂ ਦਾ ਵੀ ਸਾਹਮਣਾ ਕਰਨਾ ਪਿਆ। ਫਿਰ ਰਾਣੀ ਈਜ਼ਬਲ ਨਾਲ ਸਾਹਮਣਾ ਹੋਇਆ ਅਤੇ ਉਸਨੇ ਉਸਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਜਿਸ ਪਲ ਉਸ ਨੂੰ ਧਮਕੀ ਮਿਲੀ, ਉਹ ਆਪਣੇ ਮਨ ਹੀ ਮਨ ਵਿੱਚ ਥੱਕ ਗਿਆ ਸੀ। ਉਹ ਉਜਾੜ ਵਿੱਚ ਗਿਆ ਅਤੇ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ ਕਿ ਉਹ ਮਰ ਜਾਵੇ, ਅਤੇ ਆਖਿਆ: “ਹੇ ਯਹੋਵਾਹ, ਹੁਣ ਇੰਨ੍ਹਾਂ ਹੀ ਬਹੁਤ ਹੈ ਮੇਰੀ ਜਾਨ ਕੱਢ ਲੈ ਕਿਉਂ ਜੋ ਮੈਂ ਆਪਣੇ ਪੁਰਖਿਆਂ ਨਾਲੋਂ ਨੇਕ ਨਹੀਂ ਹਾਂ”(1 ਰਾਜਾ 19:4)। ਪਰ ਯਹੋਵਾਹ ਨੇ ਉਸ ਥਕਾਵਟ ਦੇ ਪਲ ਵਿੱਚ ਉਸ ਨੂੰ ਨਹੀਂ ਛੱਡਿਆ। ਉਸ ਨੇ ਉਸ ਨੂੰ ਦਿਲਾਸਾ ਦੇਣ ਅਤੇ ਉਸਨੂੰ ਮਜ਼ਬੂਤ ਕਰਨ ਦਾ ਪੱਕਾ ਇਰਾਦਾ ਕੀਤਾ।
ਯਹੋਵਾਹ ਨੇ ਆਪਣੇ ਦੂਤ ਨੂੰ ਏਲੀਯਾਹ ਦੀ ਆਤਮਾ ਨੂੰ ਉੱਚਾ ਚੁੱਕਣ ਅਤੇ ਉਸਨੂੰ ਹੌਸਲਾ ਦੇਣ ਦੇ ਲਈ ਭੇਜਿਆ। ਸਵਰਗ ਦੂਤ ਨੇ ਏਲੀਯਾਹ ਨੂੰ ਛੂਹਿਆ ਅਤੇ ਉਸ ਨੂੰ ਉੱਠ ਕੇ ਖਾਣ ਲਈ ਕਿਹਾ। ਇਸ ਲਈ ਉਸਨੇ ਖਾਧਾ ਪੀਤਾ ਅਤੇ ਫਿਰ ਲੇਟ ਗਿਆ। ਪਰ ਪਰਮੇਸ਼ੁਰ ਨੇ ਉਸ ਨੂੰ ਸਿਰਫ਼ ਖਾਣ ਅਤੇ ਸੌਣ ਦੇ ਲਈ ਭੋਜਨ ਨਹੀਂ ਦਿੱਤਾ। ਇਸ ਲਈ, ਯਹੋਵਾਹ ਦਾ ਦੂਤ ਦੂਸਰੀ ਵਾਰ ਵਾਪਸ ਆਇਆ, ਅਤੇ ਉਸਨੂੰ ਛੂਹ ਕੇ ਅਤੇ ਆਖਿਆ, “ਉੱਠ ਕੇ ਖਾ ਲੈ ਕਿਉਂ ਜੋ ਰਾਹ ਤੇਰੇ ਲਈ ਬਹੁਤ ਲੰਮਾ ਹੈ”(1 ਰਾਜਾ 19:7)।
ਜਿਸ ਤਰ੍ਹਾਂ ਉਸ ਦਿਨ ਸਵਰਗ ਦੂਤ ਨੇ ਏਲੀਯਾਹ ਨੂੰ ਜਗਾਇਆ, ਉਸੇ ਤਰ੍ਹਾਂ ਅੱਜ ਯਹੋਵਾਹ ਵੀ ਤੁਹਾਨੂੰ ਜਗ੍ਹਾ ਰਿਹਾ ਹੈ, ਕਿ ਤੁਹਾਨੂੰ ਥਕਾਵਟ ਵਿੱਚੋਂ ਬਾਹਰ ਕੱਢੇ। ਅਸਫ਼ਲਤਾ ਅਤੇ ਨਿਰਾਸ਼ਾ ਦੇ ਉਹਨਾਂ ਸਾਰੇ ਵਿਚਾਰਾਂ ਨੂੰ ਪਾਸੇ ਰੱਖੋ ਜਿਹੜੇ ਤੁਹਾਨੂੰ ਪ੍ਰਭਾਵਿਤ ਕਰ ਰਹੇ ਹਨ, ਅਤੇ ਪਰਮੇਸ਼ੁਰ ਦੇ ਕੰਮ ਕਰਨ ਦੇ ਲਈ ਉੱਠੋ। ਉਕਾਬ ਕਦੇ ਵੀ ਪਹਾੜਾਂ ਅਤੇ ਪਰਬਤਾਂ ਦੀ ਪਰਵਾਹ ਨਹੀਂ ਕਰਦਾ, ਪਰ ਆਪਣੇ ਖੰਭ ਫੈਲਾਉਂਦਾ ਹੈ, ਅਤੇ ਉਹਨਾਂ ਸਾਰਿਆਂ ਤੋਂ ਉੱਪਰ ਉੱਠ ਜਾਂਦਾ ਹੈ। ਤੁਸੀਂ ਵੀ ਉਕਾਬ ਦੇ ਵਾਂਗ ਉੱਪਰ ਉੱਠੋ ਅਤੇ ਯਹੋਵਾਹ ਦੇ ਲਈ ਚਮਕੋ। ਤੁਹਾਡੀ ਅੱਖਾਂ ਹਮੇਸ਼ਾ ਪਹਾੜਾਂ ਉੱਤੇ ਹੋਣੀਆਂ ਚਾਹੀਦੀਆਂ ਹਨ।
ਇਹ ਦੂਰੀ ਸੱਚਮੁੱਚ ਬਹੁਤ ਲੰਬੀ ਹੈ, ਜਿਸ ਨੂੰ ਤੁਸੀਂ ਪ੍ਰਮੇਸ਼ਵਰ ਦੀ ਸ਼ਕਤੀ ਨਾਲ ਪੂਰਾ ਕਰਨਾ ਹੈ। ਆਤਮਾਵਾਂ ਗਿਣਤੀ ਵਿੱਚ ਅਣਗਿਣਤ ਹਨ ਅਤੇ ਖੇਤ ਵਾਢੀ ਦੇ ਲਈ ਭਰਪੂਰ ਹਨ। ਪ੍ਰਮੇਸ਼ਵਰ ਦੇ ਬੱਚਿਓ, ਆਪਣੇ ਦਿਲ ਦੀ ਸਾਰੀ ਥਕਾਵਟ ਤੋਂ ਉੱਠੋ। ਉਹੀ ਪ੍ਰਮੇਸ਼ਵਰ ਜਿਸ ਨੇ ਏਲੀਯਾਹ ਨੂੰ ਬਰਕਤ ਦਿੱਤੀ, ਉਹ ਵੀ ਤੁਹਾਡੀ ਸਾਰੀ ਥਕਾਵਟ ਨੂੰ ਦੂਰ ਕਰੇਗਾ ਅਤੇ ਤੁਹਾਨੂੰ ਸ਼ਾਂਤੀ ਦੇਵੇਗਾ।
ਅਭਿਆਸ ਕਰਨ ਲਈ – “ਪਰ ਯਹੋਵਾਹ ਦੇ ਉਡੀਕਣ ਵਾਲੇ ਨਵੇਂ ਸਿਰਿਓਂ ਬਲ ਪਾਉਣਗੇ, ਉਹ ਉਕਾਬਾਂ ਵਾਂਗੂੰ ਖੰਭਾਂ ਉੱਤੇ ਉੱਡਣਗੇ, ਉਹ ਦੌੜਨਗੇ ਅਤੇ ਨਾ ਥੱਕਣਗੇ, ਉਹ ਚੱਲਣਗੇ ਅਤੇ ਹੁੱਸਣਗੇ ਨਹੀਂ”(ਯਸਾਯਾਹ 40:31)।